


ਲੁਧਿਆਣਾ, 15 ਸਤੰਬਰ (ਅਸ਼ੋਕ ਪੁਰੀ)-ਜੇ ਕਿਸੇ ਗੱਲ ਨਾਲ ਐਸ਼ਵਰੀਆ ਰਾਏ ਬੱਚਨ ਦੀ ਸ਼ਖਸੀਅਤ ਬਿਆਨਣੀ ਹੋਵੇ ਤਾਂ ਇਹ ਹੈ ਉਸ ਦੀ ਪਰੀਆਂ ਵਰਗੀ ਖੂਬਸੂਰਤੀ। ਛੇਤੀ ਹੀ ਮਾਂ ਬਣਨ ਵਾਲੀ ਐਸ਼ਵਰੀਆ ਲਕਸ ਦੀ ਮਸ਼ਹੂਰੀ ਲਈ ਬੈਂਕਾਕ ’ਚ ਮਸ਼ਹੂਰੀ ਕਰਦੇ ਸਮੇਂ ਬੇਹੱਦ ਖੂਬਸੂਰਤ ਲੱਗ ਰਹੀ ਸੀ। ਖੂਬਸੂਰਤ ਐਸ਼ ਇਕਦਮ ਅਰਸ਼ਾਂ ਦੀ ਪਰੀ ਵਾਂਗ ਲੱਗ ਰਹੀ ਸੀ ਤੇ ਉਸ ਦਾ ਪੀਚ ਗਾਊਨ ਉਸ ਦੀ ਖੂਬਸੂਰਤੀ ਨੂੰ ਚਹਿਕਾ ਰਿਹਾ ਸੀ। ਸੈਟ ’ਤੇ ਮੌਜੂਦ ਹਰ ਕੋਈ ਉਸ ਦੀ ਚਮਕਦੀ ਸਕਿਨ ਨੂੰ ਦੇਖਕੇ ਹੈਰਾਨ ਸੀ। ਲਕਸ ਤੇ ਐਸ਼ਵਰੀਆ ਦਾ ਰਿਸ਼ਤਾ ਬਹੁਤ ਪੁਰਾਣਾ ਹੈ । ਪ੍ਰਸਿਧ ਬਿਊਟੀ ਬਰਾਂਡ ਨੇ ਹਮੇਸ਼ਾ ਸੁੰਦਰਤਾ ਨੂੰ ਸਲਾਮ ਕੀਤਾ ਹੈ। ਗਰਭਵਤੀ ਹੋਣ ਦੇ ਬਾਵਜੂਦ ਵੀ ਬੱਚਨ ਬਹੂ ਨੇ ਆਪਣੇ ਪੇਸ਼ਾਵਾਰ ਵਾਅਦਿਆਂ ਨੂੰ ਨਿਭਾਇਆ ਹੈ। ਉਹ ਪੂਰੀ ਤਰਾਂ ਊਰਜਾ ਨਾਲ ਭਰੀ ਤੇ ਸ਼ੂਟਿੰਗ ਦੌਰਾਨ ਉਤਸ਼ਾਹਤ ਲੱਗ ਰਹੀ ਸੀ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO