


ਜਲੰਧਰ (ਕੁਲਦੀਪ ਸਿੰਘ ਪੱਟੀ)-ਪੰਜਾਬ ਜਾਗ੍ਰਿਤੀ ਮੰਚ ਵਲੋਂ ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ’ਤੇ ਮੰਚ ਦੇ ਪ੍ਰਧਾਨ ਪ੍ਰੋ. ਪਿਆਰਾ ਸਿੰਘ ਭੋਗਲ ਤੇ ਜਨਰਲ ਸਕੱਤਰ ਸ. ਸਤਨਾਮ ਮਾਇਕ ਦੇ ਯੋਜਾਨਬੰਦ ਪ੍ਰੋਗਰਾਮ ਤਹਿਤ ਭਰਵਾਂ ਮਾਰਚ ਲਾਇਨਪੁਰ ਖਾਲਸਾ ਸਕੂਲ ਜਲੰਧਰ ਤੋਂ ਦੇਸ਼ ਭਗਤ ਯਾਦਗਾਰ
ਹਾਲਕ ਜਲੰਧਰ ਤੱਕ ਕੱਢਿਆ ਗਿਆ। ਜਿਸ ਦਾ ਉਦਘਾਟਨ ਸ. ਪ੍ਰੇਮ ਸਿੰਘ ਐਡਵੋਕੇਟ ਚੇਅਰਮੈਨ ਡਾ. ਸਾਧੂ ਸਿੰਘ ਹਮਦਰਦ ਟਰਸੱਟ ਨੇ 11.15 ਵਜੇ ਹਰੀ ਝੰਡੀ ਵਿਖਾ ਕੇ ਕੀਤਾ। ਅਜੀਤ ਅਖਬਾਰ ਦੇ ਮੁਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਮਾਰਚ ਵਿਚ ਸ਼ਾਮਲ ਹੋਏ। ਮਾਰਚ ਨਾਲ ਵੱਡੀ ਗਿਣਤੀ ਵਿਚ ਸਕੂਲੀ ਤੇ ਕਾਲਜੀ ਵਿਦਿਆਰਥੀ , ਰਾਜਸੀ ਨੇਤਾ , ਧਾਰਮਿਕ ਆਗੂ , ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆ ਸਮੇਤ ਪੰਜਾਬੀ ਪੱਤਰਕਾਰ ਲੇਖਕ ਤੇ ਗਾਇਕਾਂ ਨਾਲ ਬੁਧੀਜੀਵੀ ਤਖਤੀਆਂ ਤੇ ਪੰਜਾਬੀ ਬੋਲੀ ਤੇ ਭਾਸ਼ਾ ਹੇਤੂ ਮਾਟੋ ਲੈ ਕੇ ਚਲੇ। ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬੀ ਭਾਸ਼ਾ ਅਕਾਦਮੀ ਜਲੰਧਰ ਵਲੋਂ ਅਕਾਦਮੀ ਪ੍ਰਧਾਨ ਡਾ. ਜੁਗਿੰਦਰ ਸਿੰਘ ਪਵਾਰ ਨੇ ਕਿਤਾਬ ਪੰਜਾਬ ਵਿਚ ਪੰਜਾਬੀ ਬਤੌਰ ਇਲਕਾਵੀ ਭਾਸ਼ਾ ਪੜਣਾ ਜਰੂਰੀ ਕਿਉਂ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਰਲ ਕੇ ਜਾਰੀ ਕੀਤੀ। ਸ੍ਰੀ ਸਤਨਾਮ ਸਿੰਘ ਮਾਣਕ ਨੇ ਪੰਜਾਬ ਜਾਗ੍ਰਿਤੀ ਮੰਚ ਵਲੋਂ 21 ਫਰਵਰੀ ਤੇ ਕੌਮਾਂਤਰੀ ਮਾਂ ਬੋਲੀ ਦਿਨ ਨੂੰ ਸਮਰਪਿਤ 11 ਮਤਿਆਂ ਤੇ ਅਪਾਰਤ ਐਲਾਨ ਨਾਮ ਪੜ੍ਹ ਕੇ ਸੁਣਾਇਆ। ਜਿਸ ਵਿਚ ਮੁੱਖ ਮੰਗ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਕੀਤੀ ਗਈ। ਉਹਨਾਂ ਰਾਜਸੀ ਨੇਤਾਵਾਂ ਨੂੰ ਚੰਡੀਗੜ੍ਹ ਪ੍ਰਾਪਤ ਨਾ ਕਰਨ ’ਤੇ ਭੰਡਿਆ। ਸ੍ਰੀ ਮਾਣਕ ਨੇ ਪੰਜਾਬ ਲਈ ਵੱਖਰੀ ਹਾਈਕੋਰਟ ਤੇ ਵੱਖਰੀ ਰਾਜਧਾਨੀ ਦੀ ਮੰਗ ਕੀਤੀ। ਪੰਜਾਬੀ ਸਟੇਟ ਕਮਿਸ਼ਨ ਕਾਇਮੀ ’ਤੇ ਜੋਰ ਦਿੱਤਾ। ਲਚਰ ਗਾਇਕੀ ਠੱਲਣ ਦੀ ਵਕਾਲਤਕੀ ਤੀ ਤੇ ਪੰਜਾਬੀ ਸੱਭਿਆਚਾਰ ਪ੍ਰਫੁਲਤਾ ਤੇ ਜੋਰ ਦਿੱਤਾ। ਅੱਜ ਦੀ ਆਵਾਜ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ , ਸ. ਬੇਅੰਤ ਸਿੰਘ ਸਰਹੱਦੀ ਸੰਪਾਦਕ ਸਿਮਰਨ ਸ੍ਰੀ ਇਰਵਨ ਖੰਨਾ ਉਤਮ ਹਿੰਦੂ ਤੇ ਸ. ਬਲਜੀਤ ਬੋਲੀ ਨੇ ਸਮਾਰੋਹ ਵਿਚ ਹਾਜਰੀ ਭਰੀ। ਦੇਸ਼ ਭਗਤ ਯਾਦਗਾਰ ਹਾਲ ਵਿਚ ਪੰਜਾਬੀ ਗਾਇਕ ਬਲਰਾਜ, ਹੰਸ ਰਾਜ ਹੰਸ, ਲਖਵਿੰਦਰ ਵਡਾਲੀ, ਮਨਮੋਹਨ ਵਾਰਸ, ਹਰਭਜਨ ਮਾਨ ਤੇ ਸੁਰਿੰਦਰ ਸਿਰਤਾਜ ਨੇ ਮਾਂ ਬੋਲੀ ਪੰਜਾਬੀ ਦੇ ਹੱਕ ਵਿਚ ਗੀਤ ਗਾ ਕੇ ਪੰਜਾਬੀ ਬੋਲੀ ਦੇ ਭਵਿੱਖ ਦੀ ਗੱਲ ਕੀਤੀ। ਡਾ. ਬਰਜਿੰਦਰ ਸਿੰਘ ਹਮਦਰਦ ਦੇ ਆਪਣੇ ਭਾਸ਼ਣ ਵਿਚ ਕਿਹਾ ਕਿ ਅਜੀਤ ਦੇ ਬਾਨੀ ਸੰਪਾਦਕ ਡਾ. ਸਾਧੂ ਸਿੰਘ ਹਮਦਰਦ ਨੇ ਜੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਪ੍ਰਫੁਲਤਾ ਲਈ ਬਿਗਲ ਵਜਾਇਆ ਸੀ। ਪੰਜਾਬ ਜਾਗ੍ਰਿਤੀ ਮੰਚ ਵੀ ਕੌਮਾਂਤਰੀ ਮਾਂ ਬੋਲੀ ਦਿਨ ਤੇ ਪੰਜਾਬੀ ਦੇ ਹੱਕ ਵਿਚ ਪਹਿਰਾ ਦੇ ਰਿਹਾ ਹੈ। ਜਿਸ ਲਈ ਸ. ਭੋਗਲ ਤੇ ਸ. ਮਾਣਕ ਵਧਾਈ ਦੇ ਹੱਕਦਾਰ ਹਨ। ਇਹਨਾਂ ਕਿਹਾ ਕਿ ਅਜੋਕੇ ਵਿਦਿਆਰਥੀਆਂ ਲਈ ਮਾਂ ਬੋਲੀ ਤੇ ਭਾਸ਼ਾ ਨਾਲ ਜੁੜੇ ਰਹਿਣ ’ਚ ਜਾਗ੍ਰਿਤੀ ਮਾਰਚ ਇਕ ਉਸਾਰੂ ਉਦਮ ਹੈ। ਸ. ਦੀਪਕ ਬਾਲੀ ਨੇ ਪ੍ਰੋਗਰਾਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO