


ਵਾਸ਼ਿੰਗਟਨ, (ਅ.ਬ.)-ਅਮਰੀਕਾ ਨੇ ਮਿਸ਼ਿਗਨ ਰਾਜ ਵਿੱਚ ਸ਼ਰਾਰਤੀ ਤੱਤਾਂ ਨੇ ਇੱਕ ਨਿਰਮਾਣ ਹੋ ਰਹੇ ਗੁਰਦੁਆਰੇ ਵਿੱਚ ਤੋੜ-ਫੋੜ ਕੀਤੀ ਅਤੇ ਉੱਥੇ ਮੁਸਲਿਮ ਵਿਰੋਧੀ ਗੱਲਾਂ ਲਿਖ ਦਿੱਤੀਆਂ। ਗੁਰਦੁਆਰਾ ਪ੍ਰਬੰਧਕ ਬੈਠਕ ਦੇ ਮੈਂਬਰਾਂ ਨੇ ਦੱਸਿਆ ਕਿ ਮਿਸ਼ਿਗਨ ਦੇ ਸਟਰਲਿੰਗ ਰਾਇਟਸ ਸਿਟੀ ਸਥਿਤ ਗੁਰਦੁਆਰਾ ਵਿੱਚ ਇਹ ਘਟਨਾ ਪੰਜ ਫਰਵਰੀ ਨੂੰ ਹੋਈ। ਸਿੱਖ ਅਮਰਕੀਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ
ਫੰਡ ਨੇ ਕਿਹਾ ਕਿ ਤੋੜ-ਫੋੜ ਕਰਨ ਵਾਲਿਆਂ ਨੇ ਜੋ ਚੀਜਾਂ ਲਿਖੀਆਂ, ਉਨ੍ਹਾਂ ਵਿੱਚ ਨਸਲੀ ਗੱਲਾਂ ਸ਼ਾਮਿਲ ਹਨ। ਇੰਨਾ ਹੀ ਨਹੀਂ ਸ਼ਰਾਰਤੀ ਤੱਤਾਂ ਨੇ ਕਿਹਾ ਕਿ ਇੱਕ ਵੱਡੀ ਬੰਦੂਕ ਦਾ ਚਿੱਤਰ ਵੀ ਬਣਾਇਆ ਗਿਆ, ਜੋ 9/11 ਹਮਲਿਆਂ ਦੇ ਸਬੰਧ ਵਿੱਚ ਹੈ। ਕੌਂਸਿਲ ਆਨ ਅਮਰੀਕਨ ਇਸਲਾਮਿਕ ਰਿਲੇਸ਼ਨ ਦੀ ਮਿਸ਼ੀਗਨ ਇਕਾਈ ਅਤੇ ਅਮਰੀਕਨ ਜੇਵਿਸ਼ ਕਮੇਟੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO