Tuesday, May 22, 2012

image ਨਾਭਾ ਰਾਜਿੰਦਰ ਸਿੰਘ ਕਪੂਰ-ਹਲਕਾ ਨਾਭਾ ਵਿੱਚ ਪਿਛਲੇ ਦਿਨੀਂ ਕਾਰ ਡਕੇਤੀ ਤੋਂ ਬਾਅਦ ਮੁੜ ਹੋਈ ਇੱਕ ਵੱਡੀ ਚੋਰੀ, ਚੋਰ ਜੱਟਾਂ ਵਾਲਾ ਬਾਸ ਵਿਖੇ ਬਣੇ ਸਿਲਵਰ ਓਕ ਸਾਇਬਰ ਕੈਫੇ ਤੋਂ ਤਿੰਨ ਐਲ.ਸੀ.ਡੀਆ, ਪੰਜ ਹਜ਼ਾਰ ਦੇ ਕਰੀਬ ਨਗਦੀ ਅਤੇ ਨਿਮਬਲ ਅਕੈਡਮੀ ਵਿੱਚੋਂ ਇੱਕ ਲੈਪਟਾਪ ਪੰਜਾਹ ਹਜਾਰ ਰੁਪਏ ਨਗਦੀ ਲੈ ਗਏ। ਕੈਫੇ ਦੇ ਮਾਲਕ ਨਵਜੋਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਕੈਫੇ ਤੋਂ ਤਿੰਨ ਐਲ.ਸੀ.ਡੀਆ

  ਜਿਨ੍ਹਾਂ ਵਿੱਚੋ 2 ਐਸਰ ਅਤੇ 1 ਏ.ਓ.ਸੀ. ਕੰਪਨੀ ਦੀਆ ਸਨ ਚੋਰੀ ਹੋ ਗਈਆ ਹਨ, ਕੈਫੇ ਵਿੱਚ ਆਮ ਵਿਅਕਤੀ ਅਤੇ ਬੱਚੇ ਇੰਟਰਨੈਟ ਤੇ ਕੰਮ ਕਰਨ ਲਈ ਆਉਂਦੇ ਹਨ ਅਤੇ ਹਲਕੇ ਦੇ ਤਕਰੀਬਨ ਸਾਰੇ ਪੱਤਰਕਾਰ ਕੈਫੇ ਤੋਂ ਆਪਣੇ ਆਪਣੇ ਅਦਾਰੇ ਨੂੰ ਖ਼ਬਰਾਂ ਭੇਜਦੇ ਹਨ। ਨਿਮਬਲ ਅਕੈਡਮੀ ਦੀ ਮਾਲਕ ਨਮਿਤਾ ਬਾਂਸਲ ਨੇ ਦੱ੍ਯਸਿਆ ਕਿ ਬੱਚੇ ਅੰਗਰੇਜੀ ਸਿੱਖਣ ਵਾਸਤੇ ਸਾਡੇ ਕੋਲ ਸਾਰਾ ਦਿਨ ਕਲਾਸਾ ਲਾਉਣ ਆਉਂਦੇ ਹਨ ਅਸੀਂ ਦੋਵੇਂ ਔਰਤਾਂ ਨਮਿਤਾ ਬਾਂਸਲ ਅਤੇ ਗਗਨਦੀਪ ਕੌਰ ਬਚਿਆ ਨੂੰ ਅੰਗਰੇਜੀ ਬੋਲਣਾ ਸਿਖਾਉਦੀਆ ਹਾਂ।  ਪਹਿਲੀਆ ਤਰੀਕਾਂ ਹੋਣ ਕਾਰਨ ਸਾਡੇ ਕੋਲ ਟਿਊਸਨ ਫੀਸਾ ਬਚਿਆ ਵੱਲੋਂ ਦਿੱਤੀਆ ਗਈਆ ਸੀ ਜਿਸ ਦੀਆਂ ਰਸੀਦਾ ਸਾਡੇ ਕੋਲ ਹਾਜ਼ਰ ਹਨ। ਦੱਸਣਯੋਗ ਹੈ ਕਿ ਨਮਿਤਾ ਦਾ ਪਤੀ ਸੰਜੀਵ ਰੋਜ਼ਾਨਾ ਵਾਂਗ ਸਵੇਰੇ ਅਕੈਡਮੀ ਦੀ ਸਫਾਈ ਲਈ ਆਇਆ ਸੀ ਉਸ ਉਪਰੰਤ ਇਸ ਚੋਰੀ ਬਾਰੇ ਪਤਾ ਲਗਿਆ, ਨਵਜੋਤ ਸਿੰਘ ਅਤੇ ਨਮਿਤਾ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ  ਮੌਕੇ ਤੇ ਪਹੁੰਚੇ ਏ.ਐਸ.ਆਈ. ਜੱਗਾ ਰਾਮ ਵੱਲੋਂ ਸਾਡੇ ਨਾਲ ਸਹੀ ਸਲੂਕ ਨਹੀ ਕੀਤਾ ਅਤੇ ਸਾਡੇ ਉਪਰ ਹੀ ਚੋਰੀ ਦਾ ਸੱਕ ਜਾਹਿਰ ਕਰਦੇ ਹੋਏ ਸਾਡੀ ਹੋਈ ਚੋਰੀ ਦੇ ਸਮਾਨ ਦੀਆਂ ਰਸੀਦਾ ਦੀ ਮੰਗ ਬੇ ਢੰਗੇ ਤਰੀਕੇ ਨਾਲ ਕੀਤੀ ਅਤੇ ਸਾਨੂੰ ਇਹ ਪੁਛਿਆ ਗਿਆ ਕਿ ਤੁਸੀ ਇਹ ਪੈਸੇ ਕਿਥੋ ਲਿਆਓ ਹੋ ਅਤੇ ਐਲ.ਸੀ.ਡੀ. ਕਿਥੋ ਖਰੀਦੀਆ ਹਨ ਉਸ ਉਪਰੰਤ ਐਸ.ਐਚ.ਓ ਨਾਭਾ ਆਪਣੀ ਟੀਮ ਸਮੇਤ ਪਹੁੰਚੇ ਉਹਨਾਂ ਵੱਲੋਂ ਸਾਰਾ ਮੁਆਇਨਾ ਅਤੇ ਤੇਕੀਕਾਤ ਕੀਤੀ ਗਈ, ਜਿਸ ਇਮਾਰਤ ਵਿੱਚ ਕੈਫੇ ਅਤੇ ਅਕੈਡਮੀ ਖੁੱਲੀ ਹੋਈ ਹੈ ਉਹ ਇਮਾਰਤ ਦੇ ਮਾਲਕ ਅਮਰੀਕ ਸਿੰਘ ਚੋਹਾਨ ਹਨ ਤੇ ਉਹਨਾਂ ਵੱਲੋਂ ਇਹ ਇਮਾਰਤ ਦੋਵੇਂ ਪਾਰਟੀਆ ਨੂੰ ਕਰਾਏ ਤੇ ਦਿੱਤੀ ਹੋਈ ਹੈ, ਇਮਾਰਤ ਦੇ ਥੱਲੇ ਕਰਿਆਣੇ ਦੀ ਦੁਕਾਨ ਕਰਦੇ ਅਰਜਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋ ਵਾਰ ਮੇਰੀ ਦੁਕਾਨ ਦੀ ਚੋਰੀ ਕਰਨ ਦੀ ਕੋਸਿਸ ਵੀ ਕੀਤੀ ਗਈ ਹੈ ਅਤੇ ਜਿੰਦੇ ਤੋੜੇ ਗਏ ਹਨ। ਸੈਂਟਰ ਲਾਕ ਲਗਿਆ ਹੋਣ ਕਰਕੇ ਦੋਵੇਂ ਵਾਰ ਮੇਰੀ ਦੁਕਾਨ ਤੋ ਚੋਰੀ ਹੋਣ ਤੋ ਬੱਚ ਗਈ। ਐਸ.ਐਚ.ਓ. ਹੇਮੰਤ ਕੁਮਾਰ ਨੇ ਦੱਸਿਆ ਕਿ ਸੰਜੀਵ ਬਾਂਸਲ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆ ਵਿਰੁੱਧ ਧਾਰਾ 457, 380 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਹੀ ਚੋਰਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪਟਿਆਲਾ ਤੋਂ ਫਿੰਗਰਪ੍ਰੀਟ ਲੈਣ ਵਾਲੀ ਟੀਮ ਵੱਲੋਂ ਵੀ ਮੁਆਇਨਾ ਕੀਤਾ ਗਿਆ ਹੈ।  ਦੇਖਣਾ ਇਹ ਹੋਵੇਗਾ ਕਿ ਕਿੰਨੀ ਜਲਦੀ ਨਾਭਾ ਪੁਲਿਸ ਇਸ ਚੋਰੀ ਨੂੰ ਇਨਜਾਮ ਦੇਣ ਵਾਲੇ ਚੋਰਾ ਨੁੰ ਆਪਣੀ ਗ੍ਰਿਫਤ ਵਿੱਚ ਲੈਂਦੀ ਹੈ, ਪਿਛਲੇ ਦਿਨੀ ਜਿਨ੍ਹਾਂ ਵਿਅਕਤੀਆ ਵੱਲੋਂ ਗੱਡੀ ਖੋਈ ਗਈ ਸੀ ਉਹਨਾਂ ਨੂੰ ਪੁਲਿਸ ਫੜਨ ਵਿੱਚ ਹੁਣ ਤੱਕਰ ਨਾਕਾਮ ਰਹੀ ਹੈ।

Share this post

ਸੰਪਾਦਕ ਦੀ ਕਲਮ ਤੋਂ

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today72
Yesterday253
Week325
Month4722
All70283

Weather

84°
29°
°F | °C
Haze
Humidity: 33%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42