


ਵਾਸ਼ਿੰਗਟਨ, (ਅ.ਬ.)-ਅਮਰੀਕਾ ਨੇ ਕਿਹਾ ਹੈ ਕਿ ਫਿਲਹਾਲ ਸੀਰੀਆ ਵਿੱਚ ਦਖਲ ਅੰਦਾਜ਼ੀ ਕਰਨਾ ਬਹੁਤ ਮੁਸਕਿਲ ਹੈ ਅਤੇ ਇੱਥੇ ਉਦੋਂ ਤੱਕ ਵਿਰੋਧੀ ਬਲਾਂ ਨੂੰ ਇਹ ਹਥਿਆਰ ਮੁਹੱਈਆ ਨਹੀਂ ਕਰਵਾਉਣਾ ਚਾਹੁੰਦਾ, ਜਦੋਂ ਤੱਕ ਉਨ੍ਹਾਂ ਬਲਾਂ ਦੀ ਪਹਿਚਾਣ ਸਪੱਸ਼ਟ ਨਾ ਹੋ ਜਾਵੇ। ਅਮਰੀਕਾ ਦੇ ਜੁਆਇੰਟ ਚੀਫਸ ਆਫ ਸਟਾਫ ਦੇ ਮੁਖੀ ਜਨਰਲ ਮਾਰਟਿਨ ਡੇਂਪਸੇ ਨੇ ਇੱਕ ਮੁਲਾਕਾਤ ਵਿੱਚ ਕਿਹਾ ਕਿ ਮੇਰੇ ਵਿਚਾਰ ਨਾਲ ਫਿਲਹਾਲ ਸੀਰੀਆ ’ਚ
ਦਖਲ ਅੰਦਾਜ਼ੀ ਕਰਨਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਰਾਏ ਵਿੱਚ ਸੀਰੀਆ ਵਿੱਚ ਵਿਰੋਧੀ ਅੰਦੋਲਨਕਾਰੀਆਂ ਨੂੰ ਹਥਿਆਰ ਦੇਣ ਦਾ ਫੈਸਲਾ ਜਲਦਬਾਜੀ ਵਾਲਾ ਹੋਵੇਗਾ, ਕਿਉਂਕਿ ਅਜੇ ਤੱਕ ਉਨ੍ਹਾਂ ਦੀ ਪਹਿਚਾਣ ਪੂਰੀ ਤਰ੍ਹਾਂ ਸਾਫ ਨਹੀਂ ਹੋਈ ਹੈ। ਪਿਛਲੇ ਹਫਤੇ 50 ਤੋਂ ਜ਼ਿਆਦਾ ਜਾਣੇ-ਪਹਿਚਾਣੇ ਕੰਜਰਵੇਟਿਵ ਮੈਂਬਰਾਂ ਨੇ ਓਬਾਮਾ ਪ੍ਰਸ਼ਾਸ਼ਨ ਨੂੰ ਆਪਣੇ ਹਸਤਾਖਰ ਵਾਲਾ ਇੱਕ ਪੱਤਰ ਭੇਜਿਆ ਗਿਆ ਸੀ, ਜਿਸ ਵਿੱਚ ਸੀਰੀਆਈ ਪ੍ਰਸ਼ਾਸ਼ਨ ਦੇ ਖਿਲਾਫ ਤਤਕਾਲ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਸੀ। ਇਸ ਵਿੱਚ ਵਿਰੋਧੀ ਅੰਨਦੋਲਨਕਾਰੀਆਂ ਨੂੰ ਆਤਮ ਰੱਖਿਆ ਵਿੱਚ ਮੱਦਦ ਦੀ ਖਾਤਰ ਹਥਿਆਰ ਦੇਣ ਦੀ ਵੀ ਗੱਲ ਸ਼ਾਮਿਲ ਸੀ।
ਡੇਂਪਸੇ ਨੇ ਕਿਹਾ ਕਿ ਸੀਰੀਆ ਨਾਲ ਤੁਰਕੀ, ਰੂਸ, ਇਰਾਨ ਸਹਿਤ ਕਈ ਦੇਸ਼ਾਂ ਦੇ ਹਿੱਤ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਇਕੱਠਾਂ ਦੀ ਕਮੀ ਵੀ ਨਹੀਂ ਹੈ। ਜੋ ਇਸ ਮੁੱਦੇ ਨੂੰ ਖੇਤਰੀ ਨਿਯੰਤਰਣ ਦੇ ਲਈ ਸ਼ੀਆ-ਸੁੰਨੀ ਦੇ ਵਿੱਚ ਸੰਪਰਦਾ ਮੰਨਦੇ ਹੋਣਗੇ। ਅਮਰੀਕਾ ਦੇ ਜੁਆਇੰਟ ਚੀਫਸ ਆਫ ਸਟਾਫ ਦੇ ਮੁੱਖੀ ਨੇ ਕਿਹਾ ਕਿ ਸੀਰੀਆ ਲੀਬੀਆ ਵਰਗੇ ਦੇਸ਼ਾਂ ਦੀ ਤੁਲਨਾ ਵਿੱਚ ਬਿਲਕੁਲ ਅਲੱਗ ਚੁਣੌਤੀ ਪੇਸ਼ ਕਰ ਰਿਹਾ ਹੈ। ਲੀਬੀਆ ਵਿੱਚ ਤਾਂ ਮੁਅੱਸਰ ਗੱਦਾਫੀ ਦੇ ਸ਼ਾਸ਼ਨ ਨੂੰ ਖਤਮ ਕਰਨ ਦੇ ਲਈ ਪੱਛਮੀ ਦੇਸ਼ਾਂ ਨੇ ਵਿਰੋਧੀ ਬਲਾਂ ਨੂੰ ਸੈਨ ਮੱਦਦ ਦਿੱਤੀ ਸੀ। ਲੇਕਿਨ ਸੀਰੀਆ ਦੇ ਮਾਮਲੇ ਵਿੱਚ ਸਥਿਤੀ ਬਿਲਕੁਲ ਅੱਲਗ ਹੈ।
ਸੀਰੀਆ ’ਚ ਉਡਾਨ ਭਰ ਰਹੇ ਹਨ ਅਮਰੀਕੀ ਡਰੋਨ ਵਿਮਾਨ
ਟੀਵੀ ਚੈਨਲ ਐਨਬੀਸੀ ਦੇ ਹਵਾਲੇ ਨਾਲ ਖਬਰ ਮਿਲੀ ਹੈ ਕਿ ਅਮਰੀਕੀ ਸੈਨਾ ਅਤੇ ਖੁਫੀਆ ਵਿਭਾਗ ਡਰੋਨ ਹਾਲਾਤ ਦਾ ਜਾਇਜ਼ਾ ਲੈਣ ਦੇ ਲਈ ਸੀਰੀਆ ਵਿੱਚ ਉਡਾਨ ਭਰ ਰਹੀ ਹੈ। ਸਮਾਚਾਰ ਏਜੰਸੀ ਆਰਆਈਏ ਨੋਵੋਸਤੀ ਦੇ ਅਨੁਸਾਰ, ਐਨਬੀਸੀ ਨੇ ਕਿਹਾ ਹੈ ਕਿ ਸੀਰੀਆ ਦੇ ਆਸਮਾਨ ਵਿੱਚ ਕਈ ਅਮਰੀਕੀ ਡਰੋਨ ਭਰ ਰਹੇ ਹਨ। ਇਹ ਡਰੋਨ ਸੀਰੀਆਈ ਸੈਨਾ ਦੁਆਰਾ ਵਿਰੋਧੀ ਬਲਾਂ ਅਤੇ ਬੇਗੁਨਾਹ ਨਾਗਰਿਕਾਂ ’ਤੇ ਕੀਤੇ ਜਾ ਰਹੇ ਹਮਲਿਆਂ ਦੀ ਨਿਗਰਾਨੀ ਕਰ ਰਹੇ ਹਨ। ਪੇਂਟਾਗਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਨਿਗਰਾਨੀ ਅਮਰੀਕੀ ਸੈਨਾ ਦਖਲ ਅੰਦਾਜ਼ੀ ਦੀ ਤਿਆਰੀ ਲਈ ਨਹੀਂ ਹੈ। ਅਮਰੀਕੀ ਪ੍ਰਸ਼ਾਸ਼ਨ ਇਸ ਮਾਮਲੇ ਵਿੱਚ ਵਿਆਪਕ ਅੰਤਰ ਰਾਸ਼ਟਰੀ ਪ੍ਰਤੀਕਿਰਿਆ ਚਾਹੁੰਦਾ ਹੈ। ਅਮਰੀਕਾ ਸੀਰੀਆਈ ਸਰਕਾਰ ਅਤੇ ਸੈਨਾ ਦੀ ਗੱਲਬਾਤ ਨੂੰ ਰਿਕਾਰਡ ਕਰ ਕੇ ਵਿਸ਼ਵ ਇਕੱਠਾਂ ਨੂੰ ਦਿਖਾਉਣਾ ਚਾਹੁੰਦਾ ਹੈ। ਟੀਵੀ. ਚੈਨਲਾਂ ਨੇ ਕਿਹਾ ਹੈ ਕਿ ਅਮਰੀਕਾ ਨੇ ਸੀਰੀਆ ਵਿੱਚ ਸੰਭਾਵਿਤ ਮਾਨਵੀ ਸਹਾਇਤਾ ਦੇ ਬਾਰੇ ਵਿੱਚ ਕੁੱਝ ਚਰਚਾ ਕੀਤੀ ਸੀ, ਲੇਕਿਨ ਅਮਰੀਕੀ ਅਧਿਕਾਰੀਆਂ ਨੂੰ ਅਸ਼ੰਕਾ ਹੈ ਕਿ ਇਹ ਮਿਸ਼ਨ ਬਿਨਾ ਜ਼ੋਖਿਮ ਉਠਾਏ ਨਹੀਂ ਸ਼ੁਰੂ ਕੀਤਾ ਜਾ ਸਕਦਾ ਅਤੇ ਇਸ ਦੇ ਲਈ ਅਮਰੀਕਾ ਦੀ ਨਿਸ਼ਚਿਤ ਰੂਪ ਨਾਲ ਸੀਰੀਆ ਵਿੱਚ ਸੈਨਾ ਭੂਮਿਕਾ ਵਿੱਚ ਉਤਰਨਾ ਪੈ ਜਾਵੇਗਾ। ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਪਿਛਲੇ ਹਫਤੇ ਇੱਕ ਗੈਰ ਰੁਕਵਾਟ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਵਿੱਚ ਮਾਨ ਅਧਿਕਾਰ ਉਲੰਘਣਾਂ ਦੇ ਲਈ ਸੀਰੀਆ ਪ੍ਰਸ਼ਾਸ਼ਨ ਦੀ ਨਿੰਦਾ ਕੀਤੀ ਗਈ ਸੀ ਅਤੇ ਰਾਸ਼ਟਰਪਤੀ ਬਸ਼ਰ ਅਲ ਅਸਦ ਤੋਂ ਅਹੁਦਾ ਛੱਡਣ ਦੀ ਮੰਗ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ 193 ਮੈਂਬਰੀ ਮਹਾਂਸਭਾ ਵਿੱਚ 137 ਦੇਸ਼ਾਂ ਨੇ ਪ੍ਰਸਤਾਵ ਦੇ ਪੱਖ ਵਿੱਚ ਵੋਟ ਦਿੱਤਾ ਸੀ ਅਤੇ 12 ਨੇ ਵਿਰੋਧ ਵਿੱਚ, ਜਦੋਂ ਕਿ 17 ਮੱਤਦਾਨ ਦੇ ਦੌਰਾਨ ਗੈਰ ਹਾਜ਼ਰ ਰਹੇ। ਰੂਸ ਅਤੇ ਚੀਨ ਨੇ ਪ੍ਰਸਤਾਵ ਦੇ ਖਿਲਾਫ ਮਤਦਾਨ ਕੀਤਾ ਸੀ। ਇਹ ਪ੍ਰਸਤਾਵ ਠੀਕ ਉਸੀ ਤਰ੍ਹਾਂ ਦਾ ਸੀ, ਜਿਸ ਤਰ੍ਹਾਂ ਦੇ ਇੱਕ ਪ੍ਰਸਤਾਵ ਨੂੰ ਦੋਵਾਂ ਦੇਸ਼ਾਂ ਨੇ ਚਾਰ ਫਰਵਰੀ ਨੂੰ ਸੁਰੱਖਿਆ ਪ੍ਰੀਸ਼ਦ ਵਿੱਚ ਵੀਟੋ ਦੇ ਰਾਹੀਂ ਖਾਰਜ਼ ਕਰ ਦਿੱਤਾ ਸੀ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO