


ਨਵੀਂ ਦਿੱਲੀ, (ਵਿਸ਼ਵ ਵਾਰਤਾ)-ਆਸਟ੍ਰੇਲੀਆ ਵਿਚ ਬੱਲੇਬਾਜ਼ੀ ਪੱਖੋਂ ਨਾਕਾਮ ਹੋਏ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਸੀਨੀਅਰ ਖਿਡਾਰੀਆਂ ਵੱਲੋਂ ਸੰਨਿਆਸ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ। ਕਪਿਲ ਦੇਵ ਤੋਂ ਬਾਅਦ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਹੈ
ਕਿ ਸਚਿਨ ਤੇਂਦੂਲਕਰ ਨੂੰ ਇਕ ਦਿਵਸੀ ਕ੍ਰਿਕਟ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ। ਗਾਂਗੁਲੀ ਨੇ ਕਿਹਾ ਕਿ ਤੇਂਦੁਲਕਰ ਨੂੰ ਮੈਚਾਂ ਵਿਚ ਲਗਾਤਾਰ ਖਰਾਬ ਪ੍ਰਦਸ਼ਨ ਤੋਂ ਬਾਅਦ ਵਨਡੇ ਨਾ ਖੇਡਣ ਦਾ ਫੈਸਲਾ ਆਪ ਹੀ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਚਿਨ ਨੂੰ ਆਪਣੇ ਟੈਸਟ ਕੈਰੀਅਰ ਨੂੰ ਅੱਗੇ ਵਧਾਉਣ ਲਈ ਵਨਡੇ ਮੈਚਾਂ ਤੋਂ ਪਿੱਛੇ ਹਟਣਾ ਹੋਵੇਗਾ। ਜੇਕਰ ਸਚਿਨ ਇਸ ਗੱਲ ਦਾ ਜੁਆਬ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਸਨਿਆਸ ਲੈ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਚਿਨ ਨੂੰ ਆਪ ਹੀ ਸੋਚਣਾ ਚਾਹੀਦਾ ਹੈ ਕਿ ਉਹ 2015 ਦਾ ਵਰਲਡ ਕੱਪ ਖੇਡ ਸਕਣਗੇ। ਗਾਂਗੁਲੀ ਨੇ ਅਲੋਚਨਾ ਕਰਦਿਆਂ ਕਿਹਾ ਕਿ ਇਸ ਸੀਨੀਅਰ ਖਿਡਾਰੀ ਨੇ ਆਸਟ੍ਰੇਲੀਆ ਦੀ ਤ੍ਰਿਕੋਣੀ ਸੀਰੀਜ਼ ਦੇ 5 ਮੈਚਾਂ ’ਚ ਹੁਣ ਤੱਕ ਸਿਰਫ਼ 90 ਰਨ ਹੀ ਬਣਾਏ ਹਨ। ਗਾਂਗੁਲੀ ਦੇ ਅਨੁਸਾਰ ਇਕ ਰੋਜ਼ਾ ਮੈਚਾਂ ਵਿਚ ਟੀਮ ਪ੍ਰਭਾਵਿਤ ਹੋ ਰਹੀ ਹੈ ਜੇਕਰ ਟੀਮ ਵਿਚ ਸਚਿਨ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਖਿਡਾਰੀ ਲੋਕ ਪ੍ਰਭਾਵਿਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਕਿਹਾ ਸੀ ਕਿ ਸਚਿਨ ਨੂੰ ਵਰਲਡ ਕੱਪ ਤੋਂ ਬਾਅਦ ਹੀ ਰਿਟਾਇਰਮੈਂਟ ਲੈ ਲੈਣ



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO