Thursday, February 23, 2012

ਲੋਕਾਂ ਦੇ ਭਰਵੇਂ ਹੁੰਗਾਰੇ ਨਾਲ ਜਥੇਦਾਰ ਤੋਤਾ ਸਿੰਘ ਦੀ ਜਿੱਤ ਯਕੀਨੀ-ਸਿੰਘ ਸਾਹਿਬ
image ਧਰਮਕੋਟ-ਅ.ਬ-ਅੱਜ ਹਲਕਾ ਧਰਮਕੋਟ ਵਿਖੇ ਜੱਥੇਦਾਰ ਤੋਤਾ ਸਿੰਘ ਦੀ ਚੋਣ ਰੈਲੀ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਹਿੰਦੋਸਤਾਨ ਨਾਲ ਹੀ ਧੋਖਾ ਨਹੀਂ ਕੀਤਾ, ਸਗੋਂ ਸਾਰੇ ਹੀ ਸੂਬਿਆਂ ਨਾਲ ਹੀ ਧੋਖਾ ਕੀਤਾ ਹੈ। ਉਨ੍ਹਾਂ ਹੋਰ ਕਿਹਾ ਕਿ ਕਾਂਗਰਸ ਨੇ ਸਿੱਖ ਧਰਮ ’ਤੇ ਬਹੁਤ ਅਤਿਆਚਾਰ ਕੀਤਾ ਹੈ। ਹਿੰਦੋਸਤਾਨ ਨੂੰ ਪਹਿਲਾਂ ਮੁਗਲਾਂ ਨੇ ਲੁੱਟਿਆ ਤੇ ਫੇਰ ਅੰਗਰੇਜ਼ਾਂ ਨੇ ਹਿੰਦੋਸਤਾਨ ਨੂੰ ਬਰਬਾਦ ਕੀਤਾ ਤੇ ਰਹਿੰਦੀ ਕਸਰ ਕਾਂਗਰਸ ਪਾਰਟੀ ਨੇ ਕੱਢ ਦਿੱਤੀ, ਜਿਨ੍ਹਾਂ ਨੇ ਕਾਲਾ ਧੰਨ ਇਕੱਠਾ ਕਰਕੇ ਬਾਹਰ ਦੇ ਦੇਸ਼ਾਂ ਵਿੱਚ ਜਮ੍ਹਾਂ ਕਰਵਾਇਆ। ਉਹ ਕਾਂਗਰਸ ਪਾਰਟੀ ਦੇ ਚੰਗੇ ਆਗੂਆਂ ਦਾ ਹੈ। ਅੱਜ ਹਿੰਦੋਸਤਾਨ ਨੂੰ ਅਜ਼ਾਦ ਹੋਏ 65 ਸਾਲ ਹੋ ਗਏ ਹਨ, ਜਿਸ ਵਿੱਚੋਂ 50 ਸਾਲ ਕਾਂਗਰਸ ਪਾਰਟੀ ਨੇ ਰਾਜ ਕੀਤਾ ਹੈ ਤੇ ਉਦੋਂ ਤੋਂ

ਹੀ ਦੇਸ਼ ਦੀ ਉੱਨਤੀ ਤੇ ਤਰੱਕੀ ਰੁਕੀ ਹੋਈ ਹੈ। ਸਰਕਾਰ ਨੇ ਕਿਸਾਨਾਂ ਨੂੰ ਟਿਊਬਵੈੱਲ ਬਿੱਲ ਦੀ ਰਾਹਤ ਦੇ ਕੇ 13 ਹਜ਼ਾਰ ਕਰੋੜ ਦਾ ਪੰਜਾਬ ਦੇ ਕਿਸਾਨਾਂ ਨੂੰ ਲਾਭ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਹੁਣ ਕਿਸਾਨਾਂ ਨੂੰ ਸਰਕਾਰ ਆਉਂਦਿਆਂ ਹੀ ਪ੍ਰਾਵੀਡੈਂਟ ਫੰਡ ਦੀ ਸਹੂਲਤ ਦਿੱਤੀ ਜਾਵੇਗੀ। ਜਿੰਨੇ ਪੈਸੇ ਕਿਸਾਨ ਜਮ੍ਹਾਂ ਕਰਵਾਏਗਾ, ਉਤਨੇ ਪੈਸੇ ਹੀ ਪੰਜਾਬ ਸਰਕਾਰ ਕਿਸਾਨਾਂ ਦੇ ਖਾਤੇ ਜਮ੍ਹਾਂ ਕਰਵਾਵੇਗੀ, ਤਾਂ ਜੋ 65 ਸਾਲ ਬਾਅਦ ਕਿਸਾਨਾਂ ਦੇ ਬੁਢੇਪੇ ਦਾ ਆਸਰਾ ਬਣੇ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਨੂੰ ਹੋਰ ਵੀ ਸਰਲ ਤੇ ਸਸਤਾ ਕਰ ਦਿੱਤਾ ਗਿਆ ਹੈ ਤੇ ਹੁਣ ਗਰੀਬ ਨੂੰ ਆਟਾ 1 ਰੁਪਏ ਕਿਲੋ ਤੇ ਸ਼ਗਨ ਸਕੀਮ 31000 ਰੁਪਏ ਤੇ ਬੁਢਾਪਾ ਪੈਨਸ਼ਨ 600 ਰੁਪਏ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਵੀ ਭਾਰੀ ਇਕੱਠ  ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਬੜੇ ਹੈਰਾਨੀ ਦੀ ਗੱਲ ਲੱਗੀ ਜਦੋਂ ਸੁਖਜੀਤ ਸਿੰਘ ਲੋਹਗੜ੍ਹ  ਕਾਂਗਰਸ ਵਿੱਚ ਸ਼ਾਮਿਲ ਹੋ ਗਿਆ ਪਰ ਇਸ ਵਿੱਚ ਉਸ ਦਾ ਕੋਈ ਕਸੂਰ ਨਹੀਂ । ਇੱਕ ਤਾਂ ਹੈ ‘‘ਕਾਕਾ, ਸੀ ਤੇ ਦੂਜਾ ਉਨ੍ਹਾਂ ਨੂੰ ਦਲ ਬਦਲਣ ਦੀ ਆਦਤ ਬਣੀ ਹੋਈ ਹੈ ਪਰ ਹਲਕੇ ਲਈ ਉਨ੍ਹੰ ਕੁੱਝ ਨਹੀਂ ਕੀਤਾ। ਪਾਰਟੀਆਂ ਹੀ ਬਦਲਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਿਆਰੇ ਪੰਥਕ ਤੇ ਸੂਝਵਾਨ ਵੋਟਰੋ ਅੱਜ ਹਲਕੇ ਨੂੰ ਸੂਝਵਾਨ ਤੇ ਇਮਾਨਦਾਰ ਉਮੀਦਵਾਰ ਦੀ ਲੋੜ ਸੀ ਜੋ ਕਿ ਬਾਦਲ ਸਾਹਿਬ ਨੇ ਪੂਰੀ ਕਰ ਦਿੱਤੀ ਹੈ। ਪਰ ਹੁਣ ਇਸ ਨੂੰ ਜਿਤਾ ਕੇ ਹਲਕੇ ਅੰਦਰ ਚੰਗਾ ਕੈਬਨਿਟ ਮੰਤਰੀ ਬਣਾਉਣਾ ਆਪਣਾ ਫਰਜ਼ ਬਣਦਾ ਹੈ। ਇਸ ਤੋਂ ਇਲਾਵਾ ਸੰਤ ਸਮਾਜ ਦੇ ਮੁਖੀ ਭਾਈ ਜਸਵੀਰ ਸਿੰਘ ਰੋਡੇ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਜੱਥੇਦਾਰ ਤੋਤਾ ਸਿੰਘ ਐਸੇ ਇਮਾਨਦਾਰ ਇਨਸਾਨ ਹਨ, ਜਿਨ੍ਹਾਂ ਨੇ ਸਿੱਖ ਕੌਮ ਦੀ ਖਾਤਰ ਕਈ ਵਾਰ ਜੇਲ੍ਹਾਂ ਕੱਟੀਆਂ ਤੇ ਲੋਕਾਂ ਦੀ ਸੇਵਾ ਲਈ ਦਿਨ-ਰਾਤ ਇੱਕ ਕੀਤਾ ਤੇ ਕਰ ਰਹੇ ਹਨ। ਇਸ ਤੋਂ ਇਲਾਵਾ ਜੱਥੇਦਾਰ ਤੋਤਾ ਸਿੰਘ ਨੇ ਜਿੱਥੇ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਧਰਮਕੋਟ ਹਲਕੇ ਅੰਦਰ ਆਉਣ ’ਤੇ ਧੰਨਵਾਦ ਕੀਤਾ, ਉੱਥੇ ਕਾਂਗਰਸ ਦੇ ਉਮੀਦਵਾਰ ਨੂੰ ਕਰੜੇ ਹੱਥੀਂ ਲੈਦਿਆਂ ਕਿਹਾ ਕਿ ਅਜਿਹੇ ਉਮੀਦਵਾਰ ਨੂੰ ਤੁਸੀਂ ਪਸੰਦ ਕਰਦੇ ਹੋ ਜਿਨ੍ਹਾਂ ਨੇ 15 ਸਾਲਾਂ ਤੋਂ ਆਪਣੇ ਹਲਕੇ ਅੰਦਰ ਕੋਈ ਵਿੱਦਅਕ ਅਦਾਰਾ ਤੇ ਨਾ ਹੀ ਕੋਈ ਇੰਡਸਟਰੀ ਤੇ ਨਾ ਹੀ ਹਲਕੇ ਦੀ ਉਨਤੀ ਲਈ ਕੁੱਝ ਨਹੀਂ ਕੀਤਾ ਤੇ ਅੱਜ ਫੇਰ ਦਲ ਬਦਲ ਕੇ ਹਲਕੇ ਦੀ ਤਰੱਕੀ ਤੇ ਵਿਕਾਸ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਮੇਰੇ ਹਲਕੇ ਦੇ ਪਿਆਰੇ ਸਾਥੀਓ ਕੀ ਤੁਹਾਨੂੰ ਯਾਦ ਹੈ ਕਿ ਜਦੋਂ ਧਰਮਕੋਟ ਦੇ ਹਾਈ ਸਕੂਲ ਨੂੰ ਅਪ ਗਰੇਡ ਕਰਨ ਲਈ ਮੈਂ ਹਲਕੇ ਅੰਦਰ ਆਉਂਦਾ ਸੀ ਤਾਂ ਇਹੋ ਲੋਹਗੜ੍ਹ ਮੇਰੀ ਵਿਰੋਧਤਾ ਕਰਦਾ ਸੀ ਤੇ ਕਈ ਸਕੂਲ ਅਜੇ ਵੀ ਅਪ ਗਰੇਡ ਹੋਣ ਤੋਂ ਵਾਂਝੇ ਰਹਿ ਗਏ ਤੇ ਕਈ ਹੋਣ ਹੀ ਨਹੀਂ ਦਿੱਤੇ। ਕੀ ਤੁਸੀਂ ਇਹੋ ਉਮੀਦਵਾਰ ਨੂੰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇਵੋਗੇ, ਜਿਸ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ। ਪਿਆਰੇ ਸਾਥੀਓ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ। ਅਕਾਲੀ-ਭਾਜਪਾ ਦੀ ਸਰਕਾਰ ਆਉਂਦਿਆਂ ਹੀ ਹਲਕਾ ਧਰਮਕੋਟ ਦੇ ਅਧੂਰੇ ਪਏ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ।  ਇਨ੍ਹਾਂ ਤੋਂ ਇਲਾਵਾ ਭਾਰੀ ਇਕੱਠ ਵਿੱਚ ਮਹੇਸ਼ਇੰਦਰ ਸਿੰਘ ਗਰੇਵਾਲ, ਬਲਜਿੰਦਰ ਸਿੰਘ ਬਰਾੜ, ਕੇਵਲ ਸਿੰਘ ਸਾਬਕਾ ਐਸ.ਐਸ.ਪੀ. ਬਲਦੇਵ ਸਿੰਘ ਭੱਟੀ ਸਾਬਕਾ ਐਮ.ਐਲ.ਏ. ਅਸ਼ੋਕ ਕੁਮਾਰ ਬਜਾਜ ਭਾਜਪਾ ਸ਼ਹਿਰੀ ਪ੍ਰਧਾਨ, ਗੁਰਮੇਲ ਸਿੰਘ ਸਿੱਧੂ ਸ਼ਹਿਰੀ ਪ੍ਰਧਾਨ, ਲਖਜਿੰਦਰ ਸਿੰਘ ਪੱਪੂ ਐਮ.ਸੀ. ਤਰਲੋਚਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ, ਤੀਰਥ ਸਿੰਘ ਮਾਹਲਾ, ਬੀਬੀ ਮੁਖਤਿਆਰ ਕੌਰ, ਸੁਰਜੀਤ ਕੌਰ ਐਸ.ਸੀ ਵਿੰਗ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਹੁੰਦਲ, ਜਸਵੰਤ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ, ਨਾਹਰ ਸਿੰਘ, ਸਤਵੰਤ ਸਿੰਘ, ਜੋਗਿੰਦਰ ਸਿੰਘ ਐਸ.ਸੀ. ਪ੍ਰਧਾਨ ਧਰਮਕੋਟ, ਹਰਦਿਆਲ ਸਿੰਘ, ਜੋਗਿੰਦਰ ਸਿੰਘ, ਸਰਕਲ ਪ੍ਰਧਾਨ, ਛਿੰਦਰਪਾਲ ਸਿੰਘ , ਸ਼ਮਸ਼ੇਰ ਸਿੰਘ ਕੋਲਾ ਮੰਡਲ ਪ੍ਰਧਾਨ, ਮਾਸਟਰ ਪਲਵਿੰਦਰ ਸਿੰਘ, ਸ਼ੁਸ਼ੀਲ ਕੁਮਾਰ ਐਮ.ਸੀ. ਤੇ ਵੱਡੀ ਗਿਣਤੀ ਵਿੱਚ ਪੰਚ-ਸਰਪੰਚ ਤੇ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।

Share this post

ਸੰਪਾਦਕ ਦੀ ਕਲਮ ਤੋਂ

ਉਦਯੋਗ ਪ੍ਰਤੀ ਸਰਕਾਰੀ ਬੇਰੁਖ਼ੀ

ਪੰਜਾਬ ਵਿੱਚ ਉਦਯੋਗ ਬੁਰੇ ਸੰਕਟ ਵਿੱਚ ਹੈ। ਇਸ ਸੰਕਟ ਲਈ ਜਿੱਥੇ ਕੇਂਦਰੀ ਨੀਤੀਆਂ ਜ਼ਿੰਮੇਵਾਰ ਹਨ,...

ਖੇਤੀ ਖੇਤਰ ਨੂੰ ਹੁਲਾਰਾ ਦੇਣ ਦੀ ਲੋੜ

ਦੇਸ਼ ਵਿੱਚ ਖੇਤੀ ਸੈਕਟਰ ਪਿਛਲੇ ਕਈ ਦਹਾਕਿਆਂ ਤੋਂ ਮੰਦੀ ਦੇ ਹਾਲਾਤਾਂ ਵਿੱਚੋਂ ਗੁਜਰ ਰਿਹਾ ਹੈ,...

ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ

ਦੇਸ਼ ਦੀ 66 ਫ਼ੀਸਦੀ ਆਬਾਦੀ ਪਿੰਡਾਂ ਵਿੱਚ  ਹੈ। 6.5 ਲੱਖ ਪਿੰਡਾਂ ਵਿੱਚ 50 ਫ਼ੀਸਦੀ ਪਿੰਡਾਂ ਨੂੰ ਜੀਵਨ...

ਭਾਰਤ ਤੇ ਚੀਨ ਵਿੱਚ ਸਬੰਧ

ਭਾਰਤ ਤੇ ਚੀਨ ਦਰਮਿਆਨ ਬੇਸ਼ੱਕ ਦੁਵੱਲੇ ਮਾਮਲਿਆਂ ਨੂੰ ਲੈ ਕੇ ਤਿੱਖਾ ਵਿਵਾਦ ਹੈ। ਇਸ ਦੇ ਬਾਵਜੂਦ...

ਬਲੋਚਿਸਤਾਨ ’ਚ ਸਰਕਾਰੀ ਦਹਿਸ਼ਤਗਰਦੀ

ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਸਰਕਾਰੀ ਦਹਿਸ਼ਤਗਰਦੀ ਸਿਖਰ ਤੇ ਹੈ। ਪਾਕਿਸਤਾਨ...

ਪੰਜਾਬ ’ਚ ਟੈਕਸ ਚੋਰੀ ਨੂੰ ਸਿਆਸੀ ਸਰਪ੍ਰਸਤੀ

ਇੱਕ ਪਾਸੇ ਪੰਜਾਬ ਨੂੰ ਆਰਥਿਕ ਖੇਤਰ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਸਰੇ...

ਗੁਜਰਾਤ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਗੁਜਰਾਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਚਿੰਤਾ ਦਾ ਵੱਡਾ ਵਿਸ਼ਾ ਹੈ। ਗੁਜਰਾਤ ਦੀ ਭਾਜਪਾ...

ਭਾਰਤ ਦੇ ਈਰਾਨ ਨਾਲ ਰਿਸ਼ਤੇ

ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਵਪਾਰਕ ਹਿੱਤਾਂ ਲਈ ਹੁਣ ਈਰਾਨ ਨੂੰ ਘੇਰਿਆ ਜਾ ਰਿਹਾ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today114
Yesterday217
Week719
Month4916
All49829

Weather

66°
19°
°F | °C
Clear
Humidity: 26%
Thu
Fog
43 | 70
6 | 21
Fri
Mostly Sunny
41 | 68
5 | 20
Sat
Mostly Sunny
41 | 66
5 | 18