


ਇਸਲਾਮਾਬਾਦ (ਅ.ਬ.)-ਪਾਕਿਸਤਾਨੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਯੁਸਫ ਰਜ਼ਾ ਗਿਲਾਨੀ ਖਿਲਾਫ ਮਾਣ ਹੱਤਕ ਸਬੰਧੀ ਕੇਸ ਦੀ ਸੁਣਵਾਈ ਸਬੂਤਾਂ ਨੂੰ ਵਿਚਾਰ ਲਈ ਸਵੀਕਾਰ ਕਰਦਿਆਂ ਤੇ ਦੋਸ਼ੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ 28 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਜਸਟਿਸ ਨਸੀਰ
ਓਲ ਮੁਲਕ ਦੀ ਅਗਵਾਈ ਵਾਲੀ 7 ਜੱਜਾਂ ਦੇ ਬੈਂਚ ਨੇ ਅਟਾਰਨੀ ਜਨਰਲ ਅਨਵਰ ਓਲ ਹੱਕ ਦਾ ਬਿਆਨ ਦਰਜ ਕੀਤਾ ਜਿਸ ਨੂੰ ਗਿਲਾਨੀ ਖਿਲਾਫ ਸੁਣਵਾਈ ਦੌਰਾਨ ਗਵਾਹ ਦੇ ਤੌਰ ਤੇ ਕੰਮ ਕਰਨ ਨੂੰ ਕਿਹਾ ਗਿਆ ਹੈ। ਹੱਕ ਨੇ ਜੋ ਸਬੂਤ ਕੋਰਟ ਅੱਗੇ ਪੇਸ਼ ਕੀਤੇ ਉਹਨਾਂ ਵਿਚ ਸੁਪਰੀਮ ਕੋਰਟ ਦਾ ਉਹ ਹੁਕਮ ਵੀ ਸ਼ਾਮਲ ਹੈ। ਜਿਸ ਵਿਚ ਉਸ ਪ੍ਰਬੰਧ ਨੂੰ ਲਾਗੂ ਕਰਨ ਲਈ ਕਿਹਾ ਗਿਆ ਸੀ। ਜਿਸ ਤਹਿਤ ਭ੍ਰਿਸ਼ਟਾਚਾਰ ਸਬੰਧੀ ਮਾਮਲਿਆਂ ਵਿਚ ਦਿੱਤੀ ਗਈ ਮਾਫੀ ਰੱਦ ਕੀਤੀ ਗਈ ਸੀ। ਇਸ ਮਾਫੀ ਨਾਲ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੂੰ ਲਾਭ ਹੋਇਆ ਸੀ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO