Tuesday, May 22, 2012

image ਗਿੱਦੜਬਾਹਾ (ਰਾਜੀਵ)-ਘਰਾਂ ਤੇ ਦੁਕਾਨਾਂ ਤੇ ਭੀਖ ਮੰਗਣ ਵਾਲਿਆਂ ਨੇ ਭਾਵੇਂ ਮੰਗਣ ਦੇ ਨਵੇਂ ਨਵੇਂ ਤਰੀਕੇ ਲੱਭ ਲਏ ਹੋਣ ਪਰ ਕੰਨਿਆਦਾਨ ਦੇ ਨਾਂ ਤੇ ਮੰਗੀ ਜਾ ਰਹੀ ਭੀਖ ਨਾ ਕੇਵਲ ਕੁਝ ਭਿਖਾਰੀਆਂ ਨੂੰ ਰਾਸ ਆ ਚੁੱਕੀ ਹੈ ਬਲਕਿ ਕਈਆਂ ਲਈ ਇਹ ਵਰਦਾਨ ਸਾਬਿਤ ਹੋ ਰਹੀ ਹੈ। ਜਾਣਕਾਰ ਸੂਤਰਾਂ ਅਨੁਸਾਰ

ਆਪਣੀ ਬੇਟੀ ਦੀ ਸ਼ਾਦੀ ਦਾ ਵਾਸਤਾ ਦੇ ਕੇ ਪੈਸੇ ਤੇ ਵੱਖ ਵੱਖ ਵਸਤੂਆਂ ਠੱਗਣ ਵਾਲੇ ਕੁਝ ਪਰਿਵਾਰਾਂ ਨੇ ਨਾ ਕੇਵਲ ਆਪਣੀ ਕੰਗਾਲੀ ਨੂੰ ਦੂਰ ਭਜਾ ਦਿੱਤਾਹੈ  ਬਲਕਿ ਕਈ ਤਾਂ ਇਸ ਧੰਦੇ ਤੋਂ ਲੱਖਪਤੀ ਬਣ ਚੁੱਕੇ ਹਨ। ਕੰਨਿਆਦਾਨ ਅਰਥਾਤ ਲੜਕੀ ਦੀ ਸ਼ਾਦੀ ਦੇ ਨਾਂ ਤੇ ਭੀਖ ਮੰਗਣ ਵਿਚ ਗੁਆਂਢੀ ਸੂਬੇ ਰਾਜਸਥਾਨ ਤੇ ਦੱਖਣੀ ਸੂਬਿਆਂ ਦੀਆਂ ਔਰਤਾਂ ਸ਼ਾਮਲ ਹਨ। ਇੰਜ ਹੀ ਪੇਟ ਦੀ ਭੁੱਖ ਮਿਟਾਉਣ ਵਾਸਤੇ ਮੰਗੀ ਜਾਣ ਵਾਲੀ ਭੀਖ ਕੁਝ ਸਮੇਂ ਤੋਂ ਇਕ ਵੱਡੇ ਕਾਰੋਬਾਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਭੀਖ ਮੰਗਣ ਵਾਲੇ ਮੌਸਮ ਦੇ ਨਾਲ ਨਾਲ ਆਪਣਾ ਤਰੀਕਾ ਵੀ ਬਦਲ ਲੈਂਦੇ ਹਨ। ਠੰਡ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਆਪਣਾ ਤਰੀਕਾ ਵੀ ਬਦਲ ਲੈਂਦੇ ਹਨ। ਠੰਡ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਗਰਮ ਕੱਪੜਿਆਂ ਦੀ ਦੁਹਾਈ ਦਿੱਤੀ ਜਾਂਦੀ ਹੈ ਜਿਹੜੇ ਕਿ ਬਾਅਦ ਵਿਚ ਵੇਚ ਦਿੱਤੇ ਜਾਂਦੇ ਹਨ। ਇੱਕ ਆਟਾ ਚੱਕੀ ਦੇ ਮਾਲਿਕ ਦਾ ਕਹਿਣਾ ਹੈ ਕਿ ਲੋਕਾਂ ਦੇ ਘਰਾਂ ਤੋਂ ਇਕੱਠਾ ਕੀਤਾ ਗਿਆ ਆਟਾ ਤੱਕ ਜਿਆਦਾਤਰ ਭਿਖਾਰੀ ਵੇਚ ਦਿੰਦੇ ਹਨ। ਕਿਉਂਕਿ ਖਾਣ ਲਈ ਤਾਂ ਉਹਨਾਂ ਨੂੰ ਬਣੀ ਬਣਾਈ ਰੋਟੀ ਮਿਲ ਜਾਂਦੀ ਹੈ। ਦਿਨ ਭਰ ਲੋਕਾਂ ਤੋਂ ਨੋਟ ਇਕੱਠੇ ਕਰਨ ਵਾਲਿਆਂ ਵਿਚੋਂ ਜਿਆਦਾਤਰ ਭਿਖਾਰੀ ਰਾਤ ਵੇਲੇ ਸ਼ਰਾਬ ਪੀ ਕੇ ਰੇਲਵੇ ਸਟੇਸ਼ਨ ਤੇ ਹੋਰ ਸਰਵਜਨਕ ਥਾਵਾਂ ਤੇ ਡਿੱਗੇ ਦੇਖੇ ਜਾ ਸਕਦੇ ਹਨ। ਇਕ ਦੂਜੇ ਦੇ ਇਲਾਕੇ ਵਿਚ ਭੀਖ ਮੰਗਣ ਦੇ ਕਾਰਨ ਨਸ਼ੇ ਦੀ ਹਾਲਤ ਵਿਚ ਕੁਝ ਭਿਖਾਰੀ ਆਪਸ ਵਿਚ ਲੜ ਵੀ ਪੈਂਦੇ ਹਨ।
ਲੜਕੀ ਦੀ ਸ਼ਾਦੀ ਦਾ ਬਹਾਨਾ ਬਣਾ ਕੇ ਭੀਖ ਮੰਗਣ ਵਾਲਿਆਂ ਦੇ ਹੱਥ ਤਾਂ ਅਜਿਹਾ ਧੜੱਲੇਦਾਰ ਤਰੀਕਾ ਆ ਗਿਆ ਹੈ ਕਿ ਕਿਸੇ ਸਮੇਂ ਦਿਨ ਵਿਚ ਵੀਹ-ਤੀਹ ਰੁਪਏ ਇਕੱਠੇ ਕਰਨ ਵਾਲੀਆਂ ਔਰਤਾਂ ਸ਼ਾਮ ਨੂੰ ਸੈਂਕੜੇ ਰੁਪਏ ਜੋੜਣ ਲੱਗੀਆਂ ਹਨ। ਸੂਤਰ ਦੱਸਦੇ ਹਨ ਕਿ ਕੰਨਿਆਦਾਨ ਦਾ ਰਾਗ ਅਲਾਪ ਕੇ ਕੁਝ ਭਿਖਾਰਨਾ ਤਾਂ ਘਰੇਲੂ ਔਰਤਾਂ ਨੂੰ ਇਸ ਕਦਰ ਪਿਘਲਾਂ ਲੈਂਦੀਆਂ ਹਨ ਕਿ ਔਰਤਾਂ ਉਹਨ੍ਯਾਂ ਨੂੰ ਪੈਸਿਆਂ ਦੇ ਨਾਲ ਨਾਲ ਕੱਪੜੇ ਬਰਤਨ ਤੇ ਹੋਰ ਵਸਤੂਆਂ   ਵੀ ਖੁਸ਼ੀ ਖੁਸ਼ੀ ਦੇ ਦਿੰਦੀਆਂ ਹਨ। ਲੜਕੀ ਦੀ ਸ਼ਾਦੀ ਦੀ ਗੱਲ ਗੁਣ ਕੇ ਘਰੇਲੂ ਔਰਤਾਂ 1-2 ਰੁਪਏ ਦੇਣ ਦੀ ਬਜਾਇ 10-20 ਰੁਪਏ ਬੜੀ ਅਸਾਨੀ ਨਾਲ ਦੇ ਦਿੰਦੀਆਂ ਹਨ। ਇਸ ਧੰਦੇ ਵਿਚ ਹਜਾਰਾਂ ਰੁਪਏ ਕਮਾ ਚੁੱਕੇ ਪਰਿਵਾਰਾਂ ਨੇ ਹੁਣ ਆਪਣੇ ਪ੍ਰਦੇਸ਼ਾਂ ਦੇ ਬੈਂਕਾਂ ਵਿਚ ਖਾਤੇ ਖੋਲ ਲਏ ਹਨ। ਹਰ 15 ਦਿਨ ਦੀ ਕਮਾਈ ਨੂੰ ਡਰਾਫਟ ਬਣਾ ਕੇ ਉਥੇ ਭੇਜ ਦਿੱਤਾ ਜਾਂਦਾ ਹੈ। ਇਸ਼ ਧੰਦੇ ਨਾਲ ਜੁੜੇ ਇਕ ਪਰਿਵਾਰ ਦੇ ਇਕ ਮੈਂਬਰ ਨੇ ਪਰਿਵਾਰਿਕ ਮਤਭੇਦ ਦੇ ਬਾਅਦ ਜੋ ਗੱਲਾਂ ਦੱਸੀਆਂ  ਉਹ ਹੈਰਾਨ ਕਰ ਦੇਣ ਵਾਲੀਆਂ ਸਨ। ਆਪਣਾ ਨਾਮ ਨਾਂ ਛੱਪਣ ਦੀ ਸ਼ਰਤ ’ਤੇ ਉਸ ਨੇ ਦੱਸਿਆ ਕਿ ਉਸ ਦੀ ਭਾਬੀ ਆਪਣੀ ਜਿਸ ਬੇਟੀ ਦੇ ਵਿਆਹ ਦੇ ਨਾਂ ਤੇ ਹਜਾਰਾਂ ਰੁਪਏ ਲੋਕਾਂ ਤੋਂ ਠੱਗ ਚੁਕੀ ਹੈ ਉਸਦੇ ਬੇਟੀ ਕਦੇ ਪੈਦਾ ਹੀ ਨਹੀਂ ਹੋਈ?

Share this post

ਸੰਪਾਦਕ ਦੀ ਕਲਮ ਤੋਂ

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today74
Yesterday253
Week327
Month4724
All70285

Weather

84°
29°
°F | °C
Haze
Humidity: 33%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42