ਐਡਮਸ ਦੇ ਮੁੱਕੇ

10 Aug 2012

image ਭਾਰਤ ਦੀ ਸਟਾਰ ਮਹਿਲਾ ਬਾਕਸਰ ਮੈਕੀਕਾਮ ਤੋਂ ਉਮੀਦ ਸੀ ਕਿ ਉਹ ਫਾਈਨਲ ਵਿੱਚ ਜਗਾਹ ਜ਼ਰੂਰ ਬਣਾ ਕੇ ਦੇਸ਼ ਵਾਸੀਆਂ ਨੂੰ ਤੋਹਫਾ ਦੇਵੇਗੀ। ਲੇਕਿੰਨ ਸੈਮੀ ਫਾਈਨਲ ਵਿੱਚ ਬ੍ਰਿਤਾਨੀ ਮੁੱਕੇਬਾਜ ਨਿਕੋਲਾ ਐਡਮਸ ਉਨ੍ਹਾਂ ’ਤੇ ਭਾਰੀ ਪਈ। ਮੈਰੀਕਾਨ ਦੀ ਇਕ ਵੀ ਰਣਨੀਤੀ ਨਹੀਂ ਚੱਲ ਸਕੀ ਅਤੇ ਉਹ ਲਗਾਤਾਰ ਕਮਜ਼ੋਰ ਪੈਂਦੀ ਗਈ। ਨਿਕੋਲਾ ਨੇ ਉਨ੍ਹਾਂ ਨੂੰ ਹਰਾ

ਦਿੱਤਾ ਅਤੇ ਫਾਈਨਲ ਵਿੱਚ ਜਗਾਹ ਬਣਾ ਲਈ। ਲੇਕਿੰਨ ਮੈਰੀਕਾਮ ਆਪਣੇ ਪਹਿਲੇ ਉਲੰਪਿਕ ਵਿੱਚ ਭਾਰਤ ਦੇ ਲਈ ਕਾਂਸੀ ਦਾ ਮੈਡਲ ਜਿੱਤਣ ਵਿੱਚ ਸਫਲ ਰਹੀ।

Share this post

130618

ਸੰਪਾਦਕ ਦੀ ਕਲਮ ਤੋਂ

  • ਹੜ੍ਹਾਂ ਦਾ ਕਹਿਰ-ਖੁਦ ਬਚੋ >

    ਸਮੁੱਚੇ ਉ¤ਤਰੀ ਭਾਰਤ ਵਿੱਚ ਮੌਨਸੂਨ ਦੀ ਅਗੇਤੀ ਆਮਦ ਨਾਲ ਹੜ੍ਹਾਂ ਦੀ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਉਤਰਾਖੰਡ, ਹਰਿਆਣਾ, ਪੰਜਾਬ, ਹਿਮਾਚਲ, ਯੂ.ਪੀ. ਅਤੇ ਦਿੱਲੀ ਸਮੇਤ ਕਈ ਹੋਰ ਸੂਬੇ ਅਚਾਨਕ ਹੀ ਹੜ੍ਹਾਂ ਦੀ ਕਰੋਪੀ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦੇ ਸ਼ਿਕਾਰ ਹੋਣ ਦੇ ਮੂੰਹ ਆ ਗਏ ਹਨ। ਹੜ੍ਹ ਅਤੇ ਤੂਫਾਨ ਭਾਵੇਂ ਮੁਕੰਮਲ ਤੌਰ ’ਤੇ ਕੁਦਰਤ ਦੀ ਸ਼ਕਤੀ ਦੇ ਕੰਟਰੋਲ ਹੇਠ ਹਨ, ਪਰ ਇਸ ਮਾਮਲੇ ਵਿੱਚ ਵਧੇਰੇ ਤਬਾਹੀ ਸਰਕਾਰੀ ਲਾਪ੍ਰਵਾਹੀ ਕਾਰਨ ਹੁੰਦੀ ਵਿਖਾਈ ਦੇ ਰਹੀ ਹੈ। ਮੌਜੂਦਾ ਸਮੇਂ ਸਭ ਤੋਂ ਵੱਧ ਤਬਾਹੀ ਦਾ ਕੇਂਦਰ ਉਤਰਾਖੰਡ ਬਣਿਆ ਹੋਇਆ ਹੈ, ਜਿੱਥੇ ਹੁਣ ਤੱਕ 30 ਤੋਂ ਵੱਧ ਵਿਅਕਤੀ ਮਾਰੇ ਜਾਣ ਦੀਆਂ ਖਬਰਾਂ ਹਨ। ਸੈਂਕੜੇ Read More
  • ਖਜ਼ਾਨਾ ਭਰੋ, ਪਰ ਸਹੂਲਤਾਂ ਦੀ ਗਰੰਟੀ ਨਾਲ >

      ਪੰਜਾਬ ਸਰਕਾਰ ਨੇ ਬੀਤੇ ਦਿਨ ਕੈਬਨਿਟ ਦੀ ਅਹਿਮ ਮੀਟਿੰਗ ਕਰਦਿਆਂ ਸੂਬੇ ਦੇ ਲੋਕਾਂ ਸਿਰ ਕਈ ਨਵੇਂ ਵਿੱਤੀ ਭਾਰ ਲੱਦ ਦਿੱਤੇ ਹਨ। ਸਰਕਾਰ ਅਨੁਸਾਰ ਇਹ ਵਿੱਤੀ ਭਾਰ ਬਹੁਤ ਘੱਟ ਹਨ, ਪਰ ਸੂਬੇ ਦੇ ਵਿਕਾਸ ਲਈ ਖਜ਼ਾਨਾ ਭਰਨ ਵਾਸਤੇ ਲੋਕਾਂ ਉੱਤੇ ਇਹ ਭਾਰ ਪਾਉਣਾ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਸਮੂਹ ਸ਼ਹਿਰਾਂ ਉੱਤੇ ਜਾਇਦਾਦ ਟੈਕਸ ਲਾਗੂ ਕਰਦਿਆਂ ਛੋਟੇ ਅਤੇ ਵੱਡੇ ਮਕਾਨਾਂ, ਪਲਾਟਾਂ ਅਤੇ ਕਮਰਸ਼ੀਅਲ ਥਾਵਾਂ ’ਤੇ ਵੱਖ-ਵੱਖ ਸਲੈਬਾਂ ਵਿੱਚ ਦੇਣਦਾਰੀਆਂ ਨਿਸ਼ਚਿਤ ਕਰ ਦਿੱਤੀਆਂ ਹਨ। ਸਰਕਾਰ ਨੇ ਇਸ ਮਾਮਲੇ ਵਿੱਚ ਸ਼ਹਿਰੀ ਲੋਕਾਂ ਉੱਪਰ ਦੂਹਰੇ ਤੀਹਰੇ ਰੂਪ ਵਿੱਚ ਵਿੱਤੀ ਭਾਰ ਲੱਦੇ ਹਨ। ਇੱਕ ਪਾਸੇ ਜਾਇਦਾਦ ਟੈਕਸ ਲਗਾਇਆ ਗਿਆ ਹੈ। ਦੂਸਰੇ ਪਾਸੇ Read More
  • ਹੜ੍ਹ ਰੋਕੂ ਫੰਡ ਦੀ ਲੁੱਟ >

    ਸਮੁੱਚੇ ਦੇਸ਼ ਦੀ ਤਰ੍ਹਾਂ ਪੰਜਾਬ ਵਿੱਚ ਵੀ ਹਰੇਕ ਸਾਲ ਹਰ ਜ਼ਿਲ੍ਹੇ ਨੂੰ ਹੜ੍ਹ ਰੋਕੂ ਪ੍ਰਬੰਧ ਕਰਨ ਲਈ ਕਰੋੜਾਂ ਰੁਪਏ ਦੇ ਫੰਡ ਮੁੱਹਈਆ ਕਰਵਾਏ ਜਾਂਦੇ ਹਨ। ਇਨ੍ਹਾਂ ਫੰਡਾਂ ਨੂੰ ਖਰਚਣ ਲਈ ਹਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਜ਼ਿੰਮੇਵਾਰ ਹੁੰਦਾ ਹੈ। ਇਸ ਫੰਡ ਤਹਿਤ ਜ਼ਿਲ੍ਹੇ ਵਿੱਚੋਂ ਲੰਘਦੇ ਦਰਿਆਵਾਂ ਦੇ ਬੰਨ੍ਹ ਪੱਕੇ ਕਰਨ, ਜ਼ਿਲ੍ਹੇ ਵਿੱਚੋਂ ਲੰਘਦੀਆਂ ਡਰੇਨਾਂ, ਛੋਟੀਆਂ ਨਦੀਆਂ ਅਤੇ ਨਾਲਿਆਂ ਦੀ ਸਫਾਈ ਦੇ ਕੰਮ ਕਰਦਿਆਂ ਬਰਸਾਤੀ ਪਾਣੀ ਦੇ ਨਿਕਾਸ ਲਈ ਉਚਿਤ ਪ੍ਰਬੰਧ ਕਰਨੇ ਜ਼ਰੂਰੀ ਹੁੰਦੇ ਹਨ। ਹਰੇਕ ਸਾਲ ਜਦੋਂ ਵੀ ਇਹ ਫੰਡ ਰਿਲੀਜ਼ ਹੁੰਦੇ ਹਨ ਤਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਰਿਆਵਾਂ ਦੇ ਬੰਨ੍ਹਾਂ ਉੱਤੇ ਖੜ੍ਹ ਕੇ ਆਪਣੇ ਅਮਲੇ ਸਮੇਤ ਮੀਡੀਆ ਵਿੱਚ ਦਿੱਤੇ ਜਾਣ Read More
  • ਹਾਈਕੋਰਟ ਦਾ ਸ਼ਲਾਘਾਯੋਗ ਫੈਸਲਾ >

    ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਲਈ ਰਾਹ ਪੱਧਰਾ ਕਰਦਿਆਂ ਇਸ ਸਬੰਧ ਵਿੱਚ ਕਾਂਗਰਸ ਵੱਲੋਂ ਦਰਜ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਉੱਪਰ ਇਨ੍ਹਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰਨ ’ਤੇ ਲਗਾਈ ਪਾਬੰਦੀ ਵੀ ਚੁੱਕ ਲਈ ਹੈ। ਕੋਰਟ ਨੇ ਪੰਚਾਇਤੀ ਚੋਣਾਂ ਦੇ ਪੰਜਾਬ ਸਰਕਾਰ ਵੱਲੋਂ ਐਲਾਨੇ ਸਮੁੱਚੇ ਪ੍ਰੋਗਰਾਮ ਉੱਪਰ ਕਾਂਗਰਸ ਵੱਲੋਂ ਦਾਇਰ ਕੀਤੀ ਇਕ ਪਟੀਸ਼ਨ ’ਤੇ ਕਾਰਵਾਈ ਕਰਦਿਆਂ ਰੋਕ ਲਗਾ ਦਿੱਤੀ ਸੀ। ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਇਸ ਆਧਾਰ ’ਤੇ ਇਹ ਚੋਣਾਂ ਰੋਕਣ ਦੀ ਮੰਗ ਕੀਤੀ ਸੀ ਕਿ ਇਨ੍ਹਾਂ ਚੋਣਾਂ ਲਈ ਪੰਜਾਬ ਸਰਕਾਰ Read More
  • ਕੌਣ ਭੇਜੇਗਾ ਪੁਲਿਸ ਵਾਲਿਆਂ ਨੂੰ ਜੇਲ੍ਹ? >

    ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਸਮੂਹ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਰਾਜਾਂ ਨੂੰ ਇੱਕ ਵਿਸ਼ੇਸ਼ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਹਰੇਕ ਪੁਲਿਸ ਥਾਣੇ ਦੇ ਉਨ੍ਹਾਂ ਮੁਲਾਜ਼ਮਾਂ ਨੂੰ ਤੁਰੰਤ ਜੇਲ੍ਹਾਂ ਵਿੱਚ ਡੱਕੇ ਜਾਣ ਦੀ ਸਜ਼ਾ ਦਿੱਤੀ ਜਾਵੇ, ਜੋ ਇਨਸਾਫ਼ ਲੈਣ ਲਈ ਥਾਣੇ ਆਉਣ ਵਾਲੇ ਪੀੜਤ ਲੋਕਾਂ ਦੀ ਸ਼ਿਕਾਇਤ ਦੇ ਆਧਾਰ ’ਤੇ  ਐਫ.ਆਈ.ਆਰ ਕੱਟਣ ਤੋਂ ਇਨਕਾਰ ਕਰਦੇ ਹਨ। ਅਜਿਹੇ ਮਾਮਲੇ ਸਮੁੱਚੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ, ਜਿਨ੍ਹਾਂ ਵਿੱਚ ਪੁਲਿਸ ਥਾਣੇ ਜਾਣ ਵਾਲੇ ਵਕਤ ਦੇ ਸਤਾਏ ਹੋਏ ਲੋਕਾਂ ਨੂੰ ਪੁਲਿਸ ਤੁਰੰਤ ਕੇਸ ਦਰਜ ਕਰਕੇ ਉਨ੍ਹਾਂ ਦੇ ਜ਼ਖ਼ਮਾਂ ਉੱਪਰ ਮਲ੍ਹਮ ਲਗਾਉਣ ਦੀ ਥਾਂ ਉਨ੍ਹਾਂ ਨੂੰ ਇੱਧਰ ਤੋਂ ਉੱਧਰ Read More
  • ਅਡਵਾਨੀ ਦਾ ਅਸਤੀਫਾ >

    ਭਾਜਪਾ ਦੇ ਸੀਨੀਅਰ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਭਾਜਪਾ ਦੇ ਪ੍ਰਮੁੱਖ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ । ਸ਼੍ਰੀ ਅਡਵਾਨੀ ਦੇ ਅਸਤੀਫੇ ਦੇ ਕਾਰਨ ਬੜੇ ਸ਼ਪੱਸ਼ਟ ਹਨ । ਉਨ੍ਹਾਂ ਪਾਰਟੀ ਦੀ ਦਸ਼ਾ, ਦਿਸ਼ਾ ਅਤੇ ਪਾਰਟੀ ਆਗੂਆਂ ਦੇ ਪਾਰਟੀ ਸਿਧਾਂਤਾਂ  ਨਾਲੋਂ ਸਵਾਰਥੀ ਚਰਿੱਤਰ ਨੂੰ ਮੁੱਖ ਕਾਰਣ ਦੱਸਿਆ ਹੈ । ਗੁਜਰਾਤ ਦੇ ਮੁੱਖ ਮੰਤਰੀ ਦੀਆਂ ਤਾਨਾਸ਼ਾਹ ਰੁਚੀਆਂ ਅਤੇ ਫਿਰਕਾਪ੍ਰਸਤ ਹੋਣ ਕਾਰਣ ਅਡਵਾਨੀ ਨੇ ਉਸ ਨੂੰ ਪਾਰਟੀ ਵਿੱਚ ਜ਼ਿਆਦਾ ਮਹੱਤਵ ਦੇਣ ਤੋਂ ਮਨ੍ਹਾ ਕੀਤਾ ਸੀ । ਸ਼੍ਰੀ ਅਡਵਾਨੀ ਨੇ ਆਪਣੀ ਰਾਏ ਸਪੱਸ਼ਟ ਤੌਰ ’ਤੇ ਪਾਰਟੀ ਕੋਲ ਪਹੁੰਚਾ ਦਿੱਤੀ ਸੀ ਪੰ੍ਰਤੂ ਆਰ.ਐੱਸ.ਐ੍ਯਸ. ਦੇ ਦਬਾਅ ਕਾਰਨ ਸ਼੍ਰੀ ਅਡਵਾਨੀ ਦੀ ਰਾਏ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ । ਮੋਦੀ ਨੂੰ ਚੋਣ Read More
  • ਕੋਲਕਾਤਾ ਤੋਂ ਅੰਮ੍ਰਿਤਸਰ >

    ਕੇਂਦਰ ਸਰਕਾਰ ਨੇ ਪੰਜਾਬ ਦੀ ਪ੍ਰਮੁੱਖ ਮੰਗ ਮੰਨਦਿਆਂ ਦੇਸ਼ ਦਾ ਮਹੱਤਵ ਪੂਰਨ ਕੋਲਕਾਤਾ-ਦਿੱਲੀ-ਅੰਮ੍ਰਿਤਸਰ ਉੁਦਯੋਗਿਕ ਕਾਰੀਡੋਰ ਸਥਾਪਿਤ ਕਰਨ ਦਾ ਐਲਾਨ ਕਰ  ਦਿੱਤਾ ਹੈ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਾਰਵਾਈ ਕਰਦਿਆਂ ਇਸ ਕਾਰੀਡੋਰ ਨੂੰ ਛੇਤੀ ਤੋਂ ਛੇਤੀ ਮੁਕੰਮਲ ਕਰਵਾਉਣ ਲਈ ਅੰਤਰ ਮੰਤਰਾਲਾ ਗਰੁੱਪ ਦਾ ਗਠਨ ਕਰ ਦਿੱਤਾ ਹੈ। ਇਸ ਕਾਰੀਡੋਰ ਦੇ ਤਹਿਤ ਕੋਲਕਾਤਾ ਤੋਂ ਅੰਮ੍ਰਿਤਸਰ ਤੱਕ ਇੱਕ ਵਿਸ਼ੇਸ਼ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ, ਇਸ ਰੇਲਵੇ ਲਾਈਨ ਤੋਂ ਸਿਰਫ਼ ਉਦਯੋਗਿਕ ਉਤਪਾਦਤ ਸਮਾਨ ਦੀ ਢੋਆ-ਢੁਆਈ ਲਈ ਹੀ ਰੇਲ ਗੱਡੀਆਂ ਦੀ ਆਵਾਜਾਈ ਹੋਵੇਗੀ। ਸਰਕਾਰੀ ਦਾਅਵੇ ਅਨੁਸਾਰ ਇਹ ਨਵਾਂ ਰੇਲਵੇ ਕਾਰੀਡੋਰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ Read More
  • ਕਾਂਗਰਸ ਦੇ ਖਤਰਨਾਕ ਇਰਾਦੇ >

    ਦਿੱਲੀ ਸਿੱਖ ਕਤਲੇਆਮ ਦੀ ਯਾਦਗਾਰ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਰੋਕਣਾ ਦਿੱਲੀ ਪ੍ਰਸਾਸ਼ਨ ਦੀ ਸਾਧਾਰਨ ਰਸਮੀ ਕਾਰਵਾਈ ਹੈ। ਪਰ ਜਿੰਨ੍ਹਾਂ ਇਰਾਦਿਆਂ ਨੂੰ ਲੈ ਕੇ ਇਹ ਰਾਈ ਦਾ ਪਹਾੜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਬੇਹੱਦ ਖਤਰਨਾਕ ਹੈ। ਪੰਜਾਬ ਅਤੇ ਨਵੀਂ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਧਾਰਮਿਕ ਅਤੇ ਸਿਆਸੀ ਖੇਤਰਾਂ ਵਿੱਚ ਮਜ਼ਬੂਤ ਹੋਈ ਸਥਿਤੀ ਨੇ ਕਾਂਗਰਸ ਦੀ ਨੀਂਦ ਹਰਾਮ ਕਰ ਦਿੱਤੀ ਲੱਗਦੀ ਹੈ। ਇਸੇ ਕਰਕੇ ਕਾਂਗਰਸ ਆਨੇ-ਬਹਾਨੇ ਸਮੁੱਚੀ ਸਿੱਖ ਕੌਮ ਨਾਲ ਟਕਰਾਅ ਲੈ ਕੇ ਆਪਣੀ ਸਿੱਖਾਂ ਪ੍ਰਤੀ ਨਫ਼ਰਤ ਨੂੰ ਪ੍ਰਗਟ ਕਰ ਰਹੀ ਹੈ। ਤਸਵੀਰ ਦਾ ਦੂਸਰਾ ਪੱਖ ਇਹ ਵੀ ਹੈ ਕਿ  ਕਾਂਗਰਸ ਦੇਸ਼ ਵਿੱਚ ਸਿੱਖਾਂ ਅਤੇ ਹੋਰ Read More
  • ਜੱਥੇਦਾਰ ਸ੍ਰੀ ਅਕਾਲ ਤਖਤ ਦੀ ਸਹੀ ਤਾੜਨਾ >

    ਜੂਨ 1984 ਦੇ ਘੱਲੂਘਾਰੇ ਦੀ 29ਵੀਂ ਵਰ੍ਹੇਗੰਢ ਮਨਾਉਂਦਿਆਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰਿਆਂ ਸਬੰਧੀ ਕੌਮ ਨੂੰ ਲਾਮਬੰਦੀ ਲਈ ਕੀਤੀ ਭਾਵ-ਪੂਰਤ ਅਪੀਲ ਸਿੱਖਾਂ ਵਿਰੁੱਧ ਨਵੀਆਂ ਸਾਜਿਸ਼ਾਂ ਰਚ ਰਹੀ ਕੇਂਦਰ ਸਰਕਾਰ ਲਈ ਸਿੱਧੀ ਤਾੜਨਾ ਹੈ। ਦੂਸਰੇ ਤਖਤਾਂ ਦੇ ਸਿੰਘ ਸਾਹਿਬਾਨਾਂ, ਸਾਬਕਾ ਸਿੰਘ ਸਾਹਿਬਾਨਾਂ, ਸ਼੍ਰੋਮਣੀ ਕਮੇਟੀ ਪ੍ਰਧਾਨ, ਦਮਦਮੀ ਟਕਸਾਲ ਦੇ ਮੁੱਖੀ ਅਤੇ ਹੋਰ ਪੰਥਕ ਸਖਸ਼ੀਅਤਾਂ  ਅਤੇ ਜੋਸ਼ੀਲੇ ਸਿੱਖ ਨੌਜਵਾਨਾਂ ਦੇ ਭਾਰੀ ਇੱਕਠ ਦੌਰਾਨ ਸਿੰਘ ਸਾਹਿਬ ਨੇ ਕਿਹਾ ਹੈ ਕਿ 29 ਸਾਲ ਬੀਤ ਜਾਣ ਤੋਂ ਪਿਛੋਂ  ਵੀ ਇਹ ਸਾਕਾ ਸਾਨੂੰ ਅੱਜ Read More
  • ਕੇਵਲ ਛੁੱਟੀਆਂ ਨਾਲ ਹੀ ਨਹੀਂ ਬਚਿਆ ਜਾ ਸਕਦਾ ਮੌਸਮ ਦੇ ਕਹਿਰਵਾਨ ਸੁਭਾਅ ਤੋਂ >

    ਰਮੇਸ਼ ਬੱਗਾ   ਮੋ:9463132719   ਸੂਰਜ ਅੱਗ ਵਰ੍ਹਾ ਰਿਹ ਹੈ,ਧਰਤੀ ਲਪਟਾਂ ਛੱਡ ਰਹੀ ਹੈ,ਕੂਲਰਾਂ ਪੱਖਿਆਂ ਦੇ ਹੱਥ ਖੜ੍ਹੇ ਹੋ ਗਏ ਹਨ,ਅਜਿਹੇ ਦੁਖਦਾਈ ਮਾਹੌਲ ਵਿਚ ਰਾਹਤ ਦੇਣ ਵਾਲੀ ਬਿਜਲੀ-ਪਾਣੀ ਦੀ ਸਪਲਾਈ ਵੀ ਲੰਙੇ-ਡੰਗ ਹੋਈ ਪਈ ਹੈ। ਤਾਪਮਾਨ ਦਾ ਦਰਜ਼ਾ ੳਬਾਲ ਦਰਜ਼ੇ ਦੇ ਲਗਭਗ ਅੱਧ ਵਿਚ ਪਹੁੰਚ ਚੁੱਕਾ ਹੈ ਪਰ ਪੰਜਾਬ ਦੇ ਸਿੱਖਿਆ ਵਿਭਾਗ ਦੇ ਅਧਿਕਾਰੀ ਜਿਹੜੇ ਕਿ ਆਮ ਤੌਰ ‘ਤੇ ਦਫਤਰਾਂ ਵਿਚ ਏ.ਸੀ ਅਤੇ ਕੂਲਰ ਦੀ ਠੰਢਕ ਮਾਣ ਕੇ ਵਿਦਿਅਕ ਨੀਤੀਆਂ ਦਾ ਨਿਰਮਾਣ ਕਰਦੇ ਹਨ, ਨੂੰ ਪੰਜਾਬ ਦੇ ਵਿਦਿਅਕ ਅਦਾਰਿਆਂ ਵਿਚ ਭੱਠੀ ਦੇ ਦਾਣਿਆਂ ਵਾਂਗ ਭੁੱਜ ਰਹੇ ਤਲਿਬਇਲਮਾਂ ਅਤੇ ਕੌਮ ਦੇ ਨਿਰਮਾਤਿਆਂ ਉਪਰ  ਬਹੁਤਾ ਤਰਸ ਨਹੀਂ ਆ ਰਿਹਾ। ਤੁਸੀਂ ਕਹੋਗੇ ਕਿ Read More
  • 1
  • 2

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today204
Yesterday546
Week750
Month9081
All190561

Weather

86°
30°
°F | °C
Sunny
Humidity: 66%
Tue
Sunny
75 | 95
23 | 35
Wed
Sunny
78 | 100
25 | 37