


ਇਸਲਾਮਾਬਾਦ, (ਅ.ਬ.)-ਪਾਕਿਸਤਾਨ ਵਿੱਚ ਮਨੀਸ਼ੰਕਰ ਅਈਅਰ ਨਾਲ ਮਾਤ ਖਾਣ ਦੇ ਬਾਅਦ ਜਮਾਤ ਉਦ ਦਾਅਵਾ ਦੇ ਪ੍ਰਮੁੱਖ ਹਾਫਿਜ਼ ਸਈਦ ਨੇ ਇੱਕ ਬਾਰ ਫਿਰ ਭਾਰਤ ਦੇ ਖਿਲਾਫ ਜ਼ਹਿਰ ਕੱਢਿਆ ਹੈ। ਸਈਦ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ ’ਤੇ ਭਾਰਤ ਜੇਕਰ ਆਪਣਾ ਹਮਲਾਵਰ ਰੁੱਖ ਛੱਡ ਉੱਥੋਂ ਆਪਣੀ ਸੈਨਾ ਅਤੇ ਆਪਣਾ ਹੱਕ ਛੱਡ ਦਿੰਦਾ ਹੈ ਤਾਂ ਸਾਰੇ ਮਾਮਲੇ ਆਪਣੇ ਆਪ ਸੁਲਝ ਜਾਣਗੇ। ਬੀਬੀਸੀ ਨੂੰ
ਦਿੱਤੇ ਇੱਕ ਇੰਟਰਵਿਊ ਦੇ ਦੌਰਾਨ ਜਮਾਤ ਉਦ ਦਾਅਵਾ ਦੇ ਪ੍ਰਮੁੱਖ ਹਾਫਿਜ਼ ਸਈਦ ਨੇ ਕਿਹਾ ਕਿ ਪਾਕਿਸਤਾਨ ਵਿੱਚ ਕੋਈ ਆਤੰਕੀ ਨਹੀਂ ਹੈ, ਨਾ ਹੀ ਭਾਰਤ ਦੇ ਕੋਲ ਇਸ ਦੇ ਕੋਈ ਸਬੂਤ ਹੈ। ਇਸ ਦੇ ਬਾਵਜੂਦ ਭਾਰਤ ਤੇ ਪਾਕਿਸਤਾਨ ਵੱਲੋਂ ਉੱਗਲੀ ਉਠਾ ਕੇ ਉਸ ਨੂੰ ਦੋਸ਼ੀ ਠਹਿਰਾਉਂਦਾ ਹੈ। ਇੰਟਰਵਿਊ ਵਿੱਚ ਸਈਦ ਨੇ ਕਿਹਾ ਕਿ ਕਸ਼ਮੀਰ ਸਮੇਤ ਸਾਰੇ ਮਾਮਲਿਆਂ ਵਿੱਚ ਗੱਲਬਾਤ ਤੋਂ ਪਹਿਲਾਂ ਭਾਰਤ ਨੂੰ ਕਸ਼ਮੀਰ ਨਾਲ ਆਪਣਾ ਕਬਜ਼ਾ ਹਟਾਉਣਾ ਪਵੇਗਾ ਅਤੇ ਆਪਣੇ ਰੁੱਖ ਵਿੱਚ ਬਦਲਾਅ ਲਿਆਉਣਾ ਹੋਵੇਗਾ। ਸਈਦ ਨੇ ਕਿਹਾ ਕਿ ਕਸ਼ਮੀਰ ਨੂੰ ਭਾਰਤ ਇੱਕ ਜੰਗੀ ਹਥਿਆਰ ਦੇ ਤੌਰ ’ਤੇ ਵਰਤ ਰਿਹਾ ਹੈ। ਸਈਦ ਨੇ ਕਿਹਾ ਕਿ ਪਾਕਿਸਤਾਨ ਨੇ ਅੱਜ ਤੱਕ ਭਾਰਤ ਦੇ ਕਿਸੇ ਹਿੱਸੇ ’ਤੇ ਕਬਜ਼ਾ ਨਹੀਂ ਜਮਾਇਆ ਹੈ। ਸਈਦ ਨੇ ਭਾਰਤ ’ਤੇ ਸੀਮਾ ਖੇਤਰ ਦਾ ਉਲੰਘਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਰਤ ਨੇ ਪੂਰਬੀ ਪਾਕਿਸਤਾਨ ਵਿੱਚ ਸੀਮਾ ਖੇਤਰ ਦਾ ਉਲੰਘਣ ਕਰਦੇ ਹੋਏ ਕਾਰਵਾਈ ਕੀਤੀ ਅਤੇ ਉਸ ਨੂੰ ਪਾਕਿਸਤਾਨ ਨਾਲੋਂ ਵੱਖਰਾ ਕਰ ਦਿੱਤਾ। ਸਈਦ ਨੇ ਪਾਕਿਸਤਾਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਸ ਦੇ ਦੇਸ਼ ਨੇ ਕਦੀ ਵੀ ਭਾਰਤ ਵਿੱਚ ਘੁਸਪੈਂਠ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਦੋ ਦੇਸ਼ਾਂ ਦੇ ਲੋਕ ਆਪਸ ਵਿੱਚ ਮਿਲਣ ਲਈ ਆਉਂਦੇ -ਜਾਂਦੇ ਹਨ ਤਾਂ ਇਸ ਦਾ ਘੁਸਪੈਂਠ ਦਾ ਨਾਂ ਦੇਣਾ ਠੀਕ ਨਹੀਂ ਹੈ। ਮੁੰਬਈ ਹਮਲਿਆਂ ’ਤੇ ਸਵਾਲ ਦੇ ਜਵਾਬ ਵਿੱਚ ਸਈਦ ਨੇ ਕਿਹਾ ਕਿ ਜਮਾਤ ਉਦ ਦਾਅਵਾ ਨੂੰ ਇਸ ਸਬੰਧ ਵਿੱਚ ਪਾਕਿ ਕੋਰਟ ਤੋਂ ਕਲੀਨ ਚਿੱਟ ਮਿਲ ਚੁੱਕੀ ਹੈ। ਕੋਰਟ ਨੇ ਭਾਰਤ ਦੁਆਰਾ ਸੋਂਪੇ ਗਏ ਸਾਰੇ ਸਬੂਤਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਸਈਦ ਨੇ ਪਾਕਿਸਤਾਨ ਨੂੰ ਮਹੱਤਵਪੂਰ ਰਾਸ਼ਟਰ ਦਾ ਦਰਜਾ ਦੇਣ ’ਤੇ ਚਿੰਤਾ ਪ੍ਰਗਟ ਕੀਤੀ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO