Thursday, February 23, 2012

image ਨਵੀਂ ਦਿੱਲੀ (ਅ.ਬ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਸਪੱਸ਼ਟ ਰੂਪ ਵਿੱਚ ਕਹਿ ਦਿੱਤਾ ਹੈ ਕਿ ਐਨ.ਸੀ.ਟੀ.ਸੀ. ਦਾ ਮਾਮਲਾ ਹਾਲ ਦੀ ਘੜੀ ਅੱਗੇ ਨਹੀਂ ਵਧਣਾ ਚਾਹੀਦਾ। ਖਾਸ ਕਰਕੇ ਉਦੋਂ ਤੱਕ ਜਦੋਂ ਤੱਕ ਉਨ੍ਹਾਂ  ਮੁੱਖ ਮੰਤਰੀਆਂ ਨਾਲ ਇਸ ਸਬੰਧ ਵਿੱਚ ਗੱਲਬਾਤ ਚੱਲਦੀ ਹੈ ਜਿਨ੍ਹਾਂ ਨੇ ਇਸ ਸੰਸਥਾ ਸਬੰਧੀ ਕੀਤੇ ਗਏ ਨੋਟੀਫਿਕੇਸ਼ਨ ਉੱਪਰ ਚਿੰਤਾ ਜ਼ਾਹਿਰ ਕੀਤੀ ਹੈ। ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਉੱਪਰ ਉਨ੍ਹਾਂ ਨੂੰ ਮਿਲੇ। ਉਨ੍ਹਾਂ ਸਪੱਸ਼ਟ ਰੂਪ ਵਿੱਚ ਪ੍ਰਧਾਨ ਮੰਤਰੀ ਨੂੰ ਆਖਿਆ ਕਿ ‘‘2001 ਦੀਆਂ ਸਿਫਾਰਸ਼ਾਂ ਨੂੰ 11 ਸਾਲ ਬਾਅਦ ਲਾਗੂ ਕਰਨ ਦੀ ਕੀ ਤੁਕ ਬਣਦੀ ਹੈ।’’ ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ਮੈਂ ਸੰਘੀ ਢਾਂਚੇ ਦਾ ਸਵਾਲ ਵੀ ਉਠਾਇਆ ਹੈ।’’ ਐਨ.ਸੀ.ਟੀ.ਸੀ. ਦੇ ਨਾਂ ਉੱਤੇ ਉਹ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦੇ ਹਨ। ਐਨ.ਸੀ.ਟੀ.ਸੀ. ਫੈਡਰਲ ਢਾਂਚੇ ਦੇ ਬਿਲਕੁਲ ਉਲਟ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਮੈਂ ਅੱਤਵਾਦ ਬਾਰੇ ਵੀ ਚਿੰਤਤ ਹਾਂ। ਪਰ ਕੇਂਦਰ ਅਤੇ ਰਾਜਾਂ ਨੂੰ ਇੱਕ ਦੂਜੇ ਦਾ

Read more...

image ਇਟਲੀ-ਵਿਸ਼ਵ ਵਾਰਤਾ-ਇਟਲੀ ਦੇ ਉਪ ਵਿਦੇਸ਼ ਮੰਤਰੀ ਸਟੀਫਿਨ ਡੀ ਮਿਸਚੁਰਾ ਨੇ ਦੋ ਭਾਰਤੀ ਮਛੇਰਿਆਂ ਦੀ ਮੌਤ ਦੇ  ਕਥਿਤ ਦੋਸ਼ੀ ਇਟਲੀ ਦੇ ਜਲ-ਸੈਨਿਕਾਂ ਦੀ ਰਿਹਾਈ ਦੇ ਲਈ ਇੱਥੇ ਵਿਦੇਸ਼ ਰਾਜ ਮੰਤਰੀ ਬੀਬੀ ਪਰਨੀਤ ਕੌਰ ਨਾਲ ਮੁਲਾਕਾਤ ਕੀਤੀ। ਹਾਲਾਂਕਿ ਭਾਰਤ ਵੱਲੋਂ ਇਹ ਸਾਫ ਕਰ ਦਿੱਤਾ ਹੈ ਕਿ ਇਸ ਮਾਮਲੇ ਵਿਚ ਭਾਰਤੀ ਕਾਨੂੰਨ ਆਪਣਾ ਕੰਮ ਕਰੇਗਾ।  ਮਿਸਚੁਰਾ ਨੇ ਭਾਰਤੀ ਮਛੇਰਿਆਂ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਾਂਚ ਤੋਂ ਹੀ ਪਤਾ ਲਗੇਗਾ ਕਿ ਇਹ ਘਟਨਾ ਅੰਤਰਾਸ਼ਟਰੀ ਜਲ ਖੇਤਰ ਵਿਚ ਹੋਈ ਜਾਂ ਭਾਰਤੀ ਖੇਤਰ ਵਿਚ। ਇੱਕ ਘੰਟੇ ਦੀ ਮੁਲਾਕਾਤ ਤੋਂ ਬਾਅਦ ਪਰਨੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਬੇ-ਕਸੂਰ ਲੋਕਾਂ ਦੀ ਜਾਨ ਗਈ ਹੈ ਅਤੇ ਭਾਰਤੀ ਅਦਾਲਤ ਇਸ ਸਬੰਧ ਵਿਚ ਫੈਸਲਾ ਕਰੇਗੀ।  ਭਾਰਤ ਦੇ ਸਾਰੋਕਾਰ ਇਸ ਮੀਟਿੰਗ ਦੌਰਾਨ ਇਟਲੀ ਦੇ ਪ੍ਰਤੀਨਿਧ ਸ੍ਰੀ ਮਿਸਚੁਰਾ ਨੂੰ ਦੱਸ ਦਿੱਤੇ ਗਏ ਹਨ। ਉਹ ਅੱਜ ਸਵੇਰੇ ਭਾਰਤੀ ਮਛੇਰਿਆਂ ਦੀ ਕਥਿਤ ਇਤਾਲਵੀ ਕਾਤਲਾਂ ਦੇ ਸਬੰਧ ਵਿੱਚ ਗੱਲਬਾਤ ਕਰਨ ਲਈ

Read more...

image ਮੁੰਬਈ : ਅ.ਬ- ਫਿਲਮ ਅਦਾਕਾਰ ਸੈਫ ਅਲੀ ਖਾਨ ਇਕ ਵਾਰ ਫਿਰ ਵਿਵਦਾਂ ‘ਚ ਆ ਗਏ ਹਨ। ਉਨ੍ਹਾਂ ਵਿਰੁਧ ਕੋਲਾਬਾ ਪੁਲਸ ਸਟੇਸ਼ਨ ‘ਚ ਇਕ ਐੱਫ.ਆਈ.ਆਰ. ਦਰਜ ਹੋਈ ਹੈ। ਉਨ੍ਹਾਂ ‘ਤੇ ਇਕਬਾਲ ਸ਼ਰਮਾ ਨਾਂ ਦੇ ਇਕ ਵਪਾਰੀ ਦੀ ਕੁਟਮਾਰ ਦਾ ਦੋਸ਼ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਉਸ ਨੂੰ ਜ਼ਮਾਨਤ ਮਿਲ ਗਈ ਹੈ। ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਸੈਫ ਨੇ ਉਸ ਦੀ ਨੱਕ ‘ਤੇ ਮਾਕਾ ਮਾਰਿਆ ਹੈ, ਜਿਸ ਕਾਰਨ ਉਸ ਦੀ ਨੱਕ ਦੀ ਹੱਡੀ ਟੁੱਟ ਗਈ। ਇਸ ਮਾਮਲੇ ‘ਚ ਸੈਫ ਵਿਰੁਧ ਆਈ.ਪੀ.ਸੀ. ਧਾਰਾ 325 ਤਹਿਤ ਗੈਰਜਮਾਨਤੀ ਮੁਕਦਮਾ ਦਰਜ ਹੋਇਆ ਹੈ। ਕੁਟਮਾਰ ਦੇ ਇਸ ਮਾਮਲੇ ‘ਚ ਸੈਫ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਪੁਲਸ ਇਸ ਮਾਮਲੇ ‘ਚ ਅਦਾਕਾਰਾ ਕਰੀਨਾ ਕਪੂਰ ਤੋਂ ਵੀ ਪੁੱਛਗਿਛ ਕਰ ਸਕਦੀ ਹੈ ਕਿਉਂਕਿ ਘਟਨਾ ਮੌਕੇ ਉਹ ਵੀ ਸੈਫ ਨਾਲ ਮੌਜੂਦ ਸੀ। ਮਾਮਲੇ ‘ਚ ਦੋ ਹਰ ਲੋਕਾਂ ਵਿਰੁਧ ਵੀ ਮਾਮਲਾ ਦਰਜਾ ਕੀਤਾ ਗਿਆ ਹੈ। ਉਧਰ ਪੁਲਸ ਇਕਬਾਲ ਨੂੰ ਵੀ ਬੁਲਾ ਕੇ ਪੁੱਛਗਿਛ ਕਰ ਸਕਦੀ ਹੈ। ਘਟਨਾ ਮੰਗਲਵਾਰ ਰਾਤ ਹੋਟਲ ਤਾਜ ਦੇ ਵਸਾਬੀ ਰੈਸਟੋਰੈਂਟ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸੈਫ ਕਰੀਨਾ ਨਾਲ ਉੱਥੇ ਪੁਹੰਚਿਆ ਸੀ। ਦੋਵੇਂ ਆਪਸ ‘ਚ

Read more...

image ਇਸਲਾਮਾਬਾਦ (ਅ.ਬ.)-ਸਾਬਕਾ ਫੌਜ  ਮੁਖੀ ਅਤੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰਫ ਨੇ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਦੀ ਹੱਤਿਆ ਦੇ ਮਾਮਲੇ ਵਿਚ ਆਪਣੀ ਸ਼ਮੂਲੀਅਤ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਕਤਲ ਕਿਸ ਨੇ ਕਰਵਾਇਆ। ਇਸ ਬਾਰੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਚੰਗੀ ਤਰ੍ਹਾਂ ਜਾਣਦੇ ਹਨ। ਗ੍ਰਹਿ ਮੰਤਰੀ ਰਹਿਮਾਨ ਮਲਿਕ ਵਲੋਂ  ਸਿੰਧ ਵਿਧਾਨ ਸਭਾ ਵਿਚ  ਹੱਤਿਆ ਦੇ ਬਾਰੇ ਦਿੱਤੇ ਬਿਆਨ ਸਬੰਧੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਮੁਸ਼ਰਫ ਨੇ ਕਿਹਾ ਕਿ ਸਿਆਸੀ ਨੇਤਾਵਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਸੂਬਾ ਸਰਕਾਰਾਂ ਦੀ ਹੁੰਦੀ ਹੈ। ਕੇਂਦਰ ਸਰਕਾਰ  ਦੀ ਨਹੀਂ। ਮਲਿਕ ਨੇ ਕਿਹਾ ਸੀ ਕਿ ਬੇਨਜੀਰ ਦੀ ਹੱਤਿਆ ਸਮੇਂ ਉਚਿਤ ਸੁਰੱਖਿਆ  ਮੁਹੱਈਆ ਨਾ ਕਰਾਏ ਜਾਣ ਵਿਚ ਮੁਸ਼ਰਫ ਦੀ ਕਥਿਤ ਭੂਮਿਕਾ ਤੇ ਸੁਣਵਾਈ ਲਈ ਉਹਨਾਂ ਨੂੰ ਪਾਕਿਸਤਾਨ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ 

Read more...

ਗ੍ਰਹਿ ਸਕੱਤਰਾਂ ਨੂੰ ਤਿੰਨ ਦਿਨਾਂ ’ਚ ਵੇਰਵੇ ਕੇਂਦਰ ਨੂੰ ਭੇਜਣ ਦੀ ਹਿਦਾਇਤ-ਪੰਜਾਬ ਸਰਕਾਰ ਦੀ ਲੇਟ ਲਤੀਫੀ ਕਾਰਨ ਨਹੀਂ ਹੋ ਸਕਿਆ ਪ੍ਰੋ. ਭੁੱਲਰ ਦੀ ਰਹਿਮ ਦੀ ਅਪੀਲ ’ਤੇ ਫੈਸਲਾ
image ਨਵੀਂ ਦਿੱਲੀ (ਅ.ਬ.)-ਪ੍ਰੋ. ਦਵਿੰਦਰ ਸਿੰਘ ਭੁੱਲਰ ਸਮੇਤ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕਈ ਨਜ਼ਰਬੰਦਾਂ ਵੱਲੋਂ ਕੀਤੀਆਂ ਰਹਿਮ ਦੀਆਂ ਅਪੀਲਾਂ ਦੇ ਫੈਸਲੇ ਲਟਕਣ ਪਿੱਛੇ ਸੂਬਾ ਸਰਕਾਰਾਂ ਜਿੰਮੇਵਾਰ ਹਨ। ਸਬੰਧਤ ਸਜ਼ਾ ਯਾਫਤਾ ਵਿਅਕਤੀ ਬਾਰੇ ਸੂਬਾ ਸਰਕਾਰ ਵੱਲੋਂ ਜੋ ਸਜ਼ਾ ਮਾਫ ਕਰਨ ਜਾਂ ਨਾ ਕਰਨ ਬਾਰੇ ਰਿਪੋਰਟ ਕੇਂਦਰ ਨੂੰ ਭੇਜੀ ਜਾਣੀ ਜ਼ਰੂਰੀ ਹੁੰਦੀ ਹੈ, ਸੂਬਾ ਸਰਕਾਰਾਂ ਨੇ ਇਹ ਰਿਪੋਰਟਾਂ ਭੇਜਣ ਦੀ ਲੋੜ ਹੀ ਨਹੀਂ ਸਮਝੀ।  ਸੂਬਾ ਸਰਕਾਰਾਂ ਦੀ ਇਸ ਲਾਪਰਵਾਹੀ ਦਾ ਸੁਪਰੀਮ ਕੋਰਟ ਨੇ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਸੂਬਿਆਂ ਦੇ ਗ੍ਰਹਿ ਸਕੱਤਰਾਂ ਨੂੰ ਤਿੰਨ ਦਿਨਾਂ ਦੇ ਵਿਚ ਵਿਚ ਵਿਸ਼ੇਸ਼ ਪ੍ਰਬੰਧਾਂ ਹੇਠ ਇਹ ਰਹਿਮ ਦੀਆਂ ਅਪੀਲਾਂ ਦੇ ਮਾਮਲੇ ਕੇਂਦਰ ਸਰਕਾਰ ਨੂੰ ਭੇਜਣ। ਜਿਨ੍ਹਾਂ ਬਾਰੇ ਅਗਲੀ ਕਾਰਵਾਈ ਕੇਂਦਰ ਸਰਕਾਰ ਵਲੋਂ ਕਰਦਿਆਂ ਇਸ ਦਾ ਜਵਾਬ ਸੁਪਰੀਮ ਕੋਰਟ ਨੂੰ ਪੇਸ਼ ਕੀਤਾ ਜਾਵੇਗਾ।  ਸੁਪਰੀਮ ਕੋਰਟ ਦੇ ਜਸਟਿਸ ਜੀ.ਐਸ. ਸਿੰਘਵੀ, ਅਤੇ ਜਸਟਿਸ ਐਸ.ਜੇ. ਮੁਖਪਾਧਿਆਏ ਦੇ ਇਕ ਬੈਂਚ ਨੇ ਮੌਤ ਦੀ ਸਜ਼ਾ ਦਾ ਸਾਹਮਣਾ

Read more...

image ਲੁਧਿਆਣਾ, (ਅ.ਬ.)-ਡੀ.ਐਸ.ਪੀ. ਬਲਰਾਜ ਸਿੰਘ ਗਿੱਲ ਅਤੇ ਮੋਨਿਕਾ ਕਪਿਲਾ ਦੇ ਕਾਤਲਾਂ ਦੀ ਤਲਾਸ਼ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸੀ.ਆਈ.ਟੀ.) ਦੀ ਨਜ਼ਰ ਹੁਣ ਉਨ੍ਹਾਂ ਗੈਂਗਸਟਰਾਂ ’ਤੇ ਜਾ ਟਿੱਕੀ ਹੈ, ਜੋ ਪ੍ਰੋਫੈਸ਼ਨਲ ਕਿਲਰ ਰਹਿ ਚੁੱਕੇ ਹਨ। ਇਸੇ ਦੇ ਤਹਿਤ ਪੁਲਿਸ ਨੇ  ਮੰਗਲਵਾਰ ਕੁੱਲ (9 ਲੋਕਾਂ) ਜਾਣਿਆਂ ਨੂੰ ਫੜ੍ਹ ਲਿਆ ਹੈ। ਜਿਨ੍ਹਾਂ ਵਿੱਚ ਚਾਰ ਖਤਰਨਾਕ ਨਾਮਵਰ ਕਾਤਲਾਂ ਨੂੰ ਮੋਗੇ ਤੋਂ ਫੜ੍ਹ ਲਿਆ ਗਿਆ। ਇਸ ਤੋਂ ਇਲਾਵਾ ਜਗਰਾਓ ਇਲਾਕੇ ਤੋਂ ਵੀ ਪੁਲਿਸ ਨੇ 5 ਖਤਰਨਾਕ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜ੍ਹੇ ਗਏ ਦੋਸ਼ੀਆਂ ਕੋਲੋਂ ਪੁਲਿਸ ਨੇ ਮਾਰੂ ਹਥਿਆਰ ਵੀ ਬਰਾਮਦ ਕੀਤੇ ਹਨ ਅਤੇ ਇਨ੍ਹਾਂ ਦੋਸ਼ੀਆਂ ਤੋਂ ਪੁਲਿਸ ਕੋਈ ਸੁਰਾਗ ਲੱਭਣ ਲਈ ਗੰਭੀਰਤਾ ਨਾਲ ਅਤੇ ਸਖਤੀ ਨਾਲ ਪੁੱਛ-ਗਿੱਛ ਕਰ ਰਹੀ ਹੈ। ਮੰਗਲਵਾਰ ਸਵੇਰੇ ਪੁਲਿਸ ਨੇ ਜਗਰਾਓ ਲੁਧਿਆਣਾ ਹੱਦਬੰਦੀ ਦੇ ਲਾਗੇ ਨਾਕਾਬੰਦੀ ਦੇ ਦੌਰਾਨ ਪੰਜ ਹੋਰਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਦੋਸ਼ੀ ਸਫਰੀ ਗੱਡੀ ਵਿੱਚ ਆ ਰਹੇ ਹਨ ਤੇ ਤਲਾਸ਼ੀ ਦੇ ਦੌਰਾਨ

Read more...

ਕਈ ਘਾਗ ਸਿਆਸੀ ਆਗੂਆਂ ਦੀ ਕਿਸਮਤ ਦਾਅ ’ਤੇ
ਲਖਨਊ, (ਅ.ਬ.)-ਉੱਤਰ ਪ੍ਰਦੇਸ਼ ਦੀ 16ਵੀਂ ਵਿਧਾਨ ਸਭਾ ਦੇ ਲਈ ਸੱਤ ਚਰਨਾਂ ਵਿੱਚ ਹੋਣ ਵਾਲੇ ਚੋਣ ਦੇ ਪੰਜਵੇਂ ਗੇੜ ਦੇ ਮਤਦਾਨ ਵਿੱਚ ਕਈ ਖਾਸ ਬੰਦਿਆਂ ਦੀ ਇੱਜ਼ਤ ਦਾਅ ’ਤੇ ਲੱਗੀ ਹੈ। ਇਸ ਗੇੜ ਵਿੱਚ 13 ਜ਼ਿਲ੍ਹਿਆਂ ਦੀਆਂ 49 ਸੀਟਾਂ ਦੇ ਲਈ ਵੀਰਵਾਰ 23 ਫਰਵਰੀ ਨੂੰ ਚੋਣਾਂ ਹੋਣਗੀਆਂ। ਇਸ ਗੇੜ ਵਿੱਚ ਇੱਕ ਕਰੋੜ 56 ਲੱਖ ਵੋਟਰ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਇਸ ਗੇੜ ਵਿੱਚ ਬੁਦੇਲਖੰਡ ਦੇ ਕਈ ਜ਼ਿਲ੍ਹਿਆਂ ਅਤੇ ਸਮਾਜਵਾਦੀ ਪਾਰਟੀ ਤੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਗੜ੍ਹ ਕਹੇ ਜਾਣ ਵਾਲੇ ਇਲਾਕੇ ਵਿੱਚ ਚੋਣਾਂ ਹੋਣਗੀਆਂ। ਇਸ ਗੇੜ ਦੀਆਂ ਚੋਣਾਂ ਵਿੱਚ ਪ੍ਰਦੇਸ਼ ਵਿਧਾਨ ਸਭਾ ਵਿੱਚ ਨੇਤਾ ਪ੍ਰਤੀਪੈਕਸ ਸ਼ਿਵਪਾਲ ਸਿੰਘ ਯਾਦਵ ਇਟਾਵਾ ਦੀ ਜਸਵੰਤਪੁਰ ਸੀਟ, ਭਾਜਪਾ ਦੇ ਤੇਜ ਤਰਾਰ ਨੇਤਾ ਉਮਾ ਭਾਰਤੀ ਅਤੇ ਰਾਜ ਦੇ ਪੂਰਵ ਮੰਤਰੀ ਬਾਦਸ਼ਾਹ ਸਿੰਘ ਸਮੇਤ ਕਈ ਸਿਆਸੀ ਹਸਤੀਆਂ ਦੀ ਚੋਣ ਕਿਸਮਤ ਦਾ ਫੈਸਲਾ ਹੋਵੇਗਾ। ਚੋਣ ਅਯੋਗ ਦੇ ਸੂਤਰਾਂ ਅਨੁਸਾਰ  ਪੰਜਵੇਂ ਗੇੜ ਦੀਆਂ ਚੋਣਾਂ ਵਿੱਚ ਪ੍ਰਦੇਸ਼ ਦੇ ਫਿਰੋਜ਼ਾਬਾਦ, ਕਾਂਸ਼ੀਰਾਮ ਨਗਰ, ਏਟਾ, ਐਨਪੁਰੀ , ਇਟਾਵਾ, ਔਰੈਯਾ, ਰਮਾਬਾਈ ਨਗਰ, ਕਾਨਪੁਰ, ਜਾਲੋਨ, ਝਾਂਸੀ, ਲਲਿਤ ਪੁਰ, ਹਮੀਰਪੁਰ ਅਤੇ ਮਹੋਬਾ ਜ਼ਿਲ੍ਹਿਆਂ ਦੀਆਂ ਕੁੱਲ 49 ਸੀਟਾਂ ਵਿਧਾਨ ਸਭਾ ਦੇ ਲਈ ਚੋਣਾਂ ਹੋਣਗੀਆਂ। ਉਨ੍ਹਾਂ ਨੇ ਦੱਸਿਆ ਕਿ ਇਸ ਗੇੜ ਵਿੱਚ ਕੁੱਲ

Read more...

ਕਿਸ਼ਨਪੁਰਾ ਕਲਾਂ/ਹੀਰੋ ਕਿਸ਼ਨਪੁਰੀ-ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀ ਸਖਤੀ ਦੇ ਬਾਵਜੂਦ ਵੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਅਤੇ ਚੋਣ ਪ੍ਰਚਾਰ ਵਾਸਤੇ ਮੁੱਲ ਦੀਆਂ ਖਬਰਾਂ ਦਾ ਸ਼ਰੇਆਮ ਖੁੱਲ੍ਹ ਕੇ ਸਹਾਰਾ ਲਿਆ। ਭਾਵੇਂ ਪੰਜ ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੈਸੇ ਦੇ ਕੇ ਖਬਰਾਂ ਲਗਵਾਉਣ ਦੇ ਸਬੰਧ ਵਿੱਚ ਚੋਣ ਕਮਿਸ਼ਨ ਵੱਲੋਂ ਸੈਂਕੜੇ ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਪਰ 30 ਜਨਵਰੀ ਨੂੰ ਸੂਬੇ ਵਿੱਚ ਵੋਟਾਂ ਪਈਆਂ ਦੇ ਸਬੰਧ ਵਿੱਚ 372 ਮਾਮਲੇ ਸਾਹਮਣੇ ਆਏ, ਜਿਨ੍ਹਾਂ ਨੇ ਚੋਣ ਪ੍ਰਚਾਰ ਵਾਸਤੇ ਮੁੱਲ ਦੀਆਂ ਖਬਰਾਂ ਦੀ ਵਰਤੋਂ ਕੀਤੀ। ਕਮਿਸ਼ਨ ਵੱਲੋਂ ਇਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ 279 ਉਮੀਦਵਾਰਾਂ ਨੂੰ ਨੋਟਿਸ ਭੇਜੇ ਗਏ ਹਨ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ 201 ਉਮੀਦਵਾਰਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਪੈਸੇ ਲੈ ਕੇ ਖਬਰਾਂ ਲਵਾਈਆਂ ਹਨ। ਭਾਵੇਂ ਕਿਸੇ ਵੀ ਕੇਸ ਵਿੱਚ ਹਾਲੇ ਤੱਕ ਕਿਸੇ ਸ਼ਿਕਾਇਤ ’ਚ ਦੋਸ਼ ਸਿੱਧ ਨਹੀਂ ਹੋਈ ਪਰ ਚੋਣ ਕਮਿਸ਼ਨ ਇਸ ਬਾਰੇ ਮਗਰੋਂ ਜਾ ਕੇ ਅੰਤਿਮ ਨਿਰਣਾ ਸਕਦਾ ਹੈ। ਹਾਲੇ ਉਮੀਦਵਾਰਾਂ ਦਾ ਹੁੰਗਾਰਾ ਉਡੀਕ ਰਿਹਾ ਹੈ। ਜਿਨ੍ਹਾਂ ਉਮੀਦਵਾਰਾਂ ਨੂੰ ਨੋਟਸਿ ਜਾਰੀ ਕੀਤੇ ਹਨ, ਉਨ੍ਹਾਂ ਵਿੱਚੋਂ 37 ਉਮੀਦਵਾਰਾਂ ਨੇ ਮੁੱਲ ਖਬਰਾਂ ਲਵਾਉਣ ਵਾਲੀ ਗੱਲ ਨੂੰ ਸਹੀ ਕਰਾਰ ਦਿੱਤਾ ਹੈ, ਜਦੋਂ ਕਿ 36 ਉਮੀਦਵਾਰ ਨੇ ਚੋਣ ਕਮਿਸ਼ਨ ਦੇ ਅਜਿਹੇ ਨੋਟਿਸਾਂ ਨੂੰ ਚੁਣੌਤੀ ਦਿੱਤੀ ਹੈ। ਜ਼ਿਲ੍ਹਾ ਨਿਗਰਾਨ ਕਮੇਟੀ ਦੀਆਂ ਰਿਪੋਰਟਾਂ ਅਨੁਸਾਰ ਤਿੰਨੋਂ ਜ਼ਿਲ੍ਹਿਆਂ, ਮੋਗਾ, ਮੁਹਾਲੀ ਅਤੇ

Read more...

ਰਾਹੁਲ ਗਾਂਧੀ ਵਿਰੁਧ ਦਰਜ ਐਫ ਆਈ ਆਰ ਖਿਲਾਫ ਹਾਈਕੋਰਟ ਜਾਏਗੀ ਕਾਂਗਰਸ
image ਨਵੀਂ ਦਿੱਲੀ (ਅ.ਬ.)-ਮਾਡਲ ਚੋਣ ਜਾਬਤੇ ਨੂੰ ਲੈ ਕੇ ਸਰਕਾਰ ਅਤੇ ਚੋਣ ਕਮਿਸ਼ਨ ਵਿਚਾਲੇ ਖਿਚੋਤਾਣ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਚੋਣ ਜਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸੇ ਦੌਰਾਨ ਸੁੂਤਰਾਂ ਦਾ ਆਖਣਾ ਹੈ ਕਿ ਕੇਂਦਰ ਸਰਕਾਰ ਮਾਡਲ ਚੋਣ  ਜਾਬਤੇ ਨੂੰ ਚੋਣ ਕਮਿਸ਼ਨ ਦੇ ਅਧਿਕਾਰ ਵਿਚੋਂ ਬਾਹਰ  ਕੱਢਣ ਬਾਰੇ ਸੋਚ ਰਹੀ ਹੈ। ਸਰਕਾਰ ਦੇ ਮੰਤਰੀਆਂ ਦੇ ਗਰੁੱਪ ਇਸ ਸਬੰਧ ਵਿਚ ਅੱਜ ਮੀਟਿੰਗ ਕਰ ਰਿਹਾ ਹੈ। ਮਾਡਲ ਕੋਰ ਆਫ ਕੰਡਕਟ ਦੀ ਉਲੰਘਣਾ ਦੇ ਮਾਮਲੇ ਉਪਰ ਸਖਤ ਸਟੈਂਡ ਲੈਂਦਿਆਂ ਡਿਪਟੀ ਚੋਣ ਕਮਿਸ਼ਨਰ ਵਿਨੋਧ ਜੁਤਸ਼ੀ ਨੇ ਕਿਹਾ ਕਿ ਮਾਡਲ ਕੋਰ ਆਫ ਕੰਡਕਟ ਉਪਰ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਸਗੋਂ ਜੇ ਲੋੜ ਪਈ ਤਾਂ ਸਗੋਂ ਹੋਰ ਸਖਤੀ ਕੀਤੀ ਜਾਵੇਗੀ। ਹਾਲਾਂਕਿ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਚੋਣ ਕਮਿਸ਼ਨ ਦਾ ਅਧਿਕਾਰ ਖੇਤਰ ਸੀਮਤ ਕਰਨ  ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰੀ ਮੰਤਰੀ ਸ੍ਰੀ  ਪ੍ਰਣਬ ਮੁਖਰਜੀ ਨੇ ਕਿਹਾ ਕਿ ‘ਪਤਾ

Read more...

image ਨਵੀਂ ਦਿੱਲੀ (ਅ.ਬ.)-ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਵਿਜੇ ਮਾਲੀਆ ਦੀ ਏਅਰ ਲਾਈਨ ਨੂੰ ਡੀ.ਜੀ. ਸੀ. ਏ ਨੇ ਆਪਣੇ ਸੌਂਪੇ ਹੋਏ  ਨਵੇਂ ਤੇ ਸਥਾਰਥਕ ਸ਼ਡਿਊਲ ਪੇਸ਼ ਕਰਨ ਲਈ ਚੌਵੀ ਘੰਟੇ ਦਾ ਸਮਾਂ ਦਿੱਤਾ ਹੈ। ਅਧਿਕਾਰੀਆਂ  ਦੇ ਤੰਗੀ ਦਾ ਸਾਹਮਣਾ ਕਰ ਏਅਰ ਲਾਈਨ ਖਿਲਾਫ ਕੋਈ ਸਜ਼ਾਯੋਗ ਕਦਮ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਯਾਤਰੀਆਂ ਨੂੰ ਅੱਜ ਉਦੋਂ ਹੋਰ ਤੰਗੀ ਦਾ ਸਾਹਮਣਾ ਕਰਨਾ ਪਿਆ ਜਦੋਂ  ਕਿੰਗ ਫਿਸ਼ਰ ਨੇ ਅੱਜ ਫਿਰ 40 ਉਡਾਣਾਂ ਰੱਦ ਕਰ ਦਿੱਤੀਆਂ। ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਇਹ ਪ੍ਰਾਈਵੇਟ ਏਅਰ ਲਾਈਨ ਆਪਣੇ 64 ਜਹਾਜਾਂ ਵਿੱਚ 28 ਨੂੰ ਹੀ ਚਲਾ ਰਹੀ ਹੈ।ਕਿੰਗਫਿਸ਼ਰ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ। ਪਹਿਲਾਂ ਸਰਕਾਰ ਦਾ ਬੇਲਆਊਟ ਤੋਂ ਇਨਕਾਰ ਅਤੇ ਚਾਰ ਦਿਨਾਂ ਵਿੱਚ ਕਰੀਬ 90 ਪਾਇਲਟਾਂ ਦੇ ਅਸਤੀਫਿਆਂ ਨੇ ਕੰਪਨੀਆਂ ਦੀਆਂ ਮੁਸ਼ਕਿਲਾਂ ਵਧਾ

Read more...

More Articles...

  1. ਮੰਤਰੀ ਦੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਲਈ ਏਅਰ ਲਾਈਨ ਨੇ ਘਾਟਾ ਖਾਧਾ
  2. ਗਾਂਧੀ ਪਰਿਵਾਰ ਦੀ ਸ਼ਹਿ ਨਾਲ ਹੋਇਆ ਚੋਣ ਕਮਿਸ਼ਨ ਦਾ ਅਪਮਾਨ-ਅਡਵਾਨੀ
  3. ਯੂ.ਪੀ ’ਚ ਗਰੀਬੀ ਤੇ ਲੋਕਾਂ ਦੇ ਭੀਖ ਮੰਗਣ ਜਾਣ ਲਈ ਕਾਂਗਰਸ ਹੀ ਦੋਸ਼ੀ-ਗਡਕਰੀ
  4. ਟੈਕਸ ਦੇ ਵਿਰੋਧ ਵਿਚ 23 ਨੂੰ ਬੰਦ ਰਹਿਣਗੇ ਸਿਨੇਮਾ ਹਾਲ
  5. ਜਗਰਾਉਂ ਨਾਲ ਤਾਰ ਜੁੜੇ ਡੀ.ਐਸ.ਪੀ. ਕਤਲ ਕਾਂਡ ਦੇ
  6. ਜਾਟ ਵੋਟਾਂ ਵੀ ਘੱਟ ਮਹੱਤਵਪੂਰਨ ਨਹੀਂ ਹਨ ਉੱਤਰ ਪ੍ਰਦੇਸ਼ ਵਿਚ
  7. ਕਿੰਗ ਫਿਸ਼ਰ ਦੀ ਮਮਦ ਤੋਂ ਸਰਕਾਰ ਦਾ ਇਨਕਾਰ
  8. ਭਾਰਤ ਤੇ ਇਟਲੀ ਵਿਚਾਲੇ ਕੂਟਨੀਤਿਕ ਤਣਾਅ ਜਾਰੀ
  9. ਹਿਲੇਰੀ ਨੂੰ ਮਿਲੇਗੀ ਹਿਨਾ
  10. ਅਕਾਸ਼ ਦਾ ਉਂਨਤ ਮਾਡਲ ਵੀ ਮੌਜੂਦਾ ਕੀਮਤ ’ਤੇ
  11. ਅਪ੍ਰੈਲ ਤੋਂ ਮਹਿੰਗਾ ਹੋਵੇਗਾ ਸਿਹਤ, ਵਾਹਨ ਅਤੇ ਪ੍ਰਾਪਰਟੀ ਬੀਮਾ
  12. ਖੇਤੀ ਖੇਤਰ ’ਚ ਚਾਰ ਫੀਸਦੀ ਵਾਧੇ ਦੀ ਦਰ ਦਾ ਟੀਚਾ-ਪ੍ਰਧਾਨ ਮੰਤਰੀ
  13. ਭਾਰਤ ਦੇ ਮੁਕਾਬਲੇ ਲਈ ਪਾਕਿਸਤਾਨੀ ਹਵਾਈ ਸੈਨਾ ਨੇ ਮਿਲਾਇਆ ਚੀਨ ਨਾਲ ਹੱਥ
  14. ਸੰਯੁਕਤ ਰਾਸ਼ਟਰ ਟੀਮ ਪ੍ਰਮਾਣੂ ਪ੍ਰੋਗਰਾਮ ਦੇਖਣ ਲਈ ਇਰਾਨ ਪੁੱਜੀ
  15. ਅੱਤਵਾਦ ਵਿਰੋਧੀ ਕੇਂਦਰੀ ਏਜੰਸੀ ’ਤੇ ਵਿਵਾਦ ਹੋਰ ਤਿੱਖਾ

Page 1 of 167

ਸੰਪਾਦਕ ਦੀ ਕਲਮ ਤੋਂ

ਉਦਯੋਗ ਪ੍ਰਤੀ ਸਰਕਾਰੀ ਬੇਰੁਖ਼ੀ

ਪੰਜਾਬ ਵਿੱਚ ਉਦਯੋਗ ਬੁਰੇ ਸੰਕਟ ਵਿੱਚ ਹੈ। ਇਸ ਸੰਕਟ ਲਈ ਜਿੱਥੇ ਕੇਂਦਰੀ ਨੀਤੀਆਂ ਜ਼ਿੰਮੇਵਾਰ ਹਨ,...

ਖੇਤੀ ਖੇਤਰ ਨੂੰ ਹੁਲਾਰਾ ਦੇਣ ਦੀ ਲੋੜ

ਦੇਸ਼ ਵਿੱਚ ਖੇਤੀ ਸੈਕਟਰ ਪਿਛਲੇ ਕਈ ਦਹਾਕਿਆਂ ਤੋਂ ਮੰਦੀ ਦੇ ਹਾਲਾਤਾਂ ਵਿੱਚੋਂ ਗੁਜਰ ਰਿਹਾ ਹੈ,...

ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ

ਦੇਸ਼ ਦੀ 66 ਫ਼ੀਸਦੀ ਆਬਾਦੀ ਪਿੰਡਾਂ ਵਿੱਚ  ਹੈ। 6.5 ਲੱਖ ਪਿੰਡਾਂ ਵਿੱਚ 50 ਫ਼ੀਸਦੀ ਪਿੰਡਾਂ ਨੂੰ ਜੀਵਨ...

ਭਾਰਤ ਤੇ ਚੀਨ ਵਿੱਚ ਸਬੰਧ

ਭਾਰਤ ਤੇ ਚੀਨ ਦਰਮਿਆਨ ਬੇਸ਼ੱਕ ਦੁਵੱਲੇ ਮਾਮਲਿਆਂ ਨੂੰ ਲੈ ਕੇ ਤਿੱਖਾ ਵਿਵਾਦ ਹੈ। ਇਸ ਦੇ ਬਾਵਜੂਦ...

ਬਲੋਚਿਸਤਾਨ ’ਚ ਸਰਕਾਰੀ ਦਹਿਸ਼ਤਗਰਦੀ

ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਸਰਕਾਰੀ ਦਹਿਸ਼ਤਗਰਦੀ ਸਿਖਰ ਤੇ ਹੈ। ਪਾਕਿਸਤਾਨ...

ਪੰਜਾਬ ’ਚ ਟੈਕਸ ਚੋਰੀ ਨੂੰ ਸਿਆਸੀ ਸਰਪ੍ਰਸਤੀ

ਇੱਕ ਪਾਸੇ ਪੰਜਾਬ ਨੂੰ ਆਰਥਿਕ ਖੇਤਰ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਸਰੇ...

ਗੁਜਰਾਤ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਗੁਜਰਾਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਚਿੰਤਾ ਦਾ ਵੱਡਾ ਵਿਸ਼ਾ ਹੈ। ਗੁਜਰਾਤ ਦੀ ਭਾਜਪਾ...

ਭਾਰਤ ਦੇ ਈਰਾਨ ਨਾਲ ਰਿਸ਼ਤੇ

ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਵਪਾਰਕ ਹਿੱਤਾਂ ਲਈ ਹੁਣ ਈਰਾਨ ਨੂੰ ਘੇਰਿਆ ਜਾ ਰਿਹਾ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today113
Yesterday217
Week718
Month4915
All49828

Weather

66°
19°
°F | °C
Clear
Humidity: 26%
Thu
Fog
43 | 70
6 | 21
Fri
Mostly Sunny
41 | 68
5 | 20
Sat
Mostly Sunny
41 | 66
5 | 18