Thursday, February 23, 2012

ਹੁਸ਼ਿਆਰਪੁਰ,  (ਐਮ.ਐਸ.ਹੀਰਾ)-ਓਵਰਸੀਜ਼ ਕਾਂਗਰਸ  ਦੇ ਪ੍ਰਧਾਨ ਤੇ ਪੰਜਾਬ ਦੇ ਪ੍ਰਵਾਸੀ ਭਾਰਤੀ ਸੈੱਲ ਦੇ ਚੇਅਰਮੈਨ ਦਲਜੀਤ ਸਿੰਘ ਸਹੋਤਾ ਤੇ ਇਨ੍ਹਾਂ ਦੇ ਸਾਥੀਆਂ ਨੇ ਪਿਛਲੇ ਢਾਈ ਮਹੀਨੇ ਤੋਂ ਪੰਜਾਬ ’ਚ ਡੇਰੇ ਲਗਾਏ ਹੋਏ ਹਨ। ਚੋਣਾਂ ਦੌਰਾਨ ਓਵਰਸੀਜ਼ ਕਾਂਗਰਸ ਵਿਸ਼ੇਸ਼ ਕਰਕੇ ਦੋਆਬੇ ’ਚ ਬਹੁਤ ਸਰਗਰਮ ਰਹੀ ਤੇ ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਪੂਰੀ ਸ਼ਿੱਦਤ ਨਾਲ ਡੱਟ ਕੇ ਪ੍ਰਚਾਰ ਕੀਤਾ। ਓਵਰਸੀਜ਼ ਕਾਂਗਰਸ ਦੀ ਹੁਸ਼ਿਆਰਪੁਰ, ਚੱਬੇਵਾਲ, ਗੜ੍ਹਸ਼ੰਕਰ, ਸ਼ਾਮਚੁਰਾਸੀ, ਉੜਮੁੜ, ਦਸੂਹਾ ਸਮੇਤ ਬੰਗਾ, ਨਵਾਂਸ਼ਹਿਰ ਤੇ ਫਗਵਾੜਾ ਦੇ ਚੋਣ ਹਲਕਿਆਂ ’ਚ ਮੌਜੂਦਗੀ ਮਹਿਸੂਸ ਹੋਈ। ਦਲਜੀਤ ਸਿੰਘ ਸਹੋਤਾ ਨੇ ਕਿਹਾ ਕਿ ਇਨ੍ਹਾਂ 9 ਸੀਟਾਂ ਵਿਚੋਂ 5-6 ਸੀਟਾਂ ਕਾਂਗਰਸ ਜ਼ਰੂਰ ਜਿੱਤੇਗੀ ਅਤੇ ਇਨ੍ਹਾਂ ਜਿੱਤਾਂ ਵਿਚ ਓਵਰਸੀਜ਼ ਕਾਂਗਰਸ ਦਾ ਵੱਡਾ ਯੋਗਦਾਨ ਹੈ।  ਅੱਜ ਇਕ ਵਿਸ਼ੇਸ਼  ਭੇਟ ਵਾਰਤਾ ਦੌਰਾਨ ਦਲਜੀਤ ਸਿੰਘ ਸਹੋਤਾ ਨੇ ਇੰਕਸ਼ਾਫ ਕੀਤਾ ਕਿ ਪੰਜਾਬ  ਦੀਆਂ ਚੋਣਾਂ ਦੇ ਸੰਬੰਧ ਵਿਚ, ਇਹ ਉਨ੍ਹਾਂ ਦਾ ਚੌਥਾ ਚੱਕਰ ਹੈ ਅਤੇ ਹੁਣ ਉਹ 6 ਮਾਰਚ ਨੂੰ ਵੋਟਾਂ ਦੀ ਗਿਣਤੀ ਉਪਰੰਤ ਹੀ ਮਹਾਰਾਜਾ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸਹੁੰ ਚੁਕਾਉਣ ਉਪਰੰਤ ਹੀ ਇੰਗਲੈਂਡ ਵਾਪਸ ਜਾਣਗੇ।  ਦਲਜੀਤ ਸਿੰਘ ਸਹੋਤਾ ਨੇ ਇੰਕਸ਼ਾਫ ਕੀਤਾ ਕਿ ਇੰਗਲੈਂਡ ਕੈਨੇਡਾ, ਅਮਰੀਕਾ ਅਤੇ ਯੂਰਪੀ ਦੇਸ਼ਾਂ ’ਚ ਵਸੇ ਪ੍ਰਵਾਸੀ ਪੰਜਾਬੀਆਂ ਨੂੰ ਇਹ

Read more...

ਹੁਸ਼ਿਆਰਪੁਰ,  (ਐਮ.ਐਸ.ਹੀਰਾ) ਆਰਥਿਕ ਤੌਰ ਤੇ ਮਜ਼ਬੂਤ ਇਕਾਈਆਂ ਦੀ ਮੱਦਦ ਨਾਲ ਹੀ ਲੋੜਵੰਦ ਤੇ ਗਰੀਬ ਲੋਕਾਂ ਦੀ ਸਹਾਇਤਾ ਕੀਤੀ ਜਾ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕ ਸੇਵਾ ਲਈ ਸਮਰਪਿਤ ਅਜਿਹੀਆਂ ਇਕਾਈਆ  ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਪੱਕੇ ਤੌਰ ਤੇ ਫੰਡ ਉਪਲਬੱਧ ਹੋ ਸਕਣ। ਇਹ ਵਿਚਾਰ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਰੈਡ ਕਰਾਸ ਦੀ ਕਾਰਜਕਾਰੀ ਕਮੇਟੀ ਅਤੇ ਜਨਰਲ ਬਾਡੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਰੈਡ ਕਰਾਸ਼ ਸ਼ਾਖਾ ਵੱਲੋਂ ਜਿਥੇ ਨੌਜਵਾਨ ਲੜਕੇ-ਲੜਕੀਆਂ ਨੂੰ ਸਵੈ ਨਿਰਭਰ ਹੋਣ ਲਈ ਵੱਖ-ਵੱਖ ਕਿੱਤਾ ਸਿਖਲਾਈ ਕੋਰਸਾਂ ਦੀ ਵਿਵਸਥਾ ਕੀਤੀ ਗਈ ਹੈ, ਉਥੇ ਹੋਰ ਵੀ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਕੋਲ ਇਸ ਦੀ ਪੱਕੇ ਤੌਰ ਤੇ ਆਮਦਨ ਦੀ ਵਿਵਸਥਾ ਲਈ ਦਾਨ ਕੀਤੀ 4 ਕਨਾਲ 4 ਮਰਲੇ ਜਗ੍ਹਾ ਤੇ ਗੋਬਿੰਦ ਰਾਮ ਭਾਨੀ ਰਾਮ ਦੇ ਨਾਮ ਤੇ ਕਮਿਉਨਿਟੀ ਹਾਲ ਉਸਾਰ ਕੇ ਜਿਥੇ ਆਮ ਲੋਕਾਂ ਨੂੰ ਸਾਂਝੇ ਸਮਾਗਮ ਕਰਨ ਲਈ ਸਥਾਨ ਮੁਹੱਈਆ ਹੋ ਸਕੇਗਾ , ਉਥੇ ਇਸ ਨਾਲ ਪੱਕੇ ਤੌਰ ਤੇ ਰੈਡ ਕਰਾਸ ਨੂੰ ਆਮਦਨ ਪ੍ਰਾਪਤ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਕਮਿਉਨਿਟੀ  ਹਾਲ ਦੀ ਉਸਾਰੀ ਲਈ ਫੰਡਾਂ ਦੇ ਪ੍ਰਬੰਧਾਂ ਲਈ ਵਿਚਾਰ ਕੀਤਾ ਗਿਆ ਅਤੇ ਹਾਜ਼ਰ ਮੈਂਬਰਾਂ ਦੇ ਸੁਝਾਅ ਅਨੁਸਾਰ ਕਮਰਿਆਂ ਦੀ ਉਸਾਰੀ ਲਈ

Read more...

ਜਲੰਧਰ-ਅਮਨ-ਅੱਜ ਸੀ.ਟੀ. ਪਬਲਿਕ ਸਕੂਲ ਵਿਖੇ ਅਧਿਆਪਕਾਂ ਅਤੇ ਗਿਆਰਵੀਂ ਦੇ ਵਿੱਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਵਿੱਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਵਿਸ਼ੇਸ਼ ਮੌਕੇ ’ਤੇ ਸੀ.ਟੀ. ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਕੋ ਚੇਅਰਪਰਸਨ ਸ਼੍ਰੀ ਮਤੀ ਪਰਮਿੰਦਰ ਕੌਰ ਚੰਨੀ, ਉਹਨਾਂ ਦੀ ਪੋਤਰੀ ਅਰਾਇਨਾ , ਪ੍ਰਿੰਸੀਪਲ ਸ਼੍ਰੀਮਤੀ ਰੰਜਨਾ ਰਾਜਪੂਤ, ਵਾਈਮ ਪ੍ਰਿੰਸੀਪਲ ਸ. ਸੁਖਵਿੰਦਰ ਸਿੰਘ ਅਤੇ ਹੋਰ ਸੱਜਣ ਪੱਤਵੰਤੇ ਹਾਜ਼ਰ ਹੋਏ।  ਗਿਆਰਵੀਂ ਦੇ ਵਿੱਦਿਆਰਥੀਆਂ ਨੇ ਬਾਰ੍ਹਵੀ ਦੇ ਵਿੱਦਿਆਰਥੀਆਂ ਨੂੰ ਤਿਲਕ ਲਗਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ। ਸ਼੍ਰੀ ਮਤੀ ਵੰਦਨਾ ਕੰਬੋਜ਼ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਗਿਆਰਵੀਂ ਦੇ ਮੁੰਡੇ-ਕੁੜੀਆਂ ਨੇ ਨ੍ਰਿਤ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਸੁੰਦਰ ਪੁਸ਼ਾਕਾਂ ਵਿੱਚ ਸੱਜੇ ਬਾਰ੍ਹਵੀਂ ਦੇ ਵਿੱਦਿਆਰਥੀਆਂ ਨੇ ਮਾਡਲਿੰਗ ਕਰਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਬੱਚਿਆਂ ਦੇ ਆਤਮ ਵਿਸ਼ਵਾਸ ਅਤੇ ਟੈਲੇਂਟ ਦੀ ਪਰਖ ਕਰਨ ਲਈ ਪ੍ਰਸ਼ਨੋਉ¤ਤਰ ਵਿੱਧੀ ਅਪਨਾਈ ਗਈ। ਬੱਚਿਆਂ ਦੀ ਪ੍ਰਤਿਭਾ ਦਾ ਨਿਰੀਖਣ ਸ਼੍ਰੀਮਤੀ ਪੁਸ਼ਪਿੰਦਰ ਕੌਰ ਅਤੇ ਸ਼੍ਰੀਮਤੀ ਮੰਜੂ ਵਿਰਕ ਨੇ ਕੀਤਾ। ਕਾਮਰਸ ਦੀ ਦਿਵਿਆ ਮਿਸ ਸੀ.ਟੀ.ਪੀ.ਐਸ. ਅਤੇ ਪਾਰਸ ਮਿਸਟਰ ਸੀ.ਟੀ.ਪੀ.ਐਸ. ਬਣਿਆ। ਸਕੂਲ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਜੇਤੂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਉਹਨਾਂ ਨੇ ਬੱਚਿਆਂ ਨੂੰ ਵਧੀਆ

Read more...

ਜਲੰਧਰ, (ਅ.ਬ.)-ਹੰਸਰਾਜ ਮਹਿਲਾ ਮਹਾਂ ਵਿਦਿਆਲਾ ਜਲੰਧਰ ’ਚ ਡੀ.ਏ.ਵੀ. ਕਾਲੇਜ਼, ਅੰਮ੍ਰਿਤਸਰ ਦੇ ਇੰਗਲਿੰਸ਼ ਵਿਭਾਗ ਵੱਲੋਂ ਰਾਜ ਪੱਧਰੀ ਕੁਇਜ਼ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹੰਸ ਰਾਜ ਮਹਿਲਾ ਮਹਾਂ ਵਿਦਿਆਲਾ ਦੇ ਵਿਦਿਆਰਥੀਆਂ ਜੇਸ਼ਠਾ ਏਗਰਿਸ਼-ਬੀ.ਏ. ਬਾਗ ਦੂਜਾ, ਰਾਧਿਕਾ ਗੁਪਤਾ-ਬੀ.ਏ. ਭਾਗ ਪਹਿਲਾਂ, ਆਸਥਾ ਪਰਮਾਰ-10+2 ਨੇ ਭਾਗ ਲਿਆ ਅਤੇ ਚੈਂਪੀਅਨਸ਼ਿਪ ਟਰਾਫੀ ਜਿੱਤੀ ਅਤੇ ਨਾਲ ਹੀ 3000/- ਰੁਪਏ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕੁਇਜ਼ ਪ੍ਰਤੀਯੋਗਤਾ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਨ ’ਤੇ ਹਰੇਕ ਵਿਦਿਆਰਥੀ ਨੂੰ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤਾ ਗਿਆ। ਕਾਲਜ ਅਧਿਆਪਕਾਂ ਡਾ. ਰੇਖਾ ਕਾਲੀਆ ਭਾਰਦਵਾਜ ਨੇ ਵਿਜੇਤਾ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

ਬਿਆਸ (ਬਲਵਿੰਦਰ ਸਿੰਘ)- ਭਾਵੇਂ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਉਮੀਦਵਾਰਾਂ ਦੀ ਕਿਸਮਤ ਡੱਬਿਆਂ ਵਿੱਚ ਬੰਦ ਹੋ ਗਈ ਹੈ। ਪਰ 6 ਮਾਰਚ ਤੱਕ ਆਮ ਬੰਦੇ ਤੋਂ ਲੈ ਕੇ ਸਿਆਸੀ ਪੰਡਤਾਂ ਤੱਕ ਕਿਆਸ ਅਰਾਈਆਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਰਹੇਗਾ ਉਦੋਂ ਤੱਕ ਤਾਂ ਅੰਦਰੋ ਸਭ ਕੁਝ ਜਾਣਦਿਆਂ ਹੋਇਆ ਵੀ ਕੁਝ ਸਿਆਸੀ ਮੱਲ ਪੂਰੀ ਤਰ੍ਹਾਂ ਪਿੱਠ ਲੱਗਣ ਦੇ ਸਮੇਂ ਤੱਕ ਆਪਣੀ-ਆਪਣੀ ਜਿੱਤ ਦੇ ਦਮਗਜੇ ਮਾਰਦੇ ਰਹਿਣਗੇ। ਭਾਵੇਂ ਕਿ ਕੁਝ ਲੋਕਾਂ ਵੱਲੋਂ ਬੀਤੇ ਸਮੇਂ ਦਾ ਇਤਿਹਾਸ ਦੇਖੀਏ ਜਾਂ ਜਦੋਂ-ਜਦੋਂ ਵੀ ਵੱਧ ਪੋਲਿੰਗ ਹੋਈ ਹੈ ਤਾਂ ਕਿਸੇ ਖੇਤਰੀ ਪਾਰਟੀ ਦੇ ਹੱਕ ਵਿੱਚ ਸਰਕਾਰ ਬਣਨ ਦੇ ਇਤਿਹਾਸ ਦਾ ਜਿਕਰ ਕੀਤਾ ਜਾ ਰਿਹਾ ਹੈ। ਇਸਦੇ ਬਾਰੇ ਤਾਂ ਆਉਣ ਵਾਲੀ 6 ਮਾਰਚ ਨੂੰ ਪਤਾ ਲੱਗੇਗਾ ਪਰ ਹਾਲ ਦੀ ਘੜੀ ਕਾਂਗਰਸ ਪਾਰਟੀ ਦੇ ਹਮਾਇਤੀਆਂ ਵੱਲੋਂ ਵੱਡੇ ਪੱਧਰ ਤੇ ਕਿਹਾ ਜਾ ਰਿਹਾ ਹੈ ਕਿ ਇਹ ਸਰਕਾਰ ਵਿਰੋਧੀ ਵੋਟ ਪੋਲ ਹੋਣ ਦਾ ਹੀ ਨਤੀਜਾ ਹੈ ਕਿ ਐਨੇ ਵੱਡੇ ਪੱਧਰ ’ਤੇ ਲੋਕ ਖੁੱਲ੍ਹ ਕੇ ਵੋਟਾਂ ਪਾਉਣ ਲਈ ਵਹੀਰਾ ਘੱਤ ਤੁਰੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਐਨੇ ਵੱਡੇ ਪੱਧਰ ’ਤੇ ਲੋਕਾਂ ਵੱਲੋਂ ਖੁੱਲ੍ਹ ਕੇ ਵੋਟਾਂ ਪਾਉਣ ਦਾ ਵੱਡਾ ਕਾਰਨ ਅਕਾਲੀ ਭਾਜਪਾ ਵੱਲੋਂ ਕਰਵਾਇਆ ਗਿਆ ਵਿਕਾਸ ਹੈ। ਜਦੋਂ ਕਿ ਪੀ. ਪੀ. ਪੀ. ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਹੁਣ ਤੱਕ 65 ਸਾਲਾਂ ਦੇ ਇਤਿਹਾਸ ਵਿੱਚ ਆਮ ਆਦਮੀ ਦੀ ਅਜ਼ਾਦੀ ਸਿਰਫ ਇੱਕ ਰੁਪਏ ਕਿਲੋ ਆਟਾ, ਚੌਲ, 20 ਰੁਪਏ ਕਿਲੋ ਦਾਲ, ਇੱਕ ਸਾਈਕਲ ਅਤੇ 15 ਹਜ਼ਾਰ ਰੁਪਏ ਤੱਕ ਹੀ ਸੀਮਤ ਹੋ ਕੇ

Read more...

Page 1 of 113

ਸੰਪਾਦਕ ਦੀ ਕਲਮ ਤੋਂ

ਉਦਯੋਗ ਪ੍ਰਤੀ ਸਰਕਾਰੀ ਬੇਰੁਖ਼ੀ

ਪੰਜਾਬ ਵਿੱਚ ਉਦਯੋਗ ਬੁਰੇ ਸੰਕਟ ਵਿੱਚ ਹੈ। ਇਸ ਸੰਕਟ ਲਈ ਜਿੱਥੇ ਕੇਂਦਰੀ ਨੀਤੀਆਂ ਜ਼ਿੰਮੇਵਾਰ ਹਨ,...

ਖੇਤੀ ਖੇਤਰ ਨੂੰ ਹੁਲਾਰਾ ਦੇਣ ਦੀ ਲੋੜ

ਦੇਸ਼ ਵਿੱਚ ਖੇਤੀ ਸੈਕਟਰ ਪਿਛਲੇ ਕਈ ਦਹਾਕਿਆਂ ਤੋਂ ਮੰਦੀ ਦੇ ਹਾਲਾਤਾਂ ਵਿੱਚੋਂ ਗੁਜਰ ਰਿਹਾ ਹੈ,...

ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ

ਦੇਸ਼ ਦੀ 66 ਫ਼ੀਸਦੀ ਆਬਾਦੀ ਪਿੰਡਾਂ ਵਿੱਚ  ਹੈ। 6.5 ਲੱਖ ਪਿੰਡਾਂ ਵਿੱਚ 50 ਫ਼ੀਸਦੀ ਪਿੰਡਾਂ ਨੂੰ ਜੀਵਨ...

ਭਾਰਤ ਤੇ ਚੀਨ ਵਿੱਚ ਸਬੰਧ

ਭਾਰਤ ਤੇ ਚੀਨ ਦਰਮਿਆਨ ਬੇਸ਼ੱਕ ਦੁਵੱਲੇ ਮਾਮਲਿਆਂ ਨੂੰ ਲੈ ਕੇ ਤਿੱਖਾ ਵਿਵਾਦ ਹੈ। ਇਸ ਦੇ ਬਾਵਜੂਦ...

ਬਲੋਚਿਸਤਾਨ ’ਚ ਸਰਕਾਰੀ ਦਹਿਸ਼ਤਗਰਦੀ

ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਸਰਕਾਰੀ ਦਹਿਸ਼ਤਗਰਦੀ ਸਿਖਰ ਤੇ ਹੈ। ਪਾਕਿਸਤਾਨ...

ਪੰਜਾਬ ’ਚ ਟੈਕਸ ਚੋਰੀ ਨੂੰ ਸਿਆਸੀ ਸਰਪ੍ਰਸਤੀ

ਇੱਕ ਪਾਸੇ ਪੰਜਾਬ ਨੂੰ ਆਰਥਿਕ ਖੇਤਰ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਸਰੇ...

ਗੁਜਰਾਤ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਗੁਜਰਾਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਚਿੰਤਾ ਦਾ ਵੱਡਾ ਵਿਸ਼ਾ ਹੈ। ਗੁਜਰਾਤ ਦੀ ਭਾਜਪਾ...

ਭਾਰਤ ਦੇ ਈਰਾਨ ਨਾਲ ਰਿਸ਼ਤੇ

ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਵਪਾਰਕ ਹਿੱਤਾਂ ਲਈ ਹੁਣ ਈਰਾਨ ਨੂੰ ਘੇਰਿਆ ਜਾ ਰਿਹਾ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today113
Yesterday217
Week718
Month4915
All49828

Weather

66°
19°
°F | °C
Clear
Humidity: 26%
Thu
Fog
43 | 70
6 | 21
Fri
Mostly Sunny
41 | 68
5 | 20
Sat
Mostly Sunny
41 | 66
5 | 18