


ਮੋਗਾ, (ਸੁੱਖਵਿੰਦਰ ਆਜਾਦ) -ਸਮੱਚੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਖੁੱਦ ਕਰਜੇ ਦੇ ਬੋਝ ਦਾ ਮਾਰਿਆ ਖੱੁਦਕਸ਼ੀਆਂ ਕਰਨ ਲਈ ਮਜਬੂਰ ਹੈ ਤੇ ਖੇਤੀ ਜਿਨਸਾਂ ਦੇ ਲਾਹੇਵੰਦ ਭਾਅ ਲਈ ਲਗਾਤਾਰ ਸੰਘਰਸ਼ ਕਰਨ ਲਈ ਮਜਬੂਰ ਹੈ ਪਰ ਇਸ ਵਾਰ ਕੇਂਦਰ ਸਰਕਾਰ ਨਾਲ ਆਰ ਪਾਰ ਦੀ ਲੜਾਈ ਲਈ ਕਿਸਾਨਾਂ ਵਲੋਂ ਕੁਰੂਕਸ਼ੇਤਰ ਦੀ ਇਤਿਹਾਸਕ ਧਰਤੀ ਤੋਂ 1 ਮਾਰਚ ਤੋਂ ਕੇਂਦਰ ਤੋਂ ਕਿਸਾਨਾਂ ਨੂੰ ਆਰਥਿਕ ਅਜਾਦੀ ਦਵਾਉਣ ਲਈ
ਅਣਮਿਥੇ ਸਮੇਂ ਲਈ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੀ ਕੜੀ ਤਹਿਤ ਪੰਜਾਬ ਦੇ ਵੱਖ ਵੱਖ ਜਿਲ੍ਹਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਜਿ ਸਬੰਧੀ ਮੋਗਾ ਵਿਖੇ ਵੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਭੂਪਿੰਦਰ ਸਿੰਘ ਮਹੇਸਰੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਦੀਆਂ ਸਰਕਾਰਾਂ ਵਲੋਂ ਕਿਸਾਨ ਮਾਰੂ ਨੀਤੀ ਆਪਣਾਕੇ ਦੇਸ਼ ਦੇ ਕਿਸਾਨਾਂ ਨੂੰ ਕਰਜੇ ਦੇ ਬੋਝ ਥੱਲੇ ਦੱਬਿਆ ਜਾ ਰਿਹਾ ਹੈ ਜਿਸ ਕਾਰਨ ਕਿਸਾਨ ਖੁੱਦਕਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸੁਧਾਨ ਤੇ ਖੁੱਦਕਸ਼ੀਆਂ ਰੋਕ ਲਈ ਡਾ.ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ ਤੇ ਪੰਜਾਬ ਜੱਟ ਭਾਈਚਾਰੇ ਨੂੰ ਦੂਸਰੀਆਂ ਪੱਛੜੀਆਂ ਸ਼੍ਰੇਣੀਆਂ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਖੇਤੀ ਵਿਭੰਨਤਾ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਦਾਲਾਂ ਸਬਜੀਆਂ ਦੇ ਕੀਮਤ ਘੱਟੋਂ ਘੱਟ ਲਾਹੇਵੰਦ ਭਾਅ ਐਲਾਨੇ ਜਾਣ ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ 29 ਫਰਵਰੀ ਤੱਕ ਕਿ ਡਾ.ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਤੇ ਹੁੱਡਾ ਕਮੇਟੀ ਦੀ ਸਿਫਾਰਸ਼ ਲਾਗੂ ਨਾ ਕੀਤੀ ਤੇ ਕਿਸਾਨ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਕਿਸਾਨ 1 ਮਾਰਚ ਤੋਂ ਕੁਰੂਕਸ਼ੇਤਰ ਦੀ ਧਰਤੀ ਤੋਂ ਕਿਸਾਨਾਂ ਦੀ ਆਰਥਿਕ ਅਜਾਦੀ ਲਈ ਸੰਘਰਸ਼ ਆਰੰਭ ਦੇਣਗੇ। ਇਸ ਮੌਕੇ ਜਨਰਲ ਸਕੱਤਰ ਗੁਲਜਾਰ ਸਿੰਘ ਘੱਲਕਲਾਂ, ਗੁਰਮੀਤ ਸਿੰਘ ਸੰਧੂਆਣਾ, ਨਾਹਰ ਸਿੰਘ ਸਲ੍ਹੀਣਾ, ਸੁਖਜਿੰਦਰ ਸਿੰਘ ਖੋਸਾ, ਹਰਭਜਨ ਸਿੰਘ ਘੋਲੀਆ, ਮਲਕੀਤ ਸਿੰਘ ਅੰਮੀਵਾਲਾ, ਬੂਟਾ ਸਿੰਘ ਪੰਡੋਰੀ, ਗੁਰਦਰਸ਼ਨ ਸਿੰਘ ਕਾਲੇਕੇ, ਰਣਬੀਰ ਸਿੰਘ ਮਹੇਸਰੀ, ਨਿਰਮਲ ਸਿੰਘ ਕਾਲੀਏਵਾਲਾ, ਮਲਕੀਤ ਸਿੰਘ ਥੰਮਣਵਾਲਾ, ਸੂਰਤ ਸਿੰਘ ਕਾਦਰਵਾਲਾ, ਦਰਸ਼ਨ ਸਿੰਘ ਦੁੱਨੇਕੇ, ਦਲੀਪ ਸਿੰਘ ਰੌਲੀ, ਮਹਿੰਦਰ ਸਿੰਘ ਮੰਦਰ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO