Thursday, February 23, 2012

image ਫਤਿਹਗੜ੍ਹ ਸਾਹਿਬ-ਅ.ਬ-ਫਤਿਹਗੜ੍ਹ ਸਾਹਿਬ ਹਲਕੇ ਤੋਂ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਾਰੇ ਪਰਿਵਾਰਕ ਮੈਂਬਰਾਂ ਵਲੋਂ ਵੱਖ ਵੱਖ ਟੀਮਾਂ ਬਣਾ ਕੇ ਵੋਟਰਾਂ ਨੂੰ ਘਰ ਘਰ ਜਾ ਕੇ ਵੋਟਾਂ ਪਾਉਣ ਲਈ ਕਹਿਣ ਦੀ ਅਰੰਭੀ ਗਈ ਮੁਹਿੰਮ ਨਾਲ ਚੋਣ ਪ੍ਰਚਾਰ ਆਪਣੇ ਪੂਰੇ ਚਰਮਸੀਮਾ ’ਤੇ ਪਹੁੰਚ ਗਿਆ ਹੈ। ਪ੍ਰੋ. ਚੰਦੂਮਾਜਰਾ ਦੀ ਧਰਮਪਤਨੀ ਸ੍ਰੀਮਤੀ ਬਲਵਿੰਦਰ ਕੌਰ ਅਤੇ ਉਨ੍ਹਾਂ ਦੀ ਛੋਟੀ ਨੂੰਹ ਨਵਪ੍ਰੀਤ ਕੌਰ ਨੇ ਅੱਜ ਆਪਣੀ ਟੀਮ ਨਾਲ ਹਲਕੇ ਦੇ ਵੱਡੇ ਪਿੰਡ ਚਨਾਰਥਲ ਵਿਖੇ ਵੋਟਰਾਂ ਨਾਲ ਸਿੱਧਾ ਸੰਪਰਕ ਕੀਤਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਅਕਾਲੀ ਭਾਜਪਾ ਸਰਕਾਰ ਬਣਨੀ ਤੈਅ ਹੈ, ਇਸ ਲਈ ਉਹ ਪ੍ਰੋ. ਚੰਦੂਮਾਜਰਾ ਨੂੰ ਚੁਣ ਕੇ ਵਿਧਾਨ ਸਭਾ ਵਿਚ ਭੇਜਣ ਨਾਲ ਸ਼ਹਿਰ ਦੀ ਰੁਕੀ ਹੋਈ ਤਰੱਕੀ ਦੇ ਦਰ ਖੋਲ੍ਹ ਸਕਦੇ ਹਨ । ਉਨ੍ਹਾਂ ਕਿਹਾ ਕਿ ਹਲਕੇ ਦੀ ਸਮੁੱਚੀ ਤਰੱਕੀ ਕਰਵਾਉਣ ਦੇ ਨਾਲ ਨਾਲ ਪੂਰਾ ਚੰਦੂਮਾਜਰਾ ਪਰਿਵਾਰ ਲੋਕਾਂ ਦੇ ਜਾਤੀ ਮਸਲੇ ਹੱਲ ਕਰਵਾਉਣ ਵਿਚ ਵੀ ਉਨ੍ਹਾਂ ਦੇ ਨਾਲ ਖੜ੍ਹੇਗਾ।

ਪ੍ਰੋ. ਚੰਦੂਮਾਜਰਾ ਦੀਆਂ ਵੱਡੀ ਨੂੰਹ ਸ੍ਰੀਮਤੀ ਕੁਲਵੰਤ ਕੌਰ ਨੇ ਵੀ ਆਪਣੀਆਂ ਸਾਥਣਾਂ ਨਾਲ ਘਰੋ ਘਰੀ ਜਾ ਕੇ ਵੋਟਰਾਂ ਨੂੰ ਅਕਾਲੀ ਭਾਜਪਾ ਉਮੀਦਵਾਰ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਬਣਨ ਤੋਂ ਬਾਅਦ ਹਲਕੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਚੰਗੇ ਮੌਕੇ ਪੈਦਾ ਕਰਨ ਲਈ ਇਥੇ ਇੰਡਸਟਰੀਅਲ ਫੋਕਲ ਪੁਆਇੰਟ ਬਣਾਇਆ ਜਾਵੇਗਾ। ਪੰਜਾਬ ਸਰਕਾਰ ਵਲੋਂ ਅਗਲੇ ਪੰਜ ਸਾਲਾਂ ਵਿਚ ਦਿੱਤੀਆਂ ਜਾਣ ਵਾਲੀਆਂ 10 ਲੱਖ ਨੌਕਰੀਆਂ ਵਿਚੋਂ ਵੱਡਾ ਹਿੱਸਾ ਫਤਿਹਗੜ੍ਹ ਸਾਹਿਬ ਨੂੰ ਦਿਵਾਇਆ ਜਾਵੇਗਾ। ਪ੍ਰੋ. ਚੰਦੂਮਾਜਰਾ ਦੇ ਦੋਹਾਂ ਪੁੱਤਰਾਂ ਸ. ਹਰਿੰਦਰਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਵੀ ਅੱਜ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਵੋਟਾਂ ਦੀ ਅਪੀਲ ਕੀਤੀ। ਉਨ੍ਹਾਂ ਦੋਹਾਂ ਨੇ ਲੋਕਾਂ ਦੇ ਨਾਲ ਸਿੱਧੀਆਂ ਗੱਲਾਂ ਕਰਕੇ ਉਨ੍ਹਾਂ ਦੇ ਮਸਲੇ ਅਤੇ ਸਮੱਸਿਆਵਾਂ ਜਾਨਣ ਦੀ ਕੋਸ਼ਿਸ਼ ਵੀ ਕੀਤੀ। ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਦਾ ਯਕੀਨ ਦਿਵਾਉਂਦਿਆਂ, ਉਨ੍ਹਾਂ ਕਿਹਾ ਕਿ ਇਹ ਸਾਰੇ ਮਸਲੇ ਹਲਕੇ ਦੇ ਵਿਧਾਇਕ ਦੀਦਾਰ ਸਿੰਘ ਭੱਟੀ ਵਲੋਂ ਸਾਂਝੇ ਕੰਮਾਂ ਵਿਚ ਬਿਲਕੁਲ ਵੀ ਦਿਲਚਸਪੀ ਨਾ ਲੈਣ ਕਾਰਨ ਉਲਝੇ ਹੋਏ ਹਨ। ਪ੍ਰੋ. ਚੰਦੂਮਾਜਰਾ ਵਲੋਂ ਹਲਕੇ ਦਾ ਵਿਧਾਇਕ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਇਹੀ ਮਸਲੇ ਹੱਲ ਕਰਵਾਏ ਜਾਣਗੇ।

Share this post

ਸੰਪਾਦਕ ਦੀ ਕਲਮ ਤੋਂ

ਉਦਯੋਗ ਪ੍ਰਤੀ ਸਰਕਾਰੀ ਬੇਰੁਖ਼ੀ

ਪੰਜਾਬ ਵਿੱਚ ਉਦਯੋਗ ਬੁਰੇ ਸੰਕਟ ਵਿੱਚ ਹੈ। ਇਸ ਸੰਕਟ ਲਈ ਜਿੱਥੇ ਕੇਂਦਰੀ ਨੀਤੀਆਂ ਜ਼ਿੰਮੇਵਾਰ ਹਨ,...

ਖੇਤੀ ਖੇਤਰ ਨੂੰ ਹੁਲਾਰਾ ਦੇਣ ਦੀ ਲੋੜ

ਦੇਸ਼ ਵਿੱਚ ਖੇਤੀ ਸੈਕਟਰ ਪਿਛਲੇ ਕਈ ਦਹਾਕਿਆਂ ਤੋਂ ਮੰਦੀ ਦੇ ਹਾਲਾਤਾਂ ਵਿੱਚੋਂ ਗੁਜਰ ਰਿਹਾ ਹੈ,...

ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ

ਦੇਸ਼ ਦੀ 66 ਫ਼ੀਸਦੀ ਆਬਾਦੀ ਪਿੰਡਾਂ ਵਿੱਚ  ਹੈ। 6.5 ਲੱਖ ਪਿੰਡਾਂ ਵਿੱਚ 50 ਫ਼ੀਸਦੀ ਪਿੰਡਾਂ ਨੂੰ ਜੀਵਨ...

ਭਾਰਤ ਤੇ ਚੀਨ ਵਿੱਚ ਸਬੰਧ

ਭਾਰਤ ਤੇ ਚੀਨ ਦਰਮਿਆਨ ਬੇਸ਼ੱਕ ਦੁਵੱਲੇ ਮਾਮਲਿਆਂ ਨੂੰ ਲੈ ਕੇ ਤਿੱਖਾ ਵਿਵਾਦ ਹੈ। ਇਸ ਦੇ ਬਾਵਜੂਦ...

ਬਲੋਚਿਸਤਾਨ ’ਚ ਸਰਕਾਰੀ ਦਹਿਸ਼ਤਗਰਦੀ

ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਸਰਕਾਰੀ ਦਹਿਸ਼ਤਗਰਦੀ ਸਿਖਰ ਤੇ ਹੈ। ਪਾਕਿਸਤਾਨ...

ਪੰਜਾਬ ’ਚ ਟੈਕਸ ਚੋਰੀ ਨੂੰ ਸਿਆਸੀ ਸਰਪ੍ਰਸਤੀ

ਇੱਕ ਪਾਸੇ ਪੰਜਾਬ ਨੂੰ ਆਰਥਿਕ ਖੇਤਰ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਸਰੇ...

ਗੁਜਰਾਤ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਗੁਜਰਾਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਚਿੰਤਾ ਦਾ ਵੱਡਾ ਵਿਸ਼ਾ ਹੈ। ਗੁਜਰਾਤ ਦੀ ਭਾਜਪਾ...

ਭਾਰਤ ਦੇ ਈਰਾਨ ਨਾਲ ਰਿਸ਼ਤੇ

ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਵਪਾਰਕ ਹਿੱਤਾਂ ਲਈ ਹੁਣ ਈਰਾਨ ਨੂੰ ਘੇਰਿਆ ਜਾ ਰਿਹਾ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today114
Yesterday217
Week719
Month4916
All49829

Weather

66°
19°
°F | °C
Clear
Humidity: 26%
Thu
Fog
43 | 70
6 | 21
Fri
Mostly Sunny
41 | 68
5 | 20
Sat
Mostly Sunny
41 | 66
5 | 18