


ਬ੍ਰਿਸਬੇਨ, (ਅ.ਬ.)-ਰਿੱਕੀ ਪੋਂਟਿੰਗ ਦਾ ਇੱਕ ਦਿਨਾਂ ਕ੍ਰਿਕੇਟ ਕੈਰੀਅਰ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਦੋ ਵਾਰੀ ਦੀ ਵਿਸ਼ਵ ਚੈਂਪੀਅਨ ਟੀਮ ਦੇ ਇਸ ਕਪਤਾਨ ਨੂੰ ਅੱਜ ਤਿਕੌਣੀ ਟੈਸਟ ਲੜੀ ਦੇ ਅਗਲੇ ਦੋ ਮੈਚਾਂ ਦੇ ਲਈ ਆਸਟਰੇਲੀਆ ਕ੍ਰਿਕੇਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਤਿਕੌਣੀ ਟੈਸਟ ਲੜੀ ਵਿੱਚ ਆਸਟਰੇਲੀਆ ਦੇ ਇਲਾਵਾ ਭਾਰਤ ਅਤੇ ਸ਼੍ਰੀਲੰਕਾ ਦੀ ਟੀਮਾਂ ਭਾਗ ਲੈ ਰਹੀਆਂ ਹਨ। ਪੋਂਟਿੰਗ ਦੀ ਅਣਦੇਖੀ ਕੀਤੀ ਗਈ ਹੈ,
ਜਦੋਂ ਕਿ ਸੱਟਾਂ ਲੱਗਣ ਤੋਂ ਬਾਅਦ ਕਪਤਾਨ ਮਾਈਕਲ ਕਲਾਰਕ, ਆਲਰਾਊਂਡਰ ਸ਼ੇਨ ਵਾਟਸਨ ਅਤੇ ਤੇਜ਼ ਗੇਂਦਬਾਜ਼ ਰੇਆਨ ਹੈਰਿਸ ਦੀ 13 ਮੈਂਬਰੀ ਟੀਮ ਵਿੱਚ ਵਾਪਸੀ ਹੋਈ ਹੈ। ਚੋਣ ਕਮੇਟੀ ਖਰਾਬ ਫੋਰਮ ਨਾਲ ਜੂਝ ਰਹੇ ਪੋਂਟਿੰਗ ਨੂੰ ਲੈ ਕੇ ਹੌਂਸਲਾ ਗਵਾ ਚੁੱਕੇ ਹਨ। ਜਿਨ੍ਹਾਂ ਨੇ ਪਿਛਲੀ ਪੰਜ ਪਾਰੀਆਂ ਵਿੱਚ 3.6 ਦੇ ਔਸਤ ਨਾਲ ਸਿਰਫ 18 ਰਨ ਬਣਾਏ ਹਨ। ਗਾਬਾ ਵਿੱਚ ਐਤਵਾਰ ਨੂੰ ਭਾਰਤ ਦੇ ਖਿਲਾਫ ਵਿਫਲਤਾ ਨੇ ਸੰਭਵ ਪੋਂਟਿੰਗ ਦੇ ਵਨ ਡੇ ਕੈਰੀਅਰ ਦਾ ਅੰਤ ਕਰ ਦਿੱਤਾ ਹੈ। ਚੋਣ ਪੈਨਲ ਦੇ ਮੁਖੀ ਜਾਨ ਇਨਵੇਰੀਰਿਟੀ ਨੇ ਇੱਕ ਬਿਆਨ ਵਿੱਚ ਅੱਜ ਕਿਹਾ, ‘‘ਕਾਮਨਵੈਲਥ ਬੈਂਕ ਸੀਰੀਜ ਵਿੱਚ ਹੁਣ ਤੱਕ ਹੋਏ ਪੰਜ ਮੈਚਾਂ ਵਿੱਚ ਖਰਾਬ ਫਾਰਮ ਵਿੱਚ ਦੇਖਦੇ ਹੋਏ ਰਿੰਕੀ ਪੋਂਟਿੰਗ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ’’ ਉਨ੍ਹਾਂ ਨੇ ਕਿਹਾ, ‘‘ਉਨ੍ਹਾਂ ਦੇ ਬਿਨਾਂ ਟੀਮ ਪਹਿਲੇ ਦੀ ਤਰ੍ਹਾਂ ਨਹੀਂ ਰਹੇਗੀ, ਲੇਕਿੰਨ ਲੰਮੇ ਸਮੇਂ ਤੱਕ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਛੱਡ ਕੇ ਅੱਗੇ ਵੱਧਣਾ ਅਲੀਟ ਖੇਡ ਦੀ ਪ੍ਰਕ੍ਰਿਤੀ ਹੈ।’’ ਪੋਂਟਿੰਗ ਦੀ ਅਗਵਾਈ ਵਿੱਚ ਆਸਟਰੇਲੀਆ ਨੇ ਦੱਖਣੀ ਅਫਰੀਕਾ ਵਿੱਚ 2003 ਜਦੋਂ ਕਿ ਚਾਰ ਸਾਲ ਬਾਅਦ ਵੈਸਟ ਇੰਡੀਜ਼ ਵਿੱਚ ਵਿਸ਼ਵ ਕੱਪ ਜਿੱਤਿਆ। ਪੋਂਟਿੰਗ ਨੇ ਦੱਖਣੀ ਅਫਰੀਕਾ ਵਿੱਚ ਫਾਈਨਲ ਵਿੱਚ ਭਾਰਤ ਦੇ ਖਿਲਾਫ ਸ਼ੱਤਕੀ ਪਾਰੀ ਖੇਡੀ ਸੀ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO