ਬੁੱਧਵਾਰ 10 ਮਾਰਚ 2010, 27 ਫੱਗਣ ਨਾਨਕਸ਼ਾਹੀ 541 ਭਾਰਤੀ ਸਮਾਂ :TIME</
  ਪੰਜਵੀਂ ਦੋ ਰੋਜ਼ਾ ਅਥਲੈਟਿਕ ਮੀਟ ਸੰਪੰਨ:::: ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਟੱਗ-ਆਫ-ਵਾਰ (ਪੁਰਸ਼ਾਂ ਤੇ ਇਸਤਰੀਆਂ) ਮੁਕਾਬਲੇ ਸੰਪੰਨ:::: ਖਾਨਪੁਰ ਵਿਕਾਸ ਮੰਚ ਸੰਸਥਾ ਦਾ ਗਠਨ:::: ਸਕੂਲ ਨੂੰ ਬਾਰ੍ਹਵੀਂ ਤੱਕ ਮਾਨਤਾ ਮਿਲਣ ’ਤੇ ਸ਼ੁਕਰਾਨੇ ਵਜੋਂ ਅਰਦਾਸ:::: ਨਿਊਜ਼ ਪੇਪਰ ਏਜੰਟ ਕਮਲ ਰਾਏ ਦੇ ਮਾਤਾ ਨੂੰ ਸ਼ਰਧਾਂਜਲੀਆਂ ਭੇਂਟ:::: ਪ੍ਰੇਮੀ ਨਾਲ ਫਰਾਰ ਪਤਨੀ ਦਾ ਦੋ ਸਾਲਾਂ ਤੋਂ ਥਹੁ ਪਤਾ ਨਹੀਂ:::: ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਟਰੈਫਿਕ ਸਮੱਸਿਆ ਹੱਲ ਕਰਨ ਲਈ ਸੁਝਾਓ:::: ਘਰੇਲੂ ਹਿੰਸਾ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ-ਬਾਵਾ:::: ਬਾਰ ਐਸੋਸੀਏਸ਼ਨ ਮਲੇਰਕੋਟਲਾ ਦੀ ਚੋਣ ਹੋਈ:::: ਜ਼ੀਰਾ ਵਿਖੇ ਇਸਤਰੀ ਦਿਵਸ ’ਤੇ ਸੈਮੀਨਾਰ ਕਰਵਾਇਆ:::: ਸ਼ਨੀਗਾਓਂ ਵਿਖੇ ਪੁਸਤਕ ਸੱਚ ਦੀ ਖੋਜ ਰਿਲੀਜ਼:::: ਲੁਧਿਆਣਾ ‘ਚ ਹੋਵੇਗਾ ਸਭ ਤੋਂ ਵੱਡੇ ਬਿਜ਼ਨਸ ਅਪਰਚਿਊਨਟੀ ਸ਼ੋਅ ਦਾ ਆਯੋਜਨ:::: ਬਾਬਾ ਹਿੰਮਤ ਸਿੰਘ ਜੀ ਦੇ ਸ਼ਹੀਦੀ ਸਮਾਗਮ ਵਿੱਚ ਬੱਚਿਆਂ ਨੂੰ ਡਿੱਗਰੀਆਂ ’ਤੇ ਇਨਾਮ ਵੰਡੇ:::: ਟਰੈਵਲ ਏਜੰਟ ਕਾਬੂ, 12 ਲੱਖ ਦੀ ਮਾਰੀ ਠੱਗੀ:::: ਪੇਂਡੂ ਜਲ ਘਰ 31 ਮਾਰਚ ਤੱਕ ਚਾਲੂ ਹੋ ਜਾਣਗੇ : ਮੰਡ:::: ਬੱਸ-ਮੋਟਰ ਸਾਇਕਲ ਦੀ ਟੱਕਰ ’ਚ ਔਰਤ ਦੀ ਮੌਤ, ਬੱਚਾ ਗੰਭੀਰ ਜ਼ਖਮੀ:::: ਬਿਜਲੀ ਬੋਰਡ ਦੇ ਨਿੱਜੀਕਰਨ ਨੂੰ ਰੋਕਣ ਲਈ ਵਿਸ਼ਾਲ ਧਰਨਾ:::: ਅਸ਼ਟਾਮ ਫਰੋਸਾਂ ਵੱਲੋਂ ਦੁਕਾਨਾਂ ਨਾ ਮਿਲਣ ਵਿਰੁੱਧ ਰੋਸ ਹੜਤਾਲ:::: ਬਾਦਲ ਦਲ ਪੰਥਕ ਸੋਚ ਤਿਆਗ ਕੇ ਹਿੰਦੂਵਾਦੀ ਸੋਚ ਦਾ ਧਾਰਨੀ ਹੋ ਗਿਆ-ਮੂੰਡੀਆਂ:::: ਅਚਾਨਕ ਬ੍ਰੇਕਾਂ ਲੱਗਣ ਨਾਲ ਗੱਡੀਆਂ ’ਚ ਗੱਡੀਆਂ ਵੱਜੀਆਂ:::: ਐਡਵੋਕੇਟ ਨੂੰ ਸਦਮਾ ਮਾਤਾ ਦਾ ਦਿਹਾਂਤ:::: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਮਹਿਲਾ ਦਿਵਸ ਮੌਕੇ ਔਰਤਾਂ ਦੇ ਹੱਕਾਂ ਬਾਰੇ ਸੈਮੀਨਾਰ:::: ਭੁੱਟਾ ਕਾਲਜ ’ਚ ਸਾਲਾਨਾ ਐਥਲੈਟਿਕਸ ਮੁਕਾਬਲੇ ਧੂਮ ਧਾਮ ਨਾਲ ਕਰਵਾਏ:::: ਨਗਰ ਕੌਂਸਲ ਦਾ ਸਹੁੰ ਚੁੱਕ ਸਮਾਗਮ:::: ਨਕਲ ਰੋਕਣਾ ਚੰਗਾ ਪਰ ਸਕੂਲ ’ਚ ਪੜ੍ਹਾਈ ਲਈ ਲੋੜੀਂਦੇ ਸਟਾਫ਼ ਦਾ ਵੀ ਪ੍ਰਬੰਧ ਜ਼ਰੂਰੀ::::  
  ਤਾਜਾ ਖ਼ਬਰਾਂ


    ਦੁਆਬਾ

ਸਕੂਲ ਨੂੰ ਬਾਰ੍ਹਵੀਂ ਤੱਕ ਮਾਨਤਾ ਮਿਲਣ ’ਤੇ ਸ਼ੁਕਰਾਨੇ ਵਜੋਂ ਅਰਦਾਸ

ਮਹਿਲ ਕਲਾਂ, 9 ਮਾਰਚ (ਬਲਵਿੰਦਰ ਸਿੰਘ ਵਜੀਦਕੇ)-ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਹਾਈ ਸਕੂਲਕੁਰੜ ਨੂੰ ਪੰਜਾਬ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਤੱਕ ਦੀ ਮਾਨਤਾ ਦਿੱਤੀ ਜਾਣ ’ਤੇ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਸੰਬੰਧੀ ਸਕੂਲ ਦੇ ਵਿਹੜੇ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੇ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਅਰਦਾਸ ਕਰਕੇ ਇਸ ਸੰਸਥਾ ਦੀ ਹਮੇਸ਼ਾ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਮੈਂਬਰ ਸ਼੍ਰੋਮਣੀ ਕਮੇਟੀ ਸੰਤ ਜਸਵੀਰ ਸਿੰਘ ਖਾਲਸਾ ਮੁੱਖ ਸੇਵਾਦਾਰ ਕਾਲਾਮਾਲ੍ਹਾ ਸਾਹਿਬ ਵਿੱਚ ਛਾਪਾ ਨੇ ਕਿਹਾ ਕਿ ਵਿੱਦਿਆ ਪੱਖੋਂ ਅਤੇ ਪੱਛੜੇ ਇਸ ਇਲਾਕੇ ਵਿੱਚ ਅਜਿਹੀ ਸੰਸਥਾ ਦੀ ਵੱਡੀ ਲੋੜ ਸੀ। ਇਸ ਨੇ ਪ੍ਰਬੰਧਕਾਂ ਦੀ ਸਖਤ ਮਿਹਨਤ ਦ੍ਰਿੜ੍ਹਤਾ ਸਦਕਾ ਥੋੜ੍ਹੇ ਹੀ ਸਮੇਂ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਅਤੇ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦੇ ਹੋਏ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਪਾ ਦੇ ਪ੍ਰਿੰਸੀਪਲ ਛੈਂਬਰ ਸਿੰਘ ਬੜਿੰਗ, ਬਲਜੀਤ ਸਿੰਘ ਸੋਢਾ, ਸਰਪੰਚ ਕਰਨੈਲ

Read More..

ਨਿਊਜ਼ ਪੇਪਰ ਏਜੰਟ ਕਮਲ ਰਾਏ ਦੇ ਮਾਤਾ ਨੂੰ ਸ਼ਰਧਾਂਜਲੀਆਂ ਭੇਂਟ

ਫਗਵਾੜਾ, 9 ਮਾਰਚ (ਆਵਾਜ਼ ਬਿਊਰੋ)-ਕਮਲ ਰਾਏ ਨਿਊਜ਼ ਏਜੰਸੀ ਦੇ ਮਾਤਾ ਸ਼ੀਲਾ ਦੇਵੀ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਪੁਰਾਣੀ ਦਾਣਾ ਮੰਡੀ ਸਥਿਤ ਸਤਿਸੰਗ ਘਰ ਡਾਕਖਾਨਾ ਰੋਡ ਫਗਵਾੜਾ ਵਿਖੇ ਹੋਈ ਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਸੁਖਵਿੰਦਰ ਸਿੰਘ ਪ੍ਰਧਾਨ ਸਰਵ ਨੌਜਵਾਨ ਸਭਾ, ਤੁਲਸੀ ਰਾਮ, ਪ੍ਰੇਮ ਸਿੰਘ ਖਾਲਸਾ ਸਹਾਇਕ ਲੋਕ ਸੰਪਰਕ ਦਫ਼ਤਰ, ਆਰ.ਐਲ. ਜੱਸੀ, ਆਰਿਫ ਗੋਬਿੰਦਪੁਰੀ, ਸੁਰੇਸ਼ ਤਿਵਾੜੀ, ਆਰ.ਪੀ.ਸਿੰਘ, ਉਂਕਾਰ ਸੂਦ, ਡਾ. ਜਵਾਹਰ ਧੀਰ, ਜਸਵਿੰਦਰ ਢੱਡਾ, ਐਚ.ਐਮ. ਬਿਲਗਾ, ਗੋਪਾਲ ਸਾਗਰ, ਸੰਜੀਵ ਕੁਮਾਰ ਚੰਦੇਲ, ਪ੍ਰੇਮ ਸ਼ਾਸਤਰੀ, ਪਰਮਜੀਤ ਰਾਏ, ਗੌਰਵ ਰਾਏ, ਸਰਬਜੀਤ ਵਰਮਨ, ਅਸ਼ੋਕ ਕੁਮਾਰ, ਗੋਬਿੰਦ ਰਾਮ ਤੋਂ ਇਲਾਵਾ ਸ਼ਹਿਰ ਦੀਆਂ ਰਾਜਨੀਤਕ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

ਬਾਬਾ ਹਿੰਮਤ ਸਿੰਘ ਜੀ ਦੇ ਸ਼ਹੀਦੀ ਸਮਾਗਮ ਵਿੱਚ ਬੱਚਿਆਂ ਨੂੰ ਡਿੱਗਰੀਆਂ ’ਤੇ ਇਨਾਮ ਵੰਡੇ

ਫਗਵਾੜਾ, 9 ਮਾਰਚ (ਕਮਲ ਰਾਏ/ਜਸਵਿੰਦਰ ਢੱਡਾ)-ਭਗਵਾਨ ਸ੍ਰੀ ਵਰੁਣ ਦੇਵ (ਖਵਾਜਾ ਜੀ) ਦਾ ਸਲਾਨਾ ਮੇਲਾ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਹਿੰਮਤ ਸਿੰਘ ਜੀ ਦਾ ਸ਼ਹੀਦੀ ਸਮਾਗਮ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਲਾਨਾ ਮੇਲੇ ਦਾ ਆਰੰਭ ਸਵੇਰੇ ਝੰਡੇ ਝੁਲਾਉਣ ਦੀ ਰਸਮ ਤੋਂ ਸ਼ੁਰੂ ਹੋਇਆ। ਸਮਾਗਮ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਨੇ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਸੇਵਾ ਸਿੰਘ ਸੇਖਵਾਂ ਕੈਬਨਿਟ ਮੰਤਰੀ ਸ. ਹੀਰਾ ਸਿੰਘ ਗਾਬੜੀਆ  ਕੈਬਨਿਟ ਮੰਤਰੀ ਪੰਜਾਬ ਸਰਕਾਰ ਅਤੇ ਸੀਤਾ ਰਾਮ ਕੈਸ਼ਯਪ ਸਾਬਕਾ ਕੈਬਨਿਟ ਮੰਤਰੀ ਯੂ.ਪੀ. ਸਰਕਾਰ ਸਨ। ਸ. ਜਰਨੈਲ ਸਿੰਘ ਵਾਹਦ ਚੇਅਰਮੈਨ ਮਾਰਕਫੈੱਡ, ਸ. ਸਰਵਣ ਸਿੰਘ ਕੁਲਾਰ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ,  ਤੇਜਸਵੀ ਭਾਰਦਵਾਜ ਡਾ. ਮਨਮੋਹਣ ਸਿੰਘ ਭਾਗੂਵਾਲੀਆ ਕਨਵੀਨਰ ਕਸ਼ਯਪ ਰਾਜਪੂਤ ਸਭਾਵਾਂ ਦੇ ਡੈਲੀਗੇਟਾਂ ਤੋਂ ਬਾਬਾ ਮੋਤੀ ਰਾਮ ਮਹਿਰਾ ਸੋਸਾਇਟੀ ਦੇ ਅਹੁਦੇਦਾਰ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ।  ਇਸ ਸਮਾਗਮ ਸਮੇਂ ਵੱਖ-ਵੱਖ ਬੁਲਾਰਿਆਂ ਅਤੇ ਮੰਤਰੀ ਸਾਹਿਬਾਨ ਵੱਲੋਂ ਪੰਜ ਪਿਆਰਿਆਂ ਵਿੱਚੋਂ ਇੱਕ ਸ਼੍ਰੋਮਣੀ ਸ਼ਹੀਦ ਬਾਬਾ ਹਿੰਮਤ ਸਿੰਘ ਜੀ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ

Read More..

ਟਰੈਵਲ ਏਜੰਟ ਕਾਬੂ, 12 ਲੱਖ ਦੀ ਮਾਰੀ ਠੱਗੀ

ਨੂਰਪੁਰ ਬੇਦੀ, 9 ਮਾਰਚ (ਜਗਦੀਸ਼ ਸ਼ਰਮਾ)-ਵਿਦੇਸ਼ ਭੇਜਣ ਦੇ ਨਾਂ ’ਤੇ ਟਰੈਵਲ ਏਜੰਟ ਨੂੰ ਆਏ ਦਿਨ ਕੋਈ ਨਾ ਕੋਈ ਇਨ੍ਹਾਂ ਦੇ ਧੋਖੇ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ। ਇਹੋ ਜਿਹੀ ਘਟਨਾ ਦਾ ਸਮਾਚਾਰ ਮਿਲਿਆ ਹੈ, ਸਥਾਨਕ ਪੁਲਿਸ ਨੇ ਇੱਕ ਟਰੈਵਲ ਏਜੰਟ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਏ.ਐੱਸ.ਆਈ. ਪਿਆਰਾ ਸਿੰਘ ਦੀ ਅਗਵਾਈ ਹੇਠ ਬੁੰਗਾ ਸਾਹਿਬ ਦੇ ਕੋਲ ਇੱਕ ਨਾਕੇ ਵਿੱਚ ਏਜੰਟ ਅਸ਼ਵਨੀ ਕੁਮਾਰ ਪੁੱਤਰ ਸੀਤਾ ਰਾਮ ਵਾਸੀ ਅਸਮਾਨਪੁਰ ਨੂੰ ਗ੍ਰਿਫਤਾਰ ਕੀਤਾ ਹੈ। ਇੱਥੇ ਇਹ ਦੱਸਣ ਦੇ ਯੋਗ ਹੈ ਕਿ ਪਿੰਡ ਲਾਲ ਦੇ ਅਮਰੀਕ ਸਿੰਘ ਪੁੱਤਰ  ਗੁਰਨਾਮ ਸਿੰਘ  ਨੇ 17 ਜੂਨ 2009 ਨੂੰ ਜ਼ਿਲ੍ਹਾ ਪੁਲਿਸ ਪ੍ਰਮੁੱਖ ਰੂਪਨਗਰ ਨੂੰ ਇੱਕ  ਬਿਨੈ-ਪੱਤਰ ਲਿਖ ਕੇ ਉਕਤ ਅਸ਼ਵਨੀ ਕੁਮਾਰ ਏਜੰਟ ਜੋ ਕਿ ਕੁਝ ਦਿਨ ਪਹਿਲਾਂ ਡੁਬਈ ਤੋਂ ਆਇਆ ਸੀ ਨੇ ਮੇਰੀ ਅਤੇ ਅੱਠ ਹੋਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਵਿਦੇਸ਼ ਭੇਜਣ ਦੇ ਨਾਂ ’ਤੇ 12 ਲੱਖ ਰੁਪਏ ਦੀ ਰਾਸ਼ੀ ਡੁਬਈ ਲੈ ਕੇ ਫਰਾਰ ਹੋ ਗਿਆ। ਉਪਰੋਕਤ ਵਿਅਕਤੀ ਨੇ ਥੋੜੇ ਸਮੇਂ ਤੋਂ ਬਾਅਦ ਇਹ ਤਿੰਨ ਨੌਜਵਾਨਾਂ ਨੂੰ ਬਾਹਰ ਤਾਂ ਲੈ ਗਿਆ ਅਤੇ 2 ਮਹੀਨੇ ਬਾਅਦ ਇਹ ਨੌਜਵਾਨ ਵਾਪਸ ਭਾਰਤ ਪਰਤ ਆਏ।

Read More..

ਤੀਕਸ਼ਨ ਸੂਦ ਵੱਲੋਂ ਸਫ਼ਾਈ ਲਈ ਟਾਟਾ ਟਿੱਪਰ ਦਾ ਉਦਘਾਟਨ

  ਹੁਸ਼ਿਆਰਪੁਰ, 9 ਮਾਰਚ (ਪ.ਪ.) ਅਕਾਲੀ -ਭਾਜਪਾ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਿਹਤ, ਸਿੱਖਿਆ, ਪੀਣ ਵਾਲਾ ਪਾਣੀ, ਸੜਕਾਂ, ਸਫ਼ਾਈ, ਬਿਜਲੀ ਅਤੇ ਹੋਰ ਬੁਨਿਆਦੀ ਲੋੜਾਂ  ਵੱਲ ਵਿਸੇਸ਼ ਧਿਆਨ ਦੇ ਰਹੀ ਹੈ।  ਇਸ ਗੱਲ ਦਾ ਪ੍ਰਗਟਾਵਾ ਮੈਡੀਕਲ ਸਿੱਖਿਆ ਤੇ ਖੋਜ, ਜੰਗਲਾਤ, ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਹੁਸ਼ਿਆਰਪੁਰ ਸ਼ਹਿਰ ਦੇ ਮੁੱਹਲਾ ਬੰਸੀ ਨਗਰ ਵਿਖੇ ਸੋਲਰ ਵੇਸਟ ਮੈਨੇਜਮੈਂਟ ਤਹਿਤ ਪ੍ਰਾਪਤ ਹੋਏ ਫੰਡਾਂ ਵਿੱਚੋਂ 9 ਲੱਖ  27 ਹਜ਼ਾਰ ਰੁਪਏ ਦੀ ਲਾਗਤ ਨਾਲ ਖਰੀਦ ਕੀਤੀ ਗਈ ਨਵੀਂ ਟਾਟਾ ਟਿੱਪਰ ਦੇ ਉਦਘਾਟਨੀ ਸਮਾਰੋਹ ਮੌਕੇ ਲੋਕਾਂ ਦੇ ਭਾਰੀ ਇਕੱਠ  ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਟਿੱਪਰ ਰਾਹੀਂ ਹੁਸ਼ਿਆਰਪੁਰ ਸ਼ਹਿਰ ਦੀ ਸਫ਼ਾਈ ਕਰਾਉਣ ਵਿੱਚ ਕਾਫ਼ੀ ਮੱਦਦ ਮਿਲੇਗੀ। ਇਸ ਟਿੱਪਰ ਰਾਹੀਂ ਵੱਖ-ਵੱਖ ਮੁਹੱਲਿਆਂ ਵਿੱਚ ਪਏ ਕੂੜਾ-ਕਰਕਟ ਦੇ ਡੰਪਰਾਂ ਵਿੱਚੋਂ ਕੂੜਾ ਇੱਕਠਾ ਕਰਕੇ ਸ਼ਹਿਰ ਤੋਂ ਬਾਹਰ ਸੁੱਟਿਆ ਜਾਵੇਗਾ।   ਸ਼ਹਿਰ ਵਿੱਚ ਸਫ਼ਾਈ ਰੱਖਣ ਦੇ ਮਕਸਦ ਨਾਲ ਪਹਿਲਾਂ ਹੀ  ਨਗਰ ਕੌਂਸਲ ਵੱਲੋਂ ਛੋਟੇ ਟੈਂਪੂ, ਰੇਹੜੀਆਂ  ਅਤੇ ਸੀਵਰੇਜ਼ ਦੀ ਸਫ਼ਾਈ ਲਈ ਆਧੁਨਿਕ ਕਿਸਮ ਦੀ ਮਸ਼ੀਨ ਖਰੀਦ ਕੀਤੀ ਗਈ ਹੈ।

Read More..

ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀਆਂ ਦੀਆਂ ਮੀਟਿੰਗਾਂ 22 ਤੋਂ

ਹੁਸ਼ਿਆਰਪੁਰ, 9 ਮਾਰਚ (ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ  ਸ਼੍ਰੀ ਮੇਘ  ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀਆਂ ਦੀਆਂ ਮੀਟਿੰਗਾਂ 22 ਮਾਰਚ 2010 ਨੂੰ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀਆਂ ਜਾਣਗੀਆਂ ।  ਸਵੇਰੇ 10-30 ਵਜੇ ਜਨ ਸਿਹਤ (ਪੀਣ ਵਾਲੇ ਪਾਣੀ), 11-00 ਵਜੇ ਸਹਿਕਾਰਤਾ ਵਿਭਾਗ, 11-30 ਵਜੇ ਪੁਲਿਸ ਵਿਭਾਗ, 12-00 ਵਜੇ ਸਿਹਤ ਵਿਭਾਗ, ਬਾਅਦ ਦੁਪਹਿਰ 12-30 ਵਜੇ ਭਲਾਈ ਵਿਭਾਗ ਐਸ. ਸੀ. ਬੀ. ਸੀ. ਅਤੇ ਸਮਾਜਿਕ ਸੁਰੱਖਿਆ,  1-00 ਵਜੇ ਸਿੰਚਾਈ ਵਿਭਾਗ, 2-00 ਵਜੇ ਸਿੱਖਿਆ ਵਿਭਾਗ, 2-30 ਵਜੇ ਬੁਨਿਆਦੀ ਢਾਂਚਾ ਅਤੇ ਮਿਉਂਸਪਲ ਅਮੈਨਟੀਜ਼ ਵਿਭਾਗ, 3-00 ਵਜੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ, 3-30 ਵਜੇ ਮਾਲ ਵਿਭਾਗ, 4-00 ਵਜੇ ਬਿਜਲੀ ਵਿਭਾਗ ਅਤੇ 4-30 ਵਜੇ ਆਬਕਾਰੀ ਅਤੇ ਕਰ ਵਿਭਾਗ ਦੀਆਂ ਮੀਟਿੰਗਾਂ ਹੋਣਗੀਆਂ। ਡਿਪਟੀ ਕਮਿਸ਼ਨਰ ਨੇ ਐਡਵਾਈਜ਼ਰੀ ਕਮੇਟੀਆਂ ਦੇ ਮੈਂਬਰ ਸਾਹਿਬਾਨ ਨੂੰ ਇਨ੍ਹਾਂ ਮੀਟਿੰਗਾਂ ਵਿੱਚ  ਹਾਜ਼ਰ ਹੋਣ ਲਈ ਕਿਹਾ।

ਹਰੀ ਪਾਲ ਸੌਂਧੀ ਦੂਜੀ ਵਾਰ ਫਿਰ ਸੀਨੀਅਰ ਉਪ ਪ੍ਰਧਾਨ ਬਣੇ

ਜਲੰਧਰ, 9 ਮਾਰਚ (ਅ.ਬ.)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਜਿਯੋਤੀ ਬਿੰਦਰ ਨਿਰਸਵਾਰਥ ਸੇਵਕ ਸੰਘ ਦੇ ਸਰਪ੍ਰਸਤ ਅਤੇ ਸਾਬਾਕਾ ਕੌਂਸਲਰ ਹਰੀ ਪਾਲ ਸੌਂਧੀ ਨੂੰ ਵਰਿੰਦਾ ਦੇਵੀ ਮੰਦਰ ਦਾ ਸੀਨੀਅਰ ਉਪ ਪ੍ਰਧਾਨ ਲਗਾਤਾਰ ਦੂਸਰੀ ਵਾਰ ਚੁਣਿਆ ਗਿਆ ਹੈ। ਉਨ੍ਹਾਂ ਦੀਆਂ ਮੰਦਰ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਮੂਹ ਟਰੱਸਟੀਆਂ ਨੇ ਭਰਵੀਂ ਪ੍ਰਸ਼ੰਸਾ ਕੀਤੀ। ਹਰੀ ਪਾਲ ਸੌਂਧੀ ਨੇ ਕਿਹਾ ਕਿ ਉਹ ਮੰਦਰ ਦੀ ਪਹਿਲਾ ਨਾਲੋਂ ਵੀ ਵਧੇਰੇ ਸਮਰੱਥਾ ਨਾਲ ਸੇਵਾ ਕਰਨਗੇ ਅਤੇ ਇਸ ਦੀ ਹੋਰ ਸ਼ੋਭਾ ਵਧਾਉਣਗੇ।

ਖਾਲਸਾ ਕਾਲਜ ’ਚ ਸਲਾਨਾ ਇਨਾਮ ਵੰਡ ਸਮਾਰੋਹ ਅੱਜ

ਜਲੰਧਰ, 9 ਮਾਰਚ (ਹਰਪ੍ਰੀਤ ਸਿੰਘ ਲੇਹਿਲ)-ਲਾਇਲਪੁਰ ਖਾਲਸਾ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਗਮ ਓਪਨ-ਏਅਰ-ਥੀਏਟਰ ਵਿਖੇ 10 ਮਾਰਚ 2010 ਨੂੰ ਦੁਪਹਿਰ 12:00 ਵਜੇ ਕਰਵਾਇਆ ਜਾ ਰਿਹਾ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਅਜਾਇਬ ਸਿੰਘ ਬਰਾੜ, ਉਪ-ਕੁਲਪਤੀ , ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਕਰਨਗੇ। ਇਸ ਮੌਕੇ ਗਵਰਨਿੰਗ ਕੌਂਸਲ ਦੀ ਪ੍ਰਧਾਨ ਬੀਬੀ ਬਲਬੀਰ ਕੌਰ, ਉਰਮਿਲਜੀਤ ਕੌਰ ਤੇ ਹੋਰ ਸਖਸ਼ੀਅਤਾਂ ਹਾਜ਼ਰ ਹੋਣਗੀਆਂ। ਇਹ ਜਾਣਕਾਰੀ ਡਾ. ਜਸਪਾਲ ਸਿੰਘ ਰੰਧਾਵਾ ਪ੍ਰਿੰਸੀਪਲ ਨੇ ਦਿੱਤੀ।

ਨਸ਼ਿਆਂ ਕਾਰਨ ਅਪਰਾਧਿਕ ਗ੍ਰਾਫ਼ ਵੱਧ ਰਿਹਾ-ਜੱਸੀ

ਫਗਵਾੜਾ, 9 ਮਾਰਚ (ਜਸਵਿੰਦਰ ਢੱਡਾ) ਅਪਰਾਧ ਦੇ ਲਗਾਤਾਰ ਵਧਦੇ ਜਾ ਰਹੇ ਗ੍ਰਾਫ ਦੇ ਪਿੱਛੇ ਨਸ਼ੇ ਇੱਕ ਅਹਿਮ ਕਾਰਨ ਹਨ। ਨਸ਼ੇੜੀ ਵਿਅਕਤੀ ਅਪਰਾਧ ਕਰਨ ਲੱਗੇ ਹੈਵਾਨ ਬਣ ਜਾਂਦੇ ਹੈ ਤੇ ਬੜੀ ਬੇਰਹਿਮੀ ਨਾਲ ਵੱਡੇ ਤੋਂ ਵੱਡੇ ਕਾਰਨਾਮੇ ਨੂੰ ਅੰਜਾਮ ਦੇ ਦਿੰਦਾ ਹੈ। ਸਮਾਜ ਦੀ ਨਫਰਤ ਨਸ਼ੇ ਨਾਲ ਹੋਈ ਚਾਹੀਦੀ ਹੈ ਨਾ ਕਿ ਨਸ਼ਈ ਵਿਅਕਤੀ ਨਾਲ। ਨਸ਼ੇ ਛੱਡੇ ਜਾ ਸਕਦੇ ਹਨ ਤੇ ਭੁੱਲਿਆ ਭੜਕਿਆ ਨੌਜਵਾਨ ਵਰਗ ਵਾਪਸ ਮੁੱਖ ਧਾਰਾ ’ਚ ਆ ਸਕਦਾ ਹੈ। ਇਹ ਵਿਚਾਰ ਨਵ ਜੀਵਨ ਨਸ਼ਾ ਛੁਡਾਓ ਕੇਂਦਰ ਸਿਵਲ ਹਸਪਤਾਲ ਦੇ ਪ੍ਰੋਜੈਕਟ ਕੋਆਰਡੀਨੇਟਰ ਸ੍ਰੀ ਆਰ ਐਲ. ਜੱਸੀ ਨੇ ਨਸ਼ਿਆਂ ਦੇ ਵੱਧ ਦੇ ਜਾ ਰਹੇ ਰੁਝਾਨ ਤੇ ਪ੍ਰੈੱਸ ਨਾਲ ਸਾਂਝੇ ਕੀਤੇ। ਆਰ. ਐਲ. ਜੱਸੀ ਨੇ ਅੱਗੇ ਕਿਹਾ ਕਿ ਇਹ ਇੱਕ ਟੀਮ ਵਰਕ ਹੈ ਜਿਸ ਵਿੱਚ ਨੌਜਵਾਨ, ਮਾਪੇ, ਅਧਿਆਪਕ, ਸਵੈ-ਸੇਵ ਸੰਸਥਾਵਾਂ, ਪੰਚਾਇਤਾਂ, ਪੁਲਿਸ ਅਤੇ ਅਵਾਸ ਨੂੰ ਰਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਬੇਝਿੱਜਕ ਨਵਜੀਵਨ ਕੇਂਦਰ ’ਚ ਆ ਕੇ ਨਸ਼ੇ ਛੱਡ ਕੇ ਨਵੇਂ ਜੀਵਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਨਸ਼ੇ ਛੱਡਣੇ ਔਖੇ ਨਹੀਂ ਬਸ਼ਰਤੇ ਕਿ ਨਸ਼ੇ ਕਰਨ ਵਾਲੇ ਵਿਅਕਤੀ ਨੇ ਪੱਕਾ ਮਨ ਬਣਾਇਆ ਹੋਵੇ ਹੁਣ ਤੱਕ ਸੈਂਕੜੇ ਮਰੀਜ ਇਸ ਕੇਂਦਰ ਰਾਹੀ ਨਵੀਂ ਜਿੰਦਗੀ ਦੀ ਸ਼ੁਰੂਆਤ ਕਰ ਚੁੱਕੇ ਹਨ। ਜੱਸੀ ਨੇ ਅੱਗੇ ਕਿਹਾ ਕਿ ਸਵੈ ਸੇਵੀ ਸੰਸਥਾਵਾਂ ਨੂੰ ਨਸ਼ਿਆਂ ਦਾ ਏਜੰਡਾ ਵੀ ਆਪਣੇ ਮਤਿਆਂ ’ਚ ਪਾਉਣਾ ਚਾਹੀਦਾ ਹੈ। ਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ।

ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਕਾਨੂੰਨੀ ਸਾਖਰਤਾ ਸੈਮੀਨਾਰ ਦਾ ਆਯੋਜਨ

ਹੁਸ਼ਿਆਰਪੁਰ, 8 ਮਾਰਚ (ਵਿਸ਼ਵ ਵਾਰਤਾ)-ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਮਾਨਯੋਗ ਜ਼ਿਲ੍ਹਾ  ਤੇ ਸ਼ੈਸ਼ਨ ਜੱਜ ਸ਼੍ਰੀ ਐਸ. ਕੇ .ਗੋਇਲ ਦੀ ਦੇਖਰੇਖ ਹੇਠ ਪਿੰਡ ਸਤੌਰ (ਬਾਗਪੁਰ ਸਤੌਰ) ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਕਾਨੂੰਨੀ  ਸਾਖਰਤਾ /ਸੈਮੀਨਾਰ ਦਾ ਆਯੋਜਨ ਕੀਤਾ ਗਿਆ ।ਇਸ ਸੈਮੀਨਾਰ ਵਿਚ ਮਹਿਲਾਵਾਂ ਨੂੰ ਕਾਨੂੰਨੀ ਹੱਕਾਂ ਦੀ ਜਾਣਕਾਰੀ ਦੇਣ ਲਈ ਮਾਨਯੋਗ ਸ਼ੈਸ਼ਨ ਜੱਜ ਵਲੋਂ ਵਿਸ਼ੇਸ਼ ਟੀਮ ਭੇਜੀ ਗਈ ਸੀ। ਜਿਸ ਦੀ ਪ੍ਰਧਾਨਗੀ ਸ਼੍ਰੀ ਚਰਨਜੀਤ ਸਿੰਘ  ਸਹਾਇਕ ਜ਼ਿਲ੍ਹਾ ਅਟਾਰਨੀ (ਕ ਸ ) ਨੇ ਕੀਤੀ। ਇਸ ਟੀਮ ਵਿੱਚ ਉਨ੍ਹਾਂ ਤੋਂ ਇਲਾਵਾ ਸ਼੍ਰੀ ਸੁਖਵਿੰਦਰ ਜੀਤ ਸਿੰਘ ਸੰਘਾ , ਵਕੀਲ ਸ਼੍ਰੀ ਵਿਕਾਸ ਸ਼ਰਮਾ, ਸਰਪੰਚ ਪਿੰਡ ਸਤੌਰ ਮਹਿੰਦਰ ਸਿੰਘ , ਸਰਪੰਚ ਪਿੰਡ ਬਾਗਪੁਰ ਰਣਜੀਤ ਕੌਰ, ਸੋਸ਼ਲ ਵਰਕਰ ਸਤਨਾਮ ਕੌਰ, ਪਿੰਡ ਧਾਮੀਆ, ਟੀਚਰ ਆਦਿ ਸ਼ਾਮਲ ਸਨ। ਇਸ ਮੌਕੇ ਤੇ ਸ਼੍ਰੀਮਤੀ ਗਿਆਨ ਕੌਰ, ਚੇਅਰਮੈਨ ਬਲਾਕ 1 , ਸ਼੍ਰੀਮਤੀ ਬਲਬੀਰ ਕੌਰ ਭੁੱਲਰ, ਵਾਈਸ ਚੇਅਰਮੈਨ , ਪ੍ਰਧਾਨ ਹਲਕਾ ਸ਼ਾਮਚੁਰਾਸੀ,    ਬੀ ਡੀ ਓ ਦਫ਼ਤਰ ਤੋਂ ਮੁੱਖ ਸੇਵਕਾ ਸ਼੍ਰੀਮਤੀ ਕ੍ਰਿਪਾਲ ਕੌਰ, ਗ੍ਰਾਮ ਸੇਵਕਾ ਇੰਦਰਜੀਤ ਕੌਰ, ਭੁਪਿੰਦਰ ਕੌਰ ਾਪ੍ਰਧਾਨ ਮਹਿਲਾ ਮੰਡਲ, ਆਂਗਨਵਾੜੀ ਵਰਕਰ ਸ਼ਸ਼ੀ ਰਾਣਾ, ਰਾਧਾ ਰਾਣੀ, ਕਮਲਜੀਤ ਕੌਰ, ਸੁਰਿੰਦਰ ਕੌਰ, ਅਨੀਤਾ ਰਾਣੀ, ਮਹਿੰਦਰ ਕੌਰ, ਨੰਬਰਦਾਰ ਬਲਵੰਤ ਸਿੰਘ, ਮੈਂਬਰ ਪੰਚਾਇਤ ਓਂਕਾਰ ਸਿੰਘ ,

Read More..

ਅਕਾਲੀ-ਭਾਜਪਾ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ– ਤੀਕਸ਼ਨ ਸੂਦ

ਹੁਸ਼ਿਆਰਪੁਰ, 8 ਮਾਰਚ (ਵਿਸ਼ਵ ਵਾਰਤਾ)-ਅਕਾਲੀ-ਭਾਜਪਾ  ਸਰਕਾਰ  ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਵਿੱਚ ਮਹਿਲਾਵਾਂ ਅਤੇ ਨੌਜਵਾਨਾਂ ਦੀਆਂ ਸਵੈਸੇਵੀ ਸੰਸਥਾਵਾਂ  ਅਤੇ ਵੈਲਫੇਅਰ ਸੁਸਾਇਟੀਆਂ ਪੂਰਾ ਸਹਿਯੋਗ ਦੇ ਰਹੀਆਂ ਹਨ।  ਇਨ੍ਹਾਂ ਵੱਲੋਂ ਮੁਹੱਲਿਆਂ  ਅਤੇ ਪਿੰਡਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਸੁਧਾਰ  ਤੇ ਮਾਨਵ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਮੈਡੀਕਲ ਸਿੱਖਿਆ ਤੇ ਖੋਜ, ਜੰਗਲਾਤ, ਜੰਗਲੀ ਜੀਵ ਸੁਰੱਖਿਆ  ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਅੱਜ ਸਰਵਿਸ ਕਲੱਬ ਹੁਸ਼ਿਆਰਪੁਰ ਵਿਖੇ 40 ਸਵੈਸੇਵੀ ਸੰਸਥਾਵਾਂ ਅਤੇ ਵੈਲਫੇਅਰ ਸੁਸਾਇਟੀਆਂ ਦੇ ਨੁਮਾਇੰਦਿਆਂ ਨੂੰ ਵਿਕਾਸ ਦੇ ਕੰਮਾਂ ਲਈ ਚੈਕ ਵੰਡ ਸਮਾਰੋਹ ਦੌਰਾਨ ਕੀਤਾ। ਜੰਗਲਾਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਇਸ ਮੌਕੇ ਤੇ  ਵੱਖ-ਵੱਖ ਸਵੈਸੇਵੀ  ਸੰਸਥਾਵਾਂ ਅਤੇ ਵੈਲਫੇਅਰ ਸੁਸਾਇਟੀਆਂ ਦੇ  ਨੁਮਾਇੰਦਿਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਹਮੇਸ਼ਾਂ ਸ਼ਹਿਰਾਂ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵੱਚਨਬੱਧ ਹੈ । ਮੰਤਰੀ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਜਨਰਲ ਬਸ ਸਟੈਂਡ ਦਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ 28 ਮਾਰਚ ਨੂੰ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਮੈਂ ਮਹਿਲਾਵਾਂ ਨੂੰ ਵਧਾਈ ਦਿੰਦਾ ਹਾਂ  ਅਤੇ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ  ਦੇਸ਼ ਵਿੱਚ

Read More..

ਭਰੂਣ ਹੱਤਿਆ ਵਿਰੁੱਧ ਲੜਾਈ ਵਿੱਚ ਅੱਖਾਂ ਗਵਾਈਆਂ

ਜਲੰਧਰ, 8 ਮਾਰਚ (ਆਵਾਜ਼ ਨਿਊਜ਼ ਸਰਵਿਸ)-ਹਸਪਤਾਲ ਵਿੱਚ ਡਾਕਟਰ ਨੂੰ ਕਿਸੇ ਔਰਤਾਂ ਦੇ ਭਰੂਣ ਦੀ ਜਾਂਚ ਕਰਵਾਉਣ ਲਈ ਮਜ਼ਬੂਰ ਕੀਤਾ ਗਿਆ, ਪਰ ਭਗਵਾਨ ਵਿੱਚ ਆਸਥਾ ਰੱਖਣ ਵਾਲੇ ਡਾਕਟਰ ਨੇ ਇਸ ਭਰੂਣ ਜਾਂਚ ਤੋਂ ਮਨ੍ਹਾਂ ਕਰ ਦਿੱਤਾ। ਉਸ ਦੀ ਜ਼ਮੀਰ ਨੇ ਉਸ ਨੂੰ ਇਜਾਜਤ ਨਾ ਦਿੱਤੀ, ਕਿ ਉਹ ਕਿਸੇ ਦੀ ਭਰੂਣ  ਜਾਂਚ ਕਰਵਾ ਕੇ ਉਸਨੂੰ ਲੜਕੇ ਜਾਂ ਲੜਕੀ  ਦੀ ਜਾਣਕਾਰੀ ਦੇਵੇ। ਉਸ ਨੇ ਇਨਕਾਰ ਕਰਕੇ ਆਪਣੀ ਜਮੀਰ ਮਰਨ ਤੋਂ ਬਚਾ ਲਈ, ਪਰ ਉਹ ਇਸ ਗੱਲੋਂ ਅਣਜਾਣ ਸੀ ਕਿ ਜਮੀਰ ਦੀ ਕੀਮਤ ਉਸ ਨੂੰ ਆਪਣੀਆਂ ਅੱਖਾਂ ਦੇ ਕੇ ਚਕਾਉਣੀ ਪਵੇਗੀ। ਜਲੰਧਰ ਦੇ ਡਾ. ਸੁਖਵਿੰਦਰ ਖਹਿਰਾ ਜ਼ਮੀਰ ਦੀ ਲੜਾਈ ਵਿੱਚ ਆਪਣਾ ਸਭ ਕੁੱਝ ਗੰਵਾ ਚੁੱਕੇ ਹਨ। ਅੱਖਾਂ ਦੇ ਨਾਲ-ਨਾਲ ਸਰੀਰ ਦਾ ਚਾਲੀ ਫੀਸਦੀ ਹਿੱਸਾ ਵੀ ਝੁਲਸ ਗਿਆ। ਉਸ ਪਿੱਛੋਂ ਜ਼ੁਬਾਨ ਖੋਲ੍ਹਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ। ਅਜਿਹੇ ਹਾਲਾਤਾਂ ਵਿੱਚ ਪੁਲਿਸ ਸੁਰੱਖਿਆ ਮਿਲਣ ਪਿੱਛੋਂ ਉਹ ਫਿਰ ਤੋਂ ਨਿਆਂ ਦੀ ਜੰਗ ਵਿੱਚ ਜੁੱਟ ਗਏ ਹਨ। ਗੁਰੂ ਗੋਬਿੰਦ ਸਿੰਘ ਐਵੇਨਿਊ ਵਿੱਚ ਰਹਿਣ ਵਾਲੇ ਡਾ. ਸੁਖਵਿੰਦਰ ਖਹਿਰਾ ਵੱਲੋਂ ਲਾਏ ਦੋਸ਼ਾਂ ਨੂੰ ਮੰਨਿਆ ਜਾਵੇ ਤਾਂ ਭਰੂਣ ਜਾਂਚ ਕਰਨ ਤੋਂ ਇਨਕਾਰ ਕਰਨਾ ਉਨ੍ਹਾਂ ਨੂੰ ਮਹਿੰਗਾ ਪੈ ਗਿਆ। ਉਹ ਪਿਹੋਵਾ ਵਿੱਚ ਇੱਕ ਧਾਰਮਿਕ ਸੰਸਥਾ ਨਾਲ ਜੁੜੇ ਹਸਪਤਾਲ ਵਿੱਚ ਡਾਕਟਰ ਸਨ। ਖਹਿਰਾ ਦੀਆਂ ਦੋਵੇਂ ਅੱਖਾਂ ਹੁਣ ਪੂੁਰੀ ਤਰ੍ਹਾਂ ਨਾਲ ਖਤਮ ਹੋ ਚੁੱਕੀਆਂ

Read More..

ਆਈਲੈਟਸ ਕੋਰਸ ਅਤੇ ਵਾਟਰ ਪਿਉਰੀਫਾਇਡ ਬਾਰੇ ਜਾਣਕਾਰੀ ਦਿੱਤੀ

ਜਲੰਧਰ, 8 ਮਾਰਚ (ਇਕਬਾਲ ਸਿੰਘ ਉੱਭੀ) ਨਕੋਦਰ ਚੌਂਕ ਜਲੰਧਰ ਨੇੜੇ ਲੱਗੀ ਪ੍ਰਦਰਸ਼ਨੀ ਵਿੱਚ ਪ੍ਰਫੈਕਟ ਵਿਜਨ ਵੱਲੋਂ (ਆਈਲੈਟਸ) ਇੰਗਲਿਸ਼ ਸਪੀਕਿੰਗ ਕੋਰਸਾਂ ਅਤੇ ਅਸਾਨੀ ਨਾਲ ਬਾਹਰ ਜਾਣ ਵਾਸਤੇ ਇੱਥੇ ਕਰਵਾਏ ਜਾਂਦੇ ਕੋਰਸਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਇਸ ਸਬੰਧੀ ਇਛੁੱਕ ਲੋਕ ਭਾਰੀ ਗਿਣਤੀ ਵਿੱਚ ਹਾਜਰ ਹੋਏ। ਇਸੇ ਦੌਰਾਨ ਕੈਂਟ ਵਾਟਰ ਪਿਉਰੀਫਾਇਰ ਕੰਪਨੀ ਦਾ ਸਟਾਲ ਵੀ ਲਗਾਇਆ ਗਿਆ। ਜਿਸ ਵਿੱਚ ਡਿਸਟੀਬਿਊਟਰ ਦੀਪਕ ਮਿਤਲ (ਮਿਤਲ, ਸੀਮਿੰਟ ਅਤੇ ਆਇਰਨ ਸਟੋਰ) ਨੇ ਦੱਸਿਆ ਕਿ ਲੋਕਾਂ ਵਿੱਚ ਉਸ ਪ੍ਰਤੀ ਭਾਰੀ ਉਤਸ਼ਾਹ ਦੇਖਿਆ ਗਿਆ ਹੈ।

ਰੈ¤ਡ ਕਰਾਸ ਵੱਲੋਂ ਆਈ. ਲੈਟਸ. ਕਲਾਸਾਂ 16 ਤੋਂ

ਹੁਸ਼ਿਆਰਪੁਰ  8 ਮਾਰਚ (ਧਵਨ)  ਜਿਲਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੁਆਰਾ ਪੂਰਵ ਨਿਰਧਾਰਤ ਪ੍ਰੋਗਰਾਮ ਦੇ ਅਨੁਸਾਰ ਜੀਵਨ ਬੀਮਾ ਨਿਗਮ ਦਫਤਰ ਮਾਲ ਰੋਡ ਦੇ ਸਾਹਮਣੇ ਦੀ ਗਲੀ ਵਿਚ ਬਾਲ ਵਾਟਿਕਾ ਦੇ ਨਾਲ ਵਾਲੇ ਭਵਨ ਵਿੱਚ 16 ਮਾਰਚ, 2010 ਤੋਂ ਆਈਲੈਟਸ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਸੈਕਟਰੀ ਰੈਡ ਕਰਾਸ ਸੁਸਾਇਟੀ , ਕਰਨਲ  (ਰਿਟਾ:)  ਤੇਜਇੰਦਰ ਸਿੰਘ  ਨੇ  ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹਵਾਨ ਲੜਕੇ ਅਤੇ ਲੜਕੀਆਂ ਇਸ ਕੋਰਸ ਦੇ ਲਈ  ਰੈਡ ਕਰਾਸ ਦੇ ਦਫਤਰ ਵਿਚ ਫਾਰਮ ਭਰ ਸਕਦੇ ਹਨ ਅਤੇ ਫੀਸ ਜਮ੍ਹਾਂ ਕਰਵਾ ਸਕਦੇ ਹਨ। ਦਾਖਲਾ   ਪਹਿਲਾਂ ਆਓ  ਪਹਿਲਾਂ ਪਾਓ  ਦੇ  ਆਧਾਰ ਤੇ ਹੋਵੇਗਾ ਕਿਉਕਿ ਫੀਸ ਬਜ਼ਾਰ ਦੇ ਮੁਕਾਬਲੇ ਘੱਟ ਹੈ ਅਤੇ ਸਿਰਫ 20 ਸੀਟਾਂ ਭਰੀਆਂ ਜਾਣਗੀਆਂ। ਇਸ ਕੋਰਸ  ਦਾ ਸੰਚਾਲਨ ਰਿਟਾ: ਪ੍ਰਿੰਸੀਪਲ ਦੇਸ਼ਬੀਰ ਸ਼ਰਮਾ ਦੀ ਦੇਖ- ਰੇਖ  ਵਿਚ ਹੋਵੇਗਾ ।  ਇਸ ਕੋਰਸ  ਦਾ ਉਦਘਾਟਨ ਡਿਪਟੀ ਕਮਿਸ਼ਨਰ  ਹੁਸ਼ਿਆਰਪੁਰ ਸ੍ਰੀ ਮੇਘ ਰਾਜ 16 ਮਾਰਚ, 2010 ਨੂੰ ਕਰਨਗੇ।

ਚੱਕ ਕਲਾਲ ’ਚ ਢਾਹਾਂ ਕਲੇਰਾਂ ਹਸਪਤਾਲ ਵੱਲੋਂ ਅੱਖਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਆਯੋਜਿਤ

ਬੰਗਾ, 8 ਮਾਰਚ (ਰਾਜ ਮਜਾਰੀ) ਪਿੰਡ ਚੱਕ ਕਲਾਲ ਦੇ ਗੁਰਦੁਆਰਾ ਬਾਬਾ ਸੁੰਦਰ ਦਾਸ ਜੀ ਵਿਖੇ ਸ. ਹਰਭਜਨ ਸਿੰਘ ਪ੍ਰਧਾਨ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਬੀਤੇ ਦਿਨੀ 225 ਮਰੀਜਾਂ ਨੇ ਲਾਭ ਉਠਾਇਆ ਅਤੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ। ਇਸ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ ਸ. ਅਮਰਜੀਤ ਸਿੰਘ ਕਲੇਰਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਉਨ੍ਹਾਂ ਦਾ ਸਹਿਯੋਗ ਡਾ. ਹਰਭਜਨ ਸਿੰਘ ਪ੍ਰਧਾਨ, ਸੂਬੇਦਾਰ ਕਾਬਲ ਸਿੰਘ ਸਰਪ੍ਰਸਤ ਕਲਗੀਧਰ ਸੇਵਕ ਜੱਥਾ ਦੁਆਬਾ, ਸ. ਤਰਲੋਕ ਸਿੰਘ ਫਲੌਰਾ ਪ੍ਰਧਾਨ ਕਲਗੀਧਰ ਸੇਵਕ ਜੱਥਾ ਦੁਆਬਾ ਨੇ ਦਿੱਤਾ। ਗੁਰਦੁਆਰਾ ਬਾਬਾ ਸੁੰਦਰ ਦਾਸ ਜੀ ਵਿਖੇ ਡਾ. ਹਰਭਜਨ ਸਿੰਘ ਪ੍ਰਧਾਨ ਵੱਲੋਂ ਲਗਵਾਏ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦੇ ਉਦਘਾਟਨ ਮੌਕੇ ਆਪਣੇ ਵਿਚਾਰ ਰੱਖਦੇ ਹੋਏ ਸ. ਅਮਰਜੀਤ ਸਿੰਘ ਕਲੇਰਾਂ ਪ੍ਰਧਾਨ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਇਲਾਕੇ ਦੇ ਲੋਕਾਂ ਦਾ ਆਪਣਾ ਹਸਪਤਾਲ ਹੈ ਜਿੱਥੇ ਲੋੜਵੰਦਾਂ ਦਾ ਸੇਵਾ ਭਾਵਨਾ ਨਾਲ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਪ੍ਰਧਾਨ ਨੇ ਗੁਰੁੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਕਿਹਾ ਕਿ ਇਹ ਹਸਪਤਾਲ ਦੇਸ਼ ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਸ. ਕਲੇਰਾਂ  ਨੇ ਦੱਸਿਆ ਕਿ ਇੱਥੇ ਦੋ ਡਾਇਲਸਿਸ ਯੂਨਿਟ ਆਰੰਭ ਹੋ ਚੁੱਕੇ ਹਨ ਅਤੇ ਸਫਲਤਾ ਪੂਰਬਕ ਕੰਮ ਕਰ ਰਹੇ ਹਨ। ਇੱਥੇ ਟਰੌਮਾ ਵੀ 2012 ਤੱਕ ਤਿਆਰ ਕਰ ਲਿਆ ਜਾਵੇਗਾ। ਇਸ ਮੁਫ਼ਤ ਮੈਡੀਕਲ ਕੈਂਪ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਕਲ ਸਪੁਰਡੈਂਟ ਅਤੇ ਜਨਰਲ ਸਰਜਨ ਡਾ. ਪੀ. ਐਸ ਮੈਂਗਰ, ਡਾ. ਨੀਲਮ ਅਤੇ ਡਾ. ਰੁਪਿੰਦਰ ਕੌਰ ਨੇ ਆਏ ਮਰੀਜਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੀਤਾ। ਮਰੀਜਾਂ ਦੇ ਜ਼ਰੂਰੀ ਟੈਸਟ ਵੀ ਹਸਪਤਾਲ ਦੇ ਲੈਬ ਟੈਕਨੀਸ਼ੀਅਨ ਕਮਲਜੀਤ ਕੌਰ ਵੱਲੋਂ ਕੀਤੇ ਗਏ। ਕੈਂਪ ਵਿੱਚ ਮੁਆਇਨਾ ਕਰਵਾਉਣ ਵਾਲੇ ਮਰੀਜਾਂ ਨੂੰ ਤਿੰਨ ਦਿਨ ਦੀ ਮੁਫ਼ਤ ਦਵਾਈ ਵੀ ਦਿੱਤੀ ਗਈ। ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ ਜਨਰਲ, ਸ. ਨਰਿੰਦਰ ਸਿੰਘ ਫਿਰੋਜ਼ਪੁਰ ਖਜਾਨਚੀ ਸ. ਕੰਵਰ ਰਾਜਮਿੰਦਰ ਸਿੰਘ ਢਾਹਾਂ, ਸ. ਸੁਰਜੀਤ ਸਿੰਘ ਜਗਤਪੁਰ, ਸੂਬੇਦਾਰ ਗੁਰਮੇਲ ਸਿੰਘ ਆਦਿ ਹਾਜਰ ਸਨ।

ਯੂਥ ਅਕਾਲੀ ਦਲ ਆਗੂ ਨੂੰ ਸਦਮਾ-ਪਿਤਾ ਦੀ ਮੌਤ

ਮਹਿਲ ਕਲਾਂ, 8 ਮਾਰਚ (ਬਲਵਿੰਦਰ ਵਜੀਦਕੇ)-ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸਕੱਤਰ ਰਾਜਾ ਰਾਮ ਬੱਗੂ ਖਿਆਲੀ ਦੇ ਪਿਤਾ ਸ੍ਰੀ ਬਲਦੇਵ ਰਾਮ ਖਿਆਲੀ, (70 ਸਾਲ) ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ ਹਨ। ਇਸ ਦੁੱਖ ਦੀ ਘੜੀ ਵਿੱਚ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ, ਚੇਅਰਮੈਨ ਕਰਨੈਲ ਸਿੰਘ ਠੁੱਲੀਵਾਲ ਪੰਚਾਇਤ ਸੰਮਤੀ ਦੀ ਉੱਪ ਚੇਅਰਪਰਸਨ ਅਮਰਜੀਤ ਕੌਰ ਟਿਵਾਣਾ, ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਜਥੇਦਾਰ ਕਮਿੱਕਰ ਸਿੰਘ ਮਹਿਲ ਕਲਾਂ, ਸਕੱਤਰ ਜਨਰਲ ਮਾਸਟਰ ਹਰੀ ਚੰਦ, ਯੂਥ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸੁੱਖਾ, ਜਥੇਦਾਰ ਅਜਮੇਰ ਸਿੰਘ, ਮਹਿਲ ਕਲਾਂ, ਗੁਰਦੀਪ ਸਿੰਘ ਟਿਵਾਣਾ, ਪ੍ਰੈੱਸ ਕਲੱਬ ਮਹਿਲ ਕਲਾਂ ਦੇ ਸਰਪ੍ਰਸਤ, ਪ੍ਰੀਤਮ ਸਿੰਘ ਦਰਦੀ, ਭਾਜਪਾ ਆਗੂ ਕੁਲਦੀਪ ਮਿੱਤਲ, ਉਘੇ ਕਾਂਰਗਸੀ ਆਗੂ ਬਾਬੂ ਸੁਭਾਸ਼ ਚੰਦ ਬਾਂਸਲ, ਚਰਨਜੀਤ ਪਾਲ ਸ਼ਰਮਾ, ਗਿਆਨੀ ਕਰਮ ਸਿੰਘ, ਜਰਨੈਲ ਸਿੰਘ ਜਗਦੇ ਨੇ ਖਿਆਲੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਦਿਲੀ ਹਮਦਰਦੀ ਜ਼ਾਹਰ ਕੀਤੀ। ਸ੍ਰੀ ਬਲਦੇਵ ਰਾਮ ਨਮਿਤ ਸਿਰਫ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 14 ਮਾਰਚ ਐਤਵਾਰ ਨੂੰ ਬਾਅਦ ਦੁਪਹਿਰ ਪਿੰਡ ਖਿਆਲੀ ਵਿਖੇ ਹੋਵੇਗਾ।

ਸ਼ੇਰਗਿੱਲ ਭਰਾਵਾਂ ਵੱਲੋਂ ਹਸਪਤਾਲ ਲਈ ਐਂਬੂਲੈਂਸ ਅਤੇ ਮਾਇਆ ਦਾਨ

ਬੰਗਾ, 8 ਮਾਰਚ (ਰਾਜ ਮਜਾਰੀ) ਸ੍ਰੀ ਨਾਭ ਕੰਵਲ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਝਿੰਗੜਾਂ ਲਈ ਸ੍ਰ. ਅਵਤਾਰ ਸਿੰਘ ਯੂ. ਕੇ. ਸ. ਬਹਾਦਰ ਸਿੰਘ ਯੂ. ਕੇ. ਅਤੇ ਉਨ੍ਹਾਂ ਦੀ ਧਰਮਪਤਨੀ ਸੁਰਿੰਦਰ ਜੀਤ ਕੌਰ ਸ਼ੇਰਗਿੱਲ ਵੱਲੋਂ ਸ੍ਰ ਬਾਵਾ ਸਿੰਘ ਸ਼ੇਰਗਿੱਲ ਅਤੇ ਗੁਰਨਾਮ ਸਿੰਘ ਯੂ. ਐਸ. ਏ ਦੇ ਸਹਿਯੋਗ ਸਦਕਾ ਆਪਣੇ ਪਿਤਾ ਸਵ. ਸਰਵਣ ਸਿੰਘ ਸ਼ੇਰਗਿੱਲ ਅਤੇ ਸਵ. ਮਾਤਾ ਪ੍ਰਕਾਸ਼ ਕੌਰ ਦੀ ਯਾਦ ਵਿੱਚ ਐਬੂਲੈਂਸ ਭੇਂਟ ਕੀਤੀ ਗਈ। ਅੱਜ 2 ਲੱਖ 54 ਹਜਾਰ ਰੁਪਏ ਕੀਮਤ ਵਾਲੀ ਇਸ ਐਂਬੂਲੈਂਸ ਦੀਆਂ ਚਾਬੀਆਂ ਸ. ਅਵਤਾਰ ਸਿੰਘ ਅਤੇ ਬਹਾਦਰ ਸਿੰਘ ਯੂ. ਕੇ. ਵੱਲੋਂ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜੱਥੇਦਾਰ ਰਣਜੀਤ ਸਿੰਘ ਝਿੰਗੜ ਨੂੰ ਸੌਂਪੀਆ। ਚੇਰੀਟੇਬਲ ਟਰੱਸਟ ਦੇ ਪ੍ਰਧਾਨ ਜੱਥੇਦਾਰ ਝਿੰਗੜ ਵੱਲੋਂ ਟਰੱਸਟ ਦੇ ਸਮੂਹ ਅਹੁੱਦੇਦਾਰਾਂ ਅਤੇ ਮੈਂਬਰਾਂ ਵੱਲੋਂ ਸ਼ੇਰਗਿੱਲ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਿਰੋਪੇ ਭੇਂਟ ਕੀਤੇ ਗਏ। ਇਸ ਮੌਕੇ ਸ. ਬਾਵਾ ਸਿੰਘ ਸ਼ੇਰਗਿੱਲ ਨੰਬਰਦਾਰ ਸਿਮਰਨ ਕੌਰ ਸਰਪੰਚ, ਝਲੱਖਣ ਸਿੰਘ ਪ੍ਰਧਾਨ ਸਹਿਕਾਰੀ ਸਭਾ ਝਿੰਗੜਾ, ਸੋਹਣ ਸਿੰਘ ਕਲਸੀ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਗੁਰਨੇਕ ਸਿੰਘ ਸ਼ੇਰਗਿੱਲ ਮੈਂਬਰ ਬਲਾਕ ਸੰਮਤੀ,

Read More..

ਪੰਜਾਬ ਦੇ ਕਿਸਾਨ ਦਾ ਝੋਨੇ-ਕਣਕ ਵਿੱਚ 61696 ਕਰੋੜ ਦਾ ਨੁਕਸਾਨ ਹੋਇਆ-ਲੱਖੋਵਾਲ

ਬੰਗਾ, 8 ਮਾਰਚ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਅਜਮੇਰ ਸਿੰਘ ਲੱਖੋਵਾਲ ਨੇ ਅਨਾਜ ਮੰਡੀ, ਬੰਗਾ ਵਿਖੇ ਕਿਸਾਨਾਂ ਦੇ ਇੱਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਹੋਏ ਕਿਹਾ ਕਿ ਕਿਸਾਨੀ ਜਿਨਸਾਂ ਦੇ ਭਾਅ ਮਿੱਥਣ ਸਬੰਧੀ ਡਾ. ਸਵਾਮੀਨਾਥਨ ਵੱਲੋਂ ਸਾਲ 2006 ਵਿੱਚ ਦਿੱਤੀ ਰਿਪੋਰਟ ਅਜੇ ਤੱਕ ਲਾਗੂ ਨਹੀਂ ਕੀਤੀ ਗਈ, ਜਿਸ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਨਸਾਂ ਦੇ ਲਾਭਦਾਇਕ ਭਾਅ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿਸਾਨਾਂ ਸਿਰ ਚੜ੍ਹੇ ਕਰਜੇ ਖਤਮ ਕਰਾਉਣ ਅਤੇ ਜਿਨਸਾਂ ਦੇ ਭਾਅ ਡਾ ਸਵਾਮੀਨਾਥਨ ਦੀ ਰਿਪੋਰਟ ਮੁਤਾਬਿਕ ਤਹਿ ਕਰਵਾਉਣ ਲਈ 9 ਮਾਰਚ ਨੂੰ ਦਿੱਲੀ ਵਿਖੇ ਰੈਲੀ ਹੋਵੇਗੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸ. ਲੱਖੋਵਾਲ ਨੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਲੱਗਭਗ ਹਰ ਦੂਜਾ ਕਿਸਾਨ ਸਾਹੂਕਾਰਾਂ/ਬੈਂਕਾਂ ਦੇ ਕਰਜ ਜਾਲ ਵਿੱਚ ਫਸਿਆ ਹੋਇਆ ਹੈ। ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਛੋਟੇ ਕਿਸਾਨ ਆਪਣੀ ਜਮੀਨ ਇਨ੍ਹਾਂ ਸਾਹੂਕਾਰਾਂ ਕੋਲ ਗੁਆ ਬੈਠੇ ਹਨ। ਇਸ ਕਰਜ ਜਾਲ ਵਿੱਚ ਫਸੇ ਬਹੁਤ ਸਾਰੇ ਕਿਸਾਨ ਆਤਮ ਹੱਤਿਆਵਾਂ ਕਰ ਚੁੱਕੇ ਹਨ। ਬੇਸ਼ੱਕ ਦੇਸ਼ ਵਿੱਚ ਹਰੀਕ੍ਰਾਂਤੀ ਲਿਆਉਣ ਵਿੱਚ ਪੰਜਾਬ ਦੇ ਕਿਸਾਨ ਨੇ ਸਭ ਤੋਂ ਮੋਹਰੀ ਰੋਲ ਅਦਾ ਕੀਤਾ ਅਤੇ ਦੇਸ਼ ਨੂੰ ਅਨਾਜ ਪੱਖੋ ਆਤਮ ਨਿਰਭਰ ਕਰ ਦਿੱਤਾ ਪਰ ਖੁਦ ਦੇਸ਼ ਨੂੰ ਅਨਾਜ ਪੱਖੋ ਆਤਮ ਨਿਰਭਰ ਕਰਦਾ ਖੁਦ ਸਾਹੂਕਾਰਾਂ/ਬੈਂਕਾਂ ਦੇ ਕਰਜੇ ਦੇ ਮਕੜਜਾਲ ਵਿੱਚ ਫਸ

Read More..

ਨਵ-ਨਿਯੁਕਤ ਇੰਸਟਰੱਕਟਰਾਂ ਵੱਲੋਂ ਤਕਨੀਕੀ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਫੈਸਲਾ

ਨੂਰਪੁਰ ਬੇਦੀ, 8 ਮਾਰਚ (ਬਲਵਿੰਦਰ ਰੈਤ)-ਪੰਜਾਬ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਵਿੱਚ ਕੰਟਰੈਕਟ ਬੇਸ ’ਤੇ ਰੱਖੇ ਇੰਸਟਰੈਕਟਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਨਵ-ਨਿਯੁਕਤ ਇੰਸਟਰੱਕਟਰ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਜਰਨੈਲ ਸਿੰਘ ਪੱਟੀ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਦਾ ਐਲਾਨ ਫਗਵਾੜਾ ਵਿਖੇ ਇੱਕ ਪ੍ਰਭਾਵਸ਼ਾਲੀ ਰੈਲੀ ਦੌਰਾਨ ਕੀਤਾ। ਅੱਜ ਇੱਥੇ ਜਾਣਕਾਰੀ ਦਿੰਦਿਆਂ ਨਵ-ਨਿਯੁਕਤ ਇੰਸਟਰੱਕਟਰ ਯੂਨੀਅਨ ਨੰਗਲ ਬਾਡੀ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਸਿਰਫ ਥੋੜ੍ਹੀ ਜਿਹੀ ਤਨਖਾਹ ਨਾਲ ਗੁਜ਼ਾਰਾ ਕਰ ਰਹੇ ਹਨ, ਜਦ ਕਿ ਨਵ-ਨਿਯੁਕਤ ਇੰਸਟਰੱਕਟਰਾਂ ਨਾਲ ਕੰਮ ਕਰਦੇ ਪੱਕੇ ਇੰਸਟਰੱਕਟਰ ਦੀ ਤਨਖਾਹ 30 ਤੋਂ 40 ਹਜਾਰ ਰੁਪਏ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ ਦੀਆਂ ਆਈ.ਟੀ.ਆਈ. ਸੰਸਥਾਵਾਂ ਵਿੱਚ ਕੰਮ ਕਰਕੇ ਕੰਟਰੈਕਟਰ ਇੰਸਟਰੱਕਟਰਾਂ ਨੂੰ ਨਾਲ ਲੈ ਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਇੱਕ ਨਵੀਂ ਰਣਨੀਤੀ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਸਾਡੀ ਇੱਕੋ-ਇੱਕ ਮੁੱਖ ਮੰਗ ਹੈ ਕਿ

Read More..

ਨਵ-ਨਿਯੁਕਤ ਇੰਸਟਰੱਕਟਰਾਂ ਵੱਲੋਂ ਤਕਨੀਕੀ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਫੈਸਲਾ

ਨੂਰਪੁਰ ਬੇਦੀ, 8 ਮਾਰਚ (ਬਲਵਿੰਦਰ ਰੈਤ)-ਪੰਜਾਬ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਵਿੱਚ ਕੰਟਰੈਕਟ ਬੇਸ ’ਤੇ ਰੱਖੇ ਇੰਸਟਰੈਕਟਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਨਵ-ਨਿਯੁਕਤ ਇੰਸਟਰੱਕਟਰ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਜਰਨੈਲ ਸਿੰਘ ਪੱਟੀ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਦਾ ਐਲਾਨ ਫਗਵਾੜਾ ਵਿਖੇ ਇੱਕ ਪ੍ਰਭਾਵਸ਼ਾਲੀ ਰੈਲੀ ਦੌਰਾਨ ਕੀਤਾ। ਅੱਜ ਇੱਥੇ ਜਾਣਕਾਰੀ ਦਿੰਦਿਆਂ ਨਵ-ਨਿਯੁਕਤ ਇੰਸਟਰੱਕਟਰ ਯੂਨੀਅਨ ਨੰਗਲ ਬਾਡੀ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਸਿਰਫ ਥੋੜ੍ਹੀ ਜਿਹੀ ਤਨਖਾਹ ਨਾਲ ਗੁਜ਼ਾਰਾ ਕਰ ਰਹੇ ਹਨ, ਜਦ ਕਿ ਨਵ-ਨਿਯੁਕਤ ਇੰਸਟਰੱਕਟਰਾਂ ਨਾਲ ਕੰਮ ਕਰਦੇ ਪੱਕੇ ਇੰਸਟਰੱਕਟਰ ਦੀ ਤਨਖਾਹ 30 ਤੋਂ 40 ਹਜਾਰ ਰੁਪਏ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ ਦੀਆਂ ਆਈ.ਟੀ.ਆਈ. ਸੰਸਥਾਵਾਂ ਵਿੱਚ ਕੰਮ ਕਰਕੇ ਕੰਟਰੈਕਟਰ ਇੰਸਟਰੱਕਟਰਾਂ ਨੂੰ ਨਾਲ ਲੈ ਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਇੱਕ ਨਵੀਂ ਰਣਨੀਤੀ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਸਾਡੀ ਇੱਕੋ-ਇੱਕ ਮੁੱਖ ਮੰਗ ਹੈ ਕਿ

Read More..



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO