


ਮੇਲਬਰਨ, (ਅ.ਬ.)-ਆਸਟਰੇਲੀਆ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਬਰੇਟ ਲੀ ਦੇ ਪੈਰ ਵਿੱਚ ਸੱਟ ਲੱਗਣ ਕਾਰਨ ਭਾਰਤ ਅਤੇ ਸ੍ਰੀਲੰਕਾ ਦੇ ਖਿਲਾਫ ਸਾਰੀ ਵਨ-ਡੇ ਟਰਾਈ ਸੀਰੀਜ਼ ਤੋਂ ਬਾਹਰ ਹੋ ਗਏ ਅਤੇ ਹੁਣ ਉਨ੍ਹਾਂ ਦੀ ਜਗਾਹ ਟੀਮ ਵਿੱਚ ਬਰੇਨ ਹਿਲਫੇਨਹਾਸ ਲੈਣਗੇ, ਜਿਨ੍ਹਾਂ ਨੇ ਹੁਣੇ-ਹੁਣੇ ਹੀ ਭਾਰਤ ਦੇ ਖਿਲਾਫ ਸ਼ਾਨਦਾਰ
ਪ੍ਰਦਰਸਨ ਕੀਤਾ ਸੀ। ਲੀ ਚਾਰ ਤੋਂ ਛੇ ਹਫਤਿਆਂ ਲਈ ਕ੍ਰਿਕੇਟ ਤੋਂ ਦੂਰ ਰਹਿਣਗੇ, ਜਿਸ ਨਾਲ 16 ਮਾਰਚ ਤੋਂ ਸ਼ੁਰੂ ਹੋਣ ਵਾਲੇ ਵੈਸਟ ਇੰਡੀਜ਼ ਦੌਰੇ ’ਤੇ ਉਨ੍ਹਾਂ ਦਾ ਜਾਣਾ ਮੁਸ਼ਕਿਲ ਹੋ ਗਿਆ ਹੈ। ਆਸਟਰੇਲੀਆ ਦੇ ਟੀਮ ਡਾਕਟਰ ਟਰੇਫਰ ਜੇਮਸ ਨੇ ਕਿਹਾ ਕਿ ਲੀ ਦੀ ਸੱਜੇ ਪੈਰ ਦੀ ਹੱਡੀ ਟੁੱਟ ਗਈ ਹੈ। ਸ਼ੁੱਕਰਵਾਰ ਨੂੰ ਦੂਸਰੇ ਟਵੰਟੀ-20 ਮੈਚ ਵਿੱਚ ਉਨ੍ਹਾਂ ਨੂੰ ਗੇਂਦ ਨਾਲ ਸੱਟ ਲੱਗ ਗਈ ਸੀ। ਜੇਮਸ ਨੇ ਕਿਹਾ ਕਿ ਉਨ੍ਹਾਂ ਨੇ ਹਾਲਾਂਕਿ ਓਵਰ ਪੂਰਾ ਕਰ ਲਿਆ ਸੀ, ਲੇਕਿੰਨ ਅਗਲੇ ਦਿਨ ਪੈਰ ਵਿੱਚ ਕਾਫੀ ਦਰਦ ਹੋ ਰਿਹਾ ਸੀ। ਐਕਸ-ਰੇ ਵਿੱਚ ਪੈਰ ਦੀ ਉਂਗਲੀ ਵਿੱਚ ਫਰੈਕਚਰ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੀ ਨੂੰ ਚਾਰ ਤੋਂ ਛੇ ਹਫਤਿਆਂ ਵਿੱਚ ਕ੍ਰਿਕੇਟ ਵਿੱਚ ਵਾਪਸੀ ਦੀ ਉਮੀਦ ਹੈ। ਲੀ ਦੀ ਜਗਾਹ ਟੀਮ ਵਿੱਚ ਭਾਰਤ ਦੇ ਖਿਲਾਫ ਟੈਸਟ ਸੀਰੀਜ਼ ਵਿੱਚ ਸਰਵ ਸ੍ਰੇਸ਼ਠ ਝਟਕੇ ਕਰਨ ਵਾਲੇ ਗੇਂਦਬਾਜ਼ ਬਰੇਨ ਹਿਲਫੇਨਹਾਸ ਲੈਣਗੇ। ਪੈਰ ਦੀ ਹੱਡੀ ਟੁੱਟਣ ਦੇ ਕਾਰਣ ਲੀ ਇੱਕ ਦਿਨਾਂ ਲੜੀ ਤੋਂ ਬਾਹਰ ਹੋ ਗਏ ਹਨ। ਹਿਲਫੇਨਹਾਸ ਨੇ ਆਪਣਾ ਅਖੀਰੀ ਇੱਕ ਦਿਨਾਂ ਮੁਕਾਬਲਾ ਪੰਜ ਨਵੰਬਰ, 2009 ਨੂੰ ਭਾਰਤ ਦੇ ਖਿਲਾਫ ਹੈਦਰਾਬਾਦ ਵਿੱਚ ਖੇਡਿਆ ਸੀ। ਇਸ ਦੇ ਬਾਅਦ ਇਹ ਟੀਮ ’ਚ ਅੰਦਰ-ਬਾਹਰ ਹੁੰਦੇ ਰਹੇ ਹਨ। ਰਾਸ਼ਟਰੀ ਚੋਣ ਕਮੇਟੀ ਦੇ ਮੁਖੀ ਜਾਨ ਇਨਵੈਰੀਰਿਟੀ ਨੇ ਲੀ ਦੀ ਜਗਾਹ ਹਿਲਫੇਨਹਾਸ ਦੇ ਟੀਮ ਵਿੱਚ ਸ਼ਾਮਿਲ ਹੋਣ ਦੀ ਗੱਲ ਕਹੀ ਹੈ। ਹੁਣੇ-ਹੁਣੇ ਭਾਰਤ ਦੇ ਨਾਲ ਖੇਡੀ ਗਈ ਸੀਰੀਜ਼ ਵਿੱਚ ਹਿਲਫੇਨਾਹਾਸ ਨੇ ਸਭ ਤੋਂ ਜ਼ਿਆਦਾ 27 ਵਿਕੇਟ ਲਏ ਸੀ। ਹਿਲਫੇਨਹਾਸ ਨੇ ਹੁਣ ਤੱਕ 15 ਇੱਕ ਦਿਨਾਂ ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ 18 ਵਿਕੇਟ ਲਏ ਹਨ। ਲੀ ਨੇ 2008 ਵਿੱਚ ਟੈਸਟ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ। ਛੋਟੇ ਪ੍ਰਾਰੂਪ ਵਿੱਚ ਉਨ੍ਹਾਂ ਨੇ 205 ਵਨਡੇ ਵਿੱਚ 22.89 ਦੇ ਔਸਤ ਨਾਲ 257 ਵਿਕੇਟ ਅਤੇ 23 ਟੀ-20 ਅੰਤਰ ਰਾਸ਼ਟਰੀ ਮੈਚਾਂ ਵਿੱਚ 23 ਵਿਕੇਟ ਲਏ ਹਨ। ਸੀਰੀਜ਼ ਵਿੱਚ ਆਸਟਰੇਲੀਆ ਦਾ ਅਗਲਾ ਮੁਕਾਬਲਾ ਸ੍ਰੀਲੰਕਾ ਨਾਲ 10 ਫਰਵਰੀ ਨੂੰ ਹੈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO