


ਇਸਲਾਮਾਬਾਦ,-ਵਿਸ਼ਵ ਵਾਰਤਾ-ਪਾਕਿਸਤਾਨ ਦੇ ਪੱਛਮੀ ਉਤਰੀ ਕਬਾਇਲੀ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਸ਼ੁੱਕਰਵਾਰ ਨੂੰ ਹੋਈ ਝੜਪ ਵਿਚ 34 ਅੱਤਵਾਦੀਆਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਖੈਬਰ ਏਜੰਸੀ ਦੇ ਤੇਰਾ ਘਾਟੀ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਝੜਪ ਹੋਈ, ਜਿਸ ਵਿਚ ਘੱ
ਟੋ ਘੱਟ 17 ਅੱਤਵਾਦੀਆਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਖੈਬਰ ਵਿਚ ਸੁਰੱਖਿਆ ਬਲਾਂ ਨੇ ਲੜਾਕੂ ਹੈਲੀਕਾਪਟਰਾਂ ਦੀ ਸਹਾਇਤਾ ਨਾਲ ਅੱਤਵਾਦੀਆਂ ਦੇ ਦੋ ਟਿਕਾਣਿਆ ਉਤੇ ਹਮਲਾ ਕੀਤਾ, ਜਿਸ ਵਿਚ ਪੰਜ ਅੱਤਵਾਦੀ ਮਾਰੇ ਗਏ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਬਾਅਦ ਵਿਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਚਾਰ ਟਿਕਾਣਿਆਂ ਉਤੇ ਇਕ ਹੋਰ ਹਮਲਾ ਕੀਤਾ, ਜਿਸ ਵਿਚ ਘੱਟੋ ਘੱਟ 12 ਅੱਤਵਾਦੀਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ।
ਲਾਦੇਨ ਦਾ ਸੁਰਾਗ ਦੇਣ ਵਾਲੇ ਡਾਕਟਰ ਨੂੰ ਸਰਵਉੱਚ ਨਾਗਰਿਕ ਦਾ ਪੁਰਸਕਾਰ
ਅੰਤਰ ਰਾਸ਼ਟਰੀ ਅੱਤਵਾਗੀ ਓੁਸਾਮਾ ਬਿਨ ਲਾਦੇਨ ਦਾ ਸੁਰਾਗ ਦੱਸਣ ਵਾਲੇ ਡਾਕਟਰ ਸ਼ਕੀਲ ਅਫਰੀਦੀ ਨੂੰ ਅਮਰੀਕਾ ਦੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਅਮਰੀਕੀ ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਇਕ ਉਪ ਕਮੇਟੀ ਦੇ ਪ੍ਰਧਾਨ ਡਾਨਾ ਰੋਹਾਰਬਾਸ਼ੇਰ ਨੇ ਡਾ. ਅਫਰੀਦੀ ਨੂੰ ਸੰਸਦੀ ਗੋਲਡ ਮੈਡਲ ਪੁਰਸਕਾਰ ਨਾਲ ਸਨਮਾਨਿਤ ਕਰਨ ਅਤੇ ਉਨ੍ਹਾਂ ਨੂੰ ਅਮਰੀਕੀ ਨਾਗਰਿਕ ਐਲਾਨਣ ਲਈ ਪ੍ਰਤੀਨਿਧੀ ਸਭਾ ‘ਚ ਇਕ ਬਿਲ ਪੇਸ਼ ਕੀਤਾ ਹੈ।
ਡਾ. ਅਫਰੀਦੀ ਨੇ ਪਾਕਿਸਤਾਨ ਦੇ ਏਬਟਾਬਾਦ ‘ਚ ਅਮਰੀਕੀ ਏਜੈਂਸੀ ਫੇਡਰਲ ਬਿਓੂਰੋ ਆਫ ਇੰਨਵੈਸਟੀਗੇਸ਼ਨ (ਐੱਫ.ਬੀ.ਆਈ.) ਦੀ ਮੁਹਿੰਮ ਦੇ ਤਹਿਤ ਲਾਦੇਨ ਦੇ ਬੱਚਿਆਂ ਦੇ ਡੀ.ਐੱਨ.ਏ. ਦਾ ਨਮੂਨਾ ਲੈਣ ਲਈ ਹੈਪੀਟਾਈਟਸ ਟੀਕਾ ਮੁਹਿੰਮ ਚਲਾਈ ਸੀ, ਜਿਸ ਤੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਏਬਟਾਬਾਦ ਦੀ ਅਤਿ ਸੁਰੱਖਿਅਤ ਕੋਠੀ ‘ਚ ਲਾਦੇਨ ਦਾ ਪਰਿਵਾਰ ਹੀ ਚੋਰੀ ਛਿਪੇ ਰਹਿ ਰਿਹਾ ਸੀ। ਇਸ ਦੇ ਬਾਅਦ ਅਮਰੀਕੀ ਸੀਲ ਕਮਾਂਡੋ ਨੇ ਪਿਛਲੇ ਸਾਲ ਦੋ ਮਈ ਦੀ ਰਾਤ ਨੂੰ ਕਾਰਵਾਈ ਕਰਕੇ ਲਾਦੇਨ ਦਾ ਕੰਮ ਤਮਾਮ ਕਰ ਦਿੱਤਾ। ਉਸ ਦੀ ਪਤਨੀ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਪਾਕਿਸਤਾਨ ‘ਚ ਡਾ. ਅਫਰੀਦੀ ਵਿਰੁਧ ਲੋਕਾਂ ਦਾ ਗੁਸਾ ਫੁਟ ਪਿਆ ਅਤੇ ਪਾਕਿਸਤਾਨ ਸਰਕਾਰ ‘ਤੋਂ ਉਨ੍ਹਾਂ ਵਿਰੁਧ ਮਾਮਲਾ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO