Thursday, February 23, 2012

image ਸੁਲਤਾਨਪੁਰ ਲੋਧੀ-ਹਨੀ-ਕਾਂਗਰਸ ਸਰਕਾਰ ਸਮੇਂ ਵਿਕਾਸ ਪੱਖੋਂ ਪਿਛੜ ਚੁੱਕਾ ਪੰਜਾਬ ਅਕਾਲੀ ਭਾਜਪਾ ਸਰਕਾਰ ਸਮੇਂ ਮੁੜ ਵਿਕਾਸ ਦੀਆਂ ਬੁਲੰਦੀਆਂ ਛੂੰਹਣ ਲੱਗਾ ਅਤੇ ਨਤੀਜੇ ਵਜੋਂ ਪਿੰਡਾਂ ਤੇ ਕਸਬਿਆਂ ਅਤੇ ਸ਼ਹਿਰਾਂ ’ਚ ਚੋੜੀਆਂ ਸੜਕਾਂ ਤੇ ਪੁਲਾਂ ਦੇ ਜਾਲ ਵਿਛਾ ਦਿੱਤੇ ਗਏ। ਸੂਬੇ ’ਚ ਬਿਜਲੀ ਪੈਦਾ ਕਰਨ ਦੇ ਵੱਡੇ ਪ੍ਰੋਜੈਕਟ ਲਗਾਏ ਗਏ ਤਾਂ ਜੋ ਕਸਬਿਆਂ ਤੇ ਸ਼ਹਿਰੀ ਵੀਰਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਜਾਨਾ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਸੁਲਤਾਨਪੁਰ ਲੋਧੀ ਵਿਖੇ ਐਡਵੋਕੇਟ ਕਿਹਰ ਸਿੰਘ ਦੇ ਘਰ ਆਯੋਜਿਤ ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ। ਡਾ. ਕੌਰ ਨੇ ਕਾਂਗਰਸ ’ਤੇ ਵਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਚੋਣਾਂ ਲੜਨ ਲਈ ਕੋਈ ਮੁੱਦਾ ਨਹੀਂ ਹੈ ਤੇ ਅੰਦਰੂਨੀ ਲੜਾਈ ਦੇ ਚਲਦਿਆਂ ਉਹ ਚੋਣਾਂ ਤੋਂ ਪਹਿਲਾਂ ਹੀ ਹਾਰ ਚੁੱਕੀ ਹੈ। ਭਾਰੀ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਰਕੇਸ਼ ਧੀਰ ਪ੍ਰਧਾਨ ਐਸ.ਡੀ. ਸਭਾ, ਦਿਨੇਸ਼ ਧੀਰ ਪ੍ਰਧਾਨ ਨਗਰ ਕੌਂਸਲ,

ਵਿਨੋਦ ਕੁਮਾਰ ਗੁਪਤਾ ਸਾਬਕਾ ਪ੍ਰਧਾਨ ਨਗਰ ਕੌਂਸਲ ਤੇ ਮੌਜੂਦਾ ਪ੍ਰਧਾਨ ਆੜਤੀਆ ਐਸ਼ੋਸੀਏਸ਼ਨ, ਤਰਸੇਮ ਸਿੰਘ ਥਿੰਦ, ਅਸ਼ੋਕ ਸੂਦ, ਐਡਵੋਕੇਟ ਕਿਹਰ ਸਿੰਘ, ਸੁਰਿੰਦਰ ਸਿੰਘ ਵਿਰਦੀ ਆਦਿ ਬੁਲਾਰਿਆਂ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਡਾ. ਉਪਿੰਦਰਜੀਤ ਕੌਰ ਦੇ ਹੱਕ ’ਚ ਵੱਡਾ ਫਤਵਾ ਦੇ ਕੇ ਨਿਵਾਜਣ। ਇਸ ਸਮੇਂ 15 ਪਰਿਵਾਰਾਂ ਡਾ. ਕੋਰ ਦੀ ਚੋਣ ਮੁਹਿੰਮ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਕਮਲ ਕਿਸ਼ੋਰ ਗੁਪਤਾ, ਸਿਮਰਨਜੀਤ ਕੋਰ ਕੌਂਸਲਰ, ਸ਼ਿਵ ਕਨੋਜੀਆ ਕੌਂਸਲਰ, ਰਜਿੰਦਰ ਸਿੰਘ, ਸਤਪਾਲ ਮਨਚੰਦਾ, ਬੂਟਾ ਰਾਮ, ਸਤਪਾਲ ਮਦਾਨ, ਸੁਖਵਿੰਦਰ ਸਿੰਘ ਬੱਬੂ, ਕ੍ਰਿਸ਼ਨ ਬਲਦੇਵ, ਵਿੱਕੀ ਚੋਹਾਨ, ਐਡਵੋਕੇਟ ਗੁਰਮੀਤ ਸਿੰਘ ਵਿਰਦੀ, ਬਾਜ ਸਿੰਘ, ਕਰਮ ਸਿੰਘ, ਤਰਸੇਮ ਸਿੰਘ, ਵਿਜੇ ਕੁਮਾਰ ਗੁਪਤਾ, ਕਮਲ ਕਿਸ਼ੋਰ ਚਾਵਲਾ, ਮੋਠੂ ਅਰੋੜਾ, ਇੰਦਰਜੀਤ ਸਿੰਘ ਬਾਊ, ਮੇਹਰ ਚੰਦ, ਮਾਸਟਰ ਸੁਰਜੀਤ ਸਿੰਘ, ਸੋਹਣ ਸਿੰਘ, ਪ੍ਰਵੇਸ਼ ਗੁਪਤਾ, ਹਰਭਜਨ ਸਿੰਘ ਵਿਰਦੀ, ਹਰਨੇਕ ਸਿੰਘ, ਮਨਜੀਤ ਸਿੰਘ, ਕੇਵਲ ਸਿੰਘ, ਹਰਵਿੰਦਰ ਸਿੰਘ, ਮੰਗਲ ਸਿੰਘ, ਜਸਪਾਲ ਸਿੰਘ, ਭੁਪਿੰਦਰ ਸਿੰਘ, ਅਜੀਤ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਲਾਡੀ ਮੇਵਾ ਸਿੰਘ ਵਾਲਾ, ਬੱਬਲੂ ਮੇਵਾ ਸਿੰਘ ਵਾਲਾ, ਹਰਦੇਵ ਸਿੰਘ ਨਸੀਰਪੁਰ, ਮਲਕੀਤ ਸਿੰਘ ਗਿੱਲ  ਅਤੇ ਇਲਾਵਾ ਨਿਵਾਸੀ ਹਾਜ਼ਰ ਸਨ।

Share this post

ਸੰਪਾਦਕ ਦੀ ਕਲਮ ਤੋਂ

ਉਦਯੋਗ ਪ੍ਰਤੀ ਸਰਕਾਰੀ ਬੇਰੁਖ਼ੀ

ਪੰਜਾਬ ਵਿੱਚ ਉਦਯੋਗ ਬੁਰੇ ਸੰਕਟ ਵਿੱਚ ਹੈ। ਇਸ ਸੰਕਟ ਲਈ ਜਿੱਥੇ ਕੇਂਦਰੀ ਨੀਤੀਆਂ ਜ਼ਿੰਮੇਵਾਰ ਹਨ,...

ਖੇਤੀ ਖੇਤਰ ਨੂੰ ਹੁਲਾਰਾ ਦੇਣ ਦੀ ਲੋੜ

ਦੇਸ਼ ਵਿੱਚ ਖੇਤੀ ਸੈਕਟਰ ਪਿਛਲੇ ਕਈ ਦਹਾਕਿਆਂ ਤੋਂ ਮੰਦੀ ਦੇ ਹਾਲਾਤਾਂ ਵਿੱਚੋਂ ਗੁਜਰ ਰਿਹਾ ਹੈ,...

ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ

ਦੇਸ਼ ਦੀ 66 ਫ਼ੀਸਦੀ ਆਬਾਦੀ ਪਿੰਡਾਂ ਵਿੱਚ  ਹੈ। 6.5 ਲੱਖ ਪਿੰਡਾਂ ਵਿੱਚ 50 ਫ਼ੀਸਦੀ ਪਿੰਡਾਂ ਨੂੰ ਜੀਵਨ...

ਭਾਰਤ ਤੇ ਚੀਨ ਵਿੱਚ ਸਬੰਧ

ਭਾਰਤ ਤੇ ਚੀਨ ਦਰਮਿਆਨ ਬੇਸ਼ੱਕ ਦੁਵੱਲੇ ਮਾਮਲਿਆਂ ਨੂੰ ਲੈ ਕੇ ਤਿੱਖਾ ਵਿਵਾਦ ਹੈ। ਇਸ ਦੇ ਬਾਵਜੂਦ...

ਬਲੋਚਿਸਤਾਨ ’ਚ ਸਰਕਾਰੀ ਦਹਿਸ਼ਤਗਰਦੀ

ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਸਰਕਾਰੀ ਦਹਿਸ਼ਤਗਰਦੀ ਸਿਖਰ ਤੇ ਹੈ। ਪਾਕਿਸਤਾਨ...

ਪੰਜਾਬ ’ਚ ਟੈਕਸ ਚੋਰੀ ਨੂੰ ਸਿਆਸੀ ਸਰਪ੍ਰਸਤੀ

ਇੱਕ ਪਾਸੇ ਪੰਜਾਬ ਨੂੰ ਆਰਥਿਕ ਖੇਤਰ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਸਰੇ...

ਗੁਜਰਾਤ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਗੁਜਰਾਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਚਿੰਤਾ ਦਾ ਵੱਡਾ ਵਿਸ਼ਾ ਹੈ। ਗੁਜਰਾਤ ਦੀ ਭਾਜਪਾ...

ਭਾਰਤ ਦੇ ਈਰਾਨ ਨਾਲ ਰਿਸ਼ਤੇ

ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਵਪਾਰਕ ਹਿੱਤਾਂ ਲਈ ਹੁਣ ਈਰਾਨ ਨੂੰ ਘੇਰਿਆ ਜਾ ਰਿਹਾ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today113
Yesterday217
Week718
Month4915
All49828

Weather

66°
19°
°F | °C
Clear
Humidity: 26%
Thu
Fog
43 | 70
6 | 21
Fri
Mostly Sunny
41 | 68
5 | 20
Sat
Mostly Sunny
41 | 66
5 | 18