


ਲੰਦਨ,(ਅ.ਬ)-ਪਿਛਲੇ ਕਈ ਦਿਨਾਂ ਤੋਂ ਯੂਰਪ ਵਿਚ ਪੈ ਰਹੀ ਕੜਾਕੇ ਦੀ ਠੰਡ ਅਤੇ ਭਾਰੀ ਬਰਫ਼ਬਾਰੀ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਬਰਫਬਾਰੀ ਕਾਰਨ ਨਾ ਕੇਵਲ ਸੜਕੀ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ, ਬਲਕਿ ਹਵਾਈ ਉਡਾਣਾਂ ’ਤੇ ਵੀ ਇਸ ਦਾ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਇਸ ਦੌਰਾਨ ਬਰਤਾਨੀਆ ਵੀ ਭਾਰੀ ਬਰਫਬਾਰੀ ਦੀ ਲਪੇਟ ਵਿਚ ਹੈ। ¦ਦਨ ਦੇ ਹੀਥਰੋ ਹਵਾਈ ਅੱਡੇ ’ਤੇ 1300 ਉਡਾਨਾਂ ਵਿਚੋਂ ਅੱਧੀਆਂ ਨੂੰ ਬੀਤੀ ਦੇਰ ਰਾਤ ਬਰਫਬਾਰੀ ਦੇ ਚਲਦਿਆਂ ਰੱਦ ਕਰ ਦਿੱਤਾ ਗਿਆ, ਇਨ੍ਹਾਂ ਵਿਚ ਕਈ ਉਡਾਣਾਂ ਮੁੰਬਈ ਦੀਆਂ ਵੀ ਸਨ। ਇਸ ਦੇ ਨਾਲ ਹੀ ਬ੍ਰਿਟੇਨ ਦੇ ਹੋਰਨਾਂ ਹਵਾਈ ਅੱਡਿਆਂ ’ਤੇ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਉਡਾਣਾਂ ਰੱਦ ਜਾਂ ਦੇਰੀ ਹੋਣ ਨਾਲ ਮੁਸਾਫਿਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਫਬਾਰੀ ਕਾਰਨ ਇਥੇ ਜ਼ਿੰਦਗੀ ਇਕ ਤਰ੍ਹਾਂ ਨਾਲ ਰੁਕ ਜਿਹੀ ਗਈ ਹੈ। ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਸੜਕਾਂ ’ਤੇ ਕਈ ਇੰਚ ਤੱਕ ਬਰਫ਼ ਜਮੀ ਹੋਈ ਹੈ। ਜਿਹੜੇ ਵਾਹਨ ਸੜਕਾਂ ’ਤੇ ਫਸ ਗਏ ਹਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਫ਼ ਨੇ ਢਕ ਲਿਆ ਹੈ। ਯੂਰਪ ਵਿਚ ਜਾਰੀ ਠੰਡ ਦੇ ਕਹਿਰ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 250 ਤੱਕ ਪਹੁੰਚ ਗਈ ਹੈ। ਇਥੋਂ ਦੇ ਇਟਲੀ ਦੇ ਰੋਮ ਵਿਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO