


ਨਵੀਂ ਦਿੱਲੀ, (ਅ.ਬ.)-ਯੁਵਰਾਜ ਸਿੰਘ ਦੀ ਬਿਮਾਰੀ ਦੀ ਖਬਰ ਆਉਂਦੇ ਹੀ ਦੇਸ਼-ਦੁਨੀਆਂ ਵਿੱਚ ਉਨ੍ਹਾਂ ਦੀ ਮੱਦਦ ਅਤੇ ਦੁਆਵਾਂ ਹੋਣ ਲੱਗ ਪਈਆਂ ਹਨ। ਭਾਰਤ ਸਰਕਾਰ ਵੀ ਯੁਵਰਾਜ ਸਿੰਘ ਦੀ ਬਿਮਾਰੀ ਤੋਂ ਚਿੰਤਤ ਹੈ। ਕੇਂਦਰੀ ਖੇਡ ਮੰਤਰੀ ਅਜੇ ਮਾਕਨ ਨੇ ਕਿਹਾ ਹੈ ਕਿ ਕੈਂਸਰ ਨਾਲ ਪੀੜ੍ਹਤ ਖੱਬੇ ਹੱਥ ਦੇ ਬੱਲੇਬਾਜ਼
ਯੁਵਰਾਜ ਸਿੰਘ ਨੂੰ ਇਸ ਸਮੇਂ ਸਰਕਾਰ ਨੂੰ ਹਰ ਸੰਭਵ ਮੱਦਦ ਕਰਨੀ ਚਾਹੀਦੀ ਹੈ ਅਤੇ ਉਹ ਮੱਦਦ ਕਰੇਗੀ ਵੀ। ਪਿਛਲੇ ਸਾਲ ਭਾਰਤ ਨੂੰ ਵਿਸ਼ਵ ਕੱਪ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਕੈਂਸਰ ਨਾਲ ਪੀੜ੍ਹਤ ਹਨ ਅਤੇ ਉਹ ਅਮਰੀਕਾ ਦੇ ਬੋਸਟਨ ਸਥਿਤ ਕੈਂਸਰ ਰਿਸਰਚ ਇੰਸਟੀਚਿਊਟ ਵਿੱਚ ਕੀਮੋਥਰੈਪੀ ਕਰਵਾ ਰਹੇ ਹਨ। ਮਾਕਨ ਨੇ ਮਾਈਕਰੋ ਬਲਾਗਿਗ ਸਾਈਟ ਟਿਵੱਟਰ ’ਤੇ ਟਵੀਟ ਕੀਤਾ ਹੈ ਕਿ ਅਸੀਂ ਯੁਵਰਾਜ ਨੂੰ ਜਲਦ ਤੋਂ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਾਂ। ਅਸੀਂ ਇਸ ਬਾਰੇ ਅਧਿਕਾਰੀਆਂ ਨਾਲ ਯੁਵਰਾਜ ਦੀ ਜ਼ਰੂਰਤਾਂ ਦਾ ਪਤਾ ਲਗਾਉਣ ਨੂੰ ਕਿਹਾ ਹੈ। ਸਰਕਾਰ ਨੂੰ ਮੱਦਦ ਕਰਨੀ ਚਾਹੀਦੀ ਹੈ ਅਤੇ ਉਹ ਮੱਦਦ ਕਰੇਗੀ ਵੀ। ਯੁਵਰਾਜ ਦੇ ਫਿਜੀਓ ਡਾਕਟਰ ਜਤਿਨ ਚੌਧਰੀ ਨੇ ਇਹ ਜਾਣਕਾਰੀ ਦਿੱਤੀ ਸੀ। ਬੀਤੇ ਅਕਤੂਬਰ ਵਿੱਚ ਯੂਵਰਾਜ ਨੂੰ ਟਿਊਮਰ ਹੋਣ ਦਾ ਪਤਾ ਲੱਗਾ ਸੀ ਲੇਕਿਨ ਉਨ੍ਹਾਂ ਦੇ ਪਰਿਵਾਰ ਨੇ ਉਸ ਸਮੇਂ ਦੱਸਿਆ ਕਿ ਉਹ ਟਿਊਮਰ ਤੋਂ ਪੀੜ੍ਹਤ ਨਹੀਂ ਹੈ। ਜਤਿਨ ਅਨੁਸਾਰ ਇਹ ਟਿਊਮਰ ਖਤਰਨਾਕ ਹੈ ਲੇਕਿਨ ਇਸ ਦੇ ਬਾਰੇ ਵਿੱਚ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ 100 ਪ੍ਰਤੀਸ਼ਤ ਇਲਾਜ ਅਧੀਨ ਹੈ ਯੁਵਰਾਜ ਇਲਾਜ ਲਈ ਬੀਤੇ 26 ਜਨਵਰੀ ਨੂੰ ਅਮਰੀਕਾ ਚਲੇ ਗਏ ਸੀ। ਇਸ ਤੋਂ ਪਹਿਲਾਂ ਯੁਵਰਾਜ ਦੀ ਬਿਮਾਰੀ ਦੀ ਖਬਰ ਆਉਂਦੇ ਹੀ ਦੇਸ਼ ਦੀਆਂ ਸਾਰੀਆਂ ਵੱਡੀਆਂ ਹਸਤੀਆਂ ਨੇ ਇਸ ਆਲਰਾਊਂਡਰ ਦੇ ਜਲਦੀ ਬਿਹਤਰ ਹੋਣ ਦੀ ਕਾਮਨਾ ਕੀਤੀ ਸੀ। ਇਨ੍ਹਾਂ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਸਮੇਤ ਖੇਡ ਅਤੇ ਸਿਆਸਤ ਦੇ ਗਲਿਆਰਿਆਂ ਦੇ ਤਮਾਮ ਵੱਡੇ ਨਾਮ ਸ਼ਾਮਿਲ ਹਨ। ਮੋਦੀ ਨੇ ਟਵਿੱਟਰ ਰਾਹੀਂ ਲਿਖਿਆ, ਯੁਵਰਾਜ ਸਿੰਘ ਦੀ ਬਿਮਾਰੀ ਦੀ ਖਬਰ ਸੁਣ ਕੇ ਦੁੱਖ ਹੋਇਆ। ਇਹ ਜੁਝਾਰੂ ਇਨਸਾਨ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਉਹ ਜਲਦੀ ਹੀ ਇਸ ਬਿਮਾਰੀ ਤੋਂ ਛੁਟਕਾਰਾ ਪਾ ਲਵੇਗਾ ਅਤੇ ਭਾਰਤ ਲਈ ਦੁਬਾਰਾ ਖੇਡੇਗਾ। ਇਸ ਦੇ ਇਲਾਵਾ ਜੰਮੂੰ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਅਤੇ ਕ੍ਰਿਕੇਟ ਪ੍ਰੇਮੀ ਉਮਰ ਅਬਦੁੱਲਾ ਨੇ ਵੀ ਯੁਵੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਮਰ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਲਿਖਿਆ ਹੈ ਕਿ ਮੈੇਂ ਯੁਵਰਾਜ ਸਿੰਘ ਦੇ ਜਲਦ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਉੱਧਰ ਕ੍ਰਿਕੇਟ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਹੈ ਕਿ ਮੇਲਬਰਨ ਵਨ ਡੇ ਤੋਂ ਬਾਅਦ ਯੁਵਰਾਜ ਸਿੰਘ ਦੇ ਬਿਹਤਰ ਹੋਣ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਮੈਨੂੰ ਇਸ ਬਿਮਾਰੀ ਸਬੰਧੀ ਜਾਣਕਾਰੀ ਹੀ ਨਹੀਂ ਸੀ ਕਿਉਂਕਿ ਮੇਰਾ ਸੰਪਰਕ ਉਸ ਨਾਲ ਨਹੀਂ ਹੋਇਆ ਸੀ। ਧੋਨੀ ਨੇ ਯੁਵਰਾਜ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਹੈ ਕਿ ਟੀਮ ਵਿੱਚ ਅਤੇ ਦੁਨੀਆਂ ਵਿੱਚ ਉਸ ਦਾ ਖੇਡ ਪ੍ਰਤੀ ਸਿੱਕਾ ਚੱਲਦਾ ਹੈ ਤੇ ਬਿਹਤਰ ਖਿਡਾਰੀਆਂ ਵਿੱਚੋਂ ਉਹ ਛੇਵੇਂ ਨੰਬਰ ’ਤੇ ਹੈ ਤੇ ਜ਼ਰੂਰਤ ਪੈਣ ’ਤੇ ਉਹ ਚੌਥੇ ਨੰਬਰ ਦਾ ਵੀ ਖੇਡ ਵਿੱਚ ਪ੍ਰਦਰਸ਼ਨ ਕਰ ਸਕਦਾ ਹੈ। ਉਹ ਇਹੋ ਜਿਹਾ ਖਿਡਾਰੀ ਹੈ, ਜੋ ਮੈਚ ਦੀ ਹਾਰ ਨੂੰ ਜਿੱਤ ਵਿੱਚ ਤਬਦੀਲ ਕਰ ਦਿੰਦਾ ਹੈ ਅਤੇ ਉਹ ਗੇਂਦਬਾਜ਼ੀ ਵਿੱਚ ਵੀ ਕਾਫੀ ਮਾਹਿਰ ਹੈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO