


ਮਾਲਦੀਪ-ਅ.ਬ - ਮਾਲਦੀਪ ਦੇ ਗੱਦੀਓ ਲਾਹੇ ਰਾਸ਼ਟਰਪਤੀ ਮੁੰਹਮਦ ਨਸ਼ੀਦ ਦੀ ਮਾਲਦੀਵਿਅਨ ਡੇਮੋਕ੍ਰੇਟਿਕ ਪਾਰਟੀ ( ਐਮ.ਡੀ.ਪੀ) ਨੇ ਸੋਮਵਾਰ ਨੂੰ ਨਵਂੀਂ ਸਰਕਾਰ ਵਿੱਚ ਸ਼ਾਮਿਲ ਹੋਣ ਦੀ ਸਭੰਾਵਨਾ ਤੋਂ ਇਨਕਾਰ ਕੀਤਾ ਅਤੇ ਰਾਜਨੀਤਿਕ ਸੰਕਟ ਨੂੰ ਖਤਮ ਕਰਨ ਦੇ ਲਈ ਨਵੇਂ ਰਾਸ਼ਟਰਪਤੀ ਦੇ ਸਾਮ੍ਹਣੇ ਸ਼ਰਤਾ ਸਹਿਤ ਗਲਬਾਤ ਦੀ ਪੇਸ਼ਕਸ ਕੀਤੀ। ਐਮ .ਡੀ.ਪੀ ਨੇ ਇਕ ਬਿਆਨ ਵਿੱਚ ਸਪਸ਼ਟ ਕੀਤਾ ਕਿ
ਪਾਰਟੀ ਰਾਸ਼ਟਰੀ ਸਾਂਝੀ ਸਰਕਾਰ ਵਿੱਚ ਸ਼ਾਮਿਲ ਨਹੀਂ ਹੋਵੇਗੀ ਜੋ ਨਵੇਂ ਰਾਸ਼ਟਰਪਤੀ ਮੁੰਹਮਦ ਵਹੀਦ ਹਸਨ ਦੀ ਪ੍ਰਧਾਨਗੀ ਵਿੱਚ ਬਣੀ । ਪਾਰਟੀ ਨੇ ਹਾਲਾਂਕਿ ਕਿਹਾ ਕਿ ਜੇ 7 ਫਰਵਰੀ ਨੂੰ ਨਸ਼ੀਦ ਦੀ ਸਰਕਾਰ ਨੂੰ ਗੱਦੀ ਲਾਹੇ ਜਾਣ ਵਿੱਚ ਕਥਿਤ ਤੌਰ ’ਤੇ ਸ਼ਾਮਿਲ ਰਹੇ 6 ਮੈਂਬਰਾ ਨੂੰ ਨਵੀਂ ਸਰਕਾਰ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਪਾਰਟੀ ਦੇਸ਼ ਵਿੱਚ ਰਾਜਨੀਤਿਕ ਸੰਕਟ ਖਤਮ ਕਰਨ ਦੇ ਲਈ ਮੇਲ-ਮਿਲਾਪ ਗਲਬਾਤ ਵਿੱਚ ਸ਼ਾਮਿਲ ਹੋ ਸਕਦੀ ਹੈ। ਪਾਰਟੀ ਇਹਨਾਂ 6 ਮੈਂਬਰਾ ਦੀ ਪਹਿਚਾਣ ਰਾਸ਼ਟਰੀ ਰੱਖਿਆ ਅਤੇ ਸੁਰੱਖਿਆ ਮੰਤਰੀ ਮੁੰਹਮਦ ਨਜੀਮ,ਗ੍ਰਹਿ ਮੰਤਰੀ ਮੁੰਹਮਦ ਜਮੀਲ ਅਹਿਮਦ, ਗ੍ਰਹਿ ਰਾਜ ਮੰਤਰੀ ਮੁੰਹਮਦ ਫੈਆਜ਼, ਐਮ.ਐਨ,ਡੀ,ਐਫ ਦੇ ਚੀਫ ਆਫ ਸਟਾਫ ਮੇਜਰ ਜਨਰਲ ਅਹਿਮਦ ਸ਼ਿਆਮ ਅਤੇ ਪੁਲਿਸ ਕਮਿਸ਼ਨਰ ਅਬਦੁਲਾ ਰਿਆਜ਼ ਦੇ ਰੂਪ ਵਿੱਚ ਕੀਤੀ ਹੈ। ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਸਭ ਤੋਂ ਵੱਡੀ ਪਾਰਟੀ ਹੋਣ ਦੇ ਕਾਰਣ ਐਮ.ਡੀ.ਪੀ ਨੇ ਗਲਬਾਤ ਰਾਹੀਂ ਦੇਸ਼ ਦੇ ਸਾਮ੍ਹਣੇ ਖੜ੍ਹੇ ਰਾਜਨੀਤਿਕ ਸਕੰਟ ਨੂੰ ਖਤਮ ਕਰਨ ਦੇ ਲਈ ਰਾਸ਼ਟਰ ਦੀ ਮਦਦ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ,ਮਾਲਦੀਪ ਦੇ ਮੁੱਖ ਕਾਨੂੰਨੀ ਮਾਹਿਰ ਅਹਿਮਦ ਮੂਈਜੂ ਨੇ ਕਿਹਾ ਹੈ ਕਿ ਕਾਨੂੰਨੀ ਤੌਰ ’ਤੇ ਕੋਈ ਇਕਾਈ ਨਸ਼ੀਦ ਦੇ ਅਸਤੀਫੇ ਦੇ ਮਾਮਲੇ ਦੀ ਸੁਨਵਾਈ ਕਰ ਸਕਦੀ ਹੈ ਕਿਉਂਕਿ ਸਾਬਕਾ ਰਾਸ਼ਟਰਪਤੀ ਦਾਵਾ ਹੈ ਕਿ ਉਹਨਾਂ ਨੇ ਅਜਿਹਾ ਕਰਨ ਦੇ ਲਈ ਮਜਬੂਰ ਕੀਤਾ ਸੀ। ਮੁਈਜ਼ ਨੇ ਕਿਹਾ ਕਿ ਨਸ਼ੀਦ ਦੇ ਸਹਿਯੋਗੀ ਰਹੇ ਮੁੰਹਮਦ ਵਹੀਦ ਹਸਨ ਦੁਆਰਾ ਰਾਸ਼ਟਰਪਤੀ ਅਹੁੱਦਾ ਸੰਭਾਲਣਾ ਪੂਰੀ ਤਰ੍ਹਾਂ ਕਨੂੰਨੀ ਹੋਵੇਗਾ । ਉਹਨਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੰਵਿਧਾਨ ਦੇ ਅਨੁਛੇਦ 121 (ਏ) ਦੇ ਅਨੁਸਾਰ ਜੇ ਕਿਸੇ ਕਾਰਣ ਰਾਸ਼ਟਰਪਤੀ ਦਾ ਅੱਹੁਦਾ ਖਾਲੀ ਹੁੰਦਾ ਹੈ ਤਾਂ ਉਸਦਾ ਸਹਿਯੋਗੀ ਕੰਮ ਸਭੰਾਲਣ ਗਾੇ ਅਤੇ ਖਾਲੀ ਨੂੰ ਭਰੇਗਾ ਅਤੇ ਉਹ ਨਵਾਂ ਰਾਸ਼ਟਰਪਤੀ ਬਣੇਗਾ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO