ਗੁਰਮਤਿ ਵਿੱਚ ਇਸਤਰੀ ਦਾ ਮਹੱਤਵ ਅਤੇ ਅਜੋਕੀ ਦਸ਼ਾ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਛੇਵੇਂ ਪਾਤਸ਼ਾਹ ਗੁਰੂ ਹਰਿ ਗੋਬਿੰਦ ਸਾਹਿਬ ਨੇ ਸਮਰੱਥ ਰਾਮਦਾਸ ਦੇ ਸੁਆਲ ਦੇ ਜੁਆਬ ਵਿੱਚ ਫਰਮਾਇਆ ਸੀ:- ਇਸਤਰੀ ਈਮਾਨ ਹੈ। ਦੌਲਤ ਗੁਜਰਾਨ ਹੈ। ਪੁੱਤਰ ਨਿਸ਼ਾਨ ਹੈ। ਖ਼ਾਲਸਾ ਪੰਥ ਦੀ ਸਾਜਨਾ ਸਮੇਂ ਮਾਤਾ ਜੀਤੋ ਜੀ ਵੱਲੋਂ ਪਵਿੱਤਰ ਅੰਮ੍ਰਿਤ ਦੀ ਤਿਆਰੀ ਸਮੇਂ ਮਿੱਠੇ ਪਤਾਸੇ ਪਾਕੇ ਸਦੀਵਕਾਲ ਲਈ ਖ਼ਾਲਸਾ ਪੰਥ ਵਿੱਚ ਨਿਮਰਤਾ ਅਤੇ ਮਿਠਾਸ ਭਰ ਦਿੱਤੀ ਅਤੇ ਇਹ ਕਾਰਜ ਇਤਿਹਾਸਕ ਹੋ ਨਿਬੜਿਆ। ਖ਼ਾਲਸਾ ਪੰਥ ਅੰਦਰ ਇਸਤਰੀ ਦੇ ਸਨਮਾਨ, ਬਰਾਬਰੀ ਅਤੇ ਸਤਿਕਾਰ ਦਾ ਨਤੀਜਾ ਹੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤਿ-ਜੋਤ ਸਮਾਉਣ ਤੋਂ ਪਿਛੋਂ ਮਾਤਾ ਸੁੰਦਰੀ ਜੀ ਨੇ ਦਲੇਰੀ ਅਤੇ ਸਿਆਣਪ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ। ਉਨ੍ਹਾਂ ਦੇ ਅਸ਼ੀਰਵਾਦ ਸਦਕਾ ਸ੍ਰ: ਜੱਸਾ ਸਿੰਘ ਆਹਲੂਵਾਲੀਆ ਵਰਗੀਆਂ ਸਖਸ਼ੀਅਤਾਂ ਪੈਦਾ ਹੋਈਆਂ, ਜਨ੍ਹਾਂ ਨੇ ਜ਼ਾਲਮਾਂ ਦਾ ਮੂੰਹ ਮੋੜ ਕੇ ਦਿੱਲੀ ਦੇ ਤਖਤ ਉ¤ਤੇ ਪੈਰ ਰੱਖਿਆ। ਇਸ ਤੋਂ ਪਹਿਲਾਂ ਮਾਈ ਭਾਗੋ ਨੇ ਬੇਦਾਵੀਆਂ ਨੂੰ ਗੁਰੂ ਜੀ ਦੇ ਮੁੜ ਲੜ ਲਾ ਕੇ ਉਹਨਾਂ ਨੂੰ ਮੁਕਤੀ ਦਾ ਹੱਕਦਾਰ ਬਣਾਇਆ ਅਤੇ ਆਪ ਖੁਦ ਮੈਦਾਨੇ ਜੰਗ ਵਿੱਚ ਖੰਡਾ ਖੜਕਾ ਕੇ ਇਤਿਹਾਸ ਦੀ ਪਹਿਲੀ ਇਸਤਰੀ ਵਿਰਾਂਗਣ ਹੋਣ ਦਾ ਮਾਣ ਪ੍ਰਾਪਤ ਕੀਤਾ। ਗੁਰੂ ਸਾਹਿਬਾਨ ਦੇ ਉਪਦੇਸ਼ ਕਰਕੇ ਅਤੇ ਮਾਤਾ ਗੁਜਰੀ ਜੀ ਵਰਗੀਆਂ ਸਖਸ਼ੀਅਤਾਂ ਦੇ ਯੋਗਦਾਨ ਕਰਕੇ ਸਿੱਖ ਧਰਮ ਦੇ ਪੈਰੋਕਾਰਾਂ ਵਿਚ ਇਸਤਰੀ ਦਾ ਬੜਾ ਸਨਮਾਨਯੋਗ ਦਰਜਾ ਹੋ ਗਿਆ ਸੀ। ਗੁਰਮਤਿ ਗਿਆਨ ਅਤੇ ਸਿੱਖੀ ਜੀਵਨ ਦਾ ਹੀ ਕ੍ਰਿਸ਼ਮਾ ਸੀ ਕਿ ਮਾਤਾ ਗੁਜਰੀ ਜੀ ਭਾਰਤ ਦੀ ਪਹਿਲੀ ਸ਼ਹੀਦ ਔਰਤ ਬਣੇ ਅਤੇ ਭਾਰਤ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਇ ਜੋੜ ਦਿੱਤਾ। ਖ਼ਾਲਸਾ ਪੰਥ ਆਪਣੀ ਇਸਤਰੀ ਨੂੰ ਹੀ ਨਹੀਂ, ਸਗੋਂ ਦੁਸ਼ਮਨ ਦੀਆਂ ਇਸਤਰੀਆਂ ਨੂੰ ਵੀ ਇਜ਼ਤ ਨਾਲ ਦੇਖਦਾ ਸੀ। ਖਾਲਸਾ ਦਲਾਂ ਨੇ ਹਿੰਦੁਸਤਾਨ ਦੀਆਂ ਹਜ਼ਾਰਾਂ ਬਹੂ-ਬੇਟੀਆਂ ਨੂੰ
Read More..
ਚੂਏਂ ਵੇਲਾਂ ਦੇ ਨਾਲੋਂ ਤੋੜ² ਕੇ ਵੀ ਏਸ ਪੱਥਰ ਵਿੱਚੋਂ ਪਾਣੀ ਨਾ ਸਿੰਮਿਆ ਲਖਵਿੰਦਰ ਸਿੰਘ ਪੰਜਾਬ ਕਿਸੇ ਵੇਲੇ ਹਿੰਦੋਸਤਾਨ ਵਿੱਚ ਸਿਰ-ਲੱਥ ਯੋਧਿਆਂ, ਸੂਰਮਿਆਂ,ਮਰਦਾਂ ਦਲੇਰਾਂ ਦੀ ਧਰਤੀ ਵੱਜੋਂ ਪ੍ਰਸਿੱਧ ਸੀ। ਹੱਕਾਂ-ਸੱਚਾਂ ਖ਼ਾਤਰ ਖੂਨ ਦਾ ਆਖਰੀ ਕਤਰਾ ਵਹਾਅ ਦਿੰਦਾ ਸੀ। ਇੱਥੋਂ ਦੀਆਂ ਔਰਤਾਂ ਵੀ ਮੈਦਾਨੇ-ਏ-ਜੰਗ ਵਿੱਚ ਜੂਝਦੀਆਂ ਸ਼ਹੀਦ ਹੋਈਆਂ, ਜਿਨ੍ਹਾਂ ਦੇ ਪਤੀ , ਭਰਾ,ਪੁੱਤਰ ਸੰਘਰਸ਼ੀ ਰਾਹਾਂ ’ਤੇ ਚਲਦਿਆਂ ਜਾਮ ਸ਼ਹਾਦਤ ਪੀ ਗਏ। ਉਨ੍ਹਾਂ ਦੀ ਸ਼ਹੀਦੀ ਸਿਰ ਦਾ ਤਾਜ ਬਣੀ, ਪਰ ਅੱਜ ਪੰਜਾਬ ਵਿੱਚ ਕੀ ਹੋ ਰਿਹੈ, ਇਹ ਸਭ ਕੁੱਝ ਕੌਣ ਕਰਵਾ ਰਿਹੈ। ਇਹ ਸਭ ਕੁੱਝ ਕਰਨ ਦੀ ਮਜ਼ਬੂਰੀ ਕੀ ਹੈ? ਆਦਿ ਪ੍ਰਸ਼ਨਾਂ ਦਾ ਉ¤ਤਰ ਕਿੱਧਰੋਂ ਵੀ ਨਹੀਂ ਮਿਲ ਰਿਹਾ। ਪੰਜਾਬ ਹੱਤਿਆਵਾਂ, ਜੋ ਹਕੂਮਤੀ ਜ਼ਬਰ ਨਾਲ ਹੋਈਆਂ ਅਤੇ ਆਤਮ-ਹੱਤਿਆਵਾਂ ਦੀ ਭੂਮੀ ਬਣਦਾ ਜਾ ਰਿਹੈ। ਆਤਮ-ਹੱਤਿਆਵਾਂ ਹੱਕ ਮੰਗਦੇ ਪੜ੍ਹੇ-ਲਿਖੇ ਵਰਗ ਵੱਲੋਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਲੜਕੀਆਂ ਵੀ ਸ਼ਾਮਿਲ ਹਨ। ‘‘ਰਾਜ ਨਹੀਂ ਸੇਵਾ’’ ਦਾ ਨਾਅਰਾ ਮਾਰਨ ਵਾਲੀ ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਗਠਜੋੜ ਦੀ ਅੜੀਅਲ, ਫਰੇਬੀ, ਧੋਖੇਬਾਜ਼, ਵਾਅਦਾ ਖਿਲਾਫ਼ੀ ਵਿੱਚ ਮਾਹਿਰ ਅਤੇ ਧੱਕੇਸ਼ਾਹੀ ਦੀ ਹਮਾਇਤੀ ਸਰਕਾਰ ਨੇ ਤਾਂ ‘‘ਧੀਆਂ ਨਿਗਲਣ’’ ਵਾਲਾ ਪੱਲਾ ਫੜ੍ਹ ਲਿਆ ਲੱਗਦਾ ਹੈ। ਇਸ ਦਾ ਮੁੱਖੀ ਪ੍ਰਕਾਸ਼ ਸਿੰਘ ਬਾਦਲ ਜੋ ‘‘ਧੀਆਂ ਦਾ ਬਾਬਲ’’ ਅਖਵਾਉਣ ਵਿੱਚ ਫ਼ਖ਼ਰ ਮਹਿਸੂਸ ਕਰਦਾ ਹੈ, ਦੀ ਹਕੂਮਤ ਪੰਥਕ ਸਰਕਾਰ ਦਾ ਭਾਵੇਂ ਢਿੰਡੋਰਾ ਪਿੱਟ ਰਹੀ ਹੈ ਪਰ ਅਸਲੀਅਤ ਵਿੱਚ ਇਹ ਹਕੂਮਤ
Read More..
ਮੀਰੀ-ਪੀਰੀ ਦੇ ਸਿਧਾਂਤ ਤੋਂ ਥਿ²ੜਕ ਰਹੀ ਹੈ ਸਿੱਖ ਕੌਮ ਸਰਦੂਲ ਸਿੰਘ ਅਟਵਾਲ ਜੇਕਰ ਸੰਸਾਰ ਵਿਚ ਪਹਿਲੀ ਵਾਰ ਕਿਸੇ ਧਰਮ ਨੇ ਜ਼ਾਲਮ ਨੂੰ ਕਿਰਪਾਨ ਨਾਲ ਸੋਧਣਾ ਧਰਮ ਕਰਾਰ ਦਿੱਤਾ ਹੈ ਤਾਂ ਉਹ ਸਿੱਖ ਕੌਮ ਹੈ। ਤਲਵਾਰ ਹਮੇਸ਼ਾ ਆਪਣੇ ਅੰਗ-ਸੰਗ ਰੱਖਣੀ ਹੈ ਪਰ ਉਸ ਨੂੰ ਵਰਤਣਾ ਸਿਰਫ ਜ਼ਾਲਮ ਦੇ ਜ਼ੁਲਮ ਨੂੰ ਰੋਕਣ ਵਾਸਤੇ ਹੈ। ਸਿੱਖ ਕੌਮ ਅੰਦਰ ਬਘਿਆੜਾਂ ਅੱਗੇ ਭੇਡ-ਬੱਕਰੀਆਂ ਬਣਨ ਦੀ ਬਜਾਏ ਡਟ ਕੇ ਮੁਕਾਬਲਾ ਕਰਨਾ ਸਿਖਾਇਆ ਗਿਆ ਹੈ। ਜ਼ਾਲਮਾਂ ਨੂੰ ਸਬਕ ਸਿਖਾਉਣ ਵਾਸਤੇ ਅਤੇ ਮਨੁੱਖਤਾ ਦੀ ਰਾਖੀ ਲਈ ਤਲਵਾਰ ਚੁਕਣੀ ਜਾਇਜ਼ ਕਰਾਰ ਦਿੱਤੀ ਗਈ ਹੈ।
Read More..
|