Saturday, May 19, 2012

ਹੁਸ਼ਿਆਰਪੁਰ,  (ਐਮ.ਐਸ.ਹੀਰਾ)-ਓਵਰਸੀਜ਼ ਕਾਂਗਰਸ  ਦੇ ਪ੍ਰਧਾਨ ਤੇ ਪੰਜਾਬ ਦੇ ਪ੍ਰਵਾਸੀ ਭਾਰਤੀ ਸੈੱਲ ਦੇ ਚੇਅਰਮੈਨ ਦਲਜੀਤ ਸਿੰਘ ਸਹੋਤਾ ਤੇ ਇਨ੍ਹਾਂ ਦੇ ਸਾਥੀਆਂ ਨੇ ਪਿਛਲੇ ਢਾਈ ਮਹੀਨੇ ਤੋਂ ਪੰਜਾਬ ’ਚ ਡੇਰੇ ਲਗਾਏ ਹੋਏ ਹਨ। ਚੋਣਾਂ ਦੌਰਾਨ ਓਵਰਸੀਜ਼ ਕਾਂਗਰਸ ਵਿਸ਼ੇਸ਼ ਕਰਕੇ ਦੋਆਬੇ ’ਚ ਬਹੁਤ ਸਰਗਰਮ ਰਹੀ ਤੇ ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਪੂਰੀ ਸ਼ਿੱਦਤ ਨਾਲ ਡੱਟ ਕੇ ਪ੍ਰਚਾਰ ਕੀਤਾ। ਓਵਰਸੀਜ਼ ਕਾਂਗਰਸ ਦੀ ਹੁਸ਼ਿਆਰਪੁਰ, ਚੱਬੇਵਾਲ, ਗੜ੍ਹਸ਼ੰਕਰ, ਸ਼ਾਮਚੁਰਾਸੀ, ਉੜਮੁੜ, ਦਸੂਹਾ ਸਮੇਤ ਬੰਗਾ, ਨਵਾਂਸ਼ਹਿਰ ਤੇ ਫਗਵਾੜਾ ਦੇ ਚੋਣ ਹਲਕਿਆਂ ’ਚ ਮੌਜੂਦਗੀ ਮਹਿਸੂਸ ਹੋਈ। ਦਲਜੀਤ ਸਿੰਘ ਸਹੋਤਾ ਨੇ ਕਿਹਾ ਕਿ ਇਨ੍ਹਾਂ 9 ਸੀਟਾਂ ਵਿਚੋਂ 5-6 ਸੀਟਾਂ ਕਾਂਗਰਸ ਜ਼ਰੂਰ ਜਿੱਤੇਗੀ ਅਤੇ ਇਨ੍ਹਾਂ ਜਿੱਤਾਂ ਵਿਚ ਓਵਰਸੀਜ਼ ਕਾਂਗਰਸ ਦਾ ਵੱਡਾ ਯੋਗਦਾਨ ਹੈ।  ਅੱਜ ਇਕ ਵਿਸ਼ੇਸ਼  ਭੇਟ ਵਾਰਤਾ ਦੌਰਾਨ ਦਲਜੀਤ ਸਿੰਘ ਸਹੋਤਾ ਨੇ ਇੰਕਸ਼ਾਫ ਕੀਤਾ ਕਿ ਪੰਜਾਬ  ਦੀਆਂ ਚੋਣਾਂ ਦੇ ਸੰਬੰਧ ਵਿਚ, ਇਹ ਉਨ੍ਹਾਂ ਦਾ ਚੌਥਾ ਚੱਕਰ ਹੈ ਅਤੇ ਹੁਣ ਉਹ 6 ਮਾਰਚ ਨੂੰ ਵੋਟਾਂ ਦੀ ਗਿਣਤੀ ਉਪਰੰਤ ਹੀ ਮਹਾਰਾਜਾ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸਹੁੰ ਚੁਕਾਉਣ ਉਪਰੰਤ ਹੀ ਇੰਗਲੈਂਡ ਵਾਪਸ ਜਾਣਗੇ।  ਦਲਜੀਤ ਸਿੰਘ ਸਹੋਤਾ ਨੇ ਇੰਕਸ਼ਾਫ ਕੀਤਾ ਕਿ ਇੰਗਲੈਂਡ ਕੈਨੇਡਾ, ਅਮਰੀਕਾ ਅਤੇ ਯੂਰਪੀ ਦੇਸ਼ਾਂ ’ਚ ਵਸੇ ਪ੍ਰਵਾਸੀ ਪੰਜਾਬੀਆਂ ਨੂੰ ਇਹ

ਜਾਣ ਕੇ ਦੁੱਖ ਮਹਿਸੂਸ ਹੁੰਦਾ ਹੈ ਕਿ ਪੰਜਾਬ ੇ ਉਦਯੋਗਿਕ ਵਿਕਾਸ ਤੇ ਪੂੰਜੀ ਨਿਵੇਸ਼ ਵਿਚ ਪੱਛੜ ਕੇ 15ਵੇਂ ਸਥਾਨ ’ਤੇ ਪੁੱਜ ਗਿਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕੈਪ. ਅਮਰਿੰਦਰ ਸਿੰਘ ਇਕ ਦੂਰ-ਅੰਦੇਸ਼ੀ ਅਤੇ ਅਗਾਂਹਵਧੂ ਸ਼ਖਸ਼ੀਅਤ ਵਾਲੇ ਸਿਆਸਤਦਾਨ ਹਨ। ਉਹ ਜ਼ਰੂਰ ਪੰਜਾਬ ’ਚ ਸਹਾਇਕ ਅਤੇ ਉਪਯੋਗੀ ਪੂੰਜੀ ਨਿਵੇਸ਼ ਕਰਨ ਦਾ ਮਾਹੌਲ ਕਾਇਮ ਕਰਨਗੇ। ਸਹੋਤਾ ਨੇ ਇੰਕਸ਼ਾਫ ਕੀਤਾ ਕਿ ਪ੍ਰਵਾਸੀ ਪੰਜਾਬ ਉਚੇਚੇ ਤੌਰ ’ਤੇ ਸਨੀਅਤੀ ਵਸਤਾਂ ਅਤੇ ਪ੍ਰਾਪਰਟੀ ਅਤੇ ਆਮ ਰੂਪ ’ਚ ਬਿਜਲੀਕਰਨ ਵਿਚ ਪੂੰਜੀ ਨਿਵੇਸ਼ ਕਰਨ ਦੀ ਇੱਛਾ ਰੱਖਦੇ ਹਨ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ’ਚ ਨਿਵੇਸ਼ ਕਰਨ ਦੀਆਂ ਸਹੂਲਤਾਂ ਦੇਣਗੇ, ਉਥੇ ਉਹ ਪ੍ਰਵਾਸੀਆਂ ਦੀਆਂ ਜਾਇਦਾਦਾਂ ਅਤੇ ਉਨ੍ਹਾਂ ਦੇ ਸਕੇ-ਸੰਬੰਧੀਆਂ ਦੀ ਰੱਖਿਆ ਲਈ ਵੀ ਯੋਗ ਕਾਨੂੰਨ ਬਨਾਉਣਗੇ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today127
Yesterday242
Week1352
Month4127
All69688

Weather

104°
40°
°F | °C
Cloudy
Humidity: 10%
Sat
Mostly Sunny
77 | 104
25 | 40
Sun
Mostly Sunny
77 | 100
25 | 37
Mon
Mostly Sunny
81 | 106
27 | 41