


ਵਾਸ਼ਿੰਗਟਨ, (ਅ.ਬ.)-ਇੱਕ ਨਵੇਂ ਉਪੀਨੀਅਨ ਪੋਲ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਸੰਭਾਵਿਤ ਰਿਪਬਲਿਕਨ ਉਮੀਦਵਾਰ ਮੈਟਰੋਮਨੀ ਤੋਂ ਛੇ ਪ੍ਰਤੀਸ਼ਤ ਵੋਟਾਂ ਨਾਲ ਅੱਗੇ ਹਨ। ਵਾਸ਼ਿੰਗਟਨ ਪੋਸਟ ਅਤੇ ਏਬੀਸੀ ਨਿਊਜ਼ ਦੇ ਸਰਵੇਖਣ ਦੇ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਓਬਾਮਾ ਨੇ ਕਿਹਾ ਸੀ ਕਿ
ਉਹ ਦੂਸਰੇ ਕਾਰਜਕਾਲ ਦੇ ਲਈ ਰਾਸ਼ਟਰਪਤੀ ਚੁਣੇ ਜਾਣ ਦੇ ਹੱਕਦਾਰ ਹਨ, ਕਿਉਂਕਿ ਉਨ੍ਹਾਂ ਨੇ ਦੇਸ਼ ਦੀ ਅਰਥ-ਵਿਵਸਥਾ ਵਿੱਚ ਸੁਧਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਰੋਮਨੀ ਨੇ ਇਸ ਹਫਤੇ ਆਪਣੇ ਤੀਜੇ ਪ੍ਰਾਇਮਰੀ ਸਟੇਟਸ ਵਿੱਚ ਜਿੱਤ ਹਾਸਲ ਕੀਤੀ ਅਤੇ ਰਿਪਬਲਿਕ ਪਾਰਟੀ ਦੇ ਚਾਰਾਂ ਦਾਅਵੇਦਾਰਾਂ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਦੌੜ ਵਿੱਚ ਸਭ ਤੋਂ ਅੱਗੇ ਹੋ ਗਏ ਹਨ। ਓਬਾਮਾ ਨੇ ਰੋਮਨੀ ਨੂੰ ਮਿਲੀਆਂ 45 ਪ੍ਰਤੀਸ਼ਤ ਵੋਟਾਂ ਦੇ ਮੁਕਾਬਲੇ 51 ਪ੍ਰਤੀਸ਼ਤ ਵੋਟਾਂ ਦਾ ਸਮਰਥਨ ਹਾਸਲ ਕੀਤਾ ਹੈ। ਓਬਾਮਾ ਨੂੰ ਕੁੱਲ ਮਿਲਾ ਕੇ 50 ਪ੍ਰਤੀਸ਼ਤ ਲੋਕਾਂ ਦਾ ਸਮਰਥਨ ਪ੍ਰਾਪਤ ਹੋਇਆ ਹੈ। ਜੋ ਕਿ ਪੋਸਟ ਏਬੀਸੀ ਨਿਊਜ਼ ਦੇ ਉਪੀਨੀਅਨ ਪੋਲ ਵਿੱਚ ਸਭ ਤੋਂ ਵਧੇਰੇ ਹੈ,. ਪਰ ਉਸੇ ਵਕਤ 46 ਪ੍ਰਤੀਸ਼ਤ ਲੋਕ ਉਨ੍ਹਾਂ ਨੂੰ ਨਾ-ਮਨਜ਼ੂਰ ਕਰ ਰਹੇ ਹਨ। ਵਾਸ਼ਿੰਗਟਨ ਪੋਸਟ ਨੇ ਕਿਹਾ ਕਿ ਪੰਜੀਕ੍ਰਿਤ ਵੋਟਰਾਂ ਵਿੱਚ 49 ਪ੍ਰਤੀਸ਼ਤ ਦਾ ਕਹਿਣਾ ਹੈ ਕਿ ਓਬਾਮਾ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਉਸ ਨੂੰ ਮੌਕਾ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਓਨੇ ਹੀ ਉਸ ਨੂੰ ਨਾ-ਮਨਜ਼ੂਰ ਕਰਦੇ ਹਨ। ਅਖਬਾਰ ਦੇ ਅਨੁਸਾਰ ਓਬਾਮਾ ਨੂੰ ਲੈ ਕੇ ਧਰੁਵੀ ਕਰਨ ਦੀ ਸਥਿਤੀ ਹੈ। ਓਬਾਮਾ ਦੇ ਦੁਬਾਰਾ ਚੁਣੇ ਜਾਣ ਨੂੰ ਲੈ ਕੇ ਅਮਰੀਕੀ ਵੰਡੇ ਹੋਏ ਹਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO