Saturday, May 19, 2012

image ਲੰਡਨ, ਅ.ਬ.-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਬਿਲ ਕਲਿੰਟਨ 1970 ਵਿੱਚ ਅਰਕਾਂਸਸ ਵਿੱਚ ਆਪਣੇ ਗਵਰਨਰੀ ਕਾਲ ਸਮੇਂ ਔਰਤਾਂ ਵਿੱਚ ਵੱਡੀ ਪੱਧਰ ਦੇ ਉੱਤੇ ਘਿਰੇ ਰਹਿੰਦੇ ਸਨ। ਇਹ ਦਾਅਵਾ ਉਨ੍ਹਾਂ ਦੀ ਇੱਕ ਸਾਬਕਾ ਸਟਾਫ ਮੈਂਬਰ ਵੱਲੋਂ ਆਪਣੀ ਇੱਕ ਡਾਕੂਮੈਂਟਰੀ ਫਿਲਮ ਵਿੱਚ ਕੀਤਾ ਗਿਆ ਹੈ। ਆਉਂਦੇ ਦਿਨੀਂ ਜਾਰੀ ਹੋ ਰਹੀ ਆਪਣੀ ਡਾਕੂਮੈਂਟਰੀ ਵਿੱਚ ਕਿਹਾ ਗਿਆ ਹੈ ਕਿ ਇੱਥੋਂ ਤੱਕ ਕਿ ਕਲਿੰਟਨ ਦੇ ਵਾਈਟ

ਹਾਊਸ ਵਿੱਚ ਪਹੁੰਚਣ ਤੋਂ ਪਹਿਲਾਂ ਹਰ ਰੋਜ਼ ਤਕਰੀਬਨ 25 ਔਰਤਾਂ ਦਾ ਘੇਰਾ ਲੰਘਣਾ ਪੈਂਦਾ ਸੀ। ਇਹ ਖੁਲਾਸਾ ਉਨ੍ਹਾਂ ਦੀ ਇੱਕ ਸਟਾਫਰ ਵੱਲੋਂ ਪੀ.ਬੀ.ਐੱਸ. ਡਾਕੂਮੈਂਟਰੀ ਵਿੱਚ ਕੀਤਾ ਗਿਆ ਹੈ। ਡਾਕੂਮੈਂਟਰੀ ਅਨੁਸਾਰ 1974 ਵਿੱਚ ਜਦੋਂ ਉਹ  ਕਾਂਗਰਸ ਲਈ ਚੋਣ ਲੜੇ ਸਨ ਤਾਂ ਉਨ੍ਹਾਂ ਦੀ ਅਸਫਲਤਾ ਦਾ ਇਹੋ ਕਾਰਨ ਸਮਝਿਆ ਗਿਆ ਸੀ। ਪਿੱਛੋਂ ਜਦੋਂ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੀ ਇਹ ਸਮੱਸਿਆ ਹੋਰ ਵੱਧ ਗਈ। ਇੱਕ ਕੰਪੇਨ ਮੈਨੇਜਰ ਪਾਲ ਫਰੇ ਅਨੁਸਾਰ ‘ਘੱਟੋ ਘੱਟ 25 ਔਰਤਾਂ ਹਰ ਰੋਜ ਉਸ ਨੂੰ ਤਲਾਸ਼ ਕਰਨ ਲਈ ਆਉਂਦੀਆਂ ਸਨ। ਮੈਨੂੰ ਉਨ੍ਹਾਂ ਨੂੰ ਦੱਸਣਾ ਪੈਂਦਾ ਸੀ ਕਿ ਉਹ ਹਾਲੇ ਸੜਕ ਉੱਤੇ ਹੀ ਹੈ। ਇਹ ਬਹੁਤ-ਬਹੁਤ-ਬਹੁਤ ਮਾੜੀ ਗੱਲ ਸੀ।’’ ਮਾਰਲਾ ਕਰਾਈਡਰ ਜਿਸ ਨੇ ਕਲਿੰਟਨ ਨਾਲ ਅਰਕਾਂਸਸ  ਵਿੱਚ ਕੰਮ ਕੀਤਾ ਅਤੇ ਜਿਸ ਦੀ ਉਨ੍ਹਾਂ ਨਾਲ ਨੇੜਤਾ ਵੀ ਰਹੀ ਨੇ ਕਿਹਾ ਕਿ ਔਰਤਾਂ ਅਸਲ ਵਿੱਚ ਕਲਿੰਟਨ ਦੇ ਆਲੇ-ਦੁਆਲੇ ਇੰਝ ਘੁੰਮਦੀਆਂ ਸਨ ਜਿਵੇਂ ਸ਼ਹਿਦ ਦੁਆਲੇ ਮੱਖੀਆਂ। ਉਸ ਨੇ ਹੋਰ ਕਿਹਾ ਕਿ ਮੈਂ ਨਹੀਂ ਸਮਝਦੀ ਕਿ ਇਸ ਨਾਲ ਹਲੇਰੀ ਕਲਿੰਟਨ ਨੂੰ ਦੁੱਖ ਨਹੀਂ ਪਹੁੰਚਦਾ ਹੋਵੇਗਾ, ਜਿਵੋੇਂ ਕਿ ਇਹ ਮੈਨੂੰ ਪਹੁੰਚਿਆ ਸੀ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today116
Yesterday242
Week1341
Month4116
All69677

Weather

104°
40°
°F | °C
Clear
Humidity: 11%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41