Saturday, May 19, 2012

ਜਲੰਧਰ-ਅਮਨ-ਅੱਜ ਸੀ.ਟੀ. ਪਬਲਿਕ ਸਕੂਲ ਵਿਖੇ ਅਧਿਆਪਕਾਂ ਅਤੇ ਗਿਆਰਵੀਂ ਦੇ ਵਿੱਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਵਿੱਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਵਿਸ਼ੇਸ਼ ਮੌਕੇ ’ਤੇ ਸੀ.ਟੀ. ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਕੋ ਚੇਅਰਪਰਸਨ ਸ਼੍ਰੀ ਮਤੀ ਪਰਮਿੰਦਰ ਕੌਰ ਚੰਨੀ, ਉਹਨਾਂ ਦੀ ਪੋਤਰੀ ਅਰਾਇਨਾ , ਪ੍ਰਿੰਸੀਪਲ ਸ਼੍ਰੀਮਤੀ ਰੰਜਨਾ ਰਾਜਪੂਤ, ਵਾਈਮ ਪ੍ਰਿੰਸੀਪਲ ਸ. ਸੁਖਵਿੰਦਰ ਸਿੰਘ ਅਤੇ ਹੋਰ ਸੱਜਣ ਪੱਤਵੰਤੇ ਹਾਜ਼ਰ ਹੋਏ।  ਗਿਆਰਵੀਂ ਦੇ ਵਿੱਦਿਆਰਥੀਆਂ ਨੇ ਬਾਰ੍ਹਵੀ ਦੇ ਵਿੱਦਿਆਰਥੀਆਂ ਨੂੰ ਤਿਲਕ ਲਗਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ। ਸ਼੍ਰੀ ਮਤੀ ਵੰਦਨਾ ਕੰਬੋਜ਼ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਗਿਆਰਵੀਂ ਦੇ ਮੁੰਡੇ-ਕੁੜੀਆਂ ਨੇ ਨ੍ਰਿਤ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਸੁੰਦਰ ਪੁਸ਼ਾਕਾਂ ਵਿੱਚ ਸੱਜੇ ਬਾਰ੍ਹਵੀਂ ਦੇ ਵਿੱਦਿਆਰਥੀਆਂ ਨੇ ਮਾਡਲਿੰਗ ਕਰਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਬੱਚਿਆਂ ਦੇ ਆਤਮ ਵਿਸ਼ਵਾਸ ਅਤੇ ਟੈਲੇਂਟ ਦੀ ਪਰਖ ਕਰਨ ਲਈ ਪ੍ਰਸ਼ਨੋਉ¤ਤਰ ਵਿੱਧੀ ਅਪਨਾਈ ਗਈ। ਬੱਚਿਆਂ ਦੀ ਪ੍ਰਤਿਭਾ ਦਾ ਨਿਰੀਖਣ ਸ਼੍ਰੀਮਤੀ ਪੁਸ਼ਪਿੰਦਰ ਕੌਰ ਅਤੇ ਸ਼੍ਰੀਮਤੀ ਮੰਜੂ ਵਿਰਕ ਨੇ ਕੀਤਾ। ਕਾਮਰਸ ਦੀ ਦਿਵਿਆ ਮਿਸ ਸੀ.ਟੀ.ਪੀ.ਐਸ. ਅਤੇ ਪਾਰਸ ਮਿਸਟਰ ਸੀ.ਟੀ.ਪੀ.ਐਸ. ਬਣਿਆ। ਸਕੂਲ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਜੇਤੂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਉਹਨਾਂ ਨੇ ਬੱਚਿਆਂ ਨੂੰ ਵਧੀਆ

ਕਾਰਗੁਜ਼ਾਰੀ ਵਿਖਾਉਣ ਲਈ ਉਤਸਾਹਿਤ ਕੀਤਾ।  ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰੰਜਨਾ ਰਾਜਪੂਤ ਨੇ ਬਾਰ੍ਹਵੀਂ ਦੇ ਵਿੱਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੰਦੀਆਂ ਕਿਹਾ ਕਿ ਉਹ ਆਪਣੀ ਮਿਹਨਤ ਅਤੇ ਲਗਨ ਸਦਕਾ ਆਪਣਾ ਮਿਥਿਆ ਮੁਕਾਮ ਹਾਸਲ ਕਰਨ। ਉਹਨਾਂ ਨੇ ਵਿੱਦਿਆਰਥੀਆਂ ਨੂੰ ਬੋਰਡ ਪਰੀਖਿਆ ਦੀ ਤਿਆਰੀ ਲਈ ਆਪਣੇ ਸੁਝਾਅ ਦਿੰਦੀਆਂ ਕਿਹਾ ਕਿ ਉਹ ਤਨਾਵ-ਮੁਕਤ ਹੋ ਕੇ ਅਤੇ ਇਕਾਗਰਚਿਤ ਹੋ ਕੇ ਪੜ੍ਹਾਈ ਕਰਨ। ਉਹਨਾਂ ਨੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਵੀ ਕੀਤੀ। ਅਜ ਦੀ ਇਹ ਸ਼ਾਨਦਾਰ ਪਾਰਟੀ ਇੱਕ ਯਾਦਗਾਰ ਹੋ ਨਿਬੜੀ।  

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today127
Yesterday242
Week1352
Month4127
All69688

Weather

104°
40°
°F | °C
Cloudy
Humidity: 10%
Sat
Mostly Sunny
77 | 104
25 | 40
Sun
Mostly Sunny
77 | 100
25 | 37
Mon
Mostly Sunny
81 | 106
27 | 41