Saturday, May 19, 2012

image ਬ੍ਰਿਸਬੇਨ, (ਅ.ਬ.)-ਸੀਨੀਅਰ ਬੱਲੇਬਾਜ਼ ਸਚਿਨ ਤੇਂਦੂਲਕਰ ਨੂੰ ਬ੍ਰਿਸਬੇਨ ਵਿੱਚ ਆਸਟਰੇਲੀਆ ਦੇ ਖਿਲਾਫ ਤਿਕੌਣੀ ਇੱਕ ਦਿਨਾਂ ਕ੍ਰਿਕੇਟ ਟੈਸਟ ਲੜੀ ਦੇ ਮੈਚ ਦੇ ਦੌਰਾਨ ਤੇਜ਼ ਗੇਂਦਬਾਜ਼ ਬਰੇਟ ਲੀ ਦੀ ਗੇਂਦ ਸਿਰ ਵਿੱਚ ਲੱਗ ਜਾਣ ਨਾਲ ਸਚਿਨ ਨੂੰ ਸੱਟ ਲੱਗੀ ਹੈ। ਇਸ ਲਈ ਇਹਤਿਆਤ ਦੇ ਤੌਰ ’ਤੇ ਐਮ.ਆਰ ਸਕੈਨ ਕਰਵਾਉਣ ਦੀ ਉਮੀਦ ਜਤਾਈ ਜਾ ਰਹੀ ਹੈ।  ਲੀ ਦੇ ਦੂਸਰੇ ਓਵਰ ਦੀ ਗੇਂਦ ਨੂੰ ਤੇਂਦੂਲਕਰ ਸਮਝ ਨਹੀਂ ਸਕੇ,

ਜੋ ਉਨ੍ਹਾਂ ਦੇ ਹੈਲਮੈਟ ਦੀ ਗਰਿੱਲ ਨਾਲ ਟਕਰਾ ਕੇ ਮਿਡ ਆਨ ’ਤੇ ਗਈ ਜਿੱਥੇ ਜੇਵੀਅਰ ਡੋਹਟੀ ਨੇ ‘ਕੈਚ’ ਪਕੜ ਲਿਆ। ਇਸ ਨਾਲ ਸਚਿਨ ਦੇ ਸਿਰ ਦੇ ਅੰਦਰ ਸੱਟ ਲੱਗ ਗਈ ਹੈ। ਆਸਟਰੇਲੀਆ ਨੇ ਆਊਟ ਦੀ ਅਪੀਲ ਕੀਤੀ, ਲੇਕਿਨ ਅੰਪਾਇਰ ਸਟੀਵ ਡੇਵਿਸ ਨੇ ਤੈਂਦੂਲਕਰ ਨੂੰ ਨਾਟ ਆਊਟ ਕਰ ਦਿੱਤਾ।  ਹੈਮਲੈਟ ’ਤੇ ਟਕਰਾਈ ਇਸ ਗੇਂਦ ਦਾ ਕੁੱਝ ਅਸਰ ਤੇਂਦੂਲਕਰ ਦੇ ਮੱਥੇ ’ਤੇ ਸੱਜੀ ਅੱਖ ਦੇ ਉੱਪਰ ਵੀ ਪਿਆ।  ਜ਼ਿਕਰਯੋਗ ਹੈ ਕਿ ਤੇਂਦੂਲਕਰ ਨੇ ਆਪਣੀ ਪਾਰੀ ਜਾਰੀ ਰੱਖੀ ਲੇਕਿਨ ਉਹ ਆਪਣੀ ਅਗਲੀ ਹੀ ਗੇਂਦ ’ਤੇ ਬੇਨ ਹਿਲਫਾਨਸ ਦੀ ਗੇਂਦ ’ਤੇ ਆਊਟ ਹੋ ਗਏ। ਆਊਟ ਹੋਣ ਦੇ ਬਾਅਦ ਤੇਂਦੂਲਕਰ ਨੂੰ ਡਰੈਸਿੰਗ ਰੂਮ ਵਿੱਚ  ਸੂਜਨ ’ਤੇ ਬਰਫ ਦਾ ਉਪਚਾਰ ਦਿੱਤਾ ਗਿਆ ਅਤੇ ਉਨ੍ਹਾਂ ਵਿੱਚ ਅਸਹਿਜਤਾ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ, ਲੇਕਿੰਨ ਇਸ ਦੇ ਬਾਵਜੂਦ ਉਨ੍ਹਾਂ ਨੇ ਅਹਿਤਿਆਤ ਦੇ ਤੌਰ ’ਤੇ ਐਮਆਰਆਈ ਸਕੈਨ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।  ਹਾਲਾਂਕਿ ਡਾਕਟਰਾਂ ਨੇ ਕਿਹਾ ਹੈ ਕਿ ਇਸ ਨਾਲ ਉਨ੍ਹਾਂ ਦੇ ਖੇਡ ਖੇਤਰ ਵਿੱਚ ਕੁੱਝ ਖਾਸ ਅਸਰ ਨਹੀਂ ਪਵੇਗਾ, ਲੇਕਿਨ ਜੇਕਰ ਅੰਦਰੂਨੀ ਕੋਈ ਸੱਟ ਰਹਿ ਜਾਵੇ ਤਾਂ ਇਸ ਕਾਰਨ ਸਕੈਨ ਕਰਵਾਉਣਾ ਜ਼ਰੂਰੀ ਹੁੰਦਾ ਹੈ।  ਤੇਂਦੂਲਕਰ ਨੂੰ ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜੀ ਦੇ ਦੌਰਾਨ ਵੀ ਸੱਟ ਲੱਗੀ ਸੀ। ਉਸ ਸਮੇਂ 2 ਓਵਰ ਵਿੱਚ ਗੇਂਦ ਪੀਟਰ ਫੋਰੇਸਟ ਦੇ ਕਿਨਾਰਾ ਲੈ ਕੇ ਉਨ੍ਹਾਂ ਦੇ ਪੈਰ ਵਿੱਚ ਲੱਗੀ ਸੀ ਅਤੇ ਉਨ੍ਹਾਂ ਨੂੰ ਮੈਦਾਨ ਵਿੱਚੋਂ ਬਾਹਰ ਜਾਣਾ ਪਿਆ ਸੀ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today122
Yesterday242
Week1347
Month4122
All69683

Weather

104°
40°
°F | °C
Cloudy
Humidity: 10%
Sat
Mostly Sunny
77 | 104
25 | 40
Sun
Mostly Sunny
77 | 100
25 | 37
Mon
Mostly Sunny
81 | 106
27 | 41