


ਵਾਸ਼ਿੰਗਟਨ, (ਅ.ਬ.)-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕੀ ਕੰਪਨੀਆਂ ਨੂੰ ਕੁਸ਼ਲ ਤੇ ਸਿੱਖਿਅਤ ਮਜ਼ਦੂਰਾਂ ਦੇ ਲਈ ਭਾਰਤ ਅਤੇ ਚੀਨ ਵੱਲ ਨਹੀਂ ਦੇਖਣਾ ਚਾਹੀਦਾ। ਓਬਾਮਾ ਨੇ ਕਿਹਾ ਕਿ ਇਸ ਤੋਂ ਬਚਣ ਦੇ ਲਈ ਉਹ ਸਕੂਲਾਂ ਅਤੇ ਅਧਿਆਪਕਾਂ ਨੂੰ ਅਜਿਹੇ ਸਾਧਨ ਉਪਲੱਬਧ ਕਰਵਾਉਣਾ ਚਾਹੁੰਦੇ ਹਨ ਜਿਸ ਨਾਲ ਵਿਦਿਆਰਥੀਆਂ ਨੂੰ
ਸਿੱਖਿਅਤ ਕੀਤਾ ਜਾ ਸਕੇ। ਵਿੱਤੀ ਸਾਲ 2013 ਦੇ ਲਈ ਸੰਸਦ ਨੂੰ ਸਲਾਨਾ ਬੱਜਟ ਪ੍ਰਸਤਾਵ ਭੇਜਣ ਦੇ ਬਾਅਦ ਓਬਾਮਾ ਨੇ ਕਿਹਾ ਕਿ ਅੱਜ ਦੀਆਂ ਕੰਪਨੀਆਂ ਸਭ ਤੋਂ ਜ਼ਿਆਦਾ ਮਿਹਨਤੀ ਤੇ ਸਿੱਖਿਅਤ ਕਰਮਚਾਰੀ ਚਾਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਮਿਹਨਤੀ ਸਮਰੱਥ ਕਰਮਚਾਰੀਆਂ ਦੀ ਤਲਾਸ਼ ਕੰਪਨੀਆਂ ਨੂੰ ਭਾਰਤ ਜਾਂ ਚੀਨ ਵਿੱਚ ਕਰਨੀ ਪਏ। ਉਨ੍ਹਾਂ ਨੇ ਕੰਪਨੀਆਂ ਵਿੱਚ ਆਪਣੇ ਦੇਸ਼ ਵਿੱਚ ਹੀ ਮਿਹਨਤੀ ਸਮਰੱਥ ਕਰਮਚਾਰੀਆਂ ਦੀ ਤਲਾਸ਼ ’ਤੇ ਜ਼ੋਰ ਦਿੱਤਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਚੰਗੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੇ ਨਾਲ ੁਉਹ ਚਾਹੁੰਦੇ ਹਨ ਕਿ ਸਕੂਲਾਂ ਨੂੰ ਕੇਵਲ ਸਿੱਖਿਆ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਬਲਕਿ ਬੱਚਿਆਂ ਦੀ ਯੋਗਤਾ ਨੂੰ ਵੀ ਨਿਖਾਰਨਾ ਚਾਹੀਦਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸ਼ਨ ਨੇ ਅਰਬ ਦੇਸ਼ਾਂ ਵਿੱਚ ਚੱਲ ਰਹੀ ਲੋਕੰਤਤਰ ਸਮਰਥਕ ਕ੍ਰਾਂਤੀ ਨੂੰ ਉਗਾਸਾ ਦੇਣ ਦੇ ਲਈ ਲਗਭਗ 80 ਕਰੋੜ ਡਾਲਰ ਦੀ ਮੱਦਦ ਦੀ ਬੇਨਤੀ ਕੀਤੀ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ ਨਵੀਂ ਰਾਸ਼ੀ ਵਿਦੇਸ਼ ਵਿਭਾਗ ਤੇ ਅਮਰੀਕੀ ਏਜੰਸੀ ਲਈ 2013 ਵਿੱਚ ਅੰਤਰਰਾਸ਼ਟਰੀ ਵਿਕਾਸ ਦੇ ਲਈ 51.6 ਅਰਬ ਡਾਲਰ ਦੀ ਬੇਨਤੀ ਦਾ ਹਿੱਸਾ ਹੈ, ਜੋ ਪੂਰੇ ਸਰਕਾਰੀ ਬਜਟ ਦਾ ਲਗਭਗ 1.4 ਫੀਸਦੀ ਹੈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO