


ਜਲੰਧਰ-ਅਮਨ-21 ਫਰਵਰੀ, 2012 ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਸਬੰਧ ਵਿੱਚ ਹੰਸਰਾਜ ਮਹਿਲਾ ਮਹਾਂਵਿਦਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਅਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਕਵਲਜੀਤ ਦੀ ਅਗਵਾਈ ਵਿੱਚ ਮਾਤ ਭਾਸ਼ਾ ਪੰਜਾਬੀ ਦੀ ਵਡਿਆਈ
ਸਬੰਧੀ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਵਿਦਿਆਰਥਣਾਂ ਨੇ ਭਾਗ ਲਿਆ। ਪੰਜਾਬੀ ਮਾਂ ਬੋਲੀ ਦੇ ਮਾਣ ਸ਼ਾਨ ਅਤੇ ਸ਼ੋਭਾ ਵਿੱਚ ਲਿਖੀਆਂ ਗਈਆਂ ਕਾਵਿ ਸਤਰਾਂ ਦੇ ਰੂਪ ਵਿੱਚ ਰੰਗ ਬਰੰਗੇ ਪੋਸਟਰ ਵਿਦਿਆਰਥਣਾਂ ਦੇ ਮਾਤ ਭਾਸ਼ਾ ਪ੍ਰਤੀ ਸਨੇਹ ਨੂੰ ਪ੍ਰਗਟ ਕਰ ਰਹੇ ਸਨ। ਇਸ ਮੁਕਾਬਲੇ ਵਿੱਚ ਪ੍ਰਭਜੋਤ ਬੀ.ਏ. ਭਾਗ ਤੀਜਾ, ਪ੍ਰੀਤੀ ਬੀ.ਏ. ਭਾਗ ਦੂਜਾ, ਕੁਲਜੀਤ ਕੌਰ ਬੀ.ਐਸ.ਸੀ. ਇਕਨੌਮਿਕਸ ਭਾਗ ਤੀਜਾ, ਰਾਗਿਨੀ ਬੀ.ਕਾਮ. ਭਾਗ ਪਹਿਲਾ, ਕਿਰਨਜੀਤ ਬੀ.ਬੀ.ਏ. ਭਾਗ ਤੀਜਾ ਨੂੰ ਕਰਮਵਾਰ ਪਹਿਲਾ, ਦੂਜਾ ਤੀਜਾ ਅਤੇ ਹੌਸਲਾ ਵਧਾਊ ਇਨਾਮ ਦਿੱਤਾ ਗਿਆ। ਇਸ ਮੁਕਾਬਲੇ ਤੋਂ ਬਾਅਦ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਜਾਗਰਤੀ ਮੰਚ ਵੱਲੋਂ ਪੰਜਾਬੀ ਮਾਤ ਭਾਸ਼ਾ ਦੇ ਸਬੰਧ ਵਿੱਚ ਕੱਢੇ ਮਾਰਚ ਵਿੱਚ ਵੀ ਭਾਗ ਲਿਆ।ਇਸ ਮੌਕੇ ਵਿਭਾਗ ਦੇ ਵੱਖ ਵੱਖ ਅਧਿਆਪਕ ਨਵਰੂਪ, ਕੁਲਜੀਤ ਕੌਰ, ਵੀਨਾ ਅਰੋੜਾ,. ਪੂਨਮ ਸ਼ਰਮਾ, ਹਰਪ੍ਰੀਤ ਨਿਸ਼ਚਿੰਤ ਕੁਮਾਰੀ ਅਤੇ ਸਿਮਰਨਪ੍ਰੀਤ ਹਾਜ਼ਰ ਸਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO