


ਨੂਰਪੁਰ ਬੇਦੀ, ਜੀਵਨ ਲਖਣੋ) ਨੂਰਪੁਰ ਬੇਦੀ ਬਲਾਕ ਦੇ ਪਿੰਡ ਨੋਧੇਮਾਜਰਾ ਵਿਖੇ ਕੌਮੀ ਏਕਤਾ ਕੈਂਪ ਦੇ ਨੌਜਵਾਨਾਂ ਦਾ ਗਰੁ¤ਪ ਆਪਣੀ ਕਲਾ ਦਿਖਾਉਣ ਲਈ ਪੁ¤ਜਿਆ।ਇਥੇ ਦੇਸ਼ ਦੇ ਵ¤ਖ-2 ਸੂਬਿਆ ਤੋਂ ਆਏ 150 ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਨਹਿਰੂ ਯੁਵਾ ਕੇਂਦਰ ਰੋਪੜ ਦੇ ਕੋਆਰਡੀਨੇਟਰ ਸ੍ਰੀ ਸੁਰਿੰਦਰ ਸੈਣੀ ਦੀ ਅਗਵਾਈ ਹੇਠ ਪਿੰਡ ਨੋਧੇਮਾਜਰਾ ਵਿਖੇ ਕਲਾਕਾਰਾਂ ਨੇ ਆਪਣੇ ਪ੍ਰਾਂਤਾ ਦੇ ਨਾਚਾਂ ਤੇ ਗੀਤਾਂ ਨਾਲ ਲੋਕਾਂ ਨੂੰ ਹੈਰਾਨ ਕੀਤਾ।ਸ਼ਹੀਦ ਭਗਤ ਸਿੰਘ ਯੂਥ ਕਲ¤ਬ ਨੋਧੇਮਾਜਰਾ ਦੇ ਸਰਪ੍ਰਸਤ ਮਾ.ਜਵਾਲਾ ਸਿੰਘ ,ਸਮੂਹ ਪਿੰਡ ਵਾਸੀਆ ਤੇ ਨੰਨ੍ਹੇ-ਮੁੰਨ੍ਹੇ ਬ¤ਚਿਆ ਨੇ ਕਾਫਲੇ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ।ਸ੍ਰੀ ਸੁਰਿੰਦਰ ਸੈਣੀ ਨੇ ਕਿਹਾ ਇਸ ਕੈਂਪ ਦਾ ਉਦੇਸ਼ ਲੋਕਾਂ ਨੂੰ ਦੇਸ਼ ਦੇ ਵ¤ਖ-2 ਰਾਜਾਂ ਦੇ ਸਭਿਆਚਾਰ ਤੋਂ ਜਾਣੂੰ ਕਰਵਾਉਣਾ ਹੈ।ਪੌੜੀ ਗੜਵਾਲ ਉਤਰਾਖੰਡ ਦੇ ਕਲਾਕਾਰਾਂ ਵਲੋਂ ਆਪਣਾ ਪ੍ਰੰਪਰਾਗਤ ਨਾਚ ਪੇਸ਼ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਭੰਗੜਾ ਕਲਾਕਾਰਾਂ ਨੇ ਭੰਗੜਾ ਪੇਸ਼ ਕੀਤਾ ਅਤੇ ਗੋਆ ਤੋਂ ਆਏ ਕਲਾਕਾਰਾਂ ਨੇ ਸਿਰਾਂ ਤੇ ਜੋਤੀ ਰ¤ਖ ਕੇ ਵ¤ਖ-2 ਅੰਦਾਜ਼ ਵਿਚ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ।ਬਾਰਾਮੁਲਾ (ਜੰਮੂ-ਕਸ਼ਮੀਰ) ਤੋਂ ਆਏ ਕਲਾਕਾਰਾਂ ਨੇ ਪੰਜਾਬੀ ਗੀਤ ‘ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰ¤ਬ ਜਾਣਦੈ ਪੇਸ਼ ਕਰਕੇ ਸਾਰੇ ਸਰੋਤਿਆਂ ਨੂੰ ਨ¤ਚਣ ਲਗਾਅ ਦਿ¤ਤਾ।ਧਾਰਮਿਕ ਜਾਨੂੰਨ ਵਿਰੁ¤ਧ ਚੇਤਨਾ ਪੈਦਾ ਕਰਦੀ ਕੋਰੀਓਗ੍ਰਾਫੀ ਨੂੰ ਰੋਪੜ ਦੇ ਨੌਜਵਾਨਾਂ ਨੇ ਪੇਸ਼ ਕਰਕੇ ਕੌਮੀ ਏਕਤਾ ਦਾ ਸਬੂਤ
ਦਿ¤ਤਾ।ਰੂਪਨਗਰ ਤੋਂ ਕਲਾਕਾਰ ਤਰਨਵੀਰ ਸਿੰਘ ਨੇ ਆਪਣੀ ਮੋਨੋ-ਐਕਟਿੰਗ ਰਾਹੀਂ ਸਭ ਨੂੰ ਹਸਾਇਆ ।ਚਨੇਈ ਅਤੇ ਕਨੌਰ (ਹਿ.ਪ੍ਰ) ਤੋਂ ਆਏ ਕਲਾਕਾਰਾਂ ਨੇ ਵੀ ਪ੍ਰੋਗਰਾਮ ਪੇਸ਼ ਕੀਤੇ।ਅੰਤ ਵਿਚ ਭੰਗੜੇ ਦੀ ਪੇਸ਼ਕਾਰੀ ਨੂੰ ਸਰੋਤਿਆ ਨੇ ਗੁਹ ਨਾਲ ਤ¤ਕਿਆ।ਮੰਚ ਦਾ ਸੰਚਾਲਨ ਮਾ.ਸੰਜੀਵ ਸੋਨੀ ਨੇ ਬਾਖੂਬੀ ਨਿਭਾਇਆ।ਇਸ ਮੌਕੇ ਕਲ¤ਬ ਦੇ ਪ੍ਰਧਾਨ ਰਾਮ ਕੁਮਾਰ ਮਣਕੂ,ਉਪ ਪ੍ਰਧਾਨ ਗੁਰਦੀਪ ਸਿੰਘ,ਸਕ¤ਤਰ ਰਾਮ ਸਰੂਪ,ਅਮਰਜੀਤ ਸਿੰਘ,ਕੇਸਰ ਸਿੰਘ,ਹਰਨੇਕ ਸਿੰਘ ਤੇ ਬਾਲੂ ਰਾਮ ਨੇ ਪੂਰਮਨ ਸਹਿਯੋਗ ਦਿ¤ਤਾ। ਸਮਾਗਮ ਦੌਰਾਨ ਸ.ਮਨਜਿੰਦਰ ਸਿੰਘ ਮਨੀ,ਨੈਸ਼ਨਲ ਅਵਾਰਡੀ ਲੋਕੇਸ਼ ਮੋਹਨ ਪੰਕਜ, ਸੰਜੀਵ ਕੁਮਾਰ ਮੋਠਾਪੁਰ,ਸੁਰਜੀਤ ਸਿੰਘ ਖ¤ਟੜਾ,ਕਮਲ ਦੇਵ ਪੰਚ,ਗੁਰਵਿੰਦਰ ਕੌਰ,ਪਰਮਿੰਦਰ ਸਿੰਘ ਭੀਮ,ਬੀਰਬਲ,ਹਰਜੀਤ ਸਿੰਘ , ਲਖਵੀਰ ਸਿੰਘ ਖਾਬੜਾ,ਮੈਡਲ ਕਮਲੇਸ਼ ਸੈਣੀ,ਮੈਡਮ ਕਮਲਜੀਤ ਕੌਰ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO