


ਵਾਸ਼ਿੰਗਟਨ, (ਅ.ਬ.)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਸੀਂ ਚੀਨ ਦੇ ਨਾਲ ਸਬੰਧ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਚੀਨ ਦੇ ਨਾਲ ਵਣਜ ਅਤੇ ਵਪਾਰਕ ਸਬੰਧ ਬਣਾ ਕੇ ਭਵਿੱਖ ਵਿੱਚ ਅੱਗੇ ਤਰੱਕੀਆਂ ਕਰੀਏ ਤੇ ਵੱਡੇ ਮੁਕਾਮ ’ਤੇ ਪਹੁੰਚੀਏ। ਓਬਾਮਾ ਨੇ ਕਿਹਾ ਕਿ ਅਸੀਂ
ਚੀਨ ਨਾਲ ਵਧੀਆ ਸਬੰਧ ਬਣਾਉਣ ਨੂੰ ਲੈ ਕੇ ਬਹੁਤ ਹੀ ਗੰਭੀਰ ਹਾਂ। ਉਨ੍ਹਾਂ ਕਿਹਾ ਕਿ ਏਸ਼ੀਆ, ਪੈਸੀਫਿਕ ਖੇਤਰਾਂ ਦੇ ਲਈ ਮਜ਼ਬੂਤ ਅਤੇ ਵਧੀਆ ਸਹਿਯੋਗ ਸਥਾਪਿਤ ਕਰਨ ਦੇ ਲਈ ਅਸੀਂ ਚੀਨ ਦੇ ਨਾਲ ਮਜ਼ਬੂਤ ਵਪਾਰਕ ਸਬੰਧ ਹੋਣਾ ਬਹੁਤ ਹੀ ਜ਼ਰੂਰੀ ਹੈ। ਓਧਰ ਅਮਰੀਕਾ ਦੇ ਉਪ ਰਾਸ਼ਟਰਪਤੀ ਜੋਅ ਬਾਈਡਨ ਜੋ ਕਿ ਯਾਤਰਾ ’ਤੇ ਆਏ ਚੀਨੀ ਸਮਰਥੱਕ ਸ਼ਾ ਜਿਨਪਿੰਗ ਨੇ ਵੀ ਜ਼ੋਰ ਦੇ ਨਾਲ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਵਿੱਚ ਮੱਤਭੇਦਾਂ ਨੂੰ ਦੂਰ ਕਰਨ ਲਈ ਬਹੁਤ ਹੀ ਜ਼ਰੂਰੀ ਹੈ। ਦੋਵਾਂ ਨੇਤਾਵਾਂ ਨੇ ਕਿਹਾ ਹੈ ਕਿ ਇਹ ਨਾ ਕੇਵਲ ਉਸ ਦੇ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਹੈ, ਸਗੋਂ ਉੱਚ ਪੱਧਰ ’ਤੇ ਵੀ ਹਿੱਤਕਾਰੀ ਹਨ। ਓਬਾਮਾ ਪ੍ਰਸ਼ਾਸ਼ਨ ਨੇ ਵੀ ਗੰਭੀਰ ਰੂਪ ਵਿੱਚ ਸ਼ੀ ਦਾ ਜ਼ੋਰਦਾਰ ਸਵਾਗਤ ਕੀਤਾ ਹੈ, ਜੋ ਕਿ ਜਲਦੀ ਹੀ ਚੀਨ ਦੇ ਰਾਸ਼ਟਰਪਤੀ ਬਣਨ ਵਾਲੇ ਹਨ। ਆਪਣੀ ਪੰਜ ਦਿਨਾਂ ਦੀ ਯਾਤਰਾ ਦੇ ਦੌਰਾਨ ਸ਼ੀ ਰਾਸ਼ਟਰਪਤੀ, ਬਰਾਕ ਓਬਾਮਾ, ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਰੱਖਿਆ ਮੰਤਰੀ ਲਿਓਨ ਪੰਨੇਟਾ ਨਾਲ ਵੀ ਮੁਲਾਕਾਤ ਕਰਨਗੇ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO