


ਲੁਧਿਆਣਾ (ਅਸ਼ੋਕ ਪੁਰੀ,ਸ਼ਸ਼ੀ ਕਪੂਰ) ਅਕਾਲੀ ਦਲ ਦਿੱਲੀ ਦੀ ਸੂਬਾ ਇਕਾਈ ਦੇ ਸੱਕਤਰ ਜਨਰਲ ਬਲਵਿੰਦਰ ਸਿੰਘ ਭੁੱਲਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ 1984 ਦੇ ਸਿੱਖ ਕਤਲ ਕਾਂਡ ਦੇ ਦੋਸ਼ੀ ਕਿਸ਼ੋਰੀ ਲਾਲ ਦੀ ਰਿਹਾਈ ਤੇ ਲਗੀ ਰੋਕ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਹਮੇਸ਼ਾ ਹੀ ਸਿੱਖ ਕੌਮ ਨੂੰ ਦਰਪੇਸ਼ ਮਸਲਿਆ ਜਿਨ੍ਹਾਂ ਵਿੱਚ ਵਿਦੇਸ਼ਾ
ਵਿੱਚ ਵਸਦੇ ਸਿੱਖਾ ਦੀ ਕਾਲੀ ਸੂਚੀ ਖਤਮ ਕਰਵਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ ਤੇ ਸਰਨਾ ਹੀ ਸਿੱਖ ਕੌਮ ਦੇ ਅਸਲੀ ਪ੍ਰਤੀਨਿਧੀ ਹਨ। ਇਸਦੇ ਉਲਟ ਪੰਜਾਬ ਵਿੱਚ ਐਸ ਜੀ ਪੀ ਸੀ ਤੇ ਕਾਬਜ ਧਿਰ ਤੇ ਐਸ ਜੀ ਪੀ ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਖਬਾਰੀ ਬਿਆਨ ਬਾਜੀ ਕਰਕੇ ਸਿੱਖ ਕੌਮ ਨੂੰ ਬੇਵਕੂਫ ਬਣਾਉਂਦੇ ਹਨ। ਤੇ ਸਿੱਖ ਕੋਮ ਦੇ ਕਿਸੇ ਮਸਲੇ ਦੇ ਹੱਲ ਲਈ ਹਕੀਕਤ ਵਿੱਚ ਕੁੱਝ ਨਹੀਂ ਕਰਦੇ। ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਲੋਂ ਸਿੱਖ ਕੌਮ ਦੇ ਕਾਤਲ ਕਿਸ਼ੋਰੀ ਲਾਲ ਦੀ ਰਿਹਾਈ ਦਾ ਵਿਰੋਧ ਕਰਨ ਤੇ ਦਿੱਲੀ ਦੇ ਰਾਜਪਾਲ ਨੇ ਮੋਕੇ ਤੇ ਹੀ ਸਿੱਖ ਕੌਮ ਦੀਆਂ ਭਾਵਨਵਾਂ ਦੀ ਕਦਰ ਕਰਦੇ ਹੋਏ ਕਿਸ਼ੋਰੀ ਲਾਲ ਦੀ ਰਿਹਾਈ ਨੂੰ ਗਲਤੀ ਸਵੀਕਾਰ ਕਰਦੇ ਹੋਏ ਮੋਕੇ ਤੇ ਹੀ ਉਸ ਦੀ ਰਿਹਾਈ ਦੇ ਹੁਕਮ ਰੱਦ ਕਰ ਦਿੱਤੇ। ਸਿੱਖਾ ਦੇ ਕਾਤਲ ਦੀ ਰਿਹਾਈ ਦੇ ਹੁਕਮ ਰੱਦ ਕਰਵਾ ਕੇ ਸਰਨਾ ਨੇ ਸਾਬਤ ਕਰ ਦਿੱਤਾ ਕਿ ਉਹ ਹੀ ਸਿੱਖ ਕੌਮ ਦੇ ਅਸਲੀ ਪ੍ਰਤਿਨਿਧੀ ਹਨ ਤੇ ਅਖਬਾਰਾਂ ਵਿੱਚ ਬਿਆਨਬਾਜੀ ਕਰਨ ਦੀ ਥਾਂ ਕੰਮ ਕਰਵਾਉਣ ਵਿੱਚ ਵਿਸ਼ਵਾਸ ਰੱਖਦੇ ਹਨ। ਗੰਗਾਨਗਰ ਦੇ ਇੱਕ ਗੁਰਦੁਆਰਾਂ ਪ੍ਰਬਧੰਕਾ ਵਿਚਕਾਰ ਖਿਚਤਾਣ ਦੇ ਚਲਦੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਪਾਣੀ ਵਿੱਚ ਰੋੜਣ ਦੇ ਮਾਮਲੇ ਦਾ ਜਿਕਰ ਕਰਦੇ ਹੋਏ ਭੁੱਲਰ ਨੇ ਕਿਹਾ ਕਿ ਐਸ ਜੀ ਪੀ ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਖਬਾਰੀ ਬਿਆਨਬਾਜੀ ਕਰਨ ਦੀ ਥਾਂ ਅਮਲੀ ਤੌਰ ਤੇ ਇਸ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਦੇ ਉਪਰਾਲੇ ਕਰਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO