


ਵਾਸ਼ਿਗਟਨ, (ਅ.ਬ.)- ਅਮਰੀਕਾ ਨੇ ਇਰਾਨ ਦੇ ਖੁਫੀਆ ਵਿਭਾਗ ਅਤੇ ਸੁਰੱਖਿਆ ਮੰਤਰਾਲਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਦਾ ਇਲਜਾਮ ਇਹ ਹੈ ਕਿ ਇਹ ਮੰਤਰਾਲਾ ਅੱਤਵਾਦ ਨੂੰ ਆਪਣਾ ਸਮਰਥਨ ਦੇ ਰਿਹਾ ਹੈ ਅਤੇ ਆਪਣੇ ਹੀ ਲੋਕਾਂ ਨੂੰ ਮਾਨਵ ਅਧਿਕਾਰੀਆਂ ਦਾ ਹਨਨ ਕਰ ਰਿਹਾ ਹੈ ਤੇ ਇਸ ਨੇ ਸੀਰੀਆ ਵਿੱਚ ਵੀ ਜਾਰੀ ਦਮਨ ਵਿੱਚ ਵੀ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ ਸੀ।
ਅਮਰੀਕਾ ਦੇ ਰਾਜਕੋਸ਼ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਇਹ ਐਲਾਨ ਕੀਤਾ ਹੈ ਕਿ ਇਰਾਨ ਦੇ ਪ੍ਰਮੁੱਖ ਗੁਪਤਚਰ ਸੰਗਠਨ ਐਮ. ਓ. ਆਈ. ਐਸ. ਨੂੰ ਵਿਸ਼ੇਸ਼ ਰੂਪ ਨਾਲ ਨਾਮਿਤ ਵੈਦਿਕ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਅੱਤਵਾਦੀ ਅਤੇ ਵਿੱਤੀ ਖੁਫੀਆ ਵਿਭਾਗ ਦੇ ਮੰਤਰੀ ਡੇਵਿਡ ਐਸ ਕੋਹਨੇ ਨੇ ਕਿਹਾ ਕਿ ਇਰਾਨੀ ਨਾਗਰਿਕਾਂ ਨੂੰ ਮਾਨਵ ਅਧਿਕਾਰਾਂ ਦਾ ਹਨਨ ਅਤੇ ਸੀਰੀਆ ਦੀ ਸਰਕਾਰ ਵੱਲੋਂ ਆਪਣੇ ਹੀ ਲੋਕਾਂ ’ਤੇ ਕੀਤਾ ਜਾ ਰਿਹਾ ਹੈ। ਦਮਨਕਾਰੀ ਕਾਰਵਾਈਆਂ ਨੂੰ ਸਮਰਥਨ ਦੇਣ ਦੀ ਵਜ੍ਹਾ ਨਾਲ ਅਸੀਂ ਅੱਜ ਐਮ. ਓ. ਆਈ. ਐਸ. ਨੂੰ ਵਿਸ਼ੇਸ਼ ਤੌਰ ’ਤੇ ਨਾਮਿਤ ਕੀਤਾ ਹੈ। ਇਸ ਤੋਂ ਇਲਾਵਾ ਅਲਕਾਇਦਾ, ਇਰਾਕ ਵਿੱਚ ਅਲਕਾਇਦਾ, ਹਿਜਬੁਲਾ ਅਤੇ ਹਮਾਮ ਵਰਗੇ ਦਹਿਸ਼ਤਗਰਦ ਸੰਗਠਨਾਂ ਨੂੰ ਸਮਰਥਨ ਦੇਣ ਦੇ ਕਾਰਨ ਅਸੀਂ ਐਮ. ਓ. ਆਈ. ਐਸ. ਨੂੰ ਨਾਮਿਤ ਕੀਤਾ ਹੈ। ਦੇਸ਼ ਦੀ ਨੀਤੀ ਦੇ ਤਹਿਤ ਈਰਾਨ ਵੱਲੋਂ ਅੱਤਵਾਦ ਨੂੰ ਬੜਾਵਾ ਦੇਣ ਦੇ ਕਾਰਨ ਵੀ ਅਸੀਂ ਇਸ ਨੂੰ ਨਾਮਿਤ ਕੀਤਾ ਹੈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO