


ਸਰਹਿੰਦ, (ਬਲਵਿੰਦਰ ਮਾਵੀ)-ਰਾਸ਼ਟਰੀਆ ਵਾਲਮੀਕ ਸਭਾ ਵੱਲੋ ਤ੍ਰੀਹ ਮੂਰਤੀ ਭਗਵਾਨ ਵਾਲਮੀਕ ਮੰਦਰ ਮਾਧੋਪੁਰ ਵਿਖੇ ਸ੍ਰੀ ਭਗਤ ਰਵਿਦਾਸ ਜੀ ਦਾ 635ਵਾਂ ਪ੍ਰਗਟ ਦਿਵਸ ਕੌਮੀ ਪੱਧਰ ਤੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਸਭਾ ਦੇ ਚੇਅਰਮੈਨ ਕੁਲਦੀਪ ਸਿੰਘ
ਸਹੋਤਾ ਮੁੱਖ ਮਹਿਮਾਨ ਵਜੋ ਪਹੁੰਚੇ ਅਤੇ ਉਹਨਾਂ ਨੂੰ ਕੌਮੀ ਕਮੇਟੀ ਵੱਲੋ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸ਼੍ਰੀੇ ਸਹੋਤਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਤ ਰਵਿਦਾਸ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਅਤੇ ਉਹਨਾਂ ਦੱਸਿਆ ਕਿ ਭਗਤ ਰਵਿਦਾਸ ਜੀ ਨੇ ਜਾਤ ਪਾਤ ਅਤੇ ਉੱਚ ਨੀਚ ਦਾ ਖੰਡਨ ਕੀਤਾ ਅਤੇ ਸਾਰਿਆਂ ਨੂੰ ਇਨਸਾਨੀਅਤ ਦੇ ਰਸਤੇ ਤੇ ਚੱਲ ਕੇ ਭਲੇ ਦਾ ਰਸਤਾ ਅਪਣਾਉਣਾ ਚਾਹੀਦਾ। ਇਸ ਮੌਕੇ ਬਲਜੀਤ ਸਿੰਘ ਲੂਲੋਂ ਨੂੰ ਜਿਲਾ ਦਿਹਾਤੀ ਪ੍ਰਧਾਨ ਫਤਹਿਗੜ੍ਹ ਸਾਹਿਬ ਨਿਯੁਕਤ ਕੀਤਾ ਗਿਆ। ਇਸ ਮੌਕੇ ਨੇਤਰ ਸਿੰਘ ਨਾਭਾ ਸਾਹਿਬ ਕੌਮੀ ਡਿਪਟੀ ਚੇਅਰਮੈਨ, ਸੀਨੀਅਰ ਮੀਤ ਪ੍ਰਧਾਨ ਪੰਜਾਬ ਰਘਬੀਰ ਸਿੰਘ ਬਡਲਾ, ਹਰਪ੍ਰੀਤ ਸਿੰਘ ਦਹਿੜੂ ਯੂਥ ਪ੍ਰਧਾਨ ਪੰਜਾਬ, ਮਾਸਟਰ ਬਲਵੀਰ ਸਿੰਘ ਜਰਨਲ ਸਕੱਤਰ ਪੰਜਾਬ, ਗੁਰਜੰਟ ਸਿੰਘ ਭੂੰਮਸੀ ਜਰਨਲ ਸਕੱਤਰ ਪੰਜਾਬ, ਧਰਮਪਾਲ ਸਹੋਤਾ, ਹੰਸਰਾਜ ਵਿਦੇਸ਼ ਖੁਰਦ, ਡਾ ਸੁਰਜੀਤ ਸਿੰਘ ਹਵਾਰਾ, ਜਸਵਿੰਦਰ ਮਾਜਰੀ, ਮਹਿਲਾ ਵਿੰਗ ਤੋ ਤਹਿਸੀਲ ਪ੍ਰਧਾਨ ਹਰਜੀਤ ਕੌਰ ਬਸੀ ਪਠਾਣਾ, ਜੋਗਿੰਦਰ ਸਿੰਘ ਹੰਸਾਲੀ, ਧਰਮਿੰਦਰ ਬਾੜਾ, ਸੁਖਵਿੰਦਰ ਸੁੱਖੀ ਕਾਲੇਵਾਲ ਆਦਿ ਵੀ ਹਾਜ਼ਰ ਸਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO