Saturday, May 19, 2012

ਕਹਿੰਦੇ ਹਨ ਕਿ ਭਾਰਤੀ ਲੋਕਾਂ ਦੀ ਆਪਸੀ ਫੁੱਟ ਅਤੇ ਦੇਸ਼ ਧ੍ਰੋਹੀਆਂ ਸਦਕਾ ਬਹਾਦਰ ਟੀਪੂ ਸੁਲਤਾਨ ਮੈਸੂਰ ਯੁੱਧ ਅੰਗਰੇਜ਼ਾਂ ਕੋਲੋਂ ਬੁਰੀ ਤਰ੍ਹਾਂ ਹਾਰ ਗਿਆ। ਅੰਗਰੇਜ਼ਾਂ ਦੇ ਗਵਰਨਰ ਕਾਰਨ ਵਾਲਿਸ ਨੇ ਉਸ ਕੋਲ ਸੰਧੀ ਦੀਆਂ ਸ਼ਰਤਾਂ ਦੇ ਕੇ ਆਪਣਾ ਦੂਤ ਭੇਜਿਆ। ਸੰਧੀ ਦੀਆਂ ਸ਼ਰਤਾਂ ਪੜ੍ਹੀਆਂ ਗਈਆਂ। ਚਾਲਾਕ ਤੇ ਸਵਾਰਥੀ ਕਾਰਨ ਵਾਲਿਸ ਦੀਆਂ ਸ਼ਰਤਾਂ ਵੀ ਬੜੀ ਨਵੀਂ ਤੇ ਅਜੀਬ ਕਿਸਮ ਦੀਆਂ ਸਨ। ਸ਼ਰਤਾਂ ਮੁਤਾਬਿਕ ਯੁੱਧ ਦੇ ਖਰਚ ਹੋਏ ਤਿੰਨ ਕਰੋੜ ਰੁਪਏ ਤੁੰਰਤ ਕੰਪਨੀ ਨੂੰ ਦੇਣ ਲਈ ਕਿਹਾ ਗਿਆ ਸੀ। ਇਸ ਤੋਂ ਬਿਨਾਂ ਇਹ ਵੀ ਸ਼ਰਤ ਸੀ ਕਿ ਯੁੱਧ ’ਚ  ਹੋਏ ਨੁਕਸਾਨ ਦਾ ਜਦੋਂ ਤੱਕ ਧਨ ਨਹੀਂ ਵਾਪਿਸ ਕੀਤਾ ਜਾ ਸਕਦਾ ਤਾਂ ਦੋਵੇਂ ਸ਼ਹਿਜ਼ਾਦੇ ਕੰਪਨੀ ਕੋਲ ਬੰਦੀ ਰਹਿਣਗੇ। ਟੀਪੂ ਸੁਲਤਾਨ ਦਾ ਖਜ਼ਾਨਾ ਬਿਲਕੁੱਲ ਖਾਲੀ ਸੀ। ਇਹ ਸ਼ਰਤਾਂ ਪੜ੍ਹ ਕੇ ਉਸ ਦਾ ਮਨ ਭਰ ਆਇਆ। ਉਸ ਦੀ ਸਮਝ ਵਿੱਚ ਕੁੱਝ ਵੀ ਨਹੀਂ ਸੀ ਆ  ਰਿਹਾ ਕਿ ਹੁਣ ਕੀ ਕੀਤਾ ਜਾਵੇ। ਇਹ ਸਥਿਤੀ ਵੇਖ ਕੇ ਉਸ ਦੇ ਮੰਤਰੀ ਪੂਰਣੀਆਂ ਨੇ ਕਿਹਾ,‘‘ ਮਹਾਰਾਜ! ਮੇਰੇ ਮਨ ’ਚ ਇੱਕ ਸਕੀਮ ਆਈ ਹੈ। ਜੇਕਰ ਹੁਕਮ ਹੋਵੇ ਤਾਂ ਦੱਸ ਸਕਦਾ ਹਾਂ।’’ ਟੀਪੂ ਨੇ ਆਪਣੇ ਵਿਚਾਰ ਪੇਸ਼ ਕਰਨ ਦੀ ਸਹਿਮਤੀ ਦੇ ਦਿੱਤੀ। ਵਜ਼ੀਰ ਨੇ ਕਿਹਾ,‘‘ਅਸੀਂ ਸ਼ਹਿਜ਼ਾਦਿਆਂ ਦੇ ਬਦਲ ੇਕੋਈ ਹੋਰ ਦੋ ਬੱਚੇ ਅੰਗਰੇਜ਼ਾਂ ਨੂੰ ਦੇ ਦਈਏ ਤਾਂ ਸਮੱਸਿਆ ਹੱਲ ਹੋ ਸਕਦੀ ਹੈ।’’ ਇਹ ਗੱਲ ਸੁਣ ਕੇ ਟੀਪੂ ਸੁਲਤਾਨ ਨੇ ਕਿਹਾ,‘‘ ਜੇਕਰ ਇਸ ਗੱਲ ਦਾ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਤਾਂ? ਉਂਝ ਵੀ ਆਪਣੇ ਬੱਚੇ ਕਿਸ ਮਾਂ-ਬਾਪ ਨੂੰ ਪਿਆਰੇ ਨਹੀਂ ਹੁੰਦੇ। ਇਸ ਤਰ੍ਹਾਂ ਆਪਣੇ ਬੱਚੇ ਕੌਣ ਦੇਵੇਗਾ।’’


ਇਹ ਗੱਲ ਸੁਣਕੇ ਮੰਤਰੀ ਪੂਰਣੀਆਂ ਨੇ ਉਹਨਾਂ ਨੂੰ ਵਿਸ਼ਵਾਸ ਨਾਲ ਕਿਹਾ,‘‘ ਦੋ ਬੱਚਿਆਂ ਦਾ ਇੰਤਜ਼ਾਮ ਕਰਨਾ ਮੇਰਾ ਕੰਮ ਹੈ।’’ ਇਹ ਸੁਣ ਕੇ ਟੀਪੂ ਸੁਲਤਾਨ ਨੇ ਨਾ ਚਾਹੁੰਦੇ ਹੋਏ ਵੀ ਬੜੇ ਦੁੱਖੀ ਮਨ ਨਾਲ ਅਨੁਮਤੀ ਦੇ ਦਿੱਤੀ। ਇਹ ਕਹਿ ਕੇ ਪੂਰਣੀਆਂ ਜਿਉਂ ਹੀ ਬਾਹਰ ਜਾਣ  ਲੱਗਾ ਤਾਂ ਦੋਵੇਂ ਸ਼ਹਿਜ਼ਾਦੇ ਉਥੇ ਆ ਗਏ। ਵੱਡੇ ਬੱਚੇ ਨੇ ਕਿਹਾ,‘‘ ਅੱਬਾ ਜਾਨ! ਅਸੀਂ ਆਪ ਜੀ  ਦੀਆਂ ਗੱਲਾਂ ਸੁਣ ਲਈਆਂ ਹਨ ਪ੍ਰੰਤੂ ਅਸੀਂ ਦੋਹਾਂ ਭਰਾਵਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਹੀ ਅੰਗਰੇਜ਼ਾਂ ਕੋਲ ਬੰਦੀ ਬਣ ਕੇ ਰਹਾਂਗੇ।’’ ਸ਼ਹਿਜ਼ਾਦਿਆਂ ਦੇ ਵਿਚਾਰ ਸੁਣ ਕੇ ਮੰਤਰੀ ਨੇ ਉਹਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇੱਕ ਬੱਚੇ ਨੇ ਕਿਹਾ,‘‘ ਚਾਚਾ ਜਾਨ, ਹਰ ਬੱਚਾ ਆਪਣੇ ਮਾਪਿਆਂ ਦੀ ਅੱਖ ਦਾ ਤਾਰਾ ਹੁੰਦਾ ਹੈ। ਇਸ ਲਈ ਦੂਜੇ ਦੇ ਬੱਚੇ ਬੰਧਕ ਬਣਾ ਕੇ ਅੰਗਰੇਜ਼ਾਂ ਦੇ ਹਵਾਲੇ ਕਰਨਾ ਕਿੱਥੋਂ ਦੀ ਬਹਾਦਰੀ ਹੈ? ਬਹਾਦਰਾਂ ਦੇ ਰੋਮ-ਰੋਮ ਵਿੱਚ ਦੇਸ਼ ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੁੰਦੀ ਹੈ। ਬਾਕੀ  ਬਹਾਦਰਾਂ ਮੁਸੀਬਤਾਂ ਤੋਂ  ਡਰ ਕੇ ਜ਼ਿੰਦਗੀ ਦੀ ਭੀਖ ਮੰਗਦੇ ਨਹੀਂ ਵੇਖੇ।’’ ਫਿਰ ਉਸ ਨੇ ਆਪਣੇ ਪਿਤਾ ਨੂੰ ਕਿਹਾ,‘ ਅੱਬਾ ਜਾਨ! ਜਨਤਾ ਆਪ ਨੂੰ ਇੱਕ ਬਹਾਦਰ, ਇਨਸਾਫਪਸੰਦ ਤੇ ਨੇਕ ਬਾਦਸ਼ਾਹ ਦੇ ਰੂਪ ਵਿੱਚ ਵੇਖਦੀ ਹੈ। ਸਾਰੇ ਆਪ ਜੀ ਦੀ ਕਦਰ ਕਰਦੇ ਹਨ। ਜੇਕਰ ਆਪ ਨੇ ਪੁੱਤਰ ਮੋਹ ਵਿੱਚ ਆ ਕੇ ਅਜਿਹਾ ਕਾਇਰਤਾ ਭਰਿਆ ਕਦਮ ਚੁੱਕਿਆ ਤਾਂ ਆਉਣ ਵਾਲਾ ਇਤਿਹਾਸ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗਾ। ਇਸ ਗਲਤ ਫੈਸਲੇ  ਨਾਲ ਤੁਹਾਡੇ ਮੱਥੇ ’ਤੇ ਬਦਨਾਮੀ ਦਾ ਲੱਗਿਆ ਦਾਗ਼ ਕਦੇ ਵੀ ਨਹੀਂ ਮਿੱਟੇਗਾ। ਬਾਕੀ ਆਪ ਹੀ ਕਿਹਾ ਕਰਦੇ ਸੀ ਕਿ ਸ਼ੇਰਾਂ ਦੇ ਪੁੱਤਰ ਜ਼ਿੰਦਗੀ ’ਚ ਆਈਆਂ ਔਕੜਾਂ ਤੋਂ ਕਦੇ ਵੀ ਨਹੀ ਡਰਦੇ।’’  ਇਸ ਤਰ੍ਹਾਂ ਬੱਚਿਆਂ ਦੀ ਦਲੇਰੀ ਭਰੀ ਦਲੀਲ ਸੁਣ ਕੇ ਟੀਪੂ ਸੁਲਤਾਨ ਨੇ ਬੜੀ ਬੇਵਸੀ ਨਾਲ ਕਿਹਾ,‘‘ ਹੋਰ ਅਸੀਂ ਕੀ ਕਰੀਏ? ਸਾਡੇ ਕੋਲ ਪੈਸਾ ਨਹੀਂ ਹੈ। ਖਜ਼ਾਨਾ ਖਾਲੀ ਹੈ।’’  ਦੋਹਾਂ ਬੱਚਿਆਂ ਨੇ ਹਿੰਮਤ ਦਿੰਦੇ ਹੋਏ ਕਿਹਾ,‘‘ ਆਪ ਸ਼ਰਤ ਮੁਤਾਬਿਕ ਸਾਨੂੰ ਸੌਂਪ ਦਿਉ। ਜਿਨ੍ਹਾਂ ਪੈਸਾ  ਕੋਲ ਹੈ, ਉਸ ਨਾਲ ਨਵੇਂ ਹੱਥਿਆਰ, ਬਾਰੂਦ ਆਦਿ ਖਰੀਦ ਕੇ ਸੈਨਾ ਮਜ਼ਬੂਤ ਕਰਨ ਲੱਗ ਜਾਵੇ ਤੇ ਫਰੰਗੀਆਂ ਨੂੰ ਕੱਢ ਦਿਉ। ਫਿਰ ਅਸੀਂ  ਵੀ ਆਜ਼ਾਦ ਹੋ ਜਾਵਾਂਗੇ।’’ ਸੁਲਤਾਨ ਨੇ ਫਿਰ ਦੁੱਖੀ ਮਨ ਨਾਲ ਕਿਹਾ,‘ਜੇਕਰ ਅਸੀਂ ਹਾਰ ਗਏ ਤਾਂ ਉਹ ਤੁਹਾਨੂੰ ਖਤਮ ਕਰ ਦੇਣਗੇ।’ ਇਹ ਸੁਣ ਕੇ ਵੱਡੇ ਸ਼ਹਿਜ਼ਾਦੇ ਨੇ ਕਿਹਾ,‘‘ਅਸੀਂ ਵੀ ਇਹੀ ਗੱਲ ਚਾਹੁੰਦੇ ਹਾਂ ਕਿ ਅੰਗਰੇਜ਼ਾਂ ਹੱਥੋਂ ਵਤਨ ਲਈ ਹੱਸਦੇ-ਹੱਸਦੇ ਸ਼ਹੀਦ ਹੋ ਜਾਈਏ। ਅਸੀਂ ਕਾਇਰਾਂ ਦੀ ਜ਼ਿੰਦਗੀ ਨਾਲੋਂ ਬਹਾਦਰਾਂ ਦੀ ਮੌਤ ਮਰਨਾ ਚੰਗਾ ਸਮਝਦੇ ਹਾਂ। ਤੁਸੀਂ ਸਾਡੀ ਚਿੰਤਾ ਨਾ ਕਰੋ।’’ ਆਪਣੇ ਸ਼ਹਿਜ਼ਾਦੇ ਦੀ ਦਲੇਰੀ ਭਰੀ ਵੰਗਾਰ ਸੁਣ ਕੇ ਟੀਪੂ ਕ੍ਰੋਧ ਵਿੱਚ ਆ ਗਿਆ। ਉਸ ਨੇ ਬੜੇ ਹੌਂਸਲੇ ਨਾਲ ਕਿਹਾ,‘ਬੱਚਿਓ! ਮੈਨੂੰ ਤੁਹਾਡੇ ’ਤੇ ਮਾਨ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਅੰਗਰੇਜ਼ ਇੱਥੋਂ ਚਲੇ ਜਾਣ। ਪੂਰਣੀਆਂ ਇਹਨਾਂ ਨੂੰ ਅੱਜ ਹੀ ਅੰਗਰੇਜ਼ਾਂ ਕੋਲ ਭੇਜ ਦੇਣਾ।’’ ਇਹ ਕਹਿੰਦੇ ਹੋਏ ਉਹਨਾਂ ਦੀਆਂ ਅੱਖਾਂ  ਨਮ ਹੋ ਗਈਆਂ, ਪਰ ਚਿਹਰੇ ’ਤੇ ਆਤਮ ਵਿਸ਼ਵਾਸ ਦੇ ਚਿੰਨ੍ਹ ਸਾਫ਼ ਵਿਖਾਈ ਦੇ ਰਹੇ ਸਨ।
-ਬਲਦੇਵ ਸਿੰਘ ਸਿੱਧੂ
ਖੜਕ ਸਿੰਘ ਵਾਲਾ, ਮਾਨਸਾ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today114
Yesterday242
Week1339
Month4114
All69675

Weather

104°
40°
°F | °C
Clear
Humidity: 11%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41