


ਬਠਿੰਡਾ-ਬਿੱਟੂ/ਬਲਵਿੰਦਰ ਸਿੰਘ-ਥਾਨਾ ਕੋਤਵਾਲੀ ਬਠਿੰਡਾ ਵਿਖੇ ਗੁਰਮੀਤ ਸਿੰਘ ਰਾਮ ਰਹੀਮ ਖਿਲਾਫ ਸਿੱਖ ਭਾਵਨਾਵਾ ਨੂੰ ਭੜਕਾਉਣ ਦੇ ਦੋਸ਼ ਹੇਠ ਅ/ਧ 295-ਏ ਆਈ.ਪੀ.ਸੀ. ਕੇਸ ਦੀ ਚੱਲ ਰਹੀ ਸੁਣਵਾਈ ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨ ਜੱਜ ਸਾਹਿਬ ਦੀ ਅਦਾਲਤ ਵਿੱਚ ਹੁਣ ਤੱਕ ਦੀਆਂ ਪੇਸ਼ੀਆਂ ਦੌਰਾਨ ਹੋਈ ਬਹਿਸ ਤੇ ਬਾਅਦ ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨ ਸਰਦਾਰ ਹਰਜੀਤ ਸਿੰਘ ਵੱਲੋ ਫੈਸਲਾ ਸੁਣਾਇਆ ਜਾਣਾ ਸੀ
ਪਰ ਉਹਨਾਂ ਦੇ ਅਚਾਨਕ ਛੁੱਟੀ ਤੇ ਚਲੇ ਜਾਣ ਕਾਰਨ ਮਾਨਯੋਗ ਅਦਾਲਤ ਨੇ ਇਸ ਫੈਸਲੇ ਨੂੰ 17 ਮਾਰਚ ਨੂੰ ਸੁਣਾਉਣ ਦੇ ਹੁਕਮ ਜਾਰੀ ਕੀਤੇ ਹਨ । ਇਸ ਤਰ੍ਹਾਂ ਹੁਣ ਇਹ ਫੈਸਲਾ ਨਵੀ ਸਰਕਾਰ ਦੇ ਸਮੇ ਹੀ ਸੁਣਾਇਆ ਜਾਵੇਗਾ ਕਿਉਕਿ ਪੰਜਾਬ ਵਿਧਾਨ ਸਭਾ ਦੀਆਂ ਚੌਣਾਂ ਦੇ ਨਤੀਜੇ 6 ਮਾਰਚ ਘੋਸ਼ਿਤ ਹੋਣੇ ਹਨ ਅਤੇ 10 ਮਾਰਚ ਨੂੰ ਨਵੀ ਸਰਕਾਰ ਬਣਨੀ ਹੈ। ਇਸ ਮਾਮਲੇ ਦੇ ਸ਼ਿਕਾਇਤ ਕਰਤਾ ਭਾਈ ਰਾਜਿੰਦਰ ਸਿੰਘ ਸਿੱਧੂ ਕੇਸ ਨੂੰ ਵਾਪਸ ਲੈਣ ਤੋ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਡੇਰਾ ਮੁੱਖੀ ਰਾਮ ਰਹੀਮ ਨੇ ਮਈ 2007 ਵਿੱਚ ਡੇਰਾ ਸਲਾਬਤਪੁਰੇ ਵਿੱਚ ਦਸਵੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਭੇਸ ਧਾਰਨ ਕਰਕੇ ਜਾਮੇ ਇੰਸਾ ਪਿਆ ਕੇ ਸਿੱਖਾ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਇਸ ਕਾਰਨ ਡੇਰਾ ਮੁੱਖੀ ਨੂੰ ਸਜਾ ਮਿਲਣੀ ਚਾਹੀਦੀ ਹੈ। 11 ਫਰਵਰੀ ਨੂੰ ਮਾਨਯੋਗ ਜੱਜ ਸ. ਹਰਜੀਤ ਸਿੰਘ ਸਾਹਿਬ ਨੇ ਖੁੱਲ ਕੇ ਵਿਚਾਰ ਸੁਨਣ ਤੋ ਬਾਅਦ ਬਿਆਨ ਕਲਮਬੰਦ ਕੀਤੇ ਸਨ ਅਤੇ 18 ਫਰਵਰੀ ਨੂੰ ਫੈਸਲਾ ਦੇਣ ਲਈ ਪੇਸ਼ੀ ਰੱਖੀ ਸੀ,ਹੁਣ ਇਸ ਕੇਸ ਬਾਰੇ 17 ਮਾਰਚ ਨੂੰ ਹੀ ਪਤਾ ਚੱਲੇਗਾ ਕਿ ਮਾਨਯੋਗ ਅਦਾਲਤ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਉਕਤ ਪਰਚਾ ਖਾਰਜ ਕਰਦੀ ਹੈ ਜਾਂ ਫਿਰ ਚਲਾਨ ਪੇਸ਼ ਕਰਨ ਲਈ ਪੁਲਿਸ ਨੂੰ ਹਦਾਇਤਾਂ ਜਾਰੀ ਕਰਦੀ ਹੈ । ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੈਨੂੰ ਮਾਨਯੋਗ ਅਦਾਲਤ ਤੇ ਪੂਰਾ ਵਿਸ਼ਵਾਸ਼ ਹੈ ਕਿ ਮਾਨਯੋਗ ਅਦਾਲਤ ਵੱਲੋ ਸਮੂੱਚੀ ਸਿੱਖ ਕੌਮ ਦੀਆ ਭਾਵਨਾਵਾਂ ਨੂੰ ਮੁੱਖ ਰੱਖ ਕੇ ਹੀ ਫੈਸਲਾ ਕੀਤਾ ਜਾਵੇਗਾ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO