


ਜਲੰਧਰ, (ਅਮਨ)- ਬੀ.ਡੀ.ਆਰੀਆ ਗਰਲਜ਼ ਕਾਲਜ ਜਲੰਧਰ ਕੈਂਟ ਵਿੱਚ ਸਰੀਰਕ ਅਤੇ ਮਾਨਸਿਕ ਕਮਜ਼ੋਰ ਵਿਦਿਆਰਥੀਆਂ ਲਈ 3 ਤੇ 4 ਫਰਵਰੀ ਨੂੰ ਦੋ ਦਿਨਾਂ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਇਸ ਵਰਕਸ਼ਾਪ ਦੇ ਪਹਿਲੇ ਦਿਨ ਸ੍ਰੀਮਤੀ ਪੱਲਵੀ ਖੰਨਾ (ਕਾਉਂਸਲਰ) ਨੇ ਲਗਭਗ 40 ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਮਾਹਿਰਾਂ ਨੇ ਕਿਹਾ ਕਿ ਹਾਂ-ਪੱਖੀ ਵਿਹਾਰ ਅੱਜ ਦੇ ਸਮੇਂ ਦੀ ਪ੍ਰਮੁੱਖ ਲੋੜ ਹੈ। ਸਾਨੂੰ ਆਪਣੀਆਂ ਆਦਤਾਂ ਅਤੇ ਸੋਚ ਨੂੰ ਹਾਂ ਪੱਖੀ ਬਣਾਉਂਦੇ ਹੋਏ ਆਪਣੀਆਂ ਯੋਗਤਾਵਾਂ ਤੇ ਗੁਣ ਨੂੰ ਪਹਿਚਾਣਦੇ ਹੋਏ ਉਨ੍ਹਾਂ ਦੀ ਪੂਰੀ-ਪੂਰੀ ਵਰਤੋਂ ਕਰਦਿਆਂ ਮਿਲੇ ਸਮੇਂ ਦਾ ਪੂਰਾ-ਪੂਰਾ ਲਾਭ ਉਠਾਉਮਾ ਚਾਹੀਦਾ ਹੈ। ਵਰਕਸ਼ਾਪ ਦੇ ਦੂਸਰੇ ਦਿਨ ਸ੍ਰੀਮਤੀ ਮੀਨੂਸਾਹੀ ਅਤੇ ਗੁਰਸ਼ਰਧਾ (ਕਾਉਂਸਲਰ) ਅਤੇ ਸਹਿ-ਕਾਉਂਸਲਰ, ਉਡਾਨ ਸਕੂਲ, ਹਾਜ਼ਰ ਰਹੇ। ਉਨ੍ਹਾਂ ਇਸ ਮੌਕੇ ਖਾਸ ਤੌਰ ’ਤੇ ਸਰੀਰਕ ਅਤੇ ਮਾਨਸਿਕ ਰੂਪ ਨਾਲ ਕਮਜ਼ੋਰ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਕਸਰਤਾਂ ਬਾਰੇ ਦੱਸਿਆ ਕਿ ਪੜ੍ਹਾਈ ਅਤੇ ਆਮ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਂ ਪੱਖੀ, ਉਸਾਰੂ ਰਵੱਈਐ ਤੇ ਸੋਚ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਦੂਸਰਿਆਂ ਦੀ ਤਰੱਕੀ ਤੇ ਖੁਸ਼ੀ ਨੂੰ ਦੇਖਕੇ ਜਲਣ ਅਤੇ ਨਫਰਤ ਨਾਲ ਦੁੱਖੀ ਨਹੀਂ ਹੋਣਾ ਚਾਹੀਦਾ। ਜਿੰਨਾਂ ਵੀ ਸੰਭਵ ਹੋ ਸਕੇ
ਜਲਣ ਤੇ ਨਫਰਤ ’ਤੇ ਸਾਨੂੰ ਕਾਬੂ ਪਾਉਣਾ ਚਾਹੀਦਾ ਹੈ। ਸਬਰ ਤੇ ਸੰਜਮ ਤੋਂ ਕੰਮ ਲੈਂਦਿਆਂ ਆਪਣੀ ਸਰੀਰਕ ਸਮਾਜਿਕ ਤੇ ਆਰਥਿਕ ਅਸਲੀਅਤ ਦੀ ਜ਼ਿੰਦਗੀ ਵਿੱਚ ਜਿਉਣਾ ਚਾਹੀਦਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਰਿਤਾ ਸ਼ਰਮਾ ਨੇ ਦੋਵਾਂ ਮਹਿਮਾਨਾਂ ਦਾ ਵਿਦਿਆਰਥੀਆਂ ਨੂੰ ਹਾਂ-ਪੱਖੀ ਸੋਚ ਦੀ ਸਿੱਖਿਾ ਦੇਣ ਵਾਸਤੇ ਆਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਅਸਂੀਂ ਵਿਦਿਆਰਥੀਆਂ ਤੋਂ ਵਧੀਆ ਪ੍ਰਦਰਸ਼ਨ ਦੀ ਆਸ ਕਰ ਸਕਦੇ ਹਾਂ। ਇਸ ਵਰਕਸ਼ਾਪ ਦੇ ਇੰਚਾਰਜ ਪ੍ਰੋ. ਵੀਨਾ ਬਾਵਾ ਸਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO