Tuesday, May 22, 2012

image ਗਿੱਦੜਬਾਹਾ-ਜਗਸੀਰ ਛੱਤਿਆਣਾ-ਸਮੁੱਚੀ ਮਾਨਵਤਾ ਦੇ ਭਲੇ ਲਈ ਅਮਨ ਸ਼ਾਂਤੀ ,ਨਸ਼ਿਆਂ, ਭਰੂਣ ਹੱਤਿਆ, ਰਿਸ਼ਵਤ ਖੋਰੀ, ਅਖੌਤੀ ਬਾਬਿਆਂ ਤੋਂ ਬਚਣ ਲਈਅਤੇ ਸਮਾਜਿਕ ਬੁਰਾਂਈਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਸੱਚ ਦਾ ਸੁਨੇਹਾ ਲੈ ਕੇ ਸਾਇਕਲ ਤੇ ਧਾਰਮਿਕ ਸਥਾਂਨਾ ਦੀ ਯਾਤਰਾ ਕਰਦੇ ਅਮਨਦੀਪ ਸਿੰਘ ਖਾਲਸਾ ਅੱਜ ਗਿੱਦੜਬਾਹਾ ਵਿਖੇ ਪੁੱਜੇ ਉਨਾਂ ਅੱਜ ਦੀ ਅਵਾਜ ਨਾਲ ਵਿਸੇਸ਼ ਮੁਲਾਕਾਤ ਕਰਦਿਆਂ ਕਿਹਾ ਕਿ ਪੰਜਾਬ

ਵਿਚ ਹਰ ਸਿੱਖਿਆ ਸੰਸਥਾ ਅਤੇ ਧਾਰਮਿਕ ਸਥਾਨ ਤੋਂ ਪਹਿਲਾ ਸ਼ਾਰਾਬ ਦਾ ਠੇਕਾ ਨਜ਼ਰ ਆਉਦਾ ਹੈ ਪੰਜਾਬ ਦੇ ਲੋਕ ਧਾਰਮਿਕ ਰੀਤੀ ਰਿਵਾਜਾਂ ਨੂੰ ਛੱਡ ਕੇ ਨਸ਼ਿਆਂ ਵੱਲ ਤੁਰ ਪਏ ਹਨ ਜੋ ਪੰਜਾਬ ਲਈ ਬਹੁਤ ਘਾਤਕ ਸਿੱਧ ਹੋ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਦੀ ਜਵਾਨੀ ਜੋ ਦੁਨੀਆ ਭਰ ਵਿਚ ਪ੍ਰਸਿੱਧ ਸੀ ਪਰ ਅੱਜ ਨਸ਼ਿਆ ਕਾਰਨ ਬਰਦਾਰ ਹੋ ਰਹੀ ਹੈ ਅਤੇ ਨੌਜਵਾਨ ਸਿੱਖੀ ਤੋਂ ਪਤਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਹਰ ਤਰ੍ਹਾ ਦਾ ਸਭ ਤੋਂ ਵੱਧ ਨਸ਼ਾ ਵਿਕ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਸਰਕਾਰਾਂ ਕੋਈ ਠੋਸ ਕਦਮ ਨਹੀਂ ਚੁੱਕ ਰਹੀਆਂ। ਉਨ੍ਹਾਂ ਗੁਜਰਾਤ ਸੂਬੇ ਦੀ ਸਲਾਘਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਵੀ ਗੁਜਰਾਤ ਵਾਂਗ ਠੇਕਿਆਂ ਤੋਂ ਰਹਿਤ ਹੋ ਜਾਵੇ ਤਾਂ ਪਹਿਲਾ ਵਰਗਾ ਖੁਸ਼ਹਾਲ ਪੰਜਾਬ ਦੁਬਾਰਾ ਸੁਰਜੀਤ ਹੋ ਜਾਵੇਗਾ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਮੇਂ ਦੀਆਂ ਸਰਕਾਰਾਂ ਇਸ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਲੋਕ ਵੀ ਸਾਥ ਦੇਣ। ਉਨ੍ਹਾਂ ਕਿਹਾ ਕਿ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ ਪਰ ਧਰਮ ਦੇ ਠੇਕੇਦਾਰਾਂ ਕਾਰਨ ਹਰ ਧਰਮ ਦਾ ਨੁਕਸਾਨ ਹੋ ਰਿਹਾ ਹੈ। ਉਨਾਂ ਕਿਹਾ ਕਿ ਮੈਂ ਹਿੰਦੂਆਂ ਦੇ ਘਰ ਕਰਨਾਟਕਾ ਦੇ ਬੰਗਲੌਰ ਜਿਲੇ ਦੇ ਪਿੰਡ ਚਿਕਤਿਰਪੁਤੀ ਵਿੱਚ ਪੈਦਾ ਹੋਇਆ ਹਾਂ ਪਹਿਲਾਂ ਮੇਰਾ ਨਾਮ ਮਹਾਂਦੇਵਨ ਰੈੱਡੀ ਸੀ ਮੈਂ ਸਿੱਖ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਅਮਿੰ੍ਰਤਧਾਰੀ ਸਿੱਖ ਬਣਿਆਂ ਹਾਂ ਤੇ ਮੇਰਾ ਨਾਮ ਅਮਨਦੀਪ ਸਿੰਘ ਖਾਲਸਾ ਹੈ। ਮੈਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਲਾਲ ਬਾਗ ਚਿਕਤਿਰਪੁਤੀ (ਬੰਗਲੌਰ) ਵਿਚ ਰਹਿੰਦਾ ਹੈ ਅਤੇ ਉਸਨੇ 1 ਜਨਵਰੀ 2008 ਵਿਚ ਸਾਈਕਲ ਯਾਤਰਾ ਆਰੰਭ ਕੀਤੀ ਸੀ। ਉਸਨੇ ਦੱਸਿਆ ਕਿ ਹੁਣ ਤੱਕ ਭਾਰਤ ਦੇ 24 ਰਾਜਾਂ ਦੀ ਸਾਇਕਲ ਤੇ ਯਾਤਰਾ ਕਰ ਚੁੱਕਾ ਹੈ ਅਤੇ 1 ਲੱਖ 35 ਹਜ਼ਾਰ ਕਿਲੋਮੀਟਰ ਸਫ਼ਰ ਤੈਅ ਕਰ ਚੁੱਕਾ ਹੈ। ਉਸਨੇ ਦੱਸਿਆ ਕਿ ਜਿੱਥੇ ਉਹ ਠਹਿਰਦਾ ਹੈ ਉੱਥੇ ਉਹ ਸਕੂਲਾਂ ਵਿਚ ਜਾ ਕੇ ਨਸ਼ਿਆ ਅਤੇ ਸਮਾਜਿਕ ਬੁਰਾਈਆਂ ਦੇ ਵਿਰੁੱਧ ਭਾਸ਼ਣ ਦਿੰਦਾ ਹੈ। ਉਸਨੇ ਦੱਸਿਆ ਕਿ ਉਹ ਹੁਣ ਤੱਕ 24 ਹਜ਼ਾਰ ਤੋਂ ਵੱਧ ਸਕੂਲਾਂ ਤੋਂ ਇਲਾਵਾ ਆਮ ਰਸਤੇ ਵਿਚ ਵੀ ਲੋਕਾਂ ਨੂੰ ਨਸ਼ਿਆ ਤੇ ਸਮਾਜਿਕ ਬੁਰਾਈਆਂ ਦੇ ਵਿਰੁੱਧ ਜਾਗਰੂਕ ਕਰ ਚੁੱਕਾ ਹੈ। ਉਸਨੇ ਦੱਸਿਆ ਕਿ ਮੇਰੀ ਇੱਛਾ ਹੈ ਕਿ ਮੇਰਾ ਨਾਮ ਲਿਮਕਾ ਬੁੱਕ ਵਿਚ ਦਰਜ ਹੋਵੇ। ਉਸ ਨੂੰ ਇੰਵਰਵਿਊ ਲਈ ਮੁੰਬਈ ਬੁਲਾਇਆ ਗਿਆ ਹੈ। ਹੁਣ ਤੱਕ ਉਹ 2000 ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਚੁੱਕਾ ਹੈ। ਉਹ ਰੋਜ਼ਾਨਾ ਲਗਭਗ 150 ਕਿਲੋਮੀਟਰ ਦਾ ਸ਼ਫਰ ਤੈਅ ਕਰਦਾ ਹੈ। ਉਸਨੇ ਰੋਟੀ ਪਾਣੀ ਲਈ ਸਾਰਾ ਸਮਾਨ ਆਪਣੇ ਕੋਲ ਰੱਖਿਆ ਹੈ। ਉਨਾਂ ਦੱਸਿਆ ਕਿ ਮੈਂ ਚੌਥੀ ਸਾਇਕਲ ਵਰਤ ਰਿਹਾਂ ਹਾਂ ਤੇ ਹੁਣ ਤੱਕ 15 ਟਾਇਰ ਅਤੇ 8ਟਿਊਬਾਂ ਬਦਲੀਆਂ ਹਨ। ਉਸ ਦੀ ਯਾਤਰਾ ਤੇ ਲਗਭਗ 80 ਹਜਾਰ ਰੁਪਏ ਖਰਚ ਆਏ ਹਨ ਉਹੇ ਸਿੱਖ ਇਤਿਹਾਸ ਨੂੰ ਬੜੀ ਦਿਲਚਪਸੀ ਨਾਲ ਪੜ੍ਹ ਰਿਹਾ ਹੈ। ਉਸਦੀ ਧਰਮਪਤਨੀ ਦਾ ਨਾਮ ਮਨਪ੍ਰੀਤ ਕੌਰ ਹੈ ਜੋ ਪਿੰਡ ਖਹਿਰਾ ਗੁਰਾਇਆ ਜਿਲ੍ਹਾ ਜ¦ਧਰ ਦੀ ਰਹਿਣ ਵਾਲੀ ਹੈ। ਉਹ ਅੰਗੇਰਜ਼ੀ, ਪੰਜਾਬੀ, ਕੰਨੜ, ਤੇਲਗੂ, ਤਾਮਿਲ ਤੇ ਹਿੰਦੀ ਭਸਾਵਾਂ ਤੋਂ ਇਲਾਵਾ ਕਈ ਹੋਰ ਭਸਾਵਾਂ ਦੀ ਜਾਣਕਾਰੀ ਰੱਖਦਾ ਹੈ।

Share this post

ਸੰਪਾਦਕ ਦੀ ਕਲਮ ਤੋਂ

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today73
Yesterday253
Week326
Month4723
All70284

Weather

84°
29°
°F | °C
Haze
Humidity: 33%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42