Thursday, February 23, 2012

image ਮੁੱਲਾਪੁਰ ਦਾਖਾ-ਅ.ਬ-ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਤਕੜਾ ਬਲ ਮਿਲਿਆ ਜਦੋਂ ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਪਿੰਡ ਖੁਰਸ਼ੈਦਪੁਰਾ, ਚਮਿੰਡਾ, ਤਲਵਾੜਾ ਦੇ ਸੈਂਕੜੇ ਕਾਂਗਰਸੀ ਪਰਿਵਾਰਾਂ ਨੇ ਖੰਗੂੜੇ ਦਾ ਪੱਲਾ ਛੱਡ ਕੇ ਉਮੀਦਵਾਰ ਇਆਲੀ ਦੀ ਬਾਂਹ ਫੜ ਲਈ। ਅੱਜ ਜਤਿੰਦਰ ਸਿੰਘ ਬੱਬੀ ਮਾਨ ਮੀਤ ਪ੍ਰਧਾਨ ਸਰਕਲ ਸਿੱਧਵਾਂ ਬੇਟ ਦੀ ਪ੍ਰੇਰਨਾ ਸਦਕਾ ਪਿੰਡ ਖੁਰਸ਼ੈਦਪੁਰਾ ਦੇ ਰੇਸ਼ਮ ਸਿੰਘ, ਗੁਰਦਿਆਲ ਸਿੰਘ, ਤਾਰਾ ਸਿੰਘ, ਮਨਜੀਤ ਸਿੰਘ, ਸਰਵਣ ਸਿੰਘ, ਸ਼ਿੰਗਾਰਾ ਸਿੰਘ, ਰੇਸ਼ਮ ਸਿੰਘ, ਰਣਜੀਤ ਸਿੰਘ, ਪ੍ਰਤਾਪ ਸਿੰਘ, ਕਾਲਾ, ਸਵਰਨ ਸਿੰਘ ਆਦਿ ਪਰਿਵਾਰ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਚ’ਸ਼ਾਮਿਲ ਹੋ ਗਏ ਜਿੰਨਾਂ ਨੂੰ ਉਮੀਦਵਾਰ ਇਆਲੀ ਨੇ ਸਿਰੋਪਾਓ ਦੇ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਾਮਿਲ ਪਰਿਵਾਰਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸਰਪੰਚ ਸੰਤਾ ਸਿੰਘ, ਦਲਵੀਰ ਸਿੰਘ

, ਸ਼ੇਰ ਸਿੰਘ, ਚਰਨਜੀਤ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਬੰਸ ਸਿੰਘ, ਹਰੀ ਸਿੰਘ, ਕਰਨੈਲ ਸਿੰਘ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਪਿੰਡ ਚਮਿੰਡਾ ਵਿਖੇ ਪ੍ਰਧਾਨ ਰਜਿੰਦਰ ਸਿੰਘ, ਰਘੁਬੀਰ ਸਿੰਘ ਬਿੱਟੂ ਅਤੇ ਜੀਤ ਸਿੰਘ ਦੀ ਪ੍ਰੇਰਨਾ ਸਦਕਾ ਕਈ ਕਾਂਗਰਸੀ ਪਰਿਵਾਰ ਜਿੰਨਾਂ ਵਿੱਚ ਭਗਵੰਤ ਸਿੰਘ ਪੇਂਟਰ, ਬਚਨ ਸਿੰਘ, ਲਾਲਾ ਸਿੰਘ, ਸੁਰਜੀਤ ਸਿੰਘ ਕਾਕਾ, ਗੁਰਦੇਵ ਸਿੰਘ, ਜੱਗਾ ਸਿੰਘ, ਗੁਲਵੰਤ ਸਿੰਘ ਗਾਡੀ, ਹੈਪੀ ਢਾਡੀ, ਸੁਰਜੀਤ ਸਿੰਘ ਚੋਂਕੀਦਾਰ, ਗੁਰਜੋਤ ਸਿੰਘ, ਬਲਵੰਤ ਸਿੰਘ, ਇਕਬਾਲ ਸਿੰਘ, ਚਰਨਜੀਤ ਸਿੰਘ, ਬੰਤ ਸਿੰਘ ਆਦਿ ਕਾਂਗਰਸੀ ਪਰਿਵਾਰ ਸ਼ਾਮਿਲ ਸਨ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ, ਜਿੰਨਾਂ ਨੂੰ ਪ੍ਰਧਾਨ ਹਰਵੀਰ ਸਿੰਘ ਇਆਲੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਮਰਜੀਤ ਸਿੰਘ ਕਾਕਾ, ਕੁੰਡਾ ਸਿੰਘ, ਸੁਖਦੇਵ ਸਿੰਘ, ਹਰਬੰਸ ਸਿੰਘ, ਸੁਖਚਰਨ ਸਿੰਘ, ਮਨਜੀਤ ਸਿੰਘ ਮੀਤੀ, ਹਰਵਿੰਰ ਸਿੰਘ ਕਾਕਾ, ਅਮਰ ਸਿੰਘ, ਇੰਦਰਜੀਤ ਸਿੰਘ ਰਤਨ, ਕੁਲਵਿੰਦਰ ਸਿੰਘ ਰਤਨ, ਕਮਲ ਖੰਡੂਰ, ਹੈਪੀ ਸ਼ਾਹਪੁਰ, ਵਿੱਕੀ ਮੋਹੀ, ਢਾਡੀ ਸਤਨਾਮ ਸਿੰਘ, ਜੱਗਾ, ਗੁਰਚਰਨ ਸਿੰਘ, ਸੁਰਜੀਤ ਸਿੰਘ, ਕਾਕਾ ਲਲਤੋਂ, ਇਕਬਾਲ ਸਿੰਘ ਮਿਸਤਰੀ, ਜੋਤ ਚਮਿੰਡਾ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਪਿੰਡ ਤਲਵਾੜਾ ਵਿਖੇ ਜਗਦੇਵ ਸਿੰਘ ਮੰਡਿਆਣੀ ਬਲਾਕ ਸੰਮਤੀ ਮੈਂਬਰ, ਗੋਲਡੀ ਭੰਗੂ, ਸੁਖਵਿੰਦਰ ਸਿੰਘ ਐਸ.ਸੀ. ਮੀਤ ਪ੍ਰਧਾਨ, ਬਲਵੰਤ ਸਿੰਘ, ਜਸਪ੍ਰੀਤ ਸਿੰਘ, ਜੱਸੀ ਬੜੈਚ ਦੀ ਪ੍ਰੇਰਨਾ ਸਦਕਾ ਚਾਰ ਦਰਜਨ ਤੋਂ ਵੀ ਵੱਧ ਕਾਂਗਰਸੀ ਪਰਿਵਾਰ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ, ਜਿੰਨਾਂ ਵਿੱਚ ਇੰਦਰਜੀਤ ਸਿੰਘ ਮਿਸਤਰੀ, ਪਰਮਜੀਤ ਸਿੰਘ ਪੰਮਾ, ਊਧਮ ਸਿੰਘ ਕਾਲਾ, ਮੇਜਰ ਸਿੰਘ ਚੌਧਰੀ, ਜਰਨੈਲ ਸਿੰਘ ਧੰਨ, ਸਤਨਾਮ ਸਿੰਘ ਨਾਮਾ, ਗੁਰਨਾਮ ਸਿੰਘ, ਮਹਿੰਦਰ ਸਿੰਘ ਠੇਕੇਦਾਰ, ਕਿਰਪਾਲ ਸਿੰਘ ਪਾਲਾ, ਨਿਰਮਲ ਸਿੰਘ ਸੋਨੀ, ਦਲਬਾਰਾ ਸਿੰਘ, ਸਤਨਾਮ ਸਿੰਘ ਸੱਤੂ, ਭੁਪਿੰਦਰ ਸਿੰਘ ਪਿੰਦਾ, ਹਰਬੰਸ ਸਿੰਘ ਬੰਸਾ, ਬਾਬੂ ਸਿੰਘ, ਸਵਰਨ ਕੌਰ, ਚਰਨਜੀਤ ਕੌਰ, ਕੁਲਦੀਪ ਸਿੰਘ, ਅਮਰਜੀਤ ਕੌਰ, ਸਰਬਜੀਤ ਕੌਰ, ਚਰਨ ਕੌਰ, ਮਨਜੋਤ ਕੌਰ, ਬਿੰਦਰ ਸਿੰਘ, ਬਲਬੀਰ ਸਿੰਘ ਕਾਲਾ, ਜੱਗਾ ਸਿੰਘ ਬਸੀਆਂ ਵਾਲਾ, ਸ਼ੇਰ ਸਿੰਘ ਰਾਏ ਸਿੱਖ, ਰਾਜ ਸਿੰਘ ਆਦਿ ਕਾਂਗਰਸੀ ਪਰਿਵਾਰ ਸ਼ਾਮਿਲ ਸਨ, ਜਿੰਂਨਾਂ ਨੂੰ ਉਮੀਦਵਾਰ ਇਆਲੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਮੀਦਵਾਰ ਇਆਲੀ ਨੇ ਕਿਹਾ ਕਿ ਸ਼ਾਮਿਲ ਪਰਿਵਾਰਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਵਾਂਗੇ ਅਤੇ ਇਹਨਾਂ ਦੀ ਹਰ ਬੁਨਿਆਦੀ ਲੋੜਾਂ ਨੂੰ ਪਹਿਲ ਦੇ ਆਧਾਰ ਤੇ ਪ੍ਰਦਾਨ ਕਰਾਂਗੇ। ਇਸ ਮੌਕੇ ਸਰਪੰਚ ਅਮਰੀਕ ਸਿੰਘ, ਕੁਲਦੀਪ ਸਿੰਘ ਬਾਦਲ, ਕਸ਼ਮੀਰ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਸਤਨਾਮ ਕੌਰ ਪੰਚ, ਬਲਜਿੰਦਰ ਕੌਰ ਪੰਚ, ਗੁਰਚਰਨ ਸਿੰਘ ਸਾਬਕਾ ਪੰਚ, ਰਛਪਾਲ ਸਿੰਘ, ਜਗਦੀਸ਼ ਸਿੰਘ ਗੋਰਸੀਆਂ, ਟਹਿਲ ਸਿਮਘ ਪ੍ਰਧਾਨ, ਸਤਨਾਮ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ ਫਿਰੋਜ਼ਪੁਰੀਆ ਆਦਿ ਹਾਜ਼ਰ ਸਨ।

Share this post

ਸੰਪਾਦਕ ਦੀ ਕਲਮ ਤੋਂ

ਉਦਯੋਗ ਪ੍ਰਤੀ ਸਰਕਾਰੀ ਬੇਰੁਖ਼ੀ

ਪੰਜਾਬ ਵਿੱਚ ਉਦਯੋਗ ਬੁਰੇ ਸੰਕਟ ਵਿੱਚ ਹੈ। ਇਸ ਸੰਕਟ ਲਈ ਜਿੱਥੇ ਕੇਂਦਰੀ ਨੀਤੀਆਂ ਜ਼ਿੰਮੇਵਾਰ ਹਨ,...

ਖੇਤੀ ਖੇਤਰ ਨੂੰ ਹੁਲਾਰਾ ਦੇਣ ਦੀ ਲੋੜ

ਦੇਸ਼ ਵਿੱਚ ਖੇਤੀ ਸੈਕਟਰ ਪਿਛਲੇ ਕਈ ਦਹਾਕਿਆਂ ਤੋਂ ਮੰਦੀ ਦੇ ਹਾਲਾਤਾਂ ਵਿੱਚੋਂ ਗੁਜਰ ਰਿਹਾ ਹੈ,...

ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ

ਦੇਸ਼ ਦੀ 66 ਫ਼ੀਸਦੀ ਆਬਾਦੀ ਪਿੰਡਾਂ ਵਿੱਚ  ਹੈ। 6.5 ਲੱਖ ਪਿੰਡਾਂ ਵਿੱਚ 50 ਫ਼ੀਸਦੀ ਪਿੰਡਾਂ ਨੂੰ ਜੀਵਨ...

ਭਾਰਤ ਤੇ ਚੀਨ ਵਿੱਚ ਸਬੰਧ

ਭਾਰਤ ਤੇ ਚੀਨ ਦਰਮਿਆਨ ਬੇਸ਼ੱਕ ਦੁਵੱਲੇ ਮਾਮਲਿਆਂ ਨੂੰ ਲੈ ਕੇ ਤਿੱਖਾ ਵਿਵਾਦ ਹੈ। ਇਸ ਦੇ ਬਾਵਜੂਦ...

ਬਲੋਚਿਸਤਾਨ ’ਚ ਸਰਕਾਰੀ ਦਹਿਸ਼ਤਗਰਦੀ

ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਸਰਕਾਰੀ ਦਹਿਸ਼ਤਗਰਦੀ ਸਿਖਰ ਤੇ ਹੈ। ਪਾਕਿਸਤਾਨ...

ਪੰਜਾਬ ’ਚ ਟੈਕਸ ਚੋਰੀ ਨੂੰ ਸਿਆਸੀ ਸਰਪ੍ਰਸਤੀ

ਇੱਕ ਪਾਸੇ ਪੰਜਾਬ ਨੂੰ ਆਰਥਿਕ ਖੇਤਰ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਸਰੇ...

ਗੁਜਰਾਤ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਗੁਜਰਾਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਚਿੰਤਾ ਦਾ ਵੱਡਾ ਵਿਸ਼ਾ ਹੈ। ਗੁਜਰਾਤ ਦੀ ਭਾਜਪਾ...

ਭਾਰਤ ਦੇ ਈਰਾਨ ਨਾਲ ਰਿਸ਼ਤੇ

ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਵਪਾਰਕ ਹਿੱਤਾਂ ਲਈ ਹੁਣ ਈਰਾਨ ਨੂੰ ਘੇਰਿਆ ਜਾ ਰਿਹਾ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today115
Yesterday217
Week720
Month4917
All49830

Weather

66°
19°
°F | °C
Clear
Humidity: 26%
Thu
Fog
43 | 70
6 | 21
Fri
Mostly Sunny
41 | 68
5 | 20
Sat
Mostly Sunny
41 | 66
5 | 18