Saturday, May 19, 2012

ਸੰਯੁਕਤ ਰਾਸ਼ਟਰ -ਅ.ਬ- ਸੰਯੁਕਤ ਰਾਸ਼ਟਰ ਦਾ ਜਨਰਲ ਅੰਸਬਲੀ ਨੇ ਅੱਜ ਰਸਮੀ ਤੌਰ ਤੇ ਇਕ ਮਤਾ ਪਾਸ ਕੀਤਾ ਜਿਸ ਵਿੱਚ ਸੀਰੀਆ ਦੇ ਰਾਸ਼ਟਰਪਤੀ ਦੇ ਅਹੁਦਾ ਤਿਆਗਣ ਲਈ ਅਰਬ ਲੀਗ ਪਲਾਨ ਦਾ ਸਮਰਥਨ ਕੀਤਾ ਗਿਆ ਹੈ। ਮਤੇ ਦੇ ਹੱਕ ਵਿੱਚ 137 ਅਤੇ ਵਿਰੋਧ ਵਿੱਚ 12 ਵੋਟਾਂ ਪਈਆ ਜਦਕਿ 17 ਗੈਰ ਹਾਜ਼ਰ ਰਹੇ ਅਮਰੀਕੀ ਰਾਜਦੂਤ ਸੂਸਨ ਈ ਰਾਈਸ ਨੇ ਅੱਜ ਇਥੇ ਇਕ ਬਿਆਨ ਵਿੱਚ

ਕਿਹਾ ਕਿ ਅੰਸਬਲੀ ਨੇ ਸੀਰੀਆ ਦੇ ਲੋਕਾ ਤੱਕ ਇਹ ਸਪਸ਼ਟ ਸ਼ੰਦੇਸ਼ ਪਹੁੰਚਾਇਆ ਹੈ ਕਿ ਪੂਰਾ ਸੰਸਾਰ ਉਹਨਾਂ ਦੇ ਨਾਲ ਹੈ । ਹੁਣ ਬਦਲਾਅ ਜਰੂਰ ਆਉਣਾ  ਚਾਹਿਦਾ ਹੇੈ । ਫਰਾਸ ਦੇ ਵਿਦੇਸ਼ ਮੰਤਰੀ ਏਲੀਅਨ ਜੁੱਪੇ ਨੇ ਵੀ ਇਕ ਬਿਆਨ ਵਿੱਚ ਕਿਹਾ ਕਿ ਸੀਰੀਆਈ ਲੋਕਾਂ ਦੇ ਕਤਲੇਆਮ ਦਾ ਖਾਤਮਾ ਕਰਨ ਵੱਲ ਇਹ ਇਕ ਬਹੁਤ ਅਹਿਮ ਕਦਮ ਹੈ। ਅਸੀਂ ਪੂਰੀ ਕੋਸ਼ਿਸ ਕਰਾਂਗੇ ਕਿ ਇਸ ਮਤੇ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ । ਸੀਰੀਆ ਵਿੱਚ ਸੰਯੁਕਤ ਰਾਸ਼ਟਰ ਦੇ ਰਾਜਦੂਤ ਬਸ਼ਰ ਜਾਫਰੀ ਨੇ ਇਸ ਦੀ ਆਲੋਚਨਾ ਕਰਦਿਆ ਕਿਹਾ ਕਿ ਜੇਕਰ ਅਜਿਹਾ ਜਾਰੀ ਰਿਹਾ ਤਾਂ ਸੰਯੁਕਤ ਰਾਸ਼ਟਰ ਸਿਧਾਂਤਕ ਤੌਰ ’ਤੇ ਢਹਿਢੇਰੀ ਹੋ ਜਾਵੇਗਾ ।ਇਸ ਤੋ ਪਹਿਲਾ ਚੀਨ ਅਤੇ ਰੂਸ ਨੇ ਸੁੱਰਖਿਆ ਕੌਂਸਲ ਨੂੰ ਸੀਰੀਆ ਵਿੱਰੁਧ ਫੌਜੀ ਕਾਰਵਾਈ ਦੀ ਇਜ਼ਾਜਤ ਨਹੀਂ ਲੈਣ ਦਿੱਤੀ ਸੀ ਜਿਸ ਤੋ ਬਾਅਦ ਅੰਸਬਲੀ ਵਿੱਚ ਇਹ ਮਤਾ ਪੇਸ਼ ਕੀਤਾ ਗਿਆ ਸੀ। ਇਸੇ ਦੌਰਾਨ ਸੀਰੀਆ ਤੇ ਸੰਯੁਕਤ ਰਾਸ਼ਟਰ ਵਿੱਚ ਵੋਟਿੰਗ ਤੋ ਪਹਿਲਾ ਸੀਰੀਆਈ ਬਖਤਰ ਬੰਦ ਵਾਹਣਾ ਨੇ ਪ੍ਰਦਰਸ਼ਨ ਕੇਂਦਰਾ ’ਤੇ ਦਮਨ ਤੇਜ਼ ਕਰ ਦਿੱਤਾ ਜਿਸ ਵਿੱਚ ਘੱਟੋ -ਘੱਟ 41 ਲੋਕਾਂ ਦੀ ਮੌਤ ਹੋ ਗਈ ਅਤੇ ਪ੍ਰਸਿੱਧ ਬਲਾਗਰ ਰੇਜਨ ਅਜਾਵੀ ਅਤੇ ਹੋਰਨਾਂ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today117
Yesterday242
Week1342
Month4117
All69678

Weather

104°
40°
°F | °C
Clear
Humidity: 11%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41