Saturday, May 19, 2012

imageਸਿਡਨੀ, (ਅ.ਬ.)- -ਆਸਟ੍ਰੇਲੀਆਈ ਵਨਡੇ ਟੀਮ ਤੋਂ ਬਾਹਰ ਕੀਤੇ ਜਾਣ ਦੇ ਇੱਕ ਦਿਨ ਬਾਅਦ 37 ਸਾਲਾ ਰਿੱਕੀ ਪੋਂਟਿਗ ਨੇ ਮੰਗਲਵਾਰ ਨੂੰ ਇਹ ਗੱਲ ਸਵੀਕਾਰ ਕੀਤੀ ਕਿ ਉਨ੍ਹਾਂ ਦਾ ਵਨ ਡੇ ਕੈਰੀਅਰ ਖਤਮ ਹੋ ਗਿਆ ਹੈ। ਪੋਂਟਿੰਗ ਨੇ ਸਪੱਸ਼ਟ ਕੀਤਾ ਕਿ ਉਹ ਟੈਸਟ ਕ੍ਰਿਕੇਟ ਖੇਡਦੇ ਰਹਿਣਗੇ। ਆਪਣਾ ਕਪਤਾਨੀ ਵਿੱਚ ਆਸਟਰੇਲੀਆ ਨੂੰ ਦੋ ਵਾਰੀ ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੇ ਪੋਂਟਿੰਗ ਨੇ ਇੱਥੇ ਇੱਕ ਸੰਵਾਦਦਾਤਾ

ਸੰਮੇਲਨ ਵਿੱਚ ਇਹ ਗੱਲ ਰਹੀ, ਲੇਕਿੰਨ ਉਨ੍ਹਾਂ ਨੇ ਉਪਚਾਰਿਕ ਸੰਨਿਆਸ ਲੈਣ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਇੱਥੇ ਆਉਣਾ ਅਤੇ ਟੀਮ ਤੋਂ ਬਾਹਰ ਹੋਣ ’ਤੇ ਇਹ ਕਹਿਣਾ ਹੈ ਕਿ ਸੰਨਿਆਸ ਮੈ ਲੈ ਰਿਹਾ ਹਾਂ, ਥੋੜ੍ਹਾ ਮੁਸ਼ਕਿਲ ਹੈ। ਮੈਨੂੰ ਹੁਣ ਆਸਟਰੇਲੀਆ ਵੱਲੋਂ ਵਨ ਡੇ ਅੰਤਰ ਰਾਸ਼ਟਰੀ ਕ੍ਰਿਕੇਟ ਖੇਡਣ ਦੀ ਉਮੀਦ ਨਹੀਂ ਹੈ ਅਤੇ ਚੋਣ ਕਰਤਾਵਾਂ ਨੇ ਮੈਨੂੰ ਟੀਮ ਵਿੱਚ ਚੋਣ ਦੀ ਉਮੀਦ ਵੀ ਨਹੀਂ ਹੈ। ਜੋ ਕੁੱਝ ਵੀ ਹੋਇਆ ਮੈਨੂੰ ਉਹ ਕੁੁੱਝ ਵੀ ਕੜਵਾ ਨਹੀਂ ਲੱਗਾ। ਮੈਂ ਪੂਰੀ ਤਰ੍ਹਾਂ ਨਾਲ ਇਨ੍ਹਾਂ ਕਾਰਨਾਂ ਨੂੰ ਸਮਝਦਾ ਹਾਂ।  ਪੋਂਟਿੰਗ ਨੇ ਮੰਨਿਆ ਕਿ ਰਾਸ਼ਟਰੀ ਚੋਣ ਕਰਤਾਵਾਂ ਜਾਨ ਇਨਵੇਰੀਰਿਟੀ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਵਨ ਡੇ ਪ੍ਰਾਪਰੂਪਾਂ ਦੇ ਲਈ ਚੋਣ ਕਰਤਾਵਾਂ ਦੀ ਯੋਜਨਾ ਦੇ ਲਈ ਫਿੱਟ ਨਹੀਂ ਹਨ, ਕਿਉਂਕਿ ਚੋਣ ਕਰਤਾਵਾਂ 2015 ਵਿਸ਼ਵ ਕੱਪ ਦੇ ਲਈ ਟੀਮ ਬਣਾਉਣ ਦੇ ਯਤਨ ਵਿੱਚ ਹਨ। ਵਨ ਡੇ ਕੈਰੀਅਰ ਵਿੱਚ 375 ਮੈਚਾਂ ਵਿੱਚ 42.03 ਦੀ ਸ਼ਾਨਦਾਰ ਔਸਤ ਨਾਲ 13,704 ਰਨ ਬਣਾ ਕੇ ਸਰਵਧਿਕ ਰਨਾਂ ਦੀ ਸੂਚੀ ਵਿੱਚ ਸੁਚਨਵ ਤੇਂਦੂਲਕਰ ਦੇ ਬਾਅਦ ਦੂਸਰੇ ਸਥਾਨ ’ਤੇ ਖੜ੍ਹੇ ਪੋਂਟਿੰਗ ਨੇ ਕਿਹਾ, ਕਿ ਮੈਂ ਟੈਸਟ ਕ੍ਰਿਕੇਟ ਖੇਡਦਾ ਰਹਾਂਗਾ ਅਤੇ ਮੈਂ ਤਸਮਾਨੀਆ ਦੇ ਲਈ ਵੀ ਖੇਡਦਾ ਰਹਾਂਗਾ। ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੇ ਆਪ ਨੂੰ ਹੋਰ ਸਾਰਿਆਂ ਨੂੰ ਸਾਬਤ ਕੀਤਾ ਹੈ ਕਿ ਮੈਂ ਹੁਣ ਵੀ ਟੈਸਟ ਕ੍ਰਿਕੇਟ ਵਿੱਚ ਦਬਾਦਬਾ ਬਣਾਉਣ ਵਿੱਚ ਸਮਰੱਥ ਹਾਂ, ਜਿਵੇਂ ਕਿ ਭਾਰਤ ਦੇ ਖਿਲਾਪ ਪਿਛਲੀ ਟੈਸਟ ਸੀਰੀਜ਼ ਵਿੱਚ ਕੀਤਾ। ਮੇਰੇ ਲਈ ਅੰਤਰ ਰਾਸ਼ਟਰੀ ਕ੍ਰਿਕੇਟ ਦਾ ਜਜਬਾ ਮਰਿਆ ਨਹੀਂ ਹੈ ਅਤੇ ਨਾ ਹੀ ਬਦਲਿਆ ਹੈ। ਮੈਨੂੰ ਸਾਫ ਕਰ ਦਿੱਤਾ ਹੈ ਕਿ ਜਿੱਥੇ ਤੱਕ ਅੰਤਰ ਰਾਸ਼ਟਰੀ ਕੈਰੀਅਰ ਦੀ ਗੱਲ ਹੈ ਤਾਂ ਮੈਂ ਇਸ ਨੂੰ ਖਤਮ ਹੋਣ ਨਹੀਂ ਦੇਖਦਾ। ਪੋਂਟਿੰਗ ਨੇ ਭਾਰਤ ਦੇ ਖਿਲਾਫ ਟੈਸਟ ਸੀਰੀਜ਼ ਵਿੱਚ ਦੋ ਸ਼ਤਕ ਅਤੇ ਤਿੰਨ ਅਰਧ ਸ਼ਤਕ ਦੀ ਮੱਦਦ ਨਾਲ 108.80 ਦੀ ਔਸਤ ਨਾਲ 544 ਰਨ ਬਣਾਏ ਸੀ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today124
Yesterday242
Week1349
Month4124
All69685

Weather

104°
40°
°F | °C
Cloudy
Humidity: 10%
Sat
Mostly Sunny
77 | 104
25 | 40
Sun
Mostly Sunny
77 | 100
25 | 37
Mon
Mostly Sunny
81 | 106
27 | 41