Tuesday, May 22, 2012

image ਬਾਘਾ ਪੁਰਾਣਾ- ਬਰਾੜ-ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੀ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਨੇ ਇਕ ਵਾਰ ਫਿਰ ਖਾਕੀ ਵਰਦੀ ਦਾਗਦਾਰ ਕਰ ਦਿੱਤੀ ਅਤੇ ਹੁਣੇ ਜਿਹੇ ਹੀ ਅਕਾਲੀ ਸਰਕਾਰ ਵੱਲੋਂ ਹੌਲਦਾਰ ਤੋਂ ਪ੍ਰਮੋਟ ਕਰਕੇ ਲਾਏ ਸਹਾਇਕ ਥਾਣੇਦਾਰ ਦੇ ਸਟਾਰ ਨੂੰ

ਚਾਰ ਚੰਨ ਲਾ ਦਿੱਤੇ ਜਦ ਉਕਤ ਏ.ਐਸ.ਆਈ ਦਲਜੀਤ ਸਿੰਘ ਥਾਣਾ ਸਮਾਲਸਰ ਨੂੰ ਬਾਘਾ ਪੁਰਾਣਾ ਦੀ ਗਲੀ ਨੰਬਰ 02 ਦੇ ਇਕ ਮਕਾਨ ਵਿੱਚੋਂ ਇਕ ਔਰਤ ਨਾਲ ਨੂੰ ਮੁਹੱਲਾ ਵਾਸੀਆ ਨੇ ਰੰਗੀ ਹੱਥੀ ਪਕੜ ਕੇ ਸਥਾਨ ਬਾਘਾ ਪੁਰਾਣਾ ਪੁਲਿਸ ਦੇ ਹਵਾਲੇ ਕਰ ਦਿੱਤਾ। ਮੌਕੇ ਤੇ ਹਾਜਰ ਗਲੀ ਦੇ ਵਸਨੀਕ ਲੋਕਾਂ ਨੇ ਦੱਸਿਆ ਕਿ ਉਕਤ ਸਹਾਇਕ ਥਾਣੇਦਾਰ ਕਾਫੀ ਸਮੇਂ ਤੋਂ ਸਰੇਆਮ ਉਕਤ ਮਕਾਨ ’ਚ ਰੰਗਰਲੀਆ ਮਨਾਉਦਾ ਆ ਰਿਹਾ ਸੀ ਪਰ ਕਈ ਵਾਰ ਰੋਕਣ ਤੇ ਵੀ ਅੱਗੋ ਧਮਕੀਆ ਦਿੰਦਾ ਸੀ। ਅੱਜ ਬਾਘਾ ਪੁਰਾਣਾ ਐਸ.ਐਚ.ਓ ਗੁਰਪ੍ਰੀਤ ਸਿੰਘ ਨੇ ਮੌਕੇ ਤੇ ਪੁਲਿਸ ਪਾਰਟੀ ਨਾਲ ਜਾ ਕੇ ਉਕਤ ਥਾਣੇਦਾਰ ਦਲਜੀਤ ਸਿੰਘ ਅਤੇ ਔਰਤ ਮੋਨਿਕਾ (ਕਾਲਪਿਨਕ ਨਾਮ) ਵਾਸੀ ਮੋਗਾ ਨੂੰ ਗ੍ਰਿਫਤਾਰ ਕਰਕੇ ਥਾਣਾ ਬਾਘਾ ਪੁਰਾਣਾ ਵਿੱਚ ਨਜਰਬੰਦ ਕਰ ਦਿੱਤਾ ਅਤੇ ਅਗਲੀ ਕਾਰਵਾਈ ਅੰਰਭ ਕਰ ਦਿੱਤੀ । ਖਬਰ ਲਿਖਣ ਤੱਕ ਮੁੱਹਲਾ ਵਾਸੀ ਲੋਕਾ ਨੇ ਗੁਰਬਚਨ ਸਿੰਘ ਬਰਾੜ ਅਤੇ ਗੁਰਜੰਟ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਥਾਣੇ ਸਾਹਮਣੇ ਇਕੱਠ ਕੀਤਾ ਹੋਇਆ ਸੀ। ਤਾ ਜੋ ਪੁਲਿਸ ਦੋਸ਼ੀਆ ਨੂੰ ਛੱਡ ਨਾ ਸਕੇ। ਹੁਣ ਦੇਖਣਾ ਇਹ ਬਣਦਾ ਹੈ ਕਿ ਸਮਾਜ ਵਿੱਚੋਂ ਕੁਰੀਤੀਆ ਮਿਟਾਉਣ ਅਤੇ ਲੋਕਾਂ ਦੀ ਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਦੇ ਇਕ ਜੁੰਮੇਵਾਰ ਥਾਣੇਦਾਰ ਖਿਲਾਫ਼ ਪੁਲਿਸ ਕੀ ਕਾਰਵਾਈ ਕਰਦੀ ਹੈ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾ ਵੀ ਪੰਜਾਬ ਪੁਲਿਸ ਦਾ ਉਪ ਪੁਲਿਸ ਕਪਤਾਨ ਜੋ ਮੋਗਾ ਜਿਲਾ ’ਚ ਤੈਨਾਤ ਸੀ, ਦਾ ਵੀ ਨਜ਼ਾਇਜ ਸਬੰਧਾਂ ਕਰਕੇ ਲੁਧਿਆਣਾ ਵਿਚ ਇਕ ਔਰਤ ਸਮੇਤ ਕਤਲ ਹੋ ਚੁੱਕਾ ਹੈ।

Share this post

ਸੰਪਾਦਕ ਦੀ ਕਲਮ ਤੋਂ

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today74
Yesterday253
Week327
Month4724
All70285

Weather

84°
29°
°F | °C
Haze
Humidity: 33%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42