Thursday, February 23, 2012

image ਅਹਿਮਦਗੜ੍ਹ-ਖੇੜਾ/ਸ਼ਰਮਾਂ- ਇੰਗਲੈਂਡ ਦੀਆਂ ਬੈਂਕਾਂ ਨਾਲ ਕਥਿਤ ਫਰੌਡ ਕਰਕੇ ਹੁਣ ਪੰਜਾਬ ਦੇ ਹਲਕਾ ਦਾਖਾ ਦੀਆਂ ਗਰੀਬ ਅਤੇ ਬੇਸਹਾਰਾ ਔਰਤਾਂ ਨੂੰ ਡੇਅਰੀ ਦਾ ਰੁਜਗਾਰ ਦੇਣ ਦੇ ਨਾਂ ਤੇ ਉਹਨਾਂ ਨੂੰ ਪੰਜ-ਪੰਜ ਲੱਖ ਦੀਆਂ ਕਰਜਾਈ ਬਣਾ ਕੇ 55 ਕਰੋੜ ਤੋਂ ਵੱਧ ਦੀ ਕਥਿਤ ਠੱਗੀ ਮਾਰਨ ਵਾਲਾ ਖੰਗੂੜਾ 30 ਜਨਵਰੀ ਤੋਂ ਬਾਅਦ ਦਿਖਾਈ ਨਹੀਂ ਦੇਵੇਗਾ ਕਿਉਂਕਿ ਠੱਗੀ ਦੀਆਂ ਸ਼ਿਕਾਰ ਔਰਤਾਂ ਇਸ ਨੂੰ ਜੇਲ ਦਾ ਰਾਸਤਾ ਦਿਖਾਉਣਗੀਆਂ । ਉਹਨਾਂ ਔਰਤਾਂ ਨਾਲ ਅਸੀਂ ਖੜਾਂਗੇ ਅਤੇ ਲੋੜੀਂਦੀ ਮਦਦ ਵੀ ਕਰਾਂਗੇ ।ਇਹ ਵਿਚਾਰ ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਸ. ਮਨਪ੍ਰੀਤ ਸਿੰਘ ਇਆਲੀ ਨੇ ਪਿੰਡ ਲਤਾਲਾ ਵਿਖੇ ਭਾਰੀ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਠੱਗੀ ਦਾ ਸ਼ਿਕਾਰ ਬੀਬੀਆਂ ਦੇ ਮਿੰਨਤਾਂ ਤਰਲੇ ਕਰਕੇ ਖੰਗੂੜਾ ਵੋਟਾਂ ਦੀ 30 ਤਾਰੀਕ ਲੰਘਾ ਰਿਹਾ ਹੈ ਤਾਂ ਕਿ ਇਸ ਦੀ ਅਸਲੀਅਤ ਹੋਰ ਲੋਕਾਂ ਨੂੰ ਪਤਾ ਨਾ ਲੱਗ ਸਕੇ । ਇਆਲੀ ਨੇ ਕਿਹਾ ਇਸ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ 50 ਕਰੋੜ ਦਾ

ਹੋਰ ਕਰਜਾ ਲੈਣਾ ਸੀ ਜਦ ਬੈਂਕ ਮੈਨੇਜਰਾਂ ਨੂੰ ਪਤਾ ਲੱਗਾ ਕਿ ਇਹ ਪੰਜਾਬ ਨੈਸ਼ਨਲ ਬੈਂਕ ਦਾ 75 ਕਰੋੜ ਦਾ ਕਥਿਤ ਡਿਫਲਟਰ ਹੈ ਤਾਂ ਉਹਨਾਂ ਇਹ ਕਰਜਾ ਦੇਣ ਤੋਂ ਇਨਕਾਰ ਕਰ ਦਿੱਤਾ । ਸ. ਇਆਲੀ ਨੇ ਅੱਜ ਪਹਿਲੀ ਵਾਰ ਭਾਵੁਕ ਤਕਰੀਰ ਰਾਹੀਂ ਖੰਗੂੜਾ ਦੇ ਉਸ ਬਿਆਨ ਜਿਸ ਵਿੱਚ ਉਸਨੇ ਕਿਹਾ ਸੀ ਕਿ ਵੋਟਾਂ ਤੋਂ ਬਾਅਦ ਅਕਾਲੀਆਂ ਨੂੰ ਟਰੈਕਟਰ ਮਗਰ ਪਾ ਕੇ ਘੜੀਸਿਆ ਜਾਵੇਗਾ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਅੱਜ ਤੱਕ ਤਕਰਾਰ ਵਾਲੀ ਸ਼ਬਦਾਵਲੀ ਤੋਂ ਗੁਰੇਜ ਕੀਤਾ ਹੈ ਪਰ ਜੇ ਖੰਗੂੜਾ ਅਜਿਹਾ ਕਰੇਗਾ ਤਾਂ ਸਾਡੇ ਵੀ ਚੂੜੀਆਂ ਨਹੀਂ ਪਾਈਆਂ ਹੋਈਆਂ । ਉਹਨਾਂ ਕਿਹਾ ਕਿ ਅਸੀਂ ਪਿਛਲੇ ਪੰਜ ਸਾਲ ਵਿਕਾਸ ਕਾਰਜਾਂ ਲਈ ਬਿਨਾ ਵਿਤਕਰੇ ਤੋਂ ਹਰ ਪਿੰਡ ਵਿੱਚ ਲੱਖਾਂ ਰੁਪੈ ਦੀਆਂ ਗਰਾਂਟਾਂ ਦਿੱਤੀਆਂ ਜਿਵੇਂ ਕਿ ਤੁਹਾਡੇ ਪਿੰਡ ਲਤਾਲਾ ਵਿਖੇ ਵੀ ਕਾਂਗਰਸੀ ਸਰਪੰਚ ਹੋਣ ਦੇ ਬਾਵਜੂਦ 30 ਲੱਖ ਦੀ ਗਰਾਂਟ ਦੇਣ ਲਈ ਐਲਾਨ ਕੀਤਾ ਸੀ ਪਰ ਸਰਪੰਚ ਵੱਲੋਂ ਇਨਕਾਰ ਕਰਨ ਤੇ ਵੀ ਅਸੀਂ ਹੋਰ ਸਕੀਮ ਰਾਹੀਂ ਇਹ ਗਰਾਂਟ ਪਿੰਡ ਨੂੰ ਦਿੱਤੀ । ਉਹਨਾਂ ਕਿਹਾ ਕਿ ਬੇਟ ਹਲਕੇ ਦੇ ਲੋਕਾਂ ਨੇ ਖੰਗੂੜਾ ਦੀ ਜਮਾਨਤ ਜਬਤ ਕਰਵਾਉਣ ਦੀ ਕਸਮ ਖਾਧੀ ਹੋਈ ਹੈ । ਉਹਨਾ ਕਿਹਾ ਲਤਾਲਾ ਵਾਸੀਓ ਜਿਸ ਆਦਮੀ ਨੇ ਵਿਧਾਇਕ ਬਣਕੇ ਪੌਣੇ ਪੰਜ ਸਾਲ ਵਿਦੇਸ਼ ਵਿੱਚ ਰਹਿ ਕੇ ਐਸ਼ ਕੀਤੀ ਉਸ ਨੂੰ ਲੋਕਾਂ ਦੀਆਂ ਗਰੀਬਾਂ ਦੀਆਂ ਤਕਲੀਫਾਂ ਦਾ ਕੀ ਪਤਾ ਅਤੇ ਇਕੱ ਪਾਸੇ ਮੈਂ ਤੁਹਾਡੇ ਹਲਕੇ ਦਾ ਵਿਧਾਇਕ ਨਾ ਹੋਣ ਦੇ ਬਾਵਜੂਦ ਵੀ ਵਿਕਾਸ ਕਰਕੇ ਹੁਣ ਤੁਹਾਡੇ ਕੋਲੋਂ ਵੋਟਾਂ ਮੰਗਣ ਆਇਆ ਹਾਂ ।ਇਸ ਖੰਗੂੜੇ ਨੇ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਸੈਂਕੜੇ ਪਾਸਪੋਰਟ ਇਕੱਠੇ ਕੀਤੇ ਪਰ ਕਿਸੇ ਇੱਕ ਨੂੰ ਵੀ ਵਿਦੇਸ਼ ਨਹੀਂ ਭੇਜਿਆ ਸਗੋਂ ਝੂਠ ਬੋਲ ਕੇ ਵੋਟਾਂ ਲਈਆਂ ।ਹੁਣ ਇਹ ਲੋਕ ਇਸ ਝੂਠੇ ਦਾ ਪਰਦਾ ਫਾਸ ਕਰਨਗੇ ਅਤੇ ਇਸ ਦੇ ਵਿਰੁੱਧ ਭੁਗਣਗੇ । ਇਸ ਮੌਕੇ ਇੰਦਰਮੋਹਨ ਸਿੰਘ ਕਾਦੀਆਂ ਚੇਅਰਮੈਨ ਮਾਰਕੀਟ ਕਮੇਟੀ ਲੁਧਿਆਣਾ, ਚੇਅਰਮੈਨ ਗੁਰਮੁਖ ਸਿੰਘ ਲਤਾਲਾ, ਸਰਕਲ ਜੋਧਾਂ ਪ੍ਰਧਾਨ ਜਗਤਾਰ ਸਿੰਘ ਲਤਾਲਾ, ਅਮਰਦੀਪ ਸਿੰਘ ਰੂਬੀ ਵਾਈਸ ਚੇਅਰਮੈਨ, ਮਾ: ਅਜੈਬ ਸਿੰਘ ਛਪਾਰ, ਗੁਰਜੀਤ ਸਿੰਘ ਜੀਤਾ ਲਤਾਲਾ, ਗੁਰਦੀਪ ਸਿੰਘ ਫੱਲੇਵਾਲ, ਸੁਖਚੈਨ ਸਿੰਘ ਆਲਮਗੀਰ, ਈਸ਼ਰ ਸਿੰਘ ਧੂਲਕੋਟ ਬਲਾਕ ਸੰਮਤੀ ਮੈਂਬਰ, ਮਹਿੰਦਰ ਸਿੰਘ ਲਤਾਲਾ, ਦਲਵੀਰ ਸਿੰਘ ਲਤਾਲਾ, ਜਗਮੇਲ ਸਿੰਘ ਪੰਚ ਲਤਾਲਾ, ਮਹਿੰਗਾ ਸਿੰਘ ਪੰਚ, ਜਰਨੈਲ ਸਿੰਘ, ਸਤਵੰਤ ਸਿੰਘ, ਦਲਜੀਤ ਸਿੰਘ ਲਾਲ੍ਹਾ, ਅਮਰਜੀਤ ਕੌਰ ਪੰਚ, ਭੁਪਿੰਦਰ ਸਿੰਘ ਪ੍ਰਧਾਨ ਆਟਾ ਚੱਕੀ ਵੈਲਫੇਅਰ ਸੁਸਾਇਟੀ, ਜਸਵੀਰ ਸਿੰਘ ਦੇਤਵਾਲ, ਗੁਰਵਿੰਦਰ ਸਿੰਘ ਗਹੌਰ, ਸੁਰਿੰਦਰ ਸਿੰਘ ਛਿੰਦਾ, ਗੁਰਦਿਆਲ ਸਿੰਘ ਗੁਰਦੇਵ ਸਿੰਘ ਆਦਿ ਹਾਜਰ ਸਨ ।

Share this post

ਸੰਪਾਦਕ ਦੀ ਕਲਮ ਤੋਂ

ਉਦਯੋਗ ਪ੍ਰਤੀ ਸਰਕਾਰੀ ਬੇਰੁਖ਼ੀ

ਪੰਜਾਬ ਵਿੱਚ ਉਦਯੋਗ ਬੁਰੇ ਸੰਕਟ ਵਿੱਚ ਹੈ। ਇਸ ਸੰਕਟ ਲਈ ਜਿੱਥੇ ਕੇਂਦਰੀ ਨੀਤੀਆਂ ਜ਼ਿੰਮੇਵਾਰ ਹਨ,...

ਖੇਤੀ ਖੇਤਰ ਨੂੰ ਹੁਲਾਰਾ ਦੇਣ ਦੀ ਲੋੜ

ਦੇਸ਼ ਵਿੱਚ ਖੇਤੀ ਸੈਕਟਰ ਪਿਛਲੇ ਕਈ ਦਹਾਕਿਆਂ ਤੋਂ ਮੰਦੀ ਦੇ ਹਾਲਾਤਾਂ ਵਿੱਚੋਂ ਗੁਜਰ ਰਿਹਾ ਹੈ,...

ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ

ਦੇਸ਼ ਦੀ 66 ਫ਼ੀਸਦੀ ਆਬਾਦੀ ਪਿੰਡਾਂ ਵਿੱਚ  ਹੈ। 6.5 ਲੱਖ ਪਿੰਡਾਂ ਵਿੱਚ 50 ਫ਼ੀਸਦੀ ਪਿੰਡਾਂ ਨੂੰ ਜੀਵਨ...

ਭਾਰਤ ਤੇ ਚੀਨ ਵਿੱਚ ਸਬੰਧ

ਭਾਰਤ ਤੇ ਚੀਨ ਦਰਮਿਆਨ ਬੇਸ਼ੱਕ ਦੁਵੱਲੇ ਮਾਮਲਿਆਂ ਨੂੰ ਲੈ ਕੇ ਤਿੱਖਾ ਵਿਵਾਦ ਹੈ। ਇਸ ਦੇ ਬਾਵਜੂਦ...

ਬਲੋਚਿਸਤਾਨ ’ਚ ਸਰਕਾਰੀ ਦਹਿਸ਼ਤਗਰਦੀ

ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਸਰਕਾਰੀ ਦਹਿਸ਼ਤਗਰਦੀ ਸਿਖਰ ਤੇ ਹੈ। ਪਾਕਿਸਤਾਨ...

ਪੰਜਾਬ ’ਚ ਟੈਕਸ ਚੋਰੀ ਨੂੰ ਸਿਆਸੀ ਸਰਪ੍ਰਸਤੀ

ਇੱਕ ਪਾਸੇ ਪੰਜਾਬ ਨੂੰ ਆਰਥਿਕ ਖੇਤਰ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਸਰੇ...

ਗੁਜਰਾਤ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਗੁਜਰਾਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਚਿੰਤਾ ਦਾ ਵੱਡਾ ਵਿਸ਼ਾ ਹੈ। ਗੁਜਰਾਤ ਦੀ ਭਾਜਪਾ...

ਭਾਰਤ ਦੇ ਈਰਾਨ ਨਾਲ ਰਿਸ਼ਤੇ

ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਵਪਾਰਕ ਹਿੱਤਾਂ ਲਈ ਹੁਣ ਈਰਾਨ ਨੂੰ ਘੇਰਿਆ ਜਾ ਰਿਹਾ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today114
Yesterday217
Week719
Month4916
All49829

Weather

66°
19°
°F | °C
Clear
Humidity: 26%
Thu
Fog
43 | 70
6 | 21
Fri
Mostly Sunny
41 | 68
5 | 20
Sat
Mostly Sunny
41 | 66
5 | 18