


ਜ਼ੀਰਾ,(ਗੁਰਪ੍ਰੀਤ ਸਿੰਘ ਸਿੱਧੂ,ਮਹਿੰਦਰਪਾਲ ਗਰੋਵਰ)- ਜ਼ੀਰਾ ਦੇ ਪਿੰਡ ਖਡੂਰ ਨਜ਼ਦੀਕ ਸ਼ਹਿਰ ਜ਼ੀਰਾ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਦੂਨ ਵੈਲੀ ਕੈਂਬਰਜ਼ ਸਕੂਲ ਦੇ ਵੈਨ ਡਰਾਇਵਰ ਦੀ ਲਾਪਰਵਾਹੀ ਨਾਲ ਕੇ ਜ਼ੀ ਵਿੱਚ ਪੜਦੇ 5 ਸਾਲਾਂ ਬੱਚੇ ਦੀ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ ਇਸ ਗੱਲ ਦੇ ਰੋਸ ਵੱਜੋ ਬੱਚੇ ਦੇ ਮਾਪਿਆ ਅਤੇ ਪਿੰਡ ਵਾਲਿਆ ਨੇ ਕਰੀਬ 2 ਘੰਟੇ ਸਕੂਲ ਅੱਗੇ ਚੱਕਾ ਜਾਮ ਕਰਕੇ ਜ਼ੀਰਾ-ਫਿਰੋਜਪੁਰ ਰੋਡ ਉੱਪਰ ਆਵਾਜਾਈ ਨੂੰ ਜਾਮ
ਕਰ ਦਿੱਤਾ ਅਤੇ ਸਕੂਲ ਅੰਦਰ ਬੱਸਾ ਅਤੇ ਹੋਰ ਸਮਾਨ ਦੀ ਭੰਨ ਤੋੜ ਕੀਤੀ ਇਸ ਦੋਰਾਨ ਜ਼ੀਰਾ ਪੁਲਿਸ ਨੇ ਮੋਕੇ ‘ਤੇ ਪੁੱਜ ਕੇ ਭੜਕੇ ਹੋਏ ਲੋਕਾਂ ਨੂੰ ਸ਼ਾਤ ਕਰਕੇ ਕਾਬੂ ਕੀਤਾ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਸਕੂਲ ਵਿੱਚੋ ਛੁੱਟੀ ਹੋਣ ਤੋ ਬਾਅਦ ਪਿੰਡ ਖਡੂਰ ਦਾ ਵਸਨੀਕ ਮਨਕੀਰਤ ਸਿੰਘ 5 ਸਾਲ ਪੁੱਤਰ ਪ੍ਰਤਾਪ ਸਿੰਘ ਆਪਣੇ ਹੋਰਨਾਂ ਸਾਥੀਆਂ ਨਾਲ ਦੂਨ ਵੈਲੀ ਕੈਬਰਿਜ਼ ਸਕੂਲ ਵਿੱਚੋ ਪੜ ਕੇ ਸਕੂਲ ਵੈਨ ਰਾਹੀ ਆਪਣੇ ਘਰ ਪਿੰਡ ਖਡੂਰ ਨੂੰ ਵਾਪਿਸ ਜਾ ਰਿਹਾ ਸੀ ਕਿ ਵੈਨ ਚਾਲਕ ਨੇ ਉਸਨੂੰ ਅਤੇ ਹੋਰਨਾਂ ਬੱਚਿਆ ਨੂੰ ਘਰ ਤੋ 1 ਕਿਲੋਮੀਟਰ ਦੀ ਦੂਰੀ ‘ਤੇ ਨੈਸ਼ਨਲ ਹਾਈ ਵੇ ਉਪਰ ਹੀ ਉਤਾਰ ਦਿੱਤਾ ਜਿਸ ਨਾਲ ਜਦੋ ਉਕਤ ਬੱਚਾ ਸੜਕ ਨੂੰ ਪਾਰ ਕਰ ਰਿਹਾ ਸੀ ਤਾਂ ਅਚਾਨਕ ਅੱਗੋ ਦੀ ਆ ਰਹੀ ਟਰੈਕਟਰ-ਟਰਾਲੀ ਦੀ ਲਪੇਟ ‘ਚ ਆ ਗਿਆ ਜਿਸ ਨਾਲ ਉਸਦੀ ਮੋਕੇ ‘ਤੇ ਹੀ ਮੋਤ ਹੋ ਗਈ। ਜਿਸ ਦੇ ਰੋਸ ਵੱਜੋ ਅੱਜ ਬੱਚੇ ਦੇ ਮਾਪਿਆ ਅਤੇ ਪਿੰਡ ਵਾਲਿਆ ਨੇ ਜ਼ੀਰਾ-ਫਿਰੋਜ਼ਪੁਰ ਰੋਡ ‘ਤੇ ਸਥਿਤ ਦੂਨ ਵੈਲੀ ਕੈਬਰਿਜ ਸੂਕਲ ਦੇ ਅੱਗੇ ਪੁੱਜ ਕੇ ਜ਼ੀਰਾ-ਫਿਰੋਜਪੁਰ ਰੋਡ ਉਪਰ ਚੱਕਾ ਜਾਮ ਕਰਕੇ ਆਵਾਜਾਈ ਨੂੰ ਜਾਮ ਕਰਕੇ ਸਕੂਲ ਵਿੱਚ ਖੜੀ ਬੱਸ ਅਤੇ ਹੋਰ ਸਮਾਨ ਦੀ ਰੱਜ਼ ਕੇ ਭੰਨ ਤੋੜ ਕਰਕੇ ਨਾਹਰੇਬਾਜ਼ੀ ਕੀਤੀ । ਇਸ ਮੋਕੇ ਬੱਚੇ ਦੇ ਮਾਪਿਆ ਅਤੇ ਪਿੰਡ ਵਾਲਿਆ ਨੇ ਸਕੂਲ ਪ੍ਰਸ਼ਾਸਨ ‘ਤੇ ਦੋਸ਼ ਲਗਾਉਦੇ ਹੋਏ ਦੱਸਿਆ ਕਿ ਇਹ ਹਾਦਸਾ ਸਕੂਲ ਪ੍ਰਸ਼ਾਸ਼ਨ ਅਤੇ ਵੈਨ ਚਾਲਕ ਦੀ ਲਾਹਪ੍ਰਵਾਹੀ ਨਾਲ ਹੋਇਆ ਹੈ ਜਦੋ ਕਿ ਸਕੂਲ ਦੀ ਵੈਨ ਚਾਲਕ ਦਾ ਫਰਜ਼ ਬਣਦਾ ਸੀ ਕਿ ਉਹ ਬੱਚਿਆਂ ਨੂੰ ਨੈਸ਼ਨਲ ਹਾਈਵੇ ਉਪਰ ਉਤਾਰਨ ਦੀ ਥਾਂ ‘ਤੇ ਘਰ ਤੱਕ ਛੱਡ ਕੇ ਆਉਦਾ। ਇਸ ਮੋਕੇ ‘ਤੇ ਫਿਰੋਜ਼ਪੁਰ ਤੋ ਪਹੁੰਚੇ ਐਸ.ਪੀ ਹੈਡਕੁਆਟਰ ਰਮਿੰਦਰ ਸਿੰਘ ਨੇ ਕਰੀਬ ਇੱਕ ਘੰਟੇ ਤੋ ਲੱਗੇ ਜਾਮ ਨੂੰ ਖੁਲਵਾਇਆ ਅਤੇ ਬੱਚਿਆ ਦੇ ਮਾਪਿਆ ਅਤੇ ਪਿੰਡ ਵਾਲਿਆ ਨੂੰ ਵਿਸ਼ਵਾਸ਼ ਦਿਵਾਇਆ ਕਿ ਸਕੂਲ ਪ੍ਰਸ਼ਾਸ਼ਨ ਅਤੇ ਵੈਨ ਚਾਲਕ ਵਿਰੁੱਧ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੋਕੇ ‘ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਐਸ.ਪੀ ਹੈਡਕੁਆਟਰ ਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਪੁਲਸ ਵੱਲੋ ਵੈਨ ਚਾਲਕ ਰਜਿੰਦਰ ਕੁਮਾਰ ਅਤੇ ਟਰੈਕਟਰ ਦੇ ਅਣਪਛਾਤੇ ਚਾਲਕ ਵਿਰੁੱਧ ਮਾਮਾਲਾ ਦਰਜ਼ ਕਰ ਲਿਆ ਹੈ ਉਨ੍ਹਾ ਕਿਹਾ ਕਿ ਇਸ ਕੇਸ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਹੈ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਮੋਕੇ ਪ੍ਰਸ਼ਾਸਨ ਵੱਲੋ ਨਾਇਬ ਤਹਿਸੀਲਦਾਰ ਬਚਿੱਤਰ ਸਿੰਘ ਢੱਡਾ ਅਤੇ ਹੋਰ ਪੁਿਲਸ ਅਧਿਕਾਰੀ ਆਦਿ ਵੀ ਹਾਜਰ ਸਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO