


ਅਹਿਮਦਗੜ੍ਹ-ਖੇੜਾ/ਸ਼ਰਮਾਂ- ਇੰਗਲੈਂਡ ਦੀਆਂ ਬੈਂਕਾਂ ਨਾਲ ਕਥਿਤ ਫਰੌਡ ਕਰਕੇ ਹੁਣ ਪੰਜਾਬ ਦੇ ਹਲਕਾ ਦਾਖਾ ਦੀਆਂ ਗਰੀਬ ਅਤੇ ਬੇਸਹਾਰਾ ਔਰਤਾਂ ਨੂੰ ਡੇਅਰੀ ਦਾ ਰੁਜਗਾਰ ਦੇਣ ਦੇ ਨਾਂ ਤੇ ਉਹਨਾਂ ਨੂੰ ਪੰਜ-ਪੰਜ ਲੱਖ ਦੀਆਂ ਕਰਜਾਈ ਬਣਾ ਕੇ 55 ਕਰੋੜ ਤੋਂ ਵੱਧ ਦੀ ਕਥਿਤ ਠੱਗੀ ਮਾਰਨ ਵਾਲਾ ਖੰਗੂੜਾ 30 ਜਨਵਰੀ ਤੋਂ ਬਾਅਦ ਦਿਖਾਈ ਨਹੀਂ ਦੇਵੇਗਾ ਕਿਉਂਕਿ ਠੱਗੀ ਦੀਆਂ ਸ਼ਿਕਾਰ ਔਰਤਾਂ ਇਸ ਨੂੰ ਜੇਲ ਦਾ ਰਾਸਤਾ ਦਿਖਾਉਣਗੀਆਂ । ਉਹਨਾਂ ਔਰਤਾਂ ਨਾਲ ਅਸੀਂ ਖੜਾਂਗੇ ਅਤੇ ਲੋੜੀਂਦੀ ਮਦਦ ਵੀ ਕਰਾਂਗੇ ।ਇਹ ਵਿਚਾਰ ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਸ. ਮਨਪ੍ਰੀਤ ਸਿੰਘ ਇਆਲੀ ਨੇ ਪਿੰਡ ਲਤਾਲਾ ਵਿਖੇ ਭਾਰੀ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਠੱਗੀ ਦਾ ਸ਼ਿਕਾਰ ਬੀਬੀਆਂ ਦੇ ਮਿੰਨਤਾਂ ਤਰਲੇ ਕਰਕੇ ਖੰਗੂੜਾ ਵੋਟਾਂ ਦੀ 30 ਤਾਰੀਕ ਲੰਘਾ ਰਿਹਾ ਹੈ ਤਾਂ ਕਿ ਇਸ ਦੀ ਅਸਲੀਅਤ ਹੋਰ ਲੋਕਾਂ ਨੂੰ ਪਤਾ ਨਾ ਲੱਗ ਸਕੇ । ਇਆਲੀ ਨੇ ਕਿਹਾ ਇਸ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ 50 ਕਰੋੜ ਦਾ
ਹੋਰ ਕਰਜਾ ਲੈਣਾ ਸੀ ਜਦ ਬੈਂਕ ਮੈਨੇਜਰਾਂ ਨੂੰ ਪਤਾ ਲੱਗਾ ਕਿ ਇਹ ਪੰਜਾਬ ਨੈਸ਼ਨਲ ਬੈਂਕ ਦਾ 75 ਕਰੋੜ ਦਾ ਕਥਿਤ ਡਿਫਲਟਰ ਹੈ ਤਾਂ ਉਹਨਾਂ ਇਹ ਕਰਜਾ ਦੇਣ ਤੋਂ ਇਨਕਾਰ ਕਰ ਦਿੱਤਾ । ਸ. ਇਆਲੀ ਨੇ ਅੱਜ ਪਹਿਲੀ ਵਾਰ ਭਾਵੁਕ ਤਕਰੀਰ ਰਾਹੀਂ ਖੰਗੂੜਾ ਦੇ ਉਸ ਬਿਆਨ ਜਿਸ ਵਿੱਚ ਉਸਨੇ ਕਿਹਾ ਸੀ ਕਿ ਵੋਟਾਂ ਤੋਂ ਬਾਅਦ ਅਕਾਲੀਆਂ ਨੂੰ ਟਰੈਕਟਰ ਮਗਰ ਪਾ ਕੇ ਘੜੀਸਿਆ ਜਾਵੇਗਾ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਅੱਜ ਤੱਕ ਤਕਰਾਰ ਵਾਲੀ ਸ਼ਬਦਾਵਲੀ ਤੋਂ ਗੁਰੇਜ ਕੀਤਾ ਹੈ ਪਰ ਜੇ ਖੰਗੂੜਾ ਅਜਿਹਾ ਕਰੇਗਾ ਤਾਂ ਸਾਡੇ ਵੀ ਚੂੜੀਆਂ ਨਹੀਂ ਪਾਈਆਂ ਹੋਈਆਂ । ਉਹਨਾਂ ਕਿਹਾ ਕਿ ਅਸੀਂ ਪਿਛਲੇ ਪੰਜ ਸਾਲ ਵਿਕਾਸ ਕਾਰਜਾਂ ਲਈ ਬਿਨਾ ਵਿਤਕਰੇ ਤੋਂ ਹਰ ਪਿੰਡ ਵਿੱਚ ਲੱਖਾਂ ਰੁਪੈ ਦੀਆਂ ਗਰਾਂਟਾਂ ਦਿੱਤੀਆਂ ਜਿਵੇਂ ਕਿ ਤੁਹਾਡੇ ਪਿੰਡ ਲਤਾਲਾ ਵਿਖੇ ਵੀ ਕਾਂਗਰਸੀ ਸਰਪੰਚ ਹੋਣ ਦੇ ਬਾਵਜੂਦ 30 ਲੱਖ ਦੀ ਗਰਾਂਟ ਦੇਣ ਲਈ ਐਲਾਨ ਕੀਤਾ ਸੀ ਪਰ ਸਰਪੰਚ ਵੱਲੋਂ ਇਨਕਾਰ ਕਰਨ ਤੇ ਵੀ ਅਸੀਂ ਹੋਰ ਸਕੀਮ ਰਾਹੀਂ ਇਹ ਗਰਾਂਟ ਪਿੰਡ ਨੂੰ ਦਿੱਤੀ । ਉਹਨਾਂ ਕਿਹਾ ਕਿ ਬੇਟ ਹਲਕੇ ਦੇ ਲੋਕਾਂ ਨੇ ਖੰਗੂੜਾ ਦੀ ਜਮਾਨਤ ਜਬਤ ਕਰਵਾਉਣ ਦੀ ਕਸਮ ਖਾਧੀ ਹੋਈ ਹੈ । ਉਹਨਾ ਕਿਹਾ ਲਤਾਲਾ ਵਾਸੀਓ ਜਿਸ ਆਦਮੀ ਨੇ ਵਿਧਾਇਕ ਬਣਕੇ ਪੌਣੇ ਪੰਜ ਸਾਲ ਵਿਦੇਸ਼ ਵਿੱਚ ਰਹਿ ਕੇ ਐਸ਼ ਕੀਤੀ ਉਸ ਨੂੰ ਲੋਕਾਂ ਦੀਆਂ ਗਰੀਬਾਂ ਦੀਆਂ ਤਕਲੀਫਾਂ ਦਾ ਕੀ ਪਤਾ ਅਤੇ ਇਕੱ ਪਾਸੇ ਮੈਂ ਤੁਹਾਡੇ ਹਲਕੇ ਦਾ ਵਿਧਾਇਕ ਨਾ ਹੋਣ ਦੇ ਬਾਵਜੂਦ ਵੀ ਵਿਕਾਸ ਕਰਕੇ ਹੁਣ ਤੁਹਾਡੇ ਕੋਲੋਂ ਵੋਟਾਂ ਮੰਗਣ ਆਇਆ ਹਾਂ ।ਇਸ ਖੰਗੂੜੇ ਨੇ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਸੈਂਕੜੇ ਪਾਸਪੋਰਟ ਇਕੱਠੇ ਕੀਤੇ ਪਰ ਕਿਸੇ ਇੱਕ ਨੂੰ ਵੀ ਵਿਦੇਸ਼ ਨਹੀਂ ਭੇਜਿਆ ਸਗੋਂ ਝੂਠ ਬੋਲ ਕੇ ਵੋਟਾਂ ਲਈਆਂ ।ਹੁਣ ਇਹ ਲੋਕ ਇਸ ਝੂਠੇ ਦਾ ਪਰਦਾ ਫਾਸ ਕਰਨਗੇ ਅਤੇ ਇਸ ਦੇ ਵਿਰੁੱਧ ਭੁਗਣਗੇ । ਇਸ ਮੌਕੇ ਇੰਦਰਮੋਹਨ ਸਿੰਘ ਕਾਦੀਆਂ ਚੇਅਰਮੈਨ ਮਾਰਕੀਟ ਕਮੇਟੀ ਲੁਧਿਆਣਾ, ਚੇਅਰਮੈਨ ਗੁਰਮੁਖ ਸਿੰਘ ਲਤਾਲਾ, ਸਰਕਲ ਜੋਧਾਂ ਪ੍ਰਧਾਨ ਜਗਤਾਰ ਸਿੰਘ ਲਤਾਲਾ, ਅਮਰਦੀਪ ਸਿੰਘ ਰੂਬੀ ਵਾਈਸ ਚੇਅਰਮੈਨ, ਮਾ: ਅਜੈਬ ਸਿੰਘ ਛਪਾਰ, ਗੁਰਜੀਤ ਸਿੰਘ ਜੀਤਾ ਲਤਾਲਾ, ਗੁਰਦੀਪ ਸਿੰਘ ਫੱਲੇਵਾਲ, ਸੁਖਚੈਨ ਸਿੰਘ ਆਲਮਗੀਰ, ਈਸ਼ਰ ਸਿੰਘ ਧੂਲਕੋਟ ਬਲਾਕ ਸੰਮਤੀ ਮੈਂਬਰ, ਮਹਿੰਦਰ ਸਿੰਘ ਲਤਾਲਾ, ਦਲਵੀਰ ਸਿੰਘ ਲਤਾਲਾ, ਜਗਮੇਲ ਸਿੰਘ ਪੰਚ ਲਤਾਲਾ, ਮਹਿੰਗਾ ਸਿੰਘ ਪੰਚ, ਜਰਨੈਲ ਸਿੰਘ, ਸਤਵੰਤ ਸਿੰਘ, ਦਲਜੀਤ ਸਿੰਘ ਲਾਲ੍ਹਾ, ਅਮਰਜੀਤ ਕੌਰ ਪੰਚ, ਭੁਪਿੰਦਰ ਸਿੰਘ ਪ੍ਰਧਾਨ ਆਟਾ ਚੱਕੀ ਵੈਲਫੇਅਰ ਸੁਸਾਇਟੀ, ਜਸਵੀਰ ਸਿੰਘ ਦੇਤਵਾਲ, ਗੁਰਵਿੰਦਰ ਸਿੰਘ ਗਹੌਰ, ਸੁਰਿੰਦਰ ਸਿੰਘ ਛਿੰਦਾ, ਗੁਰਦਿਆਲ ਸਿੰਘ ਗੁਰਦੇਵ ਸਿੰਘ ਆਦਿ ਹਾਜਰ ਸਨ ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This e-mail address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO