


ਗੜ੍ਹਸ਼ੰਕਰ 27 ਜਨਵਰੀ (ਰਮਨਦੀਪ ਸਿੰਘ ਅਰੋੜਾ): ਅੱਜ ਇਥੇ ਅਨਾਜ ਮੰਡੀ ਵਿਖੇ ਸਥਾਨਕ ਹਲਕੇ ਤੋਂ ਕਾਂਗਰਸੀ ਉਮੀਦਵਾਰ ਲਵ ਕੁਮਾਰ ਗੋਲਡੀ ਦੇ ਹੱਕ ਚ ਰੱਖੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਗੱਲਤ ਨੀਤੀਆਂ ਕਾਰਨ ਪੰਜਾਬ ‘ਚ 900 ਫੈਕਟਰੀਆਂ ਬੰਦ ਹੋ ਚੁਕੀਆ ਹਨ ਅਤੇ ਅਨੇਕਾਂ ਫੈਕਟਰੀਆਂ ਜਾਂ ਤਾਂ ਬੰਦ ਹੋਣ ਕਿਨਾਰੇ ਤੇ ਪੁਹੰਚ ਗਈਆਂ ਅਤੇ ਕਈ ਫੈਕਟਰੀਆਂ ਨੇ ਦੂਜੇ ਸੂਬਿਆ ਵੱਲ ਮੂੰਹ ਮੋੜ ਲਿਆ, ਜਿਸ ਨਾਲ ਅਕਾਲੀ ਰਾਜ ਦੌਰਾਨ 47 ਲੱਖ ਨੌਜਵਾਨ ਬੇਰੋਜਗਾਰ ਹੋ ਗਏ, ਜਿਸ ਦੀ ਜਿਮੇਵਾਰ ਅਕਾਲੀ ਭਾਜਪਾ ਸਰਕਾਰ ਹੈ, ਲੋਕ ਅਕਾਲੀ-ਭਾਜਪਾ ਤਂੋ ਤੰਗ ਆ ਚੱੁਕੇ ਹਨ। ਉਨ੍ਹਾਂ ਅਕਾਲੀ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਰਾਜ ਸਮੇਂ ਦੌਰਾਨ ਦਿੱਤੀਆ ਜਾਂਦੀਆਂ ਸਹੁਲਤਾਂ ਅਕਾਲੀ ਰਾਜ ਦੌਰਾਨ ਲੋਕਾਂ ਤੋਂ ਖੋਈਆਂ ਅਤੇ ਅਕਾਲੀ ਰਾਜ ਦੌਰਾਨ 50 ਹਜ਼ਾਰ ਕਾਂਗਰਸੀ ਵਰਕਰਾਂ ਤੇ ਝੱੂਠੇ
ਪਰਚੇ ਦਰਜ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੇ ਕੰਢੀ ਖੇਤਰ ‘ਚ ਇੰਡਸਟਰੀ ਲਗਾਈ ਜਾਵੇਗੀ ਤਾਂ ਜੋ ਕੰਢੀ ਦੇ ਲੋਕਾਂ ਨੂੰ ਰੁਜਗਾਰ ਮਿਲ ਸਕੇ, ਜੰਗਲੀ ਜਾਨਵਰਾਂ ਵੱਲੋਂ ਕੰਢੀ ਖੇਤਰ ਦੇ ਕਿਸਾਨਾਂ ਦੀ ਫਸਲ ਦੇ ਹੁੰਦੇ ਉਜਾੜੇ ਨੂੰ ਰੋਕਣ ਲਈ ਕੰਢੀ ਵਾਸੀਆਂ ਨੂੰ 75% ਸਬਸੀਡੀ ਤਾਰਾਂ ਲਗਾਉਣ ਲਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਚ ਪੀਣ ਵਾਲੇ ਪਾਣੀ ਦੀ ਸਪਲਾਈ ਸੁਚਾਰੂ ਢੰਗ ਨਾਲ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਇਸ ਦਾ ਬਿੱਲ ਨਹੀਂ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਾਰੇ ਸਰਕਾਰੀ ਸਕੂਲਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਅਪਗ੍ਰੇਟ ਕੀਤਾ ਜਾਵੇਗਾ ਅਤੇ 5 ਮੈਡੀਕਲ ਕਾਲਜ, 3 ਕੈਂਸਰ ਹਸਪਤਾਲ ਅਤੇ 3 ਹੋਰ ਵੱਡੇ ਹਸਪਤਾਲ ਖੋਲੇ ਜਾਣਗੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਵਧੀਆਂ ਸਿਹਤ ਸਹੁਲਤਾਂ ਦਿਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਨੇਕਾਂ ਸ਼ਹਿਰਾਂ ‘ਚ ਪੀਣ ਵਾਲੇ ਪਾਣੀ ਅਤੇ ਪਾਣੀ ਦੀ ਨਿਕਾਸੀ ਦੀ ਸਭ ਤੋ ਵੱਡੀ ਸਮਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਸਰਕਾਰ ਆਉਣ ਤੇ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ, ਉਨ੍ਹਾਂ ਰੈਲੀ ਨੂੰ ਸੰਬੋਧਨ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਨੂੰ ਜਿਤਾਉਣ ਅਤੇ ਪੰਜਾਬ ਤੇ ਮੂੜ ਕਾਬਜ਼ ਹੋ ਪੰਜਾਬ ਦਾ ਵਿਕਾਸ ਕਰ ਸਕੇ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਸਰਕਾਰ ਆਉਣ ਤੇ ਤਹਿਸੀਲ ਗੜ੍ਹਸ਼ੰਕਰ ‘ਚ ਇੰਜੀਨੀਅਰਿੰਗ ਕਾਲਜ ਖੋਲਿਆ ਜਾਵੇਗਾ। ਇਸ ਮੌਕੇ ਬੋਲਦਿਆਂ ਸ਼ਿੰਗਾਰਾ ਰਾਮ ਸਹੁੰਗੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਅਸਲ ਸ਼ੇਰ ਹਨ, ਉਹ ਹੀ ਪੰਜਾਬ ਦੇ ਲੋਕਾਂ ਦੀ ਹੱਕਾ ਦੀ ਰਾਖੀ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਕਾਂਗਰਸ ‘ਚ ਸ਼ਾਮਲ ਹੋਣਾ ਸੀਟ ਜਾਂ ਟਿਕਟ ਦਾ ਕੋਈ ਲਾਲਚ ਨਹੀਂ ਸੀ ਬਲਕਿ ਉਹ ਕਾਂਗਰਸ ਤੋਂ ਮਾਣ ਅਤੇ ਸਤਿਕਾਰ ਲਈ ਕਾਂਗਰਸ ਦਾ ਲੜ ਫੜਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਅਕਾਲੀ ਦਲ ਤੋਂ ਤੰਗ ਹੋ ਕੇ ਕੈਪਟਨ ਅਮਰਿੰਦਰ ਸਿੰਘ ਦਾ ਲੜ ਫੜ ਰਹੇ ਹਨ ਉਨ੍ਹਾਂ ਬਸਪਾ ਪ੍ਰਧਾਨ ਤੇ ਦੋਸ਼ ਲਗਾਉਂਦਿਆ ਕਿਹਾ ਕਿ ਭੈਣ ਮਾਇਆਵਤੀ ਅਕਾਲੀ ਦਲ ਨਾਲ ਮਿਲੀ ਭੁਗਤ ਕਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਉਨ੍ਹਾਂ ਇਸ ਧੋਖੇ ਤੋਂ ਬਚਣ ਦੀ ਗੱਲ ਕਹੀ, ਉਨ੍ਹਾਂ ਸ਼ਾਮਲ ਲੋਕਾਂ ਤੋਂ ਮੰਗ ਕੀਤੀ ਕਿ ਉਹ ਲੋਕ ਕਿਸੇ ਲਾਲਚ ਤੋਂ ਪਰੇ ਰਹਿ ਕਾਂਗਰਸ ਨੂੰ ਵੋਟਾਂ ਪਾਉਣ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਮੌਜੂਦਾ ਵਿਧਾਇਕ ਅਤੇ ਕਾਂਗਰਸੀ ਉਮੀਦਵਾਰ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਰਾਜ ਦੌਰਾਨ ਗੜ੍ਹਸ਼ੰਕਰ ਨੂੰ 66 ਕੇ ਵੀ ਸਬ ਸਟੇਸ਼ਨ ਅਤੇ ਅਨੇਕਾਂ ਪ੍ਰੋਜੈਕਟ ਦਿੱਤੇ ਅਤੇ ਕਾਂਗਰਸ ਸਰਕਾਰ ਬਦਲਣ ਤੇ ਇਹ ਪ੍ਰੋਜੈਕਟ ਅੱਧ ਵਿਚਾਲੇ ਹੀ ਲਟਕ ਕੇ ਰਹਿ ਗਏ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਅਸਲ ਮਸਿਹਾ ਹਨ ਜਦਕਿ ਕੈਪਟਨ ਵੱਲੋਂ ਚਲਾਈਆਂ ਸਕੀਮਾਂ ਬਾਦਲਾਂ ਨੇ ਲੋਕਾਂ ਤੋਂ ਖੋਹੀਆਂ। ਇਸ ਰੈਲੀ ਦੌਰਾਨ ਮੁਕੇਸ਼ ਅਗਨੀਹੋਤਰੀ ਵਿਧਾਇਕ ਸੰਤੋਖਗੜ, ਅਰੁਨੇਕ ਸ਼ਾਕਰ ਸਾਬਕਾ ਵਿਧਾਇਕ, ਰਣਜੀਤ ਸਿੰਘ ਮੈਂਬਰ ਜਿਲ੍ਹਾ ਪ੍ਰਿਸ਼ਦ, ਕੁਲਭੁਸ਼ਨ ਸ਼ੋਰੀ, ਰਾਣਾ ਵਰਿੰਦਰ, ਕੁਲਵਿੰਦਰ ਬਿੱਟੂ, ਰਾਜਪਾਲ ਐਰੀ ਮੈਂਬਰ ਬਲਾਕ ਸੰਮਤੀ, ਕੀਮਤੀ ਲਾਲ ਬੋੜਾ, ਹਰਵੇਲ ਸਿੰਘ ਸੈਣੀ, ਪਵਨ ਕੁਮਾਰ ਪੰਮੀ, ਰੀਨਾ ਸ਼ਰਮਾ, ਸੰਤੋਸ਼ ਕਟਾਰੀਆ, ਭਗਤ ਰਾਮ ਚੋਹਾਨ, ਆਰ ਪੀ ਸੋਨੀ, ਖਰੈਤੀ ਰਾਮ ਬੋੜਾ, ਅਸ਼ਵਨੀ ਕੁਮਾਰ, ਬਿਨੇ ਕੁਮਾਰ, ਅਜੇ ਕੁਮਾਰ ਅਗਨੀਹੋਤਰੀ, ਡਾ ਰਕੇਸ਼, ਜਗਮੋਹਣ ਰਾਣਾ, ਬੂਟੀ ਰਾਮ, ਸਰਵਣ ਰਾਮ ਮੋਰਾਂਵਾਲੀ, ਪਵਨ ਕੁਮਾਰ, ਤਲਵਿੰਦਰ ਕੁਮਾਰ ਬਿਟਾ, ਬਿਨੇ ਰਾਣਾ ਆਦਿ ਤੋਂ ਇਲਾਵਾ ਭਾਰੀ ਗਿਣਤੀ ‘ਚ ਪਾਰਟੀ ਵਰਕਰ ਸ਼ਾਮਲ ਹੋਈ। ਇਥੇ ਗੱਲ ਜਿਕਰਯੋਗ ਹੈ ਕਿ ਅਨਾਜ ਮੰਡੀ ਵਿਖੇ ਹੋਏ ਇਸ ਵਿਸ਼ਾਲ ਰੈਲੀ ਨੇ ਗੋਲਡੀ ਦੀ ਜਿੱਤ ਨੂੰ ਦਰਸਾ ਦਿੱਤਾ ਹੈ। ਇਸ ਮੌਕੇ ਹਰਪ੍ਰੀਤ ਸਾਧੋਵਾਲ ਨੇ ਸਟੇਜ ਸੈਕਟਰੀ ਨੇ ਨਿਭਾਈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This e-mail address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO