Saturday, May 19, 2012

ਪਾਕਿਸਤਾਨ (ਅ.ਬ.)-ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਲੁੱਕ ਕੇ ਰਹਿ ਰਹੇ ਅੱਤਵਾਦੀਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਬੀਤੇ ਕੱਲ ਉਤਰੀ ਵਜੀਰਿਸਤਾਨ ਵਿਚ ਇਕ ਅਮਰੀਕੀ ਡਰੋਨ (ਜਹਾਜ) ਵੱਲੋਂ ਕੀਤੇ ਹਮਲੇ ਵਿਚ ਦੋ ਮਿਜਾਇਲਾਂ ਦਾਗੀਆਂ ਗਈਆਂ। ਜਿਸ ਵਿਚ 6 ਅੱਤਵਾਦੀ ਮਾਰੇ ਗਏ। ਪਿਛਲੇ ਦਿਨਾਂ ਦੌਰਾਨ ਇਹ ਡਰੋਨ ਹਮਲੇ ਵਿੱਚ ਪਾਕਿਸਤਾਨ ਅਲਕਾਇਦਾ ਦੇ ਇਕ

ਪ੍ਰਮੁੱਖ ਨੇਤਾ ਬਦਰ ਮੰਸੂਰ ਦੀ ਮੌਤ ਤੋਂ ਬਾਅਦ ਇਹ ਪਹਿਲਾ ਵੱਡਾ (ਡਰੋਨ) ਹਮਲਾ ਹੈ ਜਿਕਰਯੋਗ ਹੈ ਕਿ ਮੰਸੂਰ  ਪਹਿਲਾਂ ਵੀ ਜੰਮੂ-ਕਸ਼ਮੀਰ ਵਿੱਚ ਇਕ ਲੜਾਕੇ ਵਜੋਂ (ਅੱਤਵਾਦੀ) ਗਤੀਵਿਧੀਆਂ ਕਰ ਚੁੱਕਾ ਸੀ। ਡਰੋਨ ਨੇ ਮਿਰਾਨਸ਼ਾਹ ਤੋਂ 12 ਕਿਲੋਮੀਟਰ ਦੂਰ ਸਪਲਗਾਈ ਹਲਕੇ ਵਿਚ ਹਮਲਾ ਕੀਤਾ। ਜਿਸ ਵਿਚ 7 ਲੋਕ ਗੰਭੀਰ ਰੂਪ ਵਿਚ ਜਖਮੀ ਹੋ ਗਏ। ਸਥਾਨਿਕ ਲੋਕਾਂ ਨੇ ਕਿਹਾ ਕਿ ਡਰੋਨ ਇਕ ਘਰ ਵਿੱਚ ਦੋ ਮਿਜਾਇਲਾਂ ਨਾਲ ਹਮਲਾ ਕੀਤਾ । ਜਿਸ ਦੌਰਾਨ ਕਈ ਘਰ ਪੂਰੀ ਤਰ੍ਹਾਂ ਬਰਬਾਦ ਹੋ ਗਏ। ਇਹ ਗੱਲ ਦੀ ਪੁਸ਼ਟੀ ਸੁਰੱਖਿਆ ਅਧਿਕਾਰੀਆਂ ਨੇ ਵੀ ਕੀਤੀ ਹੈ। ਸਥਾਨਿਕ ਲੋਕਾਂ ਅਨੁਸਾਰ ਤਾਲਿਬਾਨ ਗੁੱਟ ਦੇ ਨੇਤਾ ਤੇ ਅੱਤਵਾਦੀ ਇਸ ਹਮਲੇ ਵਿਚ ਪ੍ਰਮੁੱਖ ਤੌਰ ਤੇ ਨਿਸ਼ਾਨੇ ’ਤੇ ਹਨ। ਬੀਤੀ 9 ਫਰਵਰੀ ਨੂੰ ਵੀ ਸਪਲਗਾਈ ਹਲਕੇ ਵਿਚ ਹੋਏ ਅਮਰੀਕੀ ਡਰੋਨ ਹਮਲੇ ਵਿਚ ਲਗਭਗ 10 ਅੱਤਵਾਦੀ ਦੇ ਮਾਰੇ ਗਏ ਸਨ। ਉੱਤਰ ਪੱਛਮੀ ਪਾਕਿਸਤਾਨ ਦੇ ਉੱਪਰੀ ਦੀਰ ਇਲਾਕੇ ਵਿੱਚ ਇੱਕ ਆਤਮਘਾਤੀ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਹਮਲਾ ਤਾਲਿਬਾਨ ਵਿਰੋਧੀ ਸੈਨਾ ਲਸ਼ਕਰ ਦੇ ਮੈਂਬਰਾਂ ’ਤੇ ਹਮਲਾ ਕੀਤਾ ਗਿਆ ਸੀ। ਹਮਲੇ ਵਿੱਚ 6 ਹੋਰ ਲੋਕਾਂ ਦੇ ਜ਼ਖ਼ਮੀ ਹੋ ਗਏ। ਪੁਲਿਸ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਹਮਲਾਵਰ ਨੇ ਖੈਬਰ ਪਖਤੂਨਖਾ ਪ੍ਰਾਂਤ ਦੇ ਉੱਪਰੀ ਦੀਰ ਦੇ ਇੱਕ ਬਾਜ਼ਾਰ ਵਿੱਚ ਲਸ਼ਕਰ ਜਾਂ ਤਾਲਿਬਾਨ ਵਿਰੋਧੀ ਸੈਨਾ ਦੇ ਮੈਂਬਰਾਂ ਦੇ ਕੋਲ ਪਹੁੰਚਾਉਣ ਦੇ ਬਾਅਦ ਆਪਣੇ ਆਤਮਘਾਤੀ ਜੈਕੇਟ ਵਿੱਚ ਲਗਾ ਵਿਸਫੋਟ ਉਡਾ ਦਿੱਤਾ। ਲਸ਼ਕਰ ਦੇ ਮੁਖੀਆ ਦੇ ਬੇਟੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਸੈਨਾ ਦੇ 6 ਹੋਰ ਮੈਂਬਰ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਉਸ ਨੇ ਇਸ ਆਤਮਘਾਤੀ ਹਮਲਾਵਰ ਦੇ ਸਿਰ ਅੰਗ ਦੇ ਦੂਸਰੇ ਹਿੱਸੇ ਵੀ ਬਰਾਮਦ ਕੀਤੇ ਹਨ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਅਜੇ ਤੱਕ ਕਿਸੀ ਆਤੰਕੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today117
Yesterday242
Week1342
Month4117
All69678

Weather

104°
40°
°F | °C
Clear
Humidity: 11%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41