


ਮੋਗਾ, (ਸੁੱਖਵਿੰਦਰ ਆਜਾਦ)- ਅੱਜ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਪੰਜਾਬ ਸ. ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਨੇ ਕਿਹਾ ਕਿ ਬਨਾਰਸੀ ਦਾਸ ਪੁਲਸ ਕਪਤਾਨ ਵਿਜੀਲੈਂਸ ਬਿਉਰੋ ਮੋਗਾ ਵੱਲੋਂ ਐਫ. ਜੇ. ਆਰ. ਨੰ. ਮਿਤੀ 11-1-2012 ਨੂੰ ਪਟਵਾਰੀ ਸ. ਮੋਹਣ ਸਿੰਘ ਤੇ ਮੀਤ ਪ੍ਰਧਾਨ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਨੂੰ ਗਲਤ ਤਰੀਕੇ
ਨਾਲ ਫਸਾਇਆ ਕੇ ਗ੍ਰਿਫਤਾਰ ਕੀਤਾ ਗਿਆ ਹੈ। ਚੌਕਸੀ ਵਿਭਾਗ ਮੋਗਾ ਵੱਲੋਂ ਹੋਰ ਜਿਲ੍ਹਿਆਂ ਦੇ ਇਸੇ ਮਹਿਕਮੇ ਦੇ ਅਧਿਕਾਰੀ ਬੁਲਾ ਕੇ ਜਿਸ ਵਿਚ ਜਿਲ੍ਹਾ ਜ¦ਧਰ, ਐਸ. ਪੀ. ਸੁਰਜੀਤ ਸਿੰਘ ਗਰੇਵਾਲ ਵੀ ਸ਼ਾਮਲ ਸੀ, ਵੱਲੋਂ ਪਟਵਾਰੀ ਮੋਹਣ ਸਿੰਘ ਦੇ ਕੱਪੜੇ ਉਤਾਰ ਕੇ ਅਲਾਫ ਨੰਗਾ ਕਰਕੇ, ਮਾਨਸਿਕ ਤੌਰ ’ਤੇ ਅਤੇ ਸਮਾਜਿਕ ਤੌਰ ’ਤੇ ਅਣ ਮਨੁੱਖੀ ਤਸ਼ੱਦਦ ਕੀਤਾ ਗਿਆ। ਉਸ ਨੂੰ ਲੈਕੇ ਪੰਜਾਬ ਭਰ ਦੇ ਪਟਵਾਰੀਆਂ ਵਿੱਚ ਇਸ ਘਟਨਾ ਦਾ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਚੌਕਸੀ ਵਿਭਾਗ ਦੀ ਇਸ ਸ਼ਰਮਨਾਕ ਵਿਵਹਾਰ ਦੀ ਪੂਰੇ ਹਾਊਸ ਵੱਲੋਂ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਪਿੱਛੇ ਮੁੱਖ ਮਕਸਦ ਸਿਵ ਕੁਮਾਰ ਐਸ.ਐਸ.ਪੀ. ਵਿਜੀਲੈਂਸ ਪਟਿਆਲਾ ਦੇ ਖਿਲਾਫ ਸ. ਮੋਹਣ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ਜੋ ਕਿ ਮੁੱਖ ਸਕੱਤਰ ਪੰਜਾਬ ਨੂੰ ਕੀਤੀ ਗਈ ਸੀ, ਨੂੰ ਬੰਦ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਇਸ ਸ਼ਿਕਾਇਤ ਵਿਚ ਮੋਹਣ ਸਿੰਘ ਵੱਲੋਂ ਸ਼ਿਵ ਕੁਮਾਰ ਐਸ.ਐਸ.ਪੀ. ਚੌਕਸੀ ਵਿਭਾਗ ਪਟਿਆਲਾ ਵੱਲੋਂ ਵੱਖ-ਵੱਖ ਸਮਿਆਂ ’ਤੇ ਕੀਤੀਆਂ ਗਈਆਂ ਬੇਨਿਯਮੀਆਂ ਦਾ ਵੇਰਵਾ ਹੈ। ਚੌਕਸੀ ਵਿਭਾਗ ਵੱਲੋਂ ਉਕਤ ਪਟਵਾਰੀ ’ਤੇ ਕੀਤੇ ਗਏ ਅਣ ਮਨੁੱਖੀ ਤਸ਼ੱਦਦ ਦੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਨੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਅਤੇ ਹੋਰ ਸਮਾਜਿਕ ਜੱਥੇਬੰਦੀਆਂ ਨਾਲ ਤਾਲਮੇਲ ਕਰਕੇ ਸ. ਮੋਹਣ ਸਿੰਘ ਨੂੰ ਇਨਸਾਫ ਦਵਾਉਣ ਦਾ ਤਹਈਆ ਕੀਤਾ ਹੈ ਅਤੇ ਜੰਮੇਵਾਰ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਸਰਕਾਰ ਕੋਲ ਰੋਸ ਵਜੋਂ ਪਟਿਆਲਾ ਡਵੀਜ਼ਨ ਦੇ ਸਮੂਹ ਜਿਲ੍ਹੇ 22 ਫਰਵਰੀ ਨੂੰ ਜਿਲ੍ਹਾ ਚੌਕਸੀ ਵਿਭਾਗ ਅਧਿਕਾਰੀਆਂ ਦੇ ਖਿਲਾਫ ਸਮੁੱਚੇ ਪਟਵਾਰੀ ਧਰਨੇ ਦੇਣਗੇ ਅਤੇ 23 ਫਰਵਰੀ ਨੂੰ ਪਟਿਆਲਾ ਡਵੀਜ਼ਨ ਦੇ ਸਮੁੱਚੇ ਪਟਵਾਰੀ ਐਸ.ਐਸ.ਪੀ. ਵਿਜੀਲੈਂਸ ਦਫ਼ਤਰ ਪਟਿਆਲਾ ਅੱਗੇ ਧਰਨਾ ਦੇਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜੇਕਰ ਫਿਰ ਵੀ ਪਟਵਾਰੀ ਨਾਲ ਇਨਸਾਫ ਨਾ ਹੋਇਆ ਤਾਂ 24 ਫਰਵਰੀ ਨੂੰ ਸਮੁੱਚੇ ਪੰਜਾਬ ਦੇ ਸਾਰੇ ਜਿਲ੍ਹਿਆਂ ’ਤੇ ਚੌਕਸੀ ਵਿਭਾਗ ਦੀ ਵਧੀਕੀ ਖਿਲਾਫ ਧਰਨੇ ਲਾਏ ਜਾਣਗੇ ਅਤੇ 25 ਫਰਵਰੀ ਨੂੰ ਹੋਣ ਵਾਲੀ ਪੰਜਾਬ ਦੀ ਮੀਟਿੰਗ ਵਿਚੋਂ ਇਸ ਤੋਂ ਵੀ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਸਮੁੱਚੇ ਸ਼ਾਸ਼ਨ ਪ੍ਰਸ਼ਾਸ਼ਨ ਦੀ ਹੋਵੇਗੀ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO